Friday, April 2, 2021

WARIS SHAH--HEER RANJHA PART 2 ( ENGLISH TRANSLATION VERSE 71-151)

 

HEER RANJHA –PART TWO

 

71. ਹੀਰ ਦਾ ਰਾਂਝੇ ਨੂੰ ਚੂਚਕ ਕੋਲ ਲਿਜਾਣਾ (HEER TAKES RANJHA TO CHUCHAK)

1.     ਤੇਰੇ ਨਾਉਂ ਤੋਂ ਜਾਨ ਕੁਰਬਾਨ ਕੀਤੀ, ਮਾਲ ਜੀਉ ਤੇਰੇ ਉਤੋਂ ਵਾਰਿਆ

2.     ਪਾਸਾ ਜਾਨ ਦਾ ਸੀਸ ਦੀ ਲਾਈ ਬਾਜ਼ੀ, ਤੁਸਾਂ ਜਿੱਤਿਆ ਤੇ ਅਸਾਂ ਹਾਰਿਆਂ

3.     ਰਾਂਝਾ ਜੀਉ ਦੇ ਵਿੱਚ ਯਕੀਨ ਕਰਕੇ, ਮਹਿਰ ਚੂਚਕੇ ਪਾਸ ਸਿਧਾਰਿਆ

4.     ਅੱਗੇ ਪੈਂਚਣੀ ਹੋਇ ਕੇ ਹੀਰ ਚੱਲੀ, ਕੋਲ ਰਾਂਝੇ ਨੂੰ ਜਾਇ ਖਲ੍ਹਾਰਿਆ

71. HEER TAKES RANJHA TO CHUCHAK

HEER says to Ranjha

 

 

 

 

 

 

 

 

 

 

 

 

 

 

72. ਹੀਰ ਆਪਣੇ ਬਾਪ ਨੂੰ (HEER SPEAKS TO HER FATHER)

1.     ਹੀਰ ਜਾਇ ਕੇ ਆਖਦੀ ਬਾਬਲਾ ਵੇ, ਤੇਰੇ ਨਾਉਂ ਤੋਂ ਘੋਲ ਘੁਮਾਈਆਂ ਮੈਂ

2.     ਜਿਸ ਆਪਣੇ ਰਾਜ ਦੇ ਹੁਕਮ ਅੰਦਰ, ਵਿੱਚ ਸਾਂਦਲ-ਬਾਰ ਖਿਡਾਈਆਂ ਮੈਂ

3.     ਲਾਸਾਂ ਪੱਟ ਦੀਆਂ ਪਾਇ ਕੇ ਬਾਗ਼ ਕਾਲੇ, ਪੀਂਘਾਂ ਸ਼ੌਕ ਦੇ ਨਾਲ ਪੀਂਘਾਈਆਂ ਮੈਂ

4.     ਮੇਰੀ ਜਾਨ ਬਾਬਲ ਜੀਵੇ ਧੌਲ ਰਾਜਾ, ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ

(ਸਾਂਦਲ ਬਾਰ=ਰਾਵੀ ਅਤੇ ਚਨਾਬ ਦਰਿਆਵਾਂ ਵਿਚਕਾਰਲਾ ਇਲਾਕਾ,

ਲਾਸਾਂ=ਰੱਸੇ, ਪਟ=ਰੇਸ਼ਮ, ਪੀਂਘਾਈਆਂ=ਚੜ੍ਹਾਈਆਂ,ਝੂਟੀਆਂ, ਧੌਲ=

ਜਿਸ ਬਲਦ ਨੇ ਆਪਣੇ ਸਿੰਗਾਂ ਤੇ ਧਰਤੀ ਚੁੱਕੀ ਮੰਨਿਆਂ ਜਾਂਦਾ ਹੈ;

ਪਾਠ ਭੇਦ: ਮਾਹੀ ਮਹੀਂ ਦਾ=ਵਾਰਿਸ ਸ਼ਾਹ)

72.  (HEER SPEAKS TO THE FATHER)

1.     Heer respectfully tells her father that she is extremely grateful to him.

2.     That she has played in this island of her father surrounded by rivers of Raavi and Chenab.

3.     She has played and enjoyed the swings of ropes covered with silk.

4.     Oh, my great father, the mythical bull is your life support.  I have found my companion.

 

 

 

 

 

 

 

 

73. ਹੀਰ ਦਾ ਬਾਪ ਚੂਚਕ ਤੇ ਹੀਰ ( HEER’S FATHER CHUCHAK AND HEER)

1.     ਬਾਪ ਹਸ ਕੇ ਪੁੱਛਦਾ ਕੌਣ ਹੁੰਦਾ, ਇਹ ਮੁੰਡੜਾ ਕਿਤ ਸਰਕਾਰ ਦਾ ਹੈ

2.     ਹੱਥ ਲਾਇਆਂ ਪਿੰਡੇ ਤੇ ਦਾਗ਼ ਪੈਂਦ, ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ

3.     ਸੁਘੜ ਚਤਰ ਤੇ ਅਕਲ ਦਾ ਕੋਟ ਨੱਢਾ, ਮੱਝੀਂ ਬਹੁਤ ਸੰਭਾਲ ਕੇ ਚਾਰਦਾ ਹੈ

4.     ਮਾਲ ਆਪਣਾ ਜਾਨ ਕੇ ਸਾਂਭ ਲਿਆਵੇ, ਕੋਈ ਕੰਮ ਨਾ ਕਰੇ ਵਗਾਰ ਦਾ ਹੈ

5.     ਹਿੱਕੇ ਨਾਲ ਪਿਆਰ ਦੀ ਹੂੰਗ ਦੇ ਕੇ, ਸੋਟਾ ਸਿੰਗ ਤੇ ਮੂਲ ਨਾ ਮਾਰਦਾ ਹੈ

6.     ਦਿਸੇ ਨੂਰ ਅੱਲਾਹ ਦਾ ਮੁਖੜੇ ਤੇ, ਮਨੋਂ ਰਬ ਹੀ ਰਬ ਚਿਤਾਰਦਾ ਹੈ

(ਦਰਕਾਰ=ਕੰਮ ਦਾ,ਲੋੜ, ਕੋਟ=ਕਿਲ੍ਹਾ, ਹੂੰਗ=ਹੂੰਗਾ ਮਾਰ ਕੇ;

ਪਾਠ ਭੇਦ: ਮਨੋਂ ਰਬ ਹੀ ਰਬ=ਵਾਰਿਸ ਸ਼ਾਹ ਨੂੰ ਪਿਆ)

73. HEER'S FATHER CHUCHAK AND HEER

1.     The father laughingly asks where this boy comes from.

2.     He appears so soft that he may get a bruise on his body by merely touching him.

3.     Heer says—he is honest to the core and agile and can effectively handle a herd of buffaloes.

4.     He can take care of our animal husbandry as his own and will not demean the work.

5.     He can lovingly take care of them without using the baton.

6.     The splendor of God shines on his face, and he is devoted to Him from his heart.

 

 

 

 

 

 

 

74. ਹੀਰ ਦੇ ਬਾਪ ਦਾ ਪੁੱਛਣਾ ( FATHER OF THE HEER QUESTIONS)

1.     ਕਿਹੜੇ ਚੌਧਰੀ ਦਾ ਪੁਤ ਕੌਦ ਜ਼ਾਤੋਂ, ਕੇਹਾ ਅਕਲ ਸ਼ਊਰ ਦਾ ਕੋਟ ਹੈ ਨੀ

2.     ਕੀਕੂੰ ਰਿਜ਼ਕ ਨੇ ਆਣ ਉਦਾਸ ਕੀਤਾ, ਏਹਨੂੰ ਕਿਹੜੇ ਪੀਰ ਦੀ ਓਟ ਹੈ ਨੀ

3.     ਫ਼ੌਜਦਾਰ ਵਾਂਗੂੰ ਕਰ ਕੂਚ ਧਾਣਾ, ਮਾਰ ਜਿਵੇਂ ਨਕਾਰੇ ਤੇ ਚੋਟ ਹੈ ਨੀ

4.     ਕਿਨ੍ਹਾਂ ਜੱਟਾਂ ਦਾ ਪੋਤਰਾ ਕੌਣ ਕੋਈ, ਕਿਹੜੀ ਗੱਲ ਦੀ ਏਸ ਨੂੰ ਤ੍ਰੋਟ ਹੈ ਨੀ

(ਅਕਲ ਸ਼ਊਰ=ਸੂਝ ਬੂਝ, ਰਿਜ਼ਕ =ਰੋਟੀ, ਧਣਾ=ਕੀਤਾ, ਤ੍ਰੋਟ=ਥੁੜ੍ਹ;

ਪਾਠ ਭੇਦ: ਕਿਹੜੀ ਗੱਲ ਦੀ ਏਸ ਨੂੰ ਤ੍ਰੋਟ=ਵਾਰਿਸ ਸ਼ਾਹ ਦਾ ਕੇਹੜਾ ਕੋਟ)

74. ( FATHER OF THE HEER QUESTIONS)

1.     To which chieftain (Chaudhry) of the village he belongs, what is his caste, and what type of knowledge and understanding he has?

2.     What lacks him that he is so sad? What is the name of the Pir he follows?

3.     He walks so softly as if the beating drum has lost its thunder.

4.     Which are the Jats, whose grandson is he, and what is he looking for?

 

 

 

 

 

 

 

 

 

 

 

 

 

75. ਹੀਰ ਨੇ ਬਾਪ ਨੂੰ ਦੱਸਣਾ ( HEER RESPONDS TO THE FATHER)

1.     ਪੁੱਤਰ ਤਖ਼ਤ ਹਜ਼ਾਰੇ ਦੇ ਚੌਧਰੀ ਦਾ, ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ

2.     ਉਹਦਾ ਬੂਪੜਾ ਮੁਖ ਤੇ ਨੈਣ ਨਿਮ੍ਹੇ, ਕੋਈ ਛੈਲ ਜੇਹੀ ਉਹਦੀ ਡੀਲ ਹੈ ਜੀ

3.     ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ, ਸਖ਼ੀ ਜੀਉ ਦਾ ਨਹੀਂ ਬਖ਼ੀਲ ਹੈ ਜੀ

4.     ਗੱਲ ਸੋਹਣੀ ਪਰ੍ਹੇ ਦੇ ਵਿੱਚ ਕਰਦਾ, ਖੋਜੀ ਲਾਈ ਤੇ ਨਿਆਂਉਂ ਵਕੀਲ ਹੈ ਜੀ

(ਅਸੀਲ=ਅੱਛੀ ਨਸਲ ਦਾ, ਬੂਪੜਾ=ਬੀਬੜਾ,ਭੋਲਾ, ਬਖ਼ੀਲ=ਕੰਜੂਸ, ਲਾਈ=

ਸਾਲਸ,ਪੰਚਾਇਤੀ)

75. ( HEER RESPONDS TO THE FATHER)

1.     He is the son of the chief of Takhat Hazare, Ranjha is the caste, and he is Jat of superior ancestry.

2.     He is an innocent-looking lad with wise eyes and a kind disposition.

3.     His forehead shines with radiant light, and this friend is not miser in any way.

4.     He speaks confidently and can give arguments like a lawyer.

 

 

 

 

 

 

 

 

 

 

 

 

76. ਚੂਚਕ (Chuhak)

1.     ਕੇਹੇ ਡੋਗਰਾਂ ਜੱਟਾਂ ਦੇ ਨਿਆਉਂ ਜਾਣੇ, ਪਰ੍ਹੇ ਵਿੱਚ ਵਿਲਾਵੜੇ ਲਾਈਆਂ ਦੇ

2.     ਪਾੜ ਝੀੜ ਕਰ ਆਂਵਦਾ ਕਿੱਤ ਦੇਸੋਂ, ਲੜਿਆ ਕਾਸ ਤੋਂ ਨਾਲ ਇਹ ਭਾਈਆਂ ਦੇ

3.     ਕਿਸ ਗੱਲ ਤੋਂ ਰੁਸਕੇ ਉਠ ਆਇਆ, ਲੜਿਆ ਕਾਸ ਤੋਂ ਨਾਲ ਭਰਜਾਈਆਂ ਦੇ

4.     ਵਾਰਿਸ ਸ਼ਾਹ ਦੇ ਦਿਲ ਤੇ ਸ਼ੌਕ ਆਇਆ ਵੇਖਣ ਮੁਖ ਸਿਆਲਾਂ ਦੀਆਂ ਜਾਈਆਂ ਦੇ

76. CHUCHAK

1.     He is unaware of the justice and dispute settlement system of Dogra Jats.

2.     He crossed the river from which place, and what was the quarrel with the brothers?

3.     What is the reason for his displeasure, and what made him fight with his sisters-in-law?

4.     Says Waris Shah says—the women of Sials have fallen for him, Ranjha.

 

 

 

 

 

 

 

 

 

 

 

 

 

 

 

77. ਹੀਰ –HEER

1.     ਲਾਈ ਹੋਇ ਕੇ ਮਾਮਲੇ ਦੱਸ ਦੇਂਦਾ, ਮੁਨਸਫ ਹੋ ਵੱਢੇ ਫਾਹੇ ਫੇੜਿਆਂ ਦੇ ।

2.     ਬਾਹੋਂ ਪਕੜ ਕੇ ਕੰਢੇ ਦੇ ਪਾਰ ਲਾਵੇ, ਹਥੋਂ ਕਢ ਦੇਂਦਾ ਖੋਜ ਝੇੜਿਆਂ ਦੇ ।

3.     ਵਰ੍ਹੀ ਘਤ ਕੇ ਕਹੀ ਦੇ ਪਾੜ ਲਾਏ, ਸੱਥੋਂ ਕੱਢ ਦੇਂਦਾ ਖੋਜ ਝੇੜਿਆਂ ਦੇ ।

4.     ਧਾੜਾ ਧਾੜਵੀ ਤੋਂ ਮੋੜ ਲਿਆਂਵਦਾ ਹੈ, ਠੰਡ ਪਾਂਵਦਾ ਵਿੱਚ ਬਖੇੜਿਆਂ ਦੇ ।

5.     ਸਭ ਰਹੀ ਰਹੁੰਨੀ ਨੂੰ ਸਾਂਭ ਲਿਆਵੇ, ਅੱਖੀਂ ਵਿੱਚ ਰਖੇ ਵਾਂਗ ਹੇੜਿਆਂ ਦੇ ।

6.     ਵਾਰਿਸ ਸ਼ਾਹ ਜਵਾਨ ਹੈ ਭਲਾ ਰਾਂਝਾ, ਜਿੱਥੇ ਨਿੱਤ ਪੌਂਦੇ ਲਖ ਭੇੜਿਆਂ ਦੇ ।

(ਮੁਨਸਫ=ਇਨਸਾਫ ਕਰਨ ਵਾਲਾ, ਫੇੜੇ=ਝਗੜੇ, ਵਰ੍ਹੀ=ਰੱਸੀ, ਪਾੜ=ਟੱਕ,

ਧਾੜਾ=ਡਾਕੂਆਂ ਵੱਲੋਂ ਕੀਤੀ ਲੁੱਟ, ਰਹੀ ਰਹੁੰਨੀ=ਇਕੱਲੀ ਰਹੀ, ਹੇੜਿਆਂ=

ਸ਼ਿਕਾਰੀਆਂ, ਭੇੜੇ=ਲੜਾਈ,ਝਗੜੇ)

77. HEER

1.     He (Ranjha) can advise on the complex matters and deliver justice on disputed cases.

2.     He can take people to the other shore and help us in insulating from troublesome persons.

3.     Like a strong rope, he can throw out those who clash with us.

4.     He can bring back the loot from the robbers and cool down heated tempers.

5.     Single handily, he can manage all affairs with alertness.

6.     This young man is sincere and can be useful where people squabble daily.

 

 

 

 

 

78. ਚੂਚਕ ਦੀ ਮਨਜ਼ੂਰੀ

1.     ਤੇਰ ਆਖਣਾ ਅਸਾਂ ਮਨਜ਼ੂਰ ਕੀਤਾ, ਮਹੀਂ ਦੇ ਸੰਭਾਲ ਕੇ ਸਾਰੀਆਂ ਨੀ ।

2.     ਖ਼ਬਰਦਾਰ ਰਹੇ ਮਝੀਂ ਵਿੱਚ ਖੜਾ, ਬੇਲੇ ਵਿੱਚ ਮੁਸੀਬਤਾਂ ਭਾਰੀਆਂ ਨੀ ।

3.     ਰਲਾ ਕਰੇ ਨਾਹੀਂ ਨਾਲ ਖੰਧਿਆਂ ਦੇ, ਏਸ ਕਦੇ ਨਾਹੀਂ ਮਝੀਂ ਚਾਰੀਆਂ ਨੀ ।

4.     ਮਤਾਂ ਖੇਡ ਰੁੱਝੇ ਖੜੀਆਂ ਜਾਣ ਮੱਝੀਂ, ਹੋਵਣ ਪਿੰਡ ਦੇ ਵਿੱਚ ਖ਼ੁਆਰੀਆਂ ਨੀ ।

(ਖੰਧਿਆਂ= ਚੌਣਾ,ਵੱਗ)

1.     The cause you champion is accepted by me. The boy can be given charge of the buffaloes.

2.     Ask him to be careful as it is no easy task to tend buffaloes in the fields.

3.     He should not mix with other persons, for he has never tended to the grazing activity.

4.     Let the buffaloes not create problems in the village by his pranks.

 

 

 

 

 

 

 

 

 

 

 

 

 

 

79. ਹੀਰ ਨੇ ਮਾਂ ਨੂੰ ਖ਼ਬਰ ਦੱਸਣੀ (HEER GIVES THE NEWS TO THE MOTHER)

1.     ਪਾਸ ਮਾਉਂ ਦੇ ਨਢੜੀ ਗੱਲ ਕੀਤੀ, ਮਾਹੀ ਮਝੀਂ ਦਾ ਆਣ ਕੇ ਛੇੜਿਆ ਮੈਂ ।

2.     ਨਿੱਤ ਪਿੰਡ ਦੇ ਵਿੱਚ ਵਿਚਾਰ ਪੌਂਦੀ, ਏਹ ਝਗੜਾ ਚਾਇ ਨਿਬੇੜਿਆ ਮੈਂ ।

3.     ਸੁੰਞਾ ਨਿੱਤ ਰੁਲੇ ਮੰਗੂ ਵਿੱਚ ਬੇਲੇ, ਮਾਹੀ ਸੁਘੜ ਹੈ ਆਣ ਸਹੇੜਿਆ ਮੈਂ ।

4.     ਮਾਏਂ ਕਰਮ ਜਾਗੇ ਸਾਡੇ ਮੰਗੂਆਂ ਦੇ, ਸਾਊ ਅਸਲ ਜਟੇਟੜਾ ਘੇਰਿਆ ਮੈਂ ।

79. HEER GIVES THE NEWS TO THE MOTHER.

1.     Heer breaks the news of tending the buffaloes by Ranjha to her mother.

2.     The issue that has long been troubled the village-- at last has been settled.

3.     He (Ranjha) loiters in lonely pastures and attends to the buffaloes with care and attention.

4.     Oh mother, fortunate we are with this young man. A Jat, a real Jewel, now help us.

 

 

 

 

 

 

 

 

 

 

 

 

 

 

80. ਰਾਂਝੇ ਨੂੰ ਹੀਰ ਦਾ ਉੱਤਰ (HEER RESPONDS TO RANJHA)

1.     ਮੱਖਣ ਖੰਡ ਪਰਉਂਠੇ ਖਾਹ ਮੀਆਂ, ਮਹੀਂ ਛੇੜ ਦੇ ਰਬ ਦੇ ਆਸਰੇ ਤੇ ।

2.     ਹੱਸਣ ਗੱਭਰੂ ਰਾਂਝਿਆ ਜਾਲ ਮੀਆਂ, ਗੁਜ਼ਰ ਆਵਸੀ ਦੁਧ ਦੇ ਕਾਸੜੇ ਤੇ ।

3.     ਹੀਰ ਆਖਦੀ ਰਬ ਰੱਜ਼ਾਕ ਤੇਰਾ, ਮੀਆਂ ਜਾਈਂ ਨਾ ਲੋਕਾਂ ਦੇ ਹਾਸੜੇ ਤੇ ।

4.     ਮਝੀਂ ਛੇੜ ਦੇ ਝੱਲ ਦੇ ਵਿੱਚ ਮੀਆਂ, ਆਪ ਹੋ ਬਹੀਂ ਇੱਕ ਪਾਸੜੇ ਤੇ ।

(ਕਾਸੜੇ=ਭਾਂਡੇ, ਰੱਜ਼ਾਕ=ਰਿਜ਼ਕ ਦੇਣ ਵਾਲਾ)

 

80. HEER RESPONDS TO RANJHA

1.     You enjoy butter, sugar, and buttered bread and leave the buffaloes to the care of the Lord.

2.     Ranjha, you should remain happy. I will bring you buttered stuff packed in a box.

3.     Heer says that God is your protector and giver and don't care about the jest of people around you.

4.     You play with the buffaloes and remain aloof.

 

 

 

 

 

 

 

 

 

 

 

 

MEETING WITH FIVE PIRS

 

81. ਪੰਜਾਂ ਪੀਰਾਂ ਨਾਲ ਮੁਲਾਕਾਤ (MEETING WITH FIVE PIRS)

1.     ਬੇਲੇ ਰਬ ਦਾ ਨਾਉਂ ਲੈ ਜਾਇ ਵੜਿਆ, ਹੋਇਆ ਧੁਪ ਦੇ ਨਾਲ ਜ਼ਹੀਰ ਮੀਆਂ ।

2.     ਉਹਦੀ ਨੇਕ ਸਾਇਤ ਰੁਜੂ ਆਣ ਹੋਈ, ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ ।

3.     ਬੱਚਾ ਖਾਹ ਚੂਰੀ ਚੋਇ ਮਝ ਬੂਰੀ, ਜੀਊ ਵਿੱਚ ਨਾ ਹੋਇ ਦਿਲਗੀਰ ਮੀਆਂ ।

4.     ਕਾਈ ਨਢੜੀ ਸੋਹਨੀ ਕਰੋ ਬਖ਼ਸ਼ਿਸ਼, ਪੂਰੇ ਰਬ ਦੇ ਹੋ ਤੁਸੀਂ ਪੀਰ ਮੀਆਂ ।

5.     ਬਖ਼ਸ਼ੀ ਹੀਰ ਦਰਗਾਹ ਥੀਂ ਤੁਧ ਤਾਈਂ, ਯਾਦ ਕਰੀਂ ਸਾਨੂੰ ਪਵੇ ਭੀੜ ਮੀਆਂ ।

(ਜ਼ਹੀਰ=ਦੁਖੀ, ਨੇਕ ਸਾਇਤ ਰੁਜੂ ਆਣ ਹੋਈ=ਸ਼ੁਭ ਘੜੀ ਆ ਗਈ,

ਦਿਲਗੀਰ=ਗ਼ਮਨਾਕ, ਭੀੜ=ਔਖਾ ਵੇਲਾ,ਤਕਲੀਫ਼)

81. MEETING WITH FIVE PIRS

1.     Ranjha called on the name of God and entered the forest. And the sun

smote him sore, and he was in great tribulation.

2.     Good fortune, however, came to him, and he met the Five Pirs' on the way.

3.     They said --Oh child, be blessed with a good life and not be remorseful.

4.     Ranjha says,—gift me, my beloved girl, for you, are the Pirs.

5.     Pirs say—you, Ranjha, have been blessed with Heer from the Divine Court, and you can always depend upon us ( remember us) when in distress.

 

 

 

 

 

 

 

 

82. ਪੀਰਾਂ ਦੀ ਬਖਸ਼ਿਸ਼ ( BLESSINGS OF PIRS)

1.     ਖੁਆਜਾ ਖ਼ਿਜ਼ਰ ਤੇ ਸੱਕਰ ਗੰਜ ਬੋਜ਼ ਘੋੜੀ, ਮੁਲਤਾਨ ਦਾ ਜ਼ਕਰੀਆ ਪੀਰ ਨੂਰੀ ।

2.     ਹੋਰ ਸਈਅੱਦ ਜਲਾਲ ਬੁਖ਼ਾਰੀਆ ਸੀ, ਅਤੇ ਲਾਲ ਸ਼ਾਹਬਾਜ਼ ਬਹਿਸ਼ਤ ਹੂਰੀ ।

3.     ਤੁੱਰਾ ਖ਼ਿਜ਼ਰ ਰੁਮਾਲ ਸ਼ੱਕਰ ਗੰਜ ਦਿੱਤਾ, ਅਤੇ ਮੁੰਦਰੀ ਲਾਲ ਸ਼ਹਿਬਾਜ਼ ਨੂਰੀ ।

4.     ਖੰਜਰ ਸਈਅੱਦ ਜਲਾਲ ਬੁਖਖ਼ਾਰੀਏ ਨੇ, ਖੂੰਡੀ ਜ਼ਕਰੀਏ ਪੀਰ ਨੇ ਹਿੱਕ ਬੂਰੀ ।

5.     ਤੈਨੂੰ ਭੀੜ ਪਵੇਂ ਕਰੀਂ ਯਾਦ ਜੱਟਾ, ਵਾਰਿਸ ਸ਼ਾਹ ਨਾ ਜਾਨਣਾ ਪਲਕ ਦੂਰੀ ।

(ਪੰਜ ਪੀਰ=1. ਖ਼ਵਾਜਾ ਖਿਜ਼ਰ, 2. ਸ਼ਕਰ ਗੰਜ, 3.ਜ਼ਕਰੀਆ ਖਾਨ,

4. ਸੱਈਅਦ ਜਲਾਲ ਬੁਖਾਰੀ, 5.ਲਾਅਲ ਸ਼ਾਹਬਾਜ਼, ਬੋਜ਼ ਘੋੜੀ=ਚਿੱਟੀ

ਘੋੜੀ, ਤੁੱਰਾ=ਸ਼ਮਲਾ, ਪਲਕ ਦੂਰੀ=ਅੱਖ ਝਪਕਣ ਜਿੰਨੀ ਦੂਰੀ)

1.     Ranjha sees the countenances of ---First Khwaja Khizr, (Lord of all the waters) then Shakarganj, (the holy saint of Pakpattan) on a white horse.

 

2.     Then Shahbaz Qalandar, (the holy saint of Uch,) and Zakaria Saint (of Multan), and Sayyid Jalal of Bukhara, (whom men also call Makhdum Jahanian).

3.     Ranjha was offered turban tuft by Khawja Khizr, a handkerchief by Baba Farid of Shakarganj, and a ring by the Lal Shahbaz, which was shining with radiant light.

4.     A small dagger was handed over by Syyaid Jajal Bukhari and a thick blanket by Saint Zakaria. 

5.     Oh, Jatt do remember (five of) us at the time of distress. We are as near as the flicker of an eye.

Notes-- 'Zakaria' is a reference to Baha-ud-Din Zakaria of Multan. Jalal of Bukkara or Jalal Bukhari, who Notes 'Pir' is an old man. It has come to mean a saint, dead or alive. The importance of a Pir' depends on the number of his disciples, or the visitors and offerings to his tomb, as the case may he Uch is an ancient town in Bahawalpur, now part of West Pakistan. It is famous for its Gilani and Bukhari Saints, who hailed originally from Gilan (Iraq) and Bukhara (Central Asia). Lal Shahbaz Qalandar is buried in Sind. Originally came from Uch, is also buried at Multan.

 

 

 

83. ਹੀਰ ਦਾ ਭੱਤਾ ਲੈ ਕੇ ਬੇਲੇ ਨੂੰ ਜਾਣਾ

1.     ਹੀਰ ਚਾਇ ਭੱਤਾ ਖੰਡ ਖੀਰ ਮੱਖਣ, ਮੀਆਂ ਰਾਂਝੇ ਦੇ ਪਾਸ ਲੈ ਧਾਂਵਦੀ ਹੈ ।

2.     ਤੇਰੇ ਵਾਸਤੇ ਜੂਹ ਮੈਂ ਭਾਲ ਥੱਕੀ, ਰੋ ਰੋ ਆਪਣਾ ਹਾਲ ਸੁਣਾਂਵਦੀ ਹੈ ।

3.     ਕੈਦੋਂ ਢੂੰਡਦਾ ਖੋਜ ਨੂੰ ਫਿਰੇ ਭੌਂਦਾ, ਬਾਸ ਚੂਰੀ ਦੀ ਬੇਲਿਉਂ ਆਂਵਦੀ ਹੈ ।

4.     ਵਾਰਿਸ ਸ਼ਾਹ ਮੀਆਂ ਵੇਖੋ ਟੰਗ ਲੰਗੀ, ਸ਼ੈਤਾਨ ਦੀ ਕਲ੍ਹਾ ਜਗਾਂਵਦੀ ਹੈ ।

(ਭੱਤਾ=ਸ਼ਾਹ ਵੇਲਾ, ਬਾਸ=ਮਹਿਕ, ਕਲ੍ਹਾ=ਫਸਾਦ)

1.     Heer takes the breakfast of wheat pastry early morning to Ranjha.

2.     Heer complains that she has been searching for him and tells her tales of woes by crying.

3.     She says—it is just like locating a prisoner who has run away from the jail, but the smell of theft comes from his belly.

4.     The loving entreaties of Heer says Waris Shah are inducing satanic passions in Ranjha.

 

 

 

 

 

 

 

 

 

 

 

 

 

 

84. ਕੈਦੋ ਰਾਂਝੇ ਕੋਲ (KAIDO COMES TO MEET RANJHA)

1.     ਹੀਰ ਗਈ ਜਾਂ ਨਦੀ ਵਲ ਲੈਣ ਪਾਣੀ, ਕੈਦੋ ਆਣ ਕੇ ਮੁਖ ਵਿਖਾਵਾਂਦਾ ਹੈ ।

2.     ਅਸੀਂ ਭੁਖ ਨੇ ਬਹੁਤ ਹੈਰਾਨ ਕੀਤੇ, ਆਨ ਸਵਾਲ ਖ਼ੁਦਾਇ ਦਾ ਪਾਂਵਦਾ ਹੈ ।

3.     ਰਾਂਝੇ ਰੁਗ ਭਰ ਕੇ ਚੂਰੀ ਚਾਇ ਦਿੱਤੀ, ਲੈ ਕੇ ਤੁਰਤ ਹੀ ਪਿੰਡ ਨੂੰ ਧਾਂਵਦਾ ਹੈ ।

4.     ਰਾਂਝਾ ਹੀਰ ਨੂੰ ਪੁੱਛਦਾ ਇਹ ਲੰਙਾਂ, ਹੀਰੇ ਕੌਣ ਫ਼ਕੀਰ ਕਿਸ ਥਾਉਂ ਦਾ ਹੈ ।

5.     ਵਾਰਿਸ ਸ਼ਾਹ ਮੀਆਂ ਜਿਵੇਂ ਪੱਛ ਕੇ ਤੇ, ਕੋਈ ਉੱਪਰੋਂ ਲੂਣ ਚਾ ਲਾਂਵਦਾ ਹੈ ।

84. (KAIDO COMES TO MEET RANJHA)

1.     Heer proceeds to the river to fetch water. Kaido comes and shows his face Ranjha.

2.     He (Kaido) pleads that a hungry stomach is perturbing him---I swear in the name of God.

3.     Ranjha hands him over the sweet bread (pastry), and Kaido runs away towards the village.

4.     Ranjha asks Heer who this man is with a crippled leg, which appears like a faqir. Where does he belong?

5.     Heer felt pain as if someone is rubbing salt on the wound—by asking about  Kaido—writes Waris Shah.

 

 

 

 

 

 

 

 

 

85. ਹੀਰ (HEER REPLIES)

1.     ਹੀਰ ਆਖਿਆ ਰਾਂਝਿਆ ਬੁਰਾ ਕੀਤੋ, ਸਾਡਾ ਕੰਮ ਹੈ ਨਾਲ ਵੈਰਾਈਆਂ ਦੇ ।

2.     ਸਾਡੇ ਖੋਜ ਨੂੰ ਤਕ ਕੇ ਕਰੇ ਚੁਗਲੀ, ਦਿਨੇ ਰਾਤ ਹੈ ਵਿੱਚ ਬੁਰਿਆਈਆਂ ਦੇ ।

3.     ਮਿਲੇ ਸਿਰਾਂ ਨੂੰ ਇਹ ਵਿਛੋੜ ਦੇਂਦਾ, ਭੰਗ ਘੱਤਦਾ ਵਿੱਚ ਕੁੜਮਾਈਆਂ ਦੇ ।

4.     ਬਾਬਾਲ ਅੰਮੜੀ ਤੇ ਜਾਇ ਠਿਠ ਕਰਸੀ, ਜਾ ਆਖਸੀ ਪਾਸ ਭਰਜਾਈਆਂ ਦੇ ।

(ਵੀਰਾਨੀ=ਪੁਰਾਣੀ ਦੁਸ਼ਮਣੀ, ਵੈਰ ਠਿਠ ਕਰਸੀ=ਮਖੌਲ ਕਰੇਗਾ)

 

85. HEER REPLIES

1.     Heer says this is an unpleasant event, for he is our enemy.

2.     After finding us together, he will go and complain—Will slander our reputation day and night.

3.     He separates those in Love. Creates nuisance amongst those who want to marry.

4.     He will make fun of our intimacy in front of my father, mother, and sisters-in-law.

 

 

 

 

 

 

 

 

 

 

 

 

86. ਤਥਾ--CONVERSATION

1.     ਹੀਰ ਆਖਿਆ ਰਾਂਝਿਆ ਬੁਰਾ ਕੀਤੋ, ਤੈਂ ਤਾਂ ਪੁੱਛਣਾ ਸੀ ਦੁਹਰਾਇਕੇ ਤੇ ।

2.     ਮੈਂ ਤਾਂ ਜਾਣਦਾ ਨਹੀਂ ਸਾਂ ਇਹ ਸੂਹਾਂ, ਖ਼ੈਰ ਮੰਗਿਆ ਸੂ ਮੈਥੋਂ ਆਇਕੇ ਤੇ ।

3.     ਖੈਰ ਲੈਂਦੇ ਹੀ ਪਿਛਾਂਹ ਨੂੰ ਪਰਤ ਭੰਨਾ, ਉਠ ਵਗਿਆ ਕੰਡ ਵਲਾਇਕੇ ਤੇ ।

4.     ਨੇੜੇ ਜਾਂਦਾ ਹਈ ਜਾਇ ਮਿਲ ਨੱਢੀਏ ਨੀ, ਜਾਹ ਪੁੱਛ ਲੈ ਗੱਲ ਸਮਝਾਇਕੇ ਤੇ ।

5.     ਵਾਰਿਸ ਸ਼ਾਹ ਮੀਆਂ ਉਸ ਥੋਂ ਗੱਲ ਪੁੱਛੀਂ, ਦੋ ਤਿੰਨ ਅੱਡੀਆਂ ਹਿਕ ਵਿਚ ਲਾਇਕੇ ਤੇ ।

(ਸੂੰਹਾ=ਸੂਹ ਕੱਢਣ ਵਾਲਾ, ਕੰਡ=ਪਿੱਠ)

 

86 CONVERSATION

1.     Heer replies, Ranjha, that the incident is ominous, and you should have asked him who he is.

2.     Ranjha says --I could not guess that this man was trying to speculate about our relationship in the garb of charity.

3.     Immediately after taking his pastry (sweet bread), he got up, turned his back, and went away.

4.     He may not have gone far away, go and meet him, oh girl (Heer) and make him (Kaido) understand.

5.     Hit him with his legs on his chest, and question him (Kaido) of his intention---so writes Waris Shah

 

 

 

 

 

 

 

 

 

87. ਹੀਰ ਦਾ ਕੈਦੋ ਨੂੰ ਟੱਕਰਨਾ (CO- INCIDENTAL MEETING OF HEER WITH KAIDO)

1.     ਮਿਲੀ ਰਾਹ ਵਿੱਚ ਦੌੜ ਦੇ ਆ ਨਢੀ, ਪਹਿਲੇ ਨਾਲ ਫ਼ਰੇਬ ਦੇ ਚੱਟਿਆ ਸੂ ।

2.     ਨੇੜੇ ਆਣ ਕੇ ਸ਼ੀਹਣੀ ਵਾਂਗ ਗੱਜੀ ,ਅੱਖੀਂ ਰੋਹ ਦਾ ਨੀਰ ਪਲੱਟਿਆ ਸੂ ।

3.     ਸਿਰੋਂ ਲਾਹ ਟੋਪੀ ਗਲੋਂ ਤੋੜ ਸੇਲ੍ਹੀ, ਲੱਕੋਂ ਚਾਇਕੇ ਜ਼ਿਮੀਂ ਤੇ ਸੱਟਿਆ ਸੂ ।

4.     ਪਕੜ ਜ਼ਮੀ ਤੇ ਮਾਰਿਆ ਨਾਲ ਗੁੱਸੇ, ਧੋਬੀ ਪਟੜੇ ਤੇ ਖੇਸ ਨੂੰ ਛੱਟਿਆ ਸੂ ।

5.     ਵਾਰਿਸ ਸ਼ਾਹ ਫਰਿਸ਼ਤਿਆਂ ਅਰਸ਼ ਉੱਤੋਂ, ਸ਼ੈਤਾਨ ਨੂੰ ਜ਼ਿਮੀਂ ਤੇ ਸੱਟਿਆ ਸੂ ।

(ਸੇਲ੍ਹੀ=ਲੱਕ ਦੁਆਲੇ ਬੰਨ੍ਹੀ ਪੇਟੀ)

87. CO- INCIDENTAL MEETING OF HEER WITH KAIDO

1.     Heer ran and overtook Kaido on the way and told him of his cunningness.

2.     She roars like a tigress at Kaido, and her eyes turned red with tears.

3.     She throws his cap away, breaks the rope of beads around his neck, and throws him on the ground.

4.     She hits Kaido with wrath as if a washerman is beating clothes on the washing board.

5.     It appeared as if angels from paradise had sent Satan on earth.

 

 

 

 

 

 

 

 

 

 

 

 

 

88. ਹੀਰ ਨੇ ਕੈਦੋਂ ਨੂੰ ਡਰਾਉਣਾ (HEER THREATENS KAIDO)

1.     ਹੀਰ ਢਾਇ ਕੇ ਆਖਿਆ ਮੀਆਂ ਚਾਚਾ, ਚੂਰੀ ਦੇਹ ਜੇ ਜੀਵਿਆ ਲੋੜਨਾ ਹੈਂ ।

2.     ਨਹੀਂ ਮਾਰ ਕੇ ਜਿੰਦ ਗਵਾ ਦੇਸਾਂ, ਮੈਨੂੰ ਕਿਸੇ ਨਾ ਹਟਕਣਾ ਹੋੜਨਾ ਹੈਂ ।

3.     ਬੰਨ੍ਹ ਪੈਰ ਤੇ ਹੱਥ ਲਟਕਾਇ ਦੇਸਾਂ, ਲੜ ਲੜਕੀਆਂ ਨਾਲ ਕੀ ਜੋੜਨਾ ਹੈਂ ।

4.     ਚੂਰੀ ਦੇਹ ਖਾਂ ਨਾਲ ਹਯਾ ਆਪੇ, ਕਾਹੇ ਅਸਾਂ ਦੇ ਨਾਲ ਅਜੋੜਨਾ ਹੈਂ ।

(ਅਜੋੜਨਾ=ਦੁਸ਼ਮਣੀ ਕਰਨੀ)

88. HEER THREATENS KAIDO)

1.     After throwing Kaido on the ground, Heer asked him to return the sweet bread (taken from Ranjha)

2.     Otherwise, she may kill him, and nobody can stop her.

3.     Will hang you upside down, why you are trying to mingle with girls.

4.     Please give me the sweetened bread and be ashamed of yourself. Why you wish to harbor enmity with us?

 

 

 

 

 

 

 

 

 

 

 

 

 

 

89. ਕੈਦੋਂ ਦਾ ਪਰ੍ਹਿਆ ਵਿੱਚ ਫ਼ਰਿਆਦ ਕਰਨਾ (KAIDO BEGS AT THE FEET OF HEER)

1.     ਅੱਧੀ ਡੁੱਲ੍ਹ ਪਈ ਅੱਧੀ ਖੋਹ ਲਈ, ਚੁਣ ਮੇਲ ਕੇ ਪਰ੍ਹੇ ਵਿਚ ਲਿਆਂਵਦਾ ਈ ।

2.     ਕਿਹਾ ਮੰਨਦੇ ਨਹੀਂ ਸਾਉ ਮੂਲ ਮੇਰਾ, ਚੂਰੀ ਪੱਲਿਉਂ ਖੋਲ ਵਿਖਾਂਵਦਾ ਈ ।

3.     ਨਾਹੀਂ ਚੂਚਕੇ ਨੂੰ ਕੋਈ ਮਤ ਦੇਂਦਾ, ਨਢੀ ਮਾਰ ਕੇ ਨਹੀਂ ਸਮਝਾਂਵਦਾ ਈ ।

4.     ਚਾਕ ਨਾਲ ਇਕੱਲੜੀ ਜਾਏ ਬੇਲੇ, ਅੱਜ ਕਲ ਕੋਈ ਲੀਕ ਲਾਂਵਦਾ ਈ ।

5.     ਵਾਰਿਸ ਸ਼ਾਹ ਜਦੋਕਣਾ ਚਾਕ ਰੱਖਿਆ, ਓਸ ਵੇਲੜੇ ਨੂੰ ਪਛੋਤਾਂਵਦਾ ਈ ।

(ਲੀਕ ਲਾਉਣੀ=ਕਲੰਕ ਦਾ ਟਿੱਕਾ ਲਾਉਣਾ)

89. (KAIDO BEGS AT THE FEET OF HEER)

1.     Kaido tries to collect the spilled pieces of sweetened bread and puts them together.

2.     Please accept my pleadings that I have no more sweet bread with me.

3.     I will not speak about it to your father Chuchak--- Heer, I have learned a lesson from your beatings.

4.     Writes Waris Shah—that Heer meeting alone Ranjha in the grazing pastures can scandalize her any moment.

5.     The day Ranjha was employed, the trouble started.

 

 

 

 

 

 

 

 

 

 

90. ਚੂਚਕ ( CHUCHAK)

1.     ਚੂਚਕ ਆਖਿਆ ਕੂੜੀਆਂ ਕਰੇਂ ਗੱਲਾਂ, ਹੀਰ ਖੇਡਦੀ ਨਾਲ ਸਹੇਲੀਆਂ ਦੇ ।

2.     ਪੀਂਘਾਂ ਪਇਕੇ ਸੱਈਆਂ ਦੇ ਨਾਲ ਝੂਟੇ, ਤ੍ਰਿੰਞਣ ਜੋੜਦੀ ਵਿੱਚ ਹਵੇਲੀਆਂ ਦੇ ।

3.     ਇਹ ਚੁਗ਼ਲ ਜਹਾਨ ਦਾ ਮਗਰ ਲੱਗਾ, ਫ਼ੱਕਰ ਜਾਣਦੇ ਹੋ ਨਾਲ ਸੇਲ੍ਹੀਆਂ ਦੇ ।

4.     ਕਦੀ ਨਾਲ ਮਦਾਰੀਆਂ ਭੰਗ ਘੋਟੇ, ਕਦੀ ਜਾਇ ਨੱਚੇ ਨਾਲ ਚੇਲੀਆਂ ਦੇ ।

5.     ਨਹੀਂ ਚੂਹੜੇ ਦਾ ਪੁੱਤ ਹੋਏ ਸਈਅਦ, ਘੋੜੇ ਹੋਣ ਨਾਹੀਂ ਪੁੱਤ ਲੇਲੀਆਂ ਦੇ ।

6.     ਵਾਰਿਸ ਸ਼ਾਹ ਫ਼ਕੀਰ ਭੀ ਨਹੀਂ ਹੁੰਦੇ, ਬੇਟੇ ਜੱਟਾਂ ਤੇ ਮੋਚੀਆਂ ਤੇਲੀਆਂ ਦੇ ।

(ਕੂੜੀਆਂ=ਝੂਠੀਆਂ)

 

90. CHUCHAK –

1.     Chuchak says that her friends tell him that Heer plays with them.

2.     She enjoys on the suspended swings along with the group of her friends or plays in his mansions.

3.     This world is slanderous, and the gossip is the cause of worry.

4.     She goes with magicians to dance with their assistants. 

5.     Then Chuchak muses—that the sons of low-caste sweepers cannot attain holiness of Sayyed's. Nor lambs can give birth to horses.

6.     Faqirs (holy men) are never sons of Jatt, cobblers, and oilseed crushers.

 

 

 

 

 

 

 

 

 

91. ਹੀਰ ਦੀ ਮਾਂ ਕੋਲ ਔਰਤਾਂ ਵੱਲੋਂ ਚੁਗ਼ਲੀ (WOMEN COMPLAIN ABOUT HEER TO HER MOTHER)

1.     ਮਾਂ ਹੀਰ ਦੀ ਥੇ ਲੋਕ ਕਰਨ ਚੁਗ਼ਲੀ, ਮਹਿਰੀ ਮਲਕੀਏ ਧੀ ਖ਼ਰਾਬ ਹੈ ਨੀ ।

2.     ਅਸੀਂ ਮਾਸੀਆਂ ਫੁਫੀਆਂ ਲਜ ਮੋਈਆਂ, ਸਾਡਾ ਅੰਦਰੋਂ ਜੀਉ ਕਬਾਬ ਹੈ ਨੀ ।

3.     ਸ਼ਮਸੁੱਦੀਨ ਕਾਜ਼ੀ ਨਿਤ ਕਰੇ ਮਸਲੇ, ਸ਼ੋਖ਼ ਧੀ ਦਾ ਵਿਆਹ ਸਵਾਬ ਹੈ ਨੀ ।

4.     ਚਾਕ ਨਾਲ ਇਕੱਲੀਆਂ ਜਾਣ ਧੀਆਂ, ਹੋਇਆ ਮਾਪਿਆਂ ਧੁਰੋਂ ਜਵਾਬ ਹੈ ਨੀ ।

5.     ਤੇਰੀ ਧੀ ਦਾ ਮਗ਼ਜ਼ ਹੈ ਬੇਗ਼ਮਾਂ ਦਾ, ਵੇਖੋ ਚਾਕ ਜਿਉਂ ਫਿਰੇ ਨਵਾਬ ਹੈ ਨੀ ।

6.     ਵਾਰਿਸ ਸ਼ਾਹ ਮੂੰਹ ਉਂਗਲਾਂ ਲੋਕ ਘੱਤਣ, ਧੀ ਮਲਕੀ ਦੀ ਪੁੱਜ ਖ਼ਰਾਬ ਹੈ ਨੀ ।

(ਸਵਾਬ=ਪੁੰਨ, ਪੁੱਜ=ਬਹੁਤ)

 

91. ( WOMEN COMPLAIN ABOUT HEER TO HER MOTHER--MILKI)

1.     Village women complain to Milki, Heer's mother, that her daughter is immoral and of shady character.

2.     We, aunts, are ashamed and are upset within.

3.     Qazi Sham-Us- Dinn daily refers that such is the gift of the chief of the village.

4.     That can the daughters accompany in seclusion with the Chak, Ranjha, the servant—is the question I ask from Heer's parents.

5.     Your daughter believes that she is a princess, and the Chak, the servant Ranjha walks like a Nawab.

6.     People indulge in gossip that the daughter of Milki is disgraceful.

 

 

 

 

 

 

 

92. ਕੈਦੋ ਦੀ ਹੀਰ ਦੀ ਮਾਂ ਕੋਲ ਚੁਗ਼ਲੀ KAIDO COMPLAINS ABOUT HEER TO HER MOTHER

 

1.     ਕੈਦੋ ਆਖਦਾ ਧੀ ਵਿਆਹ ਮਲਕੀ, ਧਰੋਹੀ ਰਬ ਦੀ ਮੰਨ ਲੈ ਡਾਇਣੇ ਨੀ ।

2.     ਇੱਕੇ ਮਾਰ ਕੇ ਵੱਢ ਕੇ ਕਰਸੁ ਬੇਰੇ, ਮੂੰਹ ਸਿਰ ਭੰਨ ਚੋਆਂ ਸਾੜ ਸਾਇਣੇ ਨੀ ।

3.     ਵੇਖ ਧੀ ਦਾ ਲਾਡ ਕੀ ਦੰਦ ਕੱਢੇਂ, ਬਹੁਤ ਝੂਰਸੇਂ ਰੰਨੇ ਕਸਾਇਣੇ ਨੀ ।

4.     ਇੱਕੇ ਬੰਨ੍ਹ ਕੇ ਭੋਹਰੇ ਚਾ ਘੱਤੋ, ਲਿੰਬ ਵਾਂਗ ਭੜੋਲੇ ਦੇ ਆਇਣੇ ਨੀ ।

(ਧਰੋਹੀ=ਵਾਸਤਾ, ਬੇਰੇ=ਟੋਟੇ, ਆਇਣਾ=ਭੜੋਲੇ ਦਾ ਮੂੰਹ)

 

92. KAIDO COMPLAINS ABOUT HEER TO HER MOTHER

1.     Kaido advises Milki to get her daughter married—for the sake of God, oh, evil woman.

2.     Hit her hard, cut her into pieces, break her head and face, and burn them.

3.     You have spoiled her with your loving caress, but you will regret it with disgrace.

4.     Tie her, put into a bag, plaster up her mouth like your corn bins.

 

 

 

 

 

 

 

 

 

 

 

93. ਮਲਕੀ ਦਾ ਗ਼ੁੱਸਾ ( THE WRATH OF MILKI)

1.     ਗ਼ੁੱਸੇ ਨਾਲ ਮਲਕੀ ਤਪ ਲਾਲ ਹੋਈ, ਝੱਬ ਦੌੜ ਤੂੰ ਮਿੱਠੀਏ ਨਾਇਣੇ ਨੀ ।

2.     ਸਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ, ਤੈਨੂੰ ਮਾਉਂ ਸਦੇਂਦੀ ਹੈ ਡਾਇਣੇ ਨੀ ।

3.     ਨੀ ਖੜਦੁੰਬੀਏ ਮੂਨੇ ਪਾੜ੍ਹੀਏ ਨੀ, ਮੁਸ਼ਟੰਡੀਏ ਬਾਰ ਦੀਏ ਵਾਇਣੇ ਨੀ ।

4.     ਵਾਰਿਸ ਸ਼ਾਹ ਵਾਂਗੂੰ ਕਿਤੇ ਡੁਬ ਮੋਏਂ, ਘਰ ਆ ਸਿਆਪੇ ਦੀਏ ਨਾਇਣੇ ਨੀ ।

(ਖੜਦੁੰਬੀ=ਖੜੀ ਪੂੰਛ ਵਾਲੀ, ਮੂਨ=ਕਾਲੀ ਹਿਰਨੀ, ਪਾੜ੍ਹਾ=ਹਿਰਨ ਦੀ

ਨਸਲ ਦਾ ਜਾਨਵਰ, ਵਾਇਣ=ਨਾਚੀ,ਨੱਚਣ ਵਾਲੀ)

 

93. THE WRATH OF MILKI

1.     MILKI got red in anger and directed the barber woman, named Mithi

2.     Go and call that witch Heer and say that mother wants her.

3.     With vertical braided hair pleats of a black deer, she goes and dances with that vagabond boy.

4.     She may drown herself anywhere, bring her, here oh barber woman,  who is the cause of all trouble.

 

 

 

 

 

 

 

 

 

 

 

 

94. ਹੀਰ ਦਾ ਮਾਂ ਕੋਲ ਆਉਣਾ (HEER COMES NEAR HER MOTHER)

1.     ਹੀਰ ਆਇ ਕੇ ਆਖਦੀ ਹੱਸ ਕੇ ਤੇ, ਅਨੀ ਝਾਤ ਨੀ ਅੰਬੜੀਏ ਮੇਰੀਏ ਨੀ ।

2.     ਤੈਨੂੰ ਡੂੰਘੜੇ ਖੂਹ ਵਿੱਚ ਚਾਇ ਬੋੜਾਂ, ਕੁੱਲ ਪੱਟੀਉ ਬਚੜੀਏ ਮੇਰੀਏ ਨੀ ।

3.     ਧੀ ਜਵਾਨ ਜੇ ਕਿਸੇ ਦੀ ਬੁਰੀ ਹੋਵੇ, ਚੁਪ ਕੀਤੜੇ ਚਾ ਨਬੇੜੀਏ ਨੀ ।

4.     ਤੈਨੂੰ ਵੱਡਾ ਉਦਮਾਦ ਆ ਜਾਗਿਆ ਏ, ਤੇਰੇ ਵਾਸਤੇ ਮੁਣਸ ਸਹੇੜੀਏ ਨੀ ।

5.     ਧੀ ਜਵਾਨ ਜੇ ਨਿਕਲੇ ਘਰੋਂ ਬਾਹਰ, ਲੱਗੇ ਵੱਸ ਤਾਂ ਖੂਹ ਨਘੇਰੀਏ ਨੀ ।

6.     ਵਾਰਿਸ ਜਿਉਂਦੇ ਹੋਣ ਜੇ ਭੈਣ ਭਾਈ, ਚਾਕ ਚੋਬਰਾਂ ਨਾਂਹ ਸਹੇੜੀਏ ਨੀ ।

(ਬੋੜਾਂ=ਡੋਬਾਂ, ਨਬੇੜੀਏ=ਮਾਰ ਦੇਈਏ, ਉਦਮਾਦ=ਕਾਮ ਖੁਮਾਰੀ,

ਨਘੇਰੀਏ =ਸੁਟ ਦੇਈਏ, ਚੋਬਰ=ਹੱਟਾ ਕੱਟਾ)

94. HEER COMES NEAR HER MOTHER

1.     Heer appeared and laughingly said —Mother, see I am here.

2.     And Milki said—will like to toss you in deep well for you have tarnished the reputation of the family

3.     A grown-up daughter, if she lacks integrity, should be killed quietly.

4.     You seem to be stuck with lusty passion for your lover; we shall have to find a husband for you.

5.     If a grown-up daughter ventures outside her father's house, she should be tossed in a well,  given an option.

6.     Should your brother-sisters hear about what is going on with you, they will immediately betroth you with that strong man.

 

 

 

 

 

 

 

 

95. ਮਾਂ ਨੇ ਹੀਰ ਨੂੰ ਡਰਾਉਣਾ (MOTHER PUTS FEAR IN HEER)

1.     ਤੇਰੇ ਵੀਰ ਸੁਲਤਾਨ ਨੂੰ ਖ਼ਬਰ ਹੋਵੇ, ਕਰੇ ਫਿਕਰ ਉਹ ਤੇਰੇ ਮੁਕਾਵਣੇ ਦਾ ।

2.     ਚੂਚਕ ਬਾਪ ਦੇ ਰਾਜ ਨੂੰ ਲੀਕ ਲਾਈਆ, ਕੇਹਾ ਫ਼ਾਇਦਾ ਮਾਪਿਆਂ ਤਾਵਣੇ ਦਾ ।

3.     ਨਕ ਵੱਢ ਕੇ ਕੋੜਮਾਂ ਗਾਲਿਉ ਈ, ਹੋਇਆ ਫ਼ਾਇਦਾ ਲਾਡ ਲਡਾਵਣੇ ਦਾ ।

4.     ਰਾਤੀਂ ਚਾਕ ਨੂੰ ਚਾਇ ਜਵਾਬ ਦੇਸਾਂ, ਨਹੀਂ ਸ਼ੌਕ ਏ ਮਹੀਂ ਚਰਵਾਣੇ ਦਾ ।

5.     ਆ ਮਿੱਠੀਏ ਲਾਹ ਨੀ ਸਭ ਗਹਿਣੇ, ਗੁਣ ਕੀ ਹੈ ਗਹਿਣਿਆਂ ਪਾਵਣੇ ਦਾ ।

6.     ਵਾਰਿਸ ਸ਼ਾਹ ਮੀਆਂ ਛੋਹਰੀ ਦਾ, ਜੀਉ ਹੋਇਆ ਈ ਲਿੰਗ ਕੁਟਾਵਣੇ ਦਾ ।

(ਲਿੰਗ ਕੁਟਾਵਣੇ=ਕੁੱਟ ਖਾਣ ਦਾ)

MOTHER PUTS FEAR IN HEER

1.     Your brother Sultan, if informed will worry how to finish you.

2.     You have sullied the sovereignty of your father Chuchak; what advantage parents gain by bringing up children?

3.     You have diminished us in society. What is the use of pampering you?

4.     I will dismiss Chak, Ranjha at night—no need to engage him in buffalo grazing.

5.     Oh, Mithi(the barber woman), remove all her ornaments—they are of no use.

6.     Says Waris Shah—that time has come for thrashing both the boy and the girl.

 

 

 

 

 

 

 

 

 

 

96. ਹੀਰ ਦਾ ਉੱਤਰ ( RESPONSE OF HEER)

1.     ਮਾਏ ਰੱਬ ਨੇ ਚਾਕ ਘਰ ਘੱਲਿਆ ਸੀ, ਤੇਰੇ ਹੋਣ ਨਸੀਬ ਜੇ ਧੁਰੋਂ ਚੰਗੇ ।

2.     ਇਹੋ ਜਹੇ ਜੇ ਆਦਮੀ ਹੱਥ ਆਵਣ, ਸਾਰਾ ਮੁਲਕ ਹੀ ਰਬ ਥੀਂ ਦੁਆ ਮੰਗੇ ।

3.     ਜਿਹੜੇ ਰਬ ਕੀਤੇ ਕੰਮ ਹੋਇ ਰਹੇ, ਸਾਨੂੰ ਮਾਂਓਂ ਕਿਉਂ ਗ਼ੈਬ ਦੇ ਦਏਂ ਪੰਗੇ ।

4.     ਕੁੱਲ ਸਿਆਣਿਆਂ ਮਲਕ ਨੂੰ ਮੱਤ ਦਿੱਤੀ, ਤੇਗ਼ ਮਹਿਰੀਆਂ ਇਸ਼ਕ ਨਾ ਕਰੋ ਨੰਗੇ ।

5.     ਨਹੀਂ ਛੇੜੀਏ ਰੱਬ ਦਿਆਂ ਪੂਰਿਆਂ ਨੂੰ, ਜਿਨ੍ਹਾਂ ਕੱਪੜੇ ਖ਼ਾਕ ਦੇ ਵਿੱਚ ਰੰਗੇ ।

6.     ਜਿਨ੍ਹਾਂ ਇਸ਼ਕ ਦੇ ਮਾਮਲੇ ਸਿਰੀਂ ਚਾਏ, ਵਾਰਿਸ ਸ਼ਾਹ ਨਾ ਕਿਸੇ ਥੋਂ ਰਹਿਣ ਸੰਗੇ ।

 

96.  RESPONSE OF HEER

1.     And Heer replied, 'Mother, I am very fortunate that God has sent this

cowherd to your house.

 

2.     All men thank God when they get such a treasured man is given them.

3.     What the Pen of Destiny has written has come to pass. Why do you interfere about this mystical affair?

 

4.     Wise persons have advised that three things be kept secret—fire, a sore, and Love(ishq).

5.      Never criticize lovers of God who have annihilated themselves to dust. 

 

6.     Says Waris Shah--- when a love affair must materialize, nothing remains lacking.

                         

 

 

 

 

 

 

97. ਹੀਰ ਦੇ ਮਾਂ ਪਿਉ ਦੀ ਸਲਾਹ (HEER’S MOTHER CONSULTS HER FATHER)

1.     ਮਲਕੀ ਆਖ਼ਦੀ ਚੂਚਕਾ ਬਣੀ ਔਖੀ, ਸਾਨੂੰ ਹੀਰ ਦਿਆਂ ਮਿਹਣਿਆਂ ਖ਼ੁਆਰ ਕੀਤਾ ।

2.     ਤਾਹਨੇ ਦੇਣ ਸ਼ਰੀਕ ਤੇ ਲੋਕ ਸਾਰੇ, ਚੌਤਰਫਿਉਂ ਖੁਆਰ ਸੰਸਾਰ ਕੀਤਾ ।

3.     ਵੇਖੋ ਲੱਜ ਸਿਆਲਾਂ ਦੀ ਲਾਹ ਸੁੱਟੀ, ਨਢੀ ਹੀਰ ਨੇ ਚਾਕ ਨੂੰ ਯਾਰ ਕੀਤਾ ।

4.     ਜਾਂ ਮੈਂ ਮੱਤ ਦਿੱਤੀ ਅੱਗੋਂ ਲੜਨ ਲੱਗੀ, ਲੱਜ ਲਾਹ ਕੇ ਚਸ਼ਮ ਨੂੰ ਚਾਰ ਕੀਤਾ ।

5.     ਕੱਢ ਚਾਕ ਨੂੰ ਖੋਹ ਲੈ ਮਹੀਂ ਸੱਭੇ, ਅਸਾਂ ਚਾਕ ਥੋਂ ਜੀਉ ਬੇਜ਼ਾਰ ਕੀਤਾ ।

6.     ਇੱਕੇ ਧੀ ਨੂੰ ਚਾਘੜੇ ਡੋਬ ਕਰੀਏ, ਜਾਣੋਂ ਰਬ ਨੇ ਚਾ ਗੁਨ੍ਹਾਗਾਰ ਕੀਤਾ ।

7.     ਝੱਬ ਵਿਆਹ ਕਰ ਧੀ ਨੂੰ ਕੱਢ ਦੇਸੋਂ, ਸਾਨੂੰ ਠਿਠ ਹੈ ਏਸ ਮੁਰਦਾਰ ਕੀਤਾ ।

8.     ਵਾਰਿਸ ਸ਼ਾਹ ਨੂੰ ਹੀਰ ਫ਼ੁਆਰ ਕੀਤਾ, ਨਹੀਂ ਰੱਬ ਸੀ ਸਾਹਿਬ ਸਰਦਾਰ ਕੀਤਾ ।

(ਚਾਘੜੇ=ਡੂੰਘੇ ਪਾਣੀ ਵਿਚ, ਬੇਜ਼ਾਰ=ਦੁਖੀ)

 

97. (HEER'S MOTHER CONSULTS HER FATHER)

1.     Milki tells Chuchak we are in trouble. The taunts about Heer has made us miserable.

2.     All kith and kin from all sides speak sarcastically.

3.     She has leveled the pride to dust by being friendly with Ranjha.

4.     When I (Milki) explained to her (Heer), she is not ashamed of arguing with me.

5.     Dismiss Ranjha from supervising the cowherd. Ranjha has messed up our lives.

6.     He has hurled our daughter in well as if God has reprimanded us.

7.     Get Heer married immediately because of the fun people make all of us.

8.     Says Waris Shah—Heer has perplexed her parents, while God has blessed them.

 

 

98. ਚੂਚਕ (CHUCHAK)

1.     ਚੂਚਕ ਆਖਦਾ ਮਲਕੀਏ ਜੰਮਦੀ ਨੂੰ, ਗਲ ਘੁਟਕੇ ਕਾਹੇ ਨਾ ਮਾਰਿਉ ਈ ।

2.     ਘੁੱਟੀ ਅੱਕ ਦੀ ਘੋਲ ਨਾ ਦਿੱਤੀਆ ਈ, ਉਹ ਅੱਜ ਸਵਾਬ ਨਿਤਾਰਿਉ ਈ ।

3.     ਮੰਝ ਡੂੰਘੜੇ ਵਹਿਣ ਨਾ ਬੋੜਿਆ ਈ, ਵੱਢ ਬੋੜ ਕੇ ਮੂਲ ਨਾ ਮਾਰਿਉ ਈ ।

4.     ਵਾਰਿਸ ਸ਼ਾਹ ਖ਼ੁਦਾ ਦਾ ਖ਼ੌਫ਼ ਕੀਤੋ, ਕਾਰੂੰ ਵਾਂਗ ਨਾ ਜ਼ਿਮੀਂ ਨਿਘਾਰਿਉ ਈ ।

(ਖ਼ੌਫ਼=ਡਰ, ਕਾਰੂੰ=ਹਜ਼ਰਤ ਮੂਸਾ ਦੇ ਵੇਲੇ ਬਨੀ ਇਸਰਾਈਲ ਦਾ ਇੱਕ

ਬਹੁਤ ਹੀ ਮਾਲਦਾਰ ਕੰਜੂਸ ਅਤੇ ਘੁਮੰਡੀ ਪੁਰਸ਼ ਸੀ, ਫਰਊਨ ਦੇ ਦਰਬਾਰ

ਵਿੱਚ ਇਹਦਾ ਬਹੁਤ ਰਸੂਖ ਸੀ ।ਇਹਦਾ ਨਾਂ ਵੱਡੇ ਖ਼ਜ਼ਾਨਿਆਂ ਨਾਲ ਜੋੜਿਆ

ਜਾਂਦਾ ਹੈ । ਕਿਹਾ ਜਾਂਦਾ ਹੈ ਕਿ ਇਹਦੇ ਖਜ਼ਾਨਿਆਂ ਦੀਆਂ ਚਾਬੀਆਂ ਚਾਲੀ

ਊਠਾਂ ਤੇ ਲੱਦੀਆਂ ਜਾਂਦੀਆਂ ਸਨ । ਰੱਬ ਦੇ ਰਾਹ ਵਿੱਚ ਇੱਕ ਦਮੜੀ ਵੀ

ਖਰਚ ਨਹੀਂ ਕਰਦਾ ਸੀ । ਅਖੀਰ ਰੱਬ ਦੇ ਕਹਿਰ ਨਾਲ ਸਣੇ ਮਾਲ ਧਨ

ਧਰਤੀ ਵਿੱਚ ਹੀ ਧਸ ਗਿਆ)

 

98. CHUCHAK REPLIES

 

1.     Chuchak asks Milki --why you did not suffocate her when she was born.

 

2.     Or poisoned Heer.  We could have avoided this( terrible) gift.

 

3.     You could have cut the roots of this tree ( Heer).

 

4.     Says Waris Shah--- for fear of God, you could have buried her underground like Karu.

Note-- (The way God buried underground, wealthy arrogant person Karu—through an earthquake at night during the time of Moses and Pharos. )

 

 

 

 

 

 

99. ਚੂਚਕ ਰਾਂਝੇ ਨੂੰ (CHUCHAK SPEAKS TO RANJHA)

1.     ਰਾਤੀਂ ਰਾਂਝੇ ਨੇ ਮਹੀਂ ਜਾਂ ਆਣ ਢੋਈਆਂ, ਚੂਚਕ ਸਿਆਲ ਮੱਥੇ ਵੱਟ ਪਾਇਆ ਈ ।

2.     ਭਾਈ ਛੱਡ ਮਹੀਂ ਉਠ ਜਾ ਘਰ ਨੂੰ, ਤੇਰਾ ਤੌਰ ਬੁਰਾ ਨਜ਼ਰ ਆਇਆ ਈ ।

3.     ਸਿਆਲ ਕਹੇ ਭਾਈ ਸਾਡੇ ਕੰਮ ਨਾਹੀਂ, ਜਾਏ ਉਧਰੇ ਜਿਧਰੋਂ ਆਇਆ ਈ ।

4.     ਅਸਾਂ ਸਾਨ੍ਹ ਨਾ ਰਖਿਆ ਨੱਢੀਆਂ ਦਾ, ਧੀਆਂ ਚਾਰਨੀਆਂ ਕਿਸ ਬਤਾਇਆ ਈ ।

5.     'ਇੱਤਕੱਵਾ ਮਵਾਜ਼ਿ ਅਤੁਹਮ', ਵਾਰਿਸ ਸ਼ਾਹ ਇਹ ਧੁਰੋਂ ਫ਼ੁਰਮਾਇਆ ਈ ।

(ਇੱਤਕੱਵਾ ਮਵਾਜ਼ਿ ਅਤੁਹਮ=ਤੁਹਮਤ ਵਾਲੀਆਂ ਥਾਵਾਂ ਤੋਂ ਬਚੋ)

99. (CHUCHAK SPEAKS TO RANJHA)

1.     When Ranjha brought the buffaloes back that night, Chuchak was in a temper.

2.     He told her--Leave these buffaloes and quit this place. I have observed your misconduct.

3.     You are of no use to us. Go from where you came.

4.     I did not engage a bull-like you for my cows to be taken to pastures.  (meaning Chuchak did not hire Ranjha for taking girls to the pastures in forests.)

5.     Says Waris Shah—that Divine doctrine is to "beware from the taunts".

 

 

 

 

 

 

 

 

 

 

100. ਚੂਚਕ ਤੇ ਰਾਂਝਾ (CHUCHAK TO RANJHA)

1.     'ਵੱਲੋ ਬਸਤ ਅਲਹੁ ਰਿਜ਼ਕ ਲਇਬਾਦਹ', ਰੱਜ ਖਾਇਕੇ ਮਸਤੀਆਂ ਚਾਈਆਂ ਨੀ ।

2.     'ਕੁਲੂ ਵਸ਼ਰਬੂ' ਰੱਬ ਨੇ ਹੁਕਮ ਦਿੱਤਾ, ਨਹੀਂ ਮਸਤੀਆਂ ਲਿਖੀਆਂ ਆਈਆਂ ਨੀ ।

3.     ਕਿੱਥੋਂ ਪਚਣ ਇਹਨਾਂ ਮੁਸ਼ਟੰਡਿਆਂ ਨੂੰ, ਨਿੱਤ ਖਾਣੀਆਂ ਦੁਧ ਮਲਾਈਆਂ ਨੀ ।

4.     'ਵਮਾ ਮਿਨ ਦਆਬੱਤਨਿ ਫ਼ਿਲ ਅਰਜ਼', ਇਹ ਆਇਤਾਂ ਧੁਰੋਂ ਫ਼ੁਰਮਾਈਆਂ ਨੀ ।

5.     ਵਾਰਿਸ ਸ਼ਾਹ ਮੀਆਂ ਰਿਜ਼ਕ ਰੱਬ ਦੇਸੀ, ਇਹ ਲੈ ਸਾਂਭ ਮੱਝੀਂ ਘਰ ਆਈਆਂ ਨੀ ।

(ਵੱਲੋ ਬਸਤ ਅਲਹੁ ਰਿਜ਼ਕ=(ਕੁਰਾਨ ਮਜੀਦ ਵਿੱਚੋਂ) ਰੱਜ ਖਾਣ ਦੀਆਂ ਮਸਤੀਆਂ,

ਕੁਲੂ ਵਸ਼ਰਬੂ… ਵਮਾ ਮਿਨ ਦਆਬੱਤਨਿ ਫ਼ਿਲ ਅਰਜ਼=ਹੋਰ ਨਹੀਂ ਹੈ, ਕੋਈ ਚਾਰ-ਪੈਰਾ

ਜ਼ਮੀਨ ਉੱਤੇ)

100 (CHUCHAK TO RANJHA)

NOTE—These are ayats of Holy Quran---need to be translated with understanding of Arabic.

 

 

 

 

 

 

 

 

 

 

 

 

 

 

101. ਰਾਂਝੇ ਨੇ ਚੂਚਕ ਦੇ ਘਰੋਂ ਚਲੇ ਜਾਣਾ ( RANJHA QUITS CHUCHAK’S HOME)

1.     ਰਾਂਝਾ ਸੱਟ ਖੂੰਡੀ ਉਤੋਂ ਲਾਹ ਭੂਰਾ, ਛੱਡ ਚਲਿਆ ਸਭ ਮੰਗਵਾੜ ਮੀਆਂ ।

2.     ਜੇਹਾ ਚੋਰ ਨੂੰ ਥੜੇ ਦਾ ਖੜਕ ਪਹੁੰਚੇ ਛੱਡ ਟੁਰੇ ਹੈ ਸੰਨ੍ਹ ਦਾ ਪਾੜ ਮੀਆਂ ।

3.     ਦਿਲ ਚਾਇਆ ਦੇਸ ਤੇ ਮੁਲਕ ਉਤੋਂ, ਉਹਦੇ ਭਾਇ ਦਾ ਬੋਲਿਆ ਹਾੜ ਮੀਆਂ ।

4.     ਤੇਰੀਆਂ ਖੋਲੀਆਂ ਚੋਰਾਂ ਦੇ ਮਿਲਣ ਸਭੇ, ਖੜੇ ਕੱਟੀਆਂ ਨੂੰ ਕਾਈ ਧਾੜ ਮੀਆਂ ।

5.     ਮੈਨੂੰ ਮਝੀਂ ਦੀ ਕੁੱਝ ਪਰਵਾਹ ਨਾਹੀਂ, ਨੱਢੀ ਪਈ ਸੀ ਇੱਤ ਰਿਹਾੜ ਮੀਆਂ ।

6.     ਤੇਰੀ ਧੀ ਨੂੰ ਅਸੀਂ ਕੀ ਜਾਣਨੇ ਹਾਂ, ਤੈਨੂੰ ਆਉਂਦੀ ਨਜ਼ਰ ਪਹਾੜ ਮੀਆਂ ।

7.     ਤੇਰੀਆਂ ਮੱਝਾਂ ਦੇ ਕਾਰਨੇ ਰਾਤ ਅੱਧੀ, ਫਿਰਾਂ ਭੰਨਦਾ ਕਹਿਰ ਦੇ ਝਾੜ ਮੀਆਂ ।

8.     ਮੰਗੂ ਮਗਰ ਮੇਰੇ ਸਭੋ ਆਂਵਦਾ ਈ, ਮਝੀਂ ਆਪਣੀਆਂ ਮਹਿਰ ਜੀ ਤਾੜ ਮੀਆਂ ।

9.     ਘੁਟ ਬਹੇਂ ਚਰਾਈ ਤੂੰ ਮਾਹੀਆਂ ਦੀ, ਸਹੀ ਕੀਤੋ ਈ ਕੋਈ ਕਿਰਾੜ ਮੀਆਂ ।

10.ਮਹੀਂ ਚਾਰਦੇ ਨੂੰ ਹੋ ਗਏ ਮਾਹ ਬਾਰਾਂ, ਅੱਜ ਉਠਿਆ ਅੰਦਰੋਂ ਸਾੜ ਮੀਆਂ ।

11.ਵਹੀ ਖਤਰੀ ਦੀ ਰਹੀ ਖਤਰੀ ਤੇ, ਲੇਖਾ ਗਿਆ ਈ ਹੋਇ ਪਹਾੜ ਮੀਆਂ ।

12.ਤੇਰੀ ਧੀ ਰਹੀ ਤੇਰੇ ਘਰੇ ਬੈਠੀ, ਝਾੜਾ ਮੁਫ਼ਤ ਦਾ ਲਿਆ ਈ ਝਾੜ ਮੀਆਂ ।

13.ਹੱਟ ਭਰੇ ਭਕੁੰਨੇ ਨੂੰ ਸਾਂਭ ਲਿਆ, ਕੱਢ ਛੱਡਿਓ ਨੰਗ ਕਿਰਾੜ ਮੀਆਂ ।

14.ਵਾਰਿਸ ਸ਼ਾਹ ਅੱਗੋਂ ਪੂਰੀ ਨਾ ਪਈਆ, ਪਿੱਛੋਂ ਆਇਆ ਸੈਂ ਪੜਤਣੇ ਪਾੜ ਮੀਆਂ ।

(ਮੰਗਵਾੜ=ਪਸ਼ੂਆਂ ਦਾ ਵਾੜਾ, ਥੜਾ=ਪਹਿਰੇ ਤੇ ਬੈਠਣ ਵਾਲੀ ਥਾਂ, ਹਾੜ ਬੋਲਣਾ=

ਤਰਾਹ ਨਿਕਲ ਜਾਣਾ, ਖੋਲੀਆਂ=ਮਾਲ ਡੰਗਰ, ਰਿਹਾੜ=ਖਹਿੜੇ, ਤਾੜ ਲੈ=ਬੰਦ ਕਰ ਲੈ,

ਚਰਾਈ ਘੁਟ ਬਹੇਂ=ਚਰਾਈ ਨਾ ਦੇਵੇਂ, ਝਾੜਾ=ਨਫ਼ਾ, ਪੜਤਣੇ ਪਾੜ ਕੇ=ਰੁਕਾਵਟਾਂ ਚੀਰ ਕੇ)

101. ( RANJHA QUITS CHUCHAK ‘S CHUCHAK)

1.     Thereupon Ranjha threw down his shepherd’s crook and blanket and quitted Chuchak’s herd of cattle.

2.     Even as a thief leaves the hole in the wall when he hears the watchman's footsteps.

3.     In disgust of leaving the village, he spoke to Chuchak in  anger--

4.     "May thieves take away your buffaloes, and dacoits run away with your calves.

5.     What do I care for your buffaloes or daughter?

6.     I know your daughter, who appears very endearing to you.

7.     For your buffaloes, I have worked mid-nights, and then you reprimand me.

8.     For the sake of work, I liked cow grazing. Now take care of your buffaloes.

9.     Should you tend the buffaloes for a short while, you will regret your decision.

10.I have spent 12 months (meaning a long time) in cow grazing, and now you have decided to overthrow me.

11.You are looting me like a Bania' whose ledger stays quietly in his shop while the interest swells into a mountain.

12.Your daughter stayed in her house, and you got my services for nothing.

13.You did all because of your stubbornness and made me bankrupt (meaning dismissed me without any payment)

14.Says Waris Shah---Ranjha left without any future planning, after clearing himself of old obstacles.

 

 

 

 

 

 

 

 

 

 

 

 

 

 

 

 

102. ਗਾਈਆਂ ਮੱਝਾਂ ਦਾ ਰਾਂਝੇ ਬਿਨਾ ਨਾ ਚੁਗਣਾ (BUFFALOES STOP GRAZING WITHOUT RANJHA)

1.     ਮਝੀਂ ਚਰਨ ਨਾ ਬਾਝ ਰੰਝੇਟੜੇ ਦੇ, ਮਾਹੀ ਹੋਰ ਸਭੇ ਝਖ਼ ਮਾਰ ਰਹੇ ।

2.     ਕਾਈ ਘੁਸ ਜਾਏ ਕਾਈ ਡੁਬ ਜਾਏ, ਕਾਈ ਸਨ੍ਹ ਰਹੇ ਕਾਈ ਪਾਰ ਰਹੇ ।

3.     ਸਿਆਲ ਪਕੜ ਹਥਿਆਰ ਤੇ ਹੋ ਖੁੰਮਾਂ, ਮਗਰ ਲਗ ਕੇ ਖੋਲੀਆਂ ਚਾਰ ਰਹੇ ।

4.     ਵਾਰਿਸ ਸ਼ਾਹ ਚੂਚਕ ਪਛੋਤਾਂਵਦਾ ਈ, ਮੰਗੂ ਨਾ ਛਿੜੇ, ਅਸੀਂ ਹਾਰ ਰਹੇ ।

(ਸੰਨ੍ਹ=ਵਿਚਕਾਰ, ਖੁੰਮਾਂ=ਸਿੱਧੇ ਖੜ੍ਹੇ ਹੋ ਕੇ)

1.     The buffaloes refused to graze without Ranjha, despite best efforts by Chuchak.

2.     Some were lost, some were drowned; others were stolen or went away further to the river bank.

3.     The Sials made attempts to recover their cattle but to no purpose.

4.     Chuchak repented of his decision, saying, 'The buffaloes will not graze. We are worn out with our exertion/ hard work'.

 

 

 

 

 

 

 

 

 

 

 

 

 

 

103. ਮਾਂ ਨੂੰ ਹੀਰ ਦਾ ਉੱਤਰ ( HEER ANSWERS THE MOTHER)

1.     ਮਾਏ ਚਾਕ ਤਰਾਹਿਆ ਚਾਇ ਬਾਬੇ, ਏਸ ਗੱਲ ਉਤੇ ਬਹੁਤ ਖੁਸ਼ੀ ਹੋ ਨੀ ।

2.     ਰੱਬ ਓਸ ਨੂੰ ਰਿਜ਼ਕ ਹੈ ਦੇਣ ਹਾਰਾ, ਕੋਈ ਓਸ ਦੇ ਰੱਬ ਨਾ ਤੁਸੀਂ ਹੋ ਨੀ ।

3.     ਮਹੀਂ ਫਿਰਨ ਖਰਾਬ ਵਿੱਚ ਬੇਲਿਆਂ ਦੇ, ਖੋਲ ਦੱਸੋ ਕੇਹੀ ਬੁਸ ਬੁਸੀ ਹੋ ਨੀ ।

4.     ਵਾਰਿਸ ਸ਼ਾਹ ਔਲਾਦ ਨਾ ਮਾਲ ਰਹਿਸੀ, ਜਿਹਦਾ ਹੱਕ ਖੁੱਥਾ ਓਹ ਨਾਖੁਸ਼ੀ ਹੋ ਨੀ ।

(ਤਰਾਹਿਆ=ਡਰਾ ਕੇ ਭਜਾ ਦਿੱਤਾ, ਬਾਬੇ=ਅੱਬਾ ਨੇ, ਬੁਸ ਬੁਸੀ=ਅੰਦਰ ਵਿਸ ਘੋਲਣਾ)

HEER ANSWERS THE MOTHER

1.     Oh mother, the father sent Ranjha away by putting fear in him—for which you must be pleased.

2.     God shall look after him; you are not his God.

3.     See the wretched plight of buffaloes in the forests, tell me how they have been poisoned (meaning harmed)

4.     Writes Waris Shah—neither the siblings or the wealth will survive if you make them unhappy by denying their privilege.

 

 

 

 

 

 

 

 

 

 

 

 

104. ਮਲਕੀ ਚੂਚਕ ਨੂੰ (MILKI SPEAKS TO CHUCHAK)

1.     ਮਲਕੀ ਗੱਲ ਸੁਣਾਂਵਦੀ ਚੂਚਕੇ ਨੂੰ, ਲੋਕ ਬਹੁਤ ਦਿੰਦੇ ਬਦ ਦੁਆ ਮੀਆਂ ।

2.     ਬਾਰਾਂ ਬਰਸ ਉਸ ਮਝੀਆਂ ਚਾਰੀਆਂ ਨੇ, ਨਹੀਂ ਕੀਤੀ ਸੂ ਚੂੰ ਚਰਾ ਮੀਆਂ ।

3.     ਹੱਕ ਖੋਹ ਕੇ ਚਾ ਜਵਾਬ ਦਿੱਤਾ, ਮਹੀਂ ਛਡ ਕੇ ਘਰਾਂ ਨੂੰ ਜਾ ਮੀਆਂ ।

4.     ਪੈਰੀਂ ਲਗ ਕੇ ਜਾ ਮਨਾ ਉਸ ਨੂੰ, ਆਹ ਫ਼ੱਕਰ ਦੀ ਬੁਰੀ ਪੈ ਜਾ ਮੀਆਂ ।

5.     ਵਾਰਿਸ ਸ਼ਾਹ ਫ਼ਕੀਰ ਨੇ ਚੁਪ ਕੀਤੀ, ਉਹਦੀ ਚੁਪ ਹੀ ਦੇਗ ਲੁੜ੍ਹਾ ਮੀਆਂ ।

(ਚੂੰ ਚਰਾ ਕਰਨੀ=ਨਾਂਹ ਨੁੱਕਰ ਕਰਨੀ,ਬਹਾਨੇ ਘੜਨੇ, ਦੇਗ ਲੁੜ੍ਹਾ=ਰੋੜ ਦੇਵੇਗੀ)

104. (MILKI SPEAKS TO CHUCHAK)

1.     And Milki said to Chuchak, ‘All the people curse us for having turned

Ranjha out’.

2.     He worked with us for 12 long years ( means for a long time), and he left without grumbling.

3.     You have denied his rightful earnings. Leave these buffaloes and go to Ranjha's dwelling.

4.     Fall on his feet and persuade him to return before misfortune befalls.

5.     Writes Waris Shah—that the silence of the Faqir can be calamitous. 

 

 

 

 

 

 

 

 

 

 

 

 

105. ਚੂਚਕ (CHUCHAK TO WIFE MILKI)

1.     ਚੂਚਕ ਆਖਿਆ ਜਾਹ ਮਨਾ ਉਸਨੂੰ, ਵਿਆਹ ਤੀਕ ਤਾਂ ਮਹੀਂ ਚਰਾਇ ਲਈਏ ।

2.     ਜਦੋਂ ਹੀਰ ਪਾ ਡੋਲੀ ਟੋਰ ਦੇਈਏ, ਰੁਸ ਪਵੇ ਜਵਾਬ ਤਾਂ ਚਾਇ ਦੇਈਏ ।

3.     ਸਾਡੀ ਧੀਉ ਦਾ ਕੁੱਝ ਨਾ ਲਾਹ ਲੈਂਦਾ, ਸਭ ਟਹਿਲ ਟਕੋਰ ਕਰਾਇ ਲਈਏ ।

4.     ਵਾਰਿਸ ਸ਼ਾਹ ਅਸੀਂ ਜਟ ਹਾਂ ਸਦਾ ਖੋਟੇ, ਜਟਕਾ ਫੰਦ ਏਥੇ ਹਿਕ ਲਾਇ ਲਈਏ ।

(ਟਹਿਲ ਟਕੋਰ=ਸੇਵਾ)

 

105. (CHUCHAK TO WIFE MILKI)

1.     Chuchak said to Milki, his wife, Go you and pacify him (Ranjha). Tell him to graze the buffaloes till Heer's marriage.

 

2.     After Heer's marriage and her palanquin goes, we can relieve him—if he grumbles.

 

3.     He cannot harm our daughter Heer. Let him serve us as much as possible.

 

4.     Writes Waris Shah—we Jats are known to be mean.  We can grab people by force and make them our own.

 

 

 

 

 

 

 

 

 

 

 

 

 

 

 

 

106. ਮਲਕੀ ਦਾ ਰਾਂਝੇ ਨੂੰ ਲੱਭਣਾ ( MILKI IN SEARCH OF RANJHA)

1.     ਮਲਕੀ ਜਾ ਵਿਹੜੇ ਵਿੱਚ ਪੁੱਛਦੀ ਹੈ, ਜਿਹੜਾ ਜਿਹੜਾ ਸੀ ਭਾਈਆਂ ਸਾਂਵਿਆਂ ਦਾ ।

2.     ਸਾਡੇ ਮਾਹੀ ਦੀ ਖ਼ਬਰ ਹੈ ਕਿਤੇ ਅੜਿਉ, ਕਿਧਰ ਮਾਰਿਆ ਗਿਆ ਪਛਤਾਵਿਆਂ ਦਾ ।

3.     ਜ਼ਰਾ ਹੀਰ ਕੁੜੀ ਉਹਨੂੰ ਸੱਦਦੀ ਹੈ, ਰੰਗ ਧੋਵੇ ਪਲੰਘ ਦੇ ਪਾਵਿਆਂ ਦਾ ।

4.     ਰਾਂਝਾ ਬੋਲਿਆ ਸੱਥਰੋਂ ਭੰਨ ਆਕੜ, ਇਹ ਜੇ ਪਿਆ ਸਰਦਾਰ ਨਿਥਾਵਿਆਂ ਦਾ ।

5.     ਸਿਰ ਪਟੇ ਸਫ਼ਾ ਕਰ ਹੋ ਰਹਿਆ, ਜੇਹਾ ਬਾਲਕਾ ਮੁੰਨਿਆਂ ਬਾਵਿਆਂ ਦਾ ।

6.     ਵਾਰਿਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਹਰ, ਉਭੇ ਸਾਹ ਭਰਦਾ ਮਾਰਾ ਹਾਵਿਆਂ ਦਾ ।

(ਸਾਂਵੇ ਭਾਈ=ਬਰਾਬਰ ਦੇ ਭਾਈ, ਸੱਥਰ=ਧਰਤੀ ਉੱਤੇ ਘਾਹ ਫੂਸ ਦਾ ਬਣਾਇਆ

ਬਿਸਤਰਾ, ਉਭੇ ਸਾਹ ਭਰਦਾ=ਠੰਡੇ ਸਾਹ ਲੈਂਦਾ)

 

106. MILKI IN SEARCH OF RANJHA

 

1.     Milki goes in search in the courtyard to enquire from her brothers and their wives.

 

2.     Do you have any idea about our cowherd man (Ranjha), where he has gone in guilt?

 

3.     Heer is calling her to wash the color stuck on the legs of her sleeping couch.

 

4.     Ranjha replies to Milki---  shed your fake arrogance, and here I am that none cares.

 

5.     He wipes his headband clean to cover his head like a young man.

 

6.     Writes Waris Shah---Ranjha felt relieved with bated breath as if a thief has discovered the treasure he is looking for.

 

 

 

 

 

 

 

107. ਮਲਕੀ ਦਾ ਰਾਂਝੇ ਨੂੰ ਤਸੱਲੀ ਦੇਣੀ ( MILKI CONSOLES RANJHA )

1.     ਮਲਕੀ ਆਖਦੀ ਲੜਿਉਂ ਜੇ ਨਾਲ ਚੂਚਕ, ਕੋਈ ਸਖ਼ਨ ਨਾ ਜੀਊ ਤੇ ਲਿਆਵਣਾ ਈ ।

2.     ਕੇਹਾ ਮਾਪਿਆਂ ਪੁਤਰਾਂ ਲੜਨ ਹੁੰਦਾ, ਤੁਸਾਂ ਖੱਟਣਾ ਤੇ ਅਸਾਂ ਖਾਵਣਾ ਈ ।

3.     ਛਿੜ ਮਾਲ ਦੇ ਨਾਲ ਮੈਂ ਘੋਲ ਘੱਤੀ, ਸ਼ਾਮੋ ਸ਼ਾਮ ਰਾਤੀਂ ਘਰੀਂ ਆਵਣਾ ਈ ।

4.     ਤੂੰ ਹੀ ਚੋਇਕੇ ਦੁਧ ਜਮਾਵਣਾ ਈ, ਤੂੰ ਹੀ ਹੀਰ ਦਾ ਪਲੰਘ ਵਿਛਾਵਣਾ ਈ ।

5.     ਕੁੜੀ ਕਲ੍ਹ ਦੀ ਤੇਰੇ ਤੋਂ ਰੁਸ ਬੈਠੀ, ਤੂੰ ਹੀ ਓਸ ਨੂੰ ਆਇ ਮਨਾਵਣਾ ਈ ।

6.     ਮੰਗੂ ਮਾਲ ਸਿਆਲ ਤੇ ਹੀਰ ਤੇਰੀ, ਨਾਲੇ ਘੂਰਨਾ ਤੇ ਨਾਲੇ ਖਾਵਣਾ ਈ ।

7.     ਮੰਗੂ ਛੇੜ ਕੇ ਝੱਲ ਵਿੱਚ ਮੀਆਂ ਵਾਰਿਸ, ਅਸਾਂ ਤਖਤ ਹਜ਼ਾਰੇ ਨਾ ਜਾਵਣਾ ਈ ।

 

107.  MILKI CONSOLES RANJHA

 

1.     MILKI says that squabbles with Chuchak, don't take them seriously.

2.     Parents and sons usually have arguments. Both of you earn, and we make our living.

3.     I am daily stuck with left-over work. You must come home at night.

4.     You have to milk the cow and convert it into curd. Lay the bed of Heer.

5.     If Heer is annoyed with you for any reason, you have to appease her.

6.     Oh Ranjha, all the buffaloes and Heer are your responsibility. You have to take care of them and also nourish them.

7.     Writes Waris shah –after hearing the advice to his satisfaction, Ranjha abandoned the idea of returning Takhat Hazare.

 

 

 

 

 

 

 

108. ਰਾਂਝੇ ਦਾ ਹੀਰ ਨੂੰ ਕਹਿਣਾ ( RANJHA TELLS HEER)

1.     ਰਾਂਝਾ ਆਖਦਾ ਹੀਰ ਨੂੰ ਮਾਉਂ ਤੇਰੀ, ਸਾਨੂੰ ਫੇਰ ਮੁੜ ਰਾਤ ਦੀ ਚੰਮੜੀ ਹੈ ।

2.     ਮੀਆਂ ਮੰਨ ਲਏ ਓਸ ਦੇ ਆਖਣੇ ਨੂੰ, ਤੇਰੀ ਹੀਰ ਪਿਆਰੀ ਦੀ ਅੰਮੜੀ ਹੈ ।

3.     ਕੀ ਜਾਣੀਏ ਉੱਠ ਕਿਸ ਘੜੀ ਬਹਿਸੀ, ਅਜੇ ਵਿਆਹ ਦੀ ਵਿੱਥ ਤਾਂ ਲੰਮੜੀ ਹੈ ।

4.     ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਕਿਸੇ ਪੱਲੇ ਨਹੀਂ ਬੱਧੜੀ ਦੰਮੜੀ ਹੈ ।

108. ( RANJHA TELLS HEER)

1.     And Ranjha tells Heer—your mother again surrounded me last night.

2.     That I had listened to her because she is your dear mother.

3.     Who knows which side the camel will sit as the marriage is a long way off.

4.     Writes Waris Shah—None gains from the commerce of Love.  

 

 

 

 

 

 

 

 

 

 

 

 

 

 

 

109. ਰਾਂਝੇ ਦਾ ਮਲਕੀ ਦੇ ਆਖੇ ਫੇਰ ਮਝੀਆਂ ਚਾਰਨਾ ( RANJHA RESUMES WORK OF HERDSMAN)

1.     ਰਾਂਝਾ ਹੀਰ ਦੀ ਮਾਉਂ ਦੇ ਲਗ ਆਖੇ, ਛੇੜ ਮੱਝੀਆਂ ਝੱਲ ਨੂੰ ਆਂਵਦਾ ਹੈ ।

2.     ਮੰਗੂ ਵਾੜ ਦਿੱਤਾ ਵਿੱਚ ਝਾਂਗੜੇ ਦੇ, ਆਪ ਨਹਾਇਕੇ ਰੱਬ ਧਿਆਂਵਦਾ ਹੈ ।

3.     ਹੀਰ ਸੱਤੂਆਂ ਦਾ ਮਗਰ ਘੋਲ ਛੰਨਾ, ਵੇਖੋ ਰਿਜ਼ਕ ਰੰਝੇਟੇ ਦਾ ਆਂਵਦਾ ਹੈ ।

4.     ਪੰਜਾਂ ਪੀਰਾਂ ਦੀ ਆਮਦਨ ਤੁਰਤ ਹੋਈ, ਹਥ ਬੰਨ੍ਹ ਸਲਾਮ ਕਰਾਂਵਦਾ ਹੈ ।

5.     ਰਾਂਝਾ ਹੀਰ ਦੋਵੇਂ ਹੋਏ ਆਣ ਹਾਜ਼ਰ, ਅੱਗੋਂ ਪੀਰ ਹੁਣ ਇਹ ਫਰਮਾਂਵਦਾ ਹੈ ।

(ਝਾਂਗੜੇ=ਜੰਗਲ,ਦਰਖਤਾਂ ਦਾ ਝੁੰਡ,ਝਿੜੀ)

1.     Abiding  the advice of Heer’s mother,  Ranjha resumes work of herdsman.

2.     Ranjha drove the cattle in the forest.  He takes a bath and thanks, God.

3.     And Heer brought him roasted barley and wheat flour mixed with Sherbet.

4.     One day five Pirs appeared before Ranjha. He bowed himself to the ground.  Heer and Ranjha were both present, and Pirs said.

 

 

 

 

 

 

 

110. ਪੀਰਾਂ ਦਾ ਉੱਤਰ ( PIRS ANSWER)

1.     ਬੱਚਾ ਦੋਹਾਂ ਨੇ ਰਬ ਨੂੰ ਯਾਦ ਕਰਨਾ, ਨਾਹੀਂ ਇਸ਼ਕ ਨੂੰ ਲੀਕ ਲਗਾਵਣਾ ਈ ।

2.     ਬੱਚਾ ਖਾ ਚੂਰੀ ਚੋਏ ਮਝ ਬੂਰੀ, ਜ਼ਰਾ ਜਿਉ ਨੂੰ ਨਹੀਂ ਵਲਾਵਣਾ ਈ ।

3.     ਅੱਠੇ ਪਹਿਰ ਖ਼ੁਦਾਇ ਦੀ ਯਾਦ ਅੰਦਰ, ਤੁਸਾਂ ਜ਼ਿਕਰ ਤੇ ਖ਼ੈਰ ਕਮਾਵਣਾ ਈ ।

4.     ਵਾਰਿਸ ਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ, ਬੱਚਾ ਇਸ਼ਕ ਤੋਂ ਨਹੀਂ ਡੁਲਾਵਣਾ ਈ ।

(ਵਲਾਵਣਾ=ਅਸਲ ਕੰਮ ਤੋਂ ਧਿਆਨ ਪਾਸੇ ਕਰਨਾ)

110. ( PIRS ANSWER)

1.     Children  always remember God and do not ever taint your Love.

2.     Oh, children relish the pastry of Love and enjoy the bliss. But never stray from the prime objective.

3.     Keep Khuda perpetually in mind all-time--- through His remembrance alone, you will be rewarded.

4.     Writes Waris Shah--Five Pirs ordained, never have reservations on the power of Love.

 

 

 

 

 

 

 

 

 

111. ਕਾਜ਼ੀ ਅਤੇ ਮਾਂ ਬਾਪ ਵੱਲੋਂ ਹੀਰ ਨੂੰ ਨਸੀਹਤ ( QAZI AND PARENTS COUNSEL HEER)

1.     ਹੀਰ ਵੱਤ ਕੇ ਬੇਲਿਉਂ ਘਰੀਂ ਆਈ, ਮਾਂ ਬਾਪ ਕਾਜ਼ੀ ਸੱਦ ਲਿਆਉਂਦੇ ਨੇ

2.     ਦੋਵੇ ਆਪ ਬੈਠੇ ਅਤੇ ਵਿੱਚ ਕਾਜ਼ੀ, ਅਤੇ ਸਾਹਮਣੇ ਹੀਰ ਬਹਾਉਂਦੇ ਨੇ

3.     ਬੱਚਾ ਹੀਰ ਤੈਨੂੰ ਅਸੀਂ ਮੱਤ ਦਿੰਦੇ, ਮਿੱਠੀ ਨਾਲ ਜ਼ਬਾਨ ਸਮਝਾਉਂਦੇ ਨੇ

4.     ਚਾਕ ਚੋਬਰਾਂ ਨਾਲ ਨਾ ਗੱਲ ਕੀਜੇ, ਇਹ ਮਿਹਨਤੀ ਕਿਹੜੇ ਥਾਉਂ ਦੇ ਨੇ

5.     ਤ੍ਰਿੰਞਣ ਜੋੜ ਕੇ ਆਪਣੇ ਘਰੀਂ ਬਹੀਏ, ਸੁਘੜ ਗਾਉਂ ਕੇ ਜੀਉ ਪਰਚਾਉਂਦੇ ਨੇ

6.     ਲਾਲ ਚਰਖੜਾ ਡਾਹ ਕੇ ਛੋਪ ਪਾਈਏ, ਕੇਹੇ ਸੁਹਣੇ ਗੀਤ ਝਨਾਉਂ ਦੇ ਨੇ

7.     ਨੀਵੀਂ ਨਜਰ ਹਿਆ ਦੇ ਨਾਲ ਰਹੀਏ, ਤੈਨੂੰ ਸਭ ਸਿਆਣੇ ਫ਼ਰਮਾਉਂਦੇ ਨੇ

8.     ਚੂਚਕ ਸਿਆਲ ਹੋਰੀਂ ਹੀਰੇ ਜਾਨਣੀ ਹੈਂ, ਸਰਦਾਰ ਇਹ ਪੰਜ ਗਰਾਉਂ ਦੇ ਨੇ

9.     ਸ਼ਰਮ ਮਾਪਿਆਂ ਦੀ ਵਲ ਧਿਆਨ ਕਰੀਏ, ਬਾਲਾ ਸ਼ਾਨ ਇਹ ਜਟ ਸਦਾਉਂਦੇ ਨੇ

10.ਬਾਹਰ ਫਿਰਨ ਨਾ ਸੁੰਹਦਾ ਜੱਟੀਆਂ ਨੂੰ, ਅੱਜ ਕਲ੍ਹ ਲਾਗੀ ਘਰ ਆਉਂਦੇ ਨੇ

11.ਏਥੇ ਵਿਆਹ ਦੇ ਵੱਡੇ ਸਾਮਾਨ ਹੋਏ, ਖੇੜੇ ਪਏ ਬਣਾ ਬਣਾਉਂਦੇ ਨੇ

12.ਵਾਰਿਸ ਸ਼ਾਹ ਮੀਆਂ ਚੰਦ ਰੋਜ਼ ਅੰਦਰ, ਖੇੜੇ ਜੋੜ ਕੇ ਜੰਜ ਲੈ ਆਉਂਦੇ ਨੇ

(ਛੋਪ=ਕੱਤਣ ਲਈ ਪਾਏ ਪੂਣੀਆਂ ਦੇ ਜੋਟੇ, ਬਾਲਾ ਸ਼ਾਨ=ਉੱਚੀ ਸ਼ਾਨ)

 

 

 

111. ( QAZI AND PARENTS COUNSEL HEER)

 

1.     Now when Heer came back from the forest, her parents sent for the Qazi.

 

2.     The Qazi sat between Chuchak and Milki, and she was made to sit in front of the Qazi.

 

3.     The Qazi said, 'Child, with all gentleness, we give you counsel. Take heed

unto our words with patience.

 

4.     It is not becoming for the daughter of Chuchak to talk to cowherds and penniless coolies. We don't know from where these servants belong to.

 

5.     It would be best if you sat in the assemblies of women in their spinning parties. Turn your red spinning wheel and sing merry songs of the Chenab.

 

6.     Your demeanor should be meek and modest—counsel all wise people.

 

7.     Remember the dignity of your father, Chuchak, who is head of the family of five villages. And his family.

 

8.     For Jats matter in the world, and the girls should think of their parents.

 

9.     They (girls) should not roam about freely. In a few days, the messengers of your wedding will be here.

 

10.The preparations for the marriage are all but complete.

 

11.The Kheras will bring a marriage procession in a few days.

12.To take you to the house of your husband.'

 

 

 

 

 

 

 

 

112. ਹੀਰ (HEER RESPONDS TO HER FATHER)

1.     ਹੀਰ ਆਖਦੀ ਬਾਬਲਾ ਅਮਲੀਆਂ ਤੋਂ, ਨਹੀਂ ਅਮਲ ਹਟਾਇਆ ਜਾਇ ਮੀਆਂ ।

2.     ਜਿਹੜੀਆਂ ਵਾਦੀਆਂ ਆਦਿ ਦੀਆਂ ਜਾਣ ਨਾਹੀਂ, ਰਾਂਝੇ ਚਾਕ ਤੋਂ ਰਹਿਆ ਨਾ ਜਾਇ ਮੀਆਂ ।

3.     ਸ਼ੀਂਹ ਚਿਤਰੇ ਰਹਿਣ ਨਾ ਮਾਸ ਬਾਝੋਂ, ਝੁਟ ਨਾਲ ਓਹ ਰਿਜ਼ਕ ਕਮਾਇ ਮੀਆਂ ।

4.     ਇਹ ਰਜ਼ਾ ਤਕਦੀਰ ਹੋ ਰਹੀ ਵਾਰਿਦ, ਕੌਣ ਹੋਵਣੀ ਦੇ ਹਟਾਇ ਮੀਆਂ ।

5.     ਦਾਗ਼ ਅੰਬ ਤੇ ਸਾਰ ਦਾ ਲਹੇ ਨਾਹੀਂ, ਦਾਗ਼ ਇਸ਼ਕ ਦਾ ਭੀ ਨਾ ਜਾਇ ਮੀਆਂ ।

6.     ਮੈਂ ਮੰਗ ਦਰਗਾਹ ਥੀਂ ਲਿਆ ਰਾਂਝਾ, ਚਾਕ ਬਖਸ਼ਿਆ ਆਪ ਖ਼ੁਦਾਇ ਮੀਆਂ ।

7.     ਹੋਰ ਸਭ ਗੱਲਾਂ ਮੰਜ਼ੂਰ ਹੋਈਆਂ, ਰਾਂਝੇ ਚਾਕ ਥੀਂ ਰਹਿਆ ਨਾ ਜਾਇ ਮੀਆਂ ।

8.     ਏਸ ਇਸ਼ਕ ਦੇ ਰੋਗ ਦੀ ਗੱਲ ਏਵੇਂ, ਸਿਰ ਜਾਏ ਤੇ ਇਹ ਨਾ ਜਾਇ ਮੀਆਂ ।

9.     ਵਾਰਿਸ ਸ਼ਾਹ ਮੀਆਂ ਜਿਵੇਂ ਗੰਜ ਸਿਰ ਦਾ, ਬਾਰਾਂ ਬਰਸ ਬਿਨਾਂ ਨਾਹੀਂ ਜਾਇ ਮੀਆਂ ।

(ਵਾਦੀਆਂ=ਆਦਤਾਂ, ਆਦਿ=ਮੁਢ ਕਦੀਮ ਦੀਆਂ, ਝੁੱਟ=ਪੰਜੇ ਦਾ ਤਿੱਖਾ ਹੱਲਾ,

ਵਾਰਿਦ ਹੋ ਰਹੀ=ਵਾਪਰ ਰਹੀ, ਸਾਰ=ਲੋਹਾ)

1.     And Heer replied to her father, ‘As those addicted to wine cannot desert the bottle, As opium-eaters cannot live without opium, (so I cannot live without Ranjha.)

2.     Some get habituated to habits that cannot be shed. I cannot live without Ranjha.

3.     Tiger and tigress cannot live without flesh and make a great effort to get that food.

4.     The destined Will of the Lord is manifesting, and none can defy it.

5.     As the stain of mango juice cannot be washed away from clothes, so the stain of Love cannot be erased (when once the heart has fallen a victim.)

6.     I sought Ranjha from the Divine Court, and God has blessed me.

7.     I can accept all that you say but cannot survive without Ranjha

8.     Such is the disease of Ishq that even if I lose my life, this sickness shall not wither away.

9.     Writes Waris Shah--Love is like baldness. You cannot get rid of it even in twelve years.

 

 

 

 

 

113. ਚੂਚਕ (CHUCHAK)

ਇਹਦੇ ਵਢ ਲੁੜ੍ਹਕੇ ਖੋਹ ਚੂੰਡਿਆਂ ਥੋਂ, ਗਲ ਘੁਟ ਕੇ ਡੂੰਘੜੇ ਬੋੜੀਏ ਨੀ ।

ਸਿਰ ਭੰਨ ਸੂ ਨਾਲ ਮਧਾਣੀਆਂ ਦੇ, ਢੂਈਂ ਨਾਲ ਖੜਲੱਤ ਦੇ ਤੋੜੀਏ ਨੀ ।

ਇਹਦਾ ਦਾਤਰੀ ਨਾਲ ਚਾ ਢਿਡ ਪਾੜੋ, ਸੂਆ ਅੱਖੀਆਂ ਦੇ ਵਿੱਚ ਪੋੜੀਏ ਨੀ ।

ਵਾਰਿਸ ਚਾਕ ਤੋਂ ਇਹ ਨਾ ਮੁੜੇ ਮੂਲੇ, ਅਸੀਂ ਰਹੇ ਬਹੁਤੇਰੜਾ ਹੋੜੀਏ ਨੀ ।

(ਲੁੜ੍ਹਕੇ=ਕੰਨਾਂ ਦੇ ਗਹਿਣੇ, ਚੁੰਡਿਆਂ=ਸਿਰ ਦੇ ਵਾਲ, ਖੜਲੱਤ=ਦਰਵਾਜ਼ੇ

ਦੀ ਸਾਖ, ਪੋੜਨਾ=ਗੱਡਣਾ,ਖੋਭ ਦੇਣੇ)

 

113. CHUCHAK

 

1.     Chuchak, in anger, tells Milki--- take away Heer's earrings and adornments of hair, squeeze her throat and drown her deep somewhere. 

2.     Break his head with a milking tool. Throw her out of the by slapping her with wooden boards.

3.     Rip open her belly with a sickle; pierce her eyes with a needle.

4.     Writes Waris Shah—She will not forget Ranjha, despites our admonitions. 

 

 

 

 

 

 

 

 

 

 

 

 

 

 

 

 

 

 

114. ਮਲਕੀ

1.     ਸਿਰ ਬੇਟੀਆਂ ਦੇ ਚਾਇ ਜੁਦਾ ਕਰਦੇ, ਜਦੋਂ ਗ਼ੁੱਸਿਆਂ ਤੇ ਬਾਪ ਆਂਵਦੇ ਨੇ ।

2.     ਸਿਰ ਵਢ ਕੇ ਨਈਂ ਵਿੱਚ ਰੋੜ੍ਹ ਦਿੰਦੇ, ਮਾਸ ਕਾਉਂ ਕੁੱਤੇ ਬਿੱਲੇ ਖਾਂਵਦੇ ਨੇ ।

3.     ਸੱਸੀ ਜਾਮ ਜਲਾਲੀ ਨੇ ਰੋੜ੍ਹ ਦਿੱਤੀ, ਕਈ ਡੂਮ ਢਾਡੀ ਪਏ ਗਾਂਵਦੇ ਨੇ ।

4.     ਔਲਾਦ ਜਿਹੜੀ ਕਹੇ ਨਾ ਲੱਗੇ, ਮਾਪੇ ਓਸ ਨੂੰ ਘੁਟ ਲੰਘਾਂਵਦੇ ਨੇ ।

5.     ਜਦੋਂ ਕਹਿਰ ਤੇ ਆਂਵਦੇ ਬਾਪ ਜ਼ਾਲਮ, ਬੰਨ੍ਹ ਬੇਟੀਆਂ ਭੋਹਰੇ ਪਾਂਵਦੇ ਨੇ ।

6.     ਵਾਰਿਸ ਸ਼ਾਹ ਜੇ ਮਾਰੀਏ ਬਦਾਂ ਤਾਈਂ, ਦੇਣੇ ਖ਼ੂਨ ਨਾ ਤਿਨਾਂ ਦੇ ਆਂਵਦੇ ਨੇ ।

(ਘੁਟ=ਗਲ ਘੁਟ ਕੇ, ਲੰਘਾਵਨਾ=ਮਾਰ ਦੇਣਾ, ਪਾਰ ਬੁਲਾ ਦੇਣਾ, ਸੱਸੀ

ਜਾਮ ਜਲਾਲੀ=ਸਿੰਧ ਦੇ ਪੁਰਾਣੇ ਸ਼ਹਿਰ ਭੰਬੋਰ ਦੇ ਬਾਦਸ਼ਾਹ ਜਾਮ ਜਲਾਲੀ

ਦੀ ਪੁਤਰੀ ਸੱਸੀ ਸੀ । ਉਸਦੇ ਜੰਮਣ ਤੇ ਨਜੂਮੀਆਂ ਨੇ ਦੱਸਿਆ ਕਿ ਉਹ

ਵੱਡੀ ਹੋ ਕੇ ਇਸ਼ਕ ਕਰਕੇ ਬਾਦਸ਼ਾਹ ਦੀ ਬਦਨਾਮੀ ਕਰੇਗੀ । ਇਸ ਤੋਂ

ਬਚਣ ਲਈ ਜਾਮ ਜਲਾਲੀ ਨੇ ਸੱਸੀ ਨੂੰ ਜੰਮਦਿਆਂ ਹੀ ਇੱਕ ਸੰਦੂਕ ਵਿੱਚ

ਪਾਕੇ ਨਦੀ ਵਿੱਚ ਰੋੜ੍ਹ ਦਿੱਤਾ । ਉਸ ਨੂੰ ਇੱਕ ਬੇਔਲਾਦ ਧੋਬੀ ਅੱਤੇ ਨੇ

ਪਾਲ ਲਿਆ ।ਇਹੋ ਲੜਕੀ ਕੀਚਮ ਮਕਰਾਨ ਦੇ ਰਾਜਕੁਮਾਰ ਪੁੰਨੂੰ ਦੇ

ਇਸ਼ਕ ਵਿੱਚ ਉਹਨੂੰ ਵਾਜਾਂ ਮਾਰਦੀ ਰੇਤ ਵਿੱਚ ਭੁੱਜ ਕੇ ਮਰ ਗਈ)

 

114. MILKI

1.      Daughters are beheaded if fathers get enraged.

 

2.     They drown their heads in rivers and give their flesh to crows, dogs, cats.

 

3.     King Jaam Jalali threw her new-born daughter Sasi out in the river by packing her in a crate for fear of disgrace foretold by the astrologers. She was reared by a washerman, fell in Love with Prince Punnu, and finally died in the desert.

 

4.     Siblings that defy parents, their throats are strangled to kill.

 

5.     When the fathers get infuriated, they become cruel; they throw away daughters in jute bags.

 

6.     If humiliation brings death, they don't mind spilling blood.

 

115. ਹੀਰ (HEER RESPONDS TO PARENTS)

1.     ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ, ਸਿਰੀਂ ਤਿਨ੍ਹਾਂ ਦੇ ਵੱਡਾ ਗੁਨਾਹ ਮਾਏ ।

2.     ਮਿਲਣ ਖਾਣੀਆਂ ਤਿਨ੍ਹਾਂ ਨੂੰ ਫਾੜ ਕਰਕੇ, ਜੀਕੂੰ ਮਾਰੀਆਂ ਜੇ ਤਿਵੇਂ ਖਾ ਮਾਏ ।

3.     ਕਹੇ ਮਾਉਂ ਤੇ ਬਾਪ ਦੇ ਅਸਾਂ ਮੰਨੇ, ਗਲ ਪੱਲੂੜਾ ਤੇ ਮੂੰਹ ਘਾਹ ਮਾਏ ।

4.     ਇੱਕ ਚਾਕ ਦੀ ਗੱਲ ਨਾ ਕਰੋ ਮੂਲੇ, ਓਹਦਾ ਹੀਰ ਦੇ ਨਾਲ ਨਿਬਾਹ ਮਾਏਂ ।

(ਪੱਲੂੜਾ=ਪੱਲਾ)

 

115. HEER RESPONDS TO PARENTS.

1.     Those who kill daughters are answerable on the doomsday—Roz-e -Kiamat (day of the divine judgment). They are charged with heinous crimes.

 

2.     They are consigned readily in caves of hell, face retribution in next lives.

 

3.     If I must listen to you, my parents -- strangle me with rope in my neck and grass in the mouth.

 

4.     Don’t  discuss Ranjha with me. He alone is the life partner of Heer.

 

 

 

 

 

 

 

 

 

 

 

 

 

 

 

 

 

 

116. ਹੀਰ ਦਾ ਭਰਾ ਸੁਲਤਾਨ (HEER’S BROTHER SULTAN SPEAKS TO MILKI)

1.     ਸੁਲਤਾਨ ਭਾਈ ਆਇਆ ਹੀਰ ਸੰਦਾ, ਆਖੇ ਮਾਉਂ ਨੂੰ ਧੀਉ ਨੂੰ ਤਾੜ ਅੰਮਾਂ ।

2.     ਅਸਾਂ ਫੇਰ ਜੇ ਬਾਹਰ ਇਹ ਕਦੇ ਡਿੱਠੀ, ਸੁੱਟਾਂ ਏਸ ਨੂੰ ਜਾਨ ਥੀਂ ਮਾਰ ਅੰਮਾਂ ।

3.     ਤੇਰੇ ਆਖਿਆਂ ਸਤਰ ਜੇ ਬਹੇ ਨਾਹੀਂ, ਫੇਰਾਂ ਏਸ ਦੀ ਧੌਣ ਤਲਵਾਰ ਅੰਮਾਂ ।

4.     ਚਾਕ ਵੜੇ ਨਾਹੀਂ ਸਾਡੇ ਵਿੱਚ ਵਿਹੜੇ, ਨਹੀਂ ਡੱਕਰੇ ਕਰਾਂ ਸੂ ਚਾਰ ਅੰਮਾਂ ।

5.     ਜੇ ਧੀ ਨਾ ਹੁਕਮ ਵਿੱਚ ਰੱਖਿਆ ਈ, ਸਭ ਸਾੜ ਸੱਟੂੰ ਘਰ ਬਾਰ ਅੰਮਾਂ ।

6.     ਵਾਰਿਸ ਸ਼ਾਹ ਜਿਹੜੀ ਧੀਉ ਬੁਰੀ ਹੋਵੇ, ਦੇਈਏ ਰੋੜ੍ਹ ਸਮੁੰਦਰੋਂ ਪਾਰ ਅੰਮਾਂ ।

(ਹੀਰ ਸੰਦਾ=ਹੀਰ ਦਾ, ਸਤਰ=ਪਰਦਾ)

 

116. HEER'S BROTHER SULTAN SPEAKS TO MILKI

 

1.     Heer's brother Sultan arrives. He advises the mother not to scold her daughter (Heer).

2.     Next time if she ventures out, I will kill her and throw her away.

3.     Should she deny wearing hijab (purdah), then I will cut her with a sword.

4.     Ranjha dare not enter our courtyard; otherwise, I will shred him into pieces.

5.     If your daughter (Heer) defies you, I will burn the home and its surroundings.

6.     Writes Waris Shah—if a daughter lacks moral integrity, oh mother, she should be tossed in the sea.

 

 

 

 

 

 

 

 

 

 

 

 

 

 

 

 

117. ਹੀਰ ਆਪਣੇ ਭਰਾ ਨੂੰ (HEER RESPONDS TO HER BROTHER)

1.     ਅਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ, ਬੀਬਾ ਵਾਰ ਘੱਤੀ ਬਲਹਾਰੀਆਂ ਵੇ ।

2.     ਵਹਿਣ ਪਏ ਦਰਿਆ ਨਾ ਕਦੀ ਮੁੜਦੇ, ਵੱਡੇ ਲਾਇ ਰਹੇ ਜ਼ੋਰ ਜ਼ਾਰੀਆਂ ਵੇ ।

3.     ਲਹੂ ਨਿਕਲਣੋ ਰਹੇ ਨਾ ਮੂਲ ਵੀਰਾ, ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇ ।

4.     ਲੱਗੇ ਦਸਤ ਇੱਕ ਵਾਰ ਨਾ ਬੰਦ ਕੀਜਣ, ਵੈਦ ਲਿਖਦੇ ਵੈਦਗੀਆਂ ਸਾਰੀਆਂ ਵੇ ।

5.     ਸਿਰ ਦਿੱਤਿਆਂ ਬਾਝ ਨਾ ਇਸ਼ਕ ਪੁੱਗੇ, ਏਹ ਨਹੀਂ ਸੁਖਾਲੀਆਂ ਯਾਰੀਆਂ ਵੇ ।

6.     ਵਾਰਿਸ ਸ਼ਾਹ ਮੀਆਂ ਭਾਈ ਵਰਜਦੇ ਨੇ, ਦੇਖੋ ਇਸ਼ਕ ਬਣਾਈਆਂ ਖ਼ੁਆਰੀਆਂ ਵੇ

 

117. HEER RESPONDS TO HER BROTHER

 

1.     When four eyes of the lover and the beloved clash in Love, emotional outburst cannot be blocked.

 

2.     Flow of rivers cannot be decreed in the reverse direction, despite the strenuous efforts.

 

3.     The blood must ooze out my dear brother—where sharp swords cut and pierce.

 

4.     Sometimes loose motions from the stomach do not stop, despite the corrective prescription of the doctors.

 

5.     The game of Love (Ishq) is lacking without self-sacrifice.  It is not easy to get immersed in the Love of the beloved.

 

6.     Writes Waris Shah---Ishq(Love) can always strain brotherly (family) relationships.

 

 

 

 

 

 

 

 

 

 

118. ਹੀਰ ਨੂੰ ਕਾਜ਼ੀ ਦੀ ਨਸੀਹਤ (QAZI COUNSELS HEER)

1.     ਕਾਜ਼ੀ ਆਖਿਆ ਖ਼ੌਫ਼ ਖ਼ੁਦਾਇ ਦਾ ਕਰ, ਮਾਪੇ ਜਿੱਦ ਚੜ੍ਹੇ ਚਾਇ ਮਾਰਨੀਗੇ ।

2.     ਤੇਰੀ ਕਿਆੜੀਉਂ ਜੀਭ ਖਿਚਾ ਕੱਢਣ, ਮਾਰੇ ਸ਼ਰਮ ਦੇ ਖ਼ੂਨ ਗੁਜ਼ਾਰਨੀਗੇ ।

3.     ਜਿਸ ਵਕਤ ਅਸਾਂ ਦਿੱਤਾ ਚਾ ਫ਼ਤਵਾ, ਓਸ ਵਕਤ ਹੀ ਪਾਰ ਉਤਾਰਨੀਗੇ ।

4.     ਮਾਂ ਆਖਦੀ ਲੋੜ੍ਹ ਖੁਦਾਇ ਦਾ ਜੇ, ਤਿੱਖੇ ਸ਼ੋਖ ਦੀਦੇ ਵੇਖ ਪਾੜਨੀਗੇ ।

5.     ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ ਤੋਂ, ਨਹੀਂ ਅੱਗ ਦੇ ਵਿੱਚ ਨਿਘਾਰਨੀਗੇ ।

ਕਿਆੜੀ=ਜੜ੍ਹੋਂ, ਤਰਕ ਕਰ=ਛੱਡ ਦੇ, ਨਿਘਾਰਨਾ=ਸੁੱਟਣਾ)

 

 

 

118. (QAZI COUNSELS HEER)

1.     Qazi to Heer –for fear of God, listen to your parents—otherwise, they will bash you because of your stubbornness.

 

2.     With your tongue pulled out and you will be killed disgrace.

 

3.     The moment I issue my fatwa or decree, they will make you sleep to death.

 

4.     Your mother pleads -- for fear of God, your brashness will be counterproductive.

 

5.     Writes Waris Shah—shun evil deeds. Otherwise, fire consumes you.

 

 

 

 

 

 

 

 

 

 

 

 

 

119. ਰਾਂਝੇ ਦਾ ਪੰਜਾਂ ਪੀਰਾਂ ਨੂੰ ਯਾਦ ਕਰਨਾ (RANJHA REMEMBERS THE PIRS)

1.     ਪੰਜਾਂ ਪੀਰਾਂ ਨੂੰ ਰਾਂਝਣੇ ਯਾਦ ਕੀਤਾ, ਜਦੋਂ ਹੀਰ ਸੁਨੇਹੜਾ ਘੱਲਿਆ ਈ ।

2.     ਮਾਂ ਬਾਪ ਕਾਜ਼ੀ ਸਭ ਗਿਰਦ ਹੋਏ, ਗਿਲਾ ਸਭਨਾ ਦਾ ਅਸਾਂ ਝੱਲਿਆ ਈ ।

3.     ਆਏ ਪੀਰ ਪੰਜੇ ਅੱਗੇ ਹਥ ਜੋੜੇ, ਨੀਰ ਰੋਂਦਿਆਂ ਮੂਲ ਨਾਲ ਠੱਲ੍ਹਿਆ ਈ ।

4.     ਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ, ਵਿੱਚੋਂ ਜਿਉ ਸਾਡਾ ਥਰਥੱਲਿਆ ਈ ।

5.     ਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ, ਕਾਜ਼ੀ ਮਾਉਂ ਤੇ ਬਾਪ ਪਥੱਲਿਆ ਈ ।

6.     ਮਦਦ ਕਰੋ ਖੁਦਾਇ ਦੇ ਵਾਸਤੇ ਜੀ, ਮੇਰਾ ਇਸ਼ਕ ਖ਼ਰਾਬ ਹੋ ਚੱਲਿਆ ਈ ।

7.     ਬਹੁਤ ਪਿਆਰ ਦਿਲਾਸੜੇ ਨਾਲ ਪੀਰਾਂ, ਮੀਏਂ ਰਾਂਝੇ ਦਾ ਜੀਉ ਤਸੱਲਿਆ ਈ ।

8.     ਤੇਰੀ ਹੀਰ ਦੀ ਮੱਦਤੇ ਮੀਆਂ ਰਾਂਝਾ, ਮਖ਼ਦੂਮ ਜਹਾਨੀਆਂ ਘੱਲਿਆ ਈ ।

9.     ਦੋ ਸੱਦ ਸੁਣਾ ਖਾਂ ਵੰਝਲੀ ਦੇ, ਸਾਡਾ ਗਾਵਣੇ ਤੇ ਜੀਉ ਚੱਲਿਆ ਈ ।

10.ਵਾਰਿਸ ਸ਼ਾਹ ਅੱਗੇ ਜਟ ਗਾਂਵਦਾ ਈ, ਵੇਖੋ ਰਾਗ ਸੁਣ ਕੇ ਜੀਉ ਹੱਲਿਆ ਈ ।

(ਪਥੱਲਿਆ=ਉਲੱਦ ਦਿੱਤਾ,ਤੰਗ ਕੀਤਾ, ਤਸੱਲਿਆ=ਤਸੱਲੀ ਦਿੱਤੀ ਸੱਦ=ਬੋਲ,

ਗੀਤ, ਜੀਉ ਚੱਲਿਆ=ਦਿਲ ਚਾਹੁੰਦਾ, ਜੀਉ ਹੱਲਿਆ=ਰੂਹ ਕੰਬ ਗਈ)

119. (RANJHA REMEMBERS THE PIRS)

1.     Ranjha remembers the Five Pirs when he was apprised of the story of distress of Heer.

2.     Parents and Qazi surrounded Heer, and all complained about our relationship.

3.     Five Pirs appeared. With folded hands and tears flowing from his eyes, Ranjha prayed.

4.     They said, "what pains you, our child.  Your anguish has troubled our hearts.

5.     Ranjha—the Qazi, and Heer parents have agonized my beloved Heer.

 

6.     For God's sake, help me, or my Love will be ruined.

 

7.     With loving and caring assurances, Pirs calmed Ranjha.

 

8.     For serving you and Heer, we have been sent to this world.

 

9.     You play your flute, and we would like to enjoy its music.

 

10.Then Jatt Ranjha played the flute so beautifully that it stirred all hearts.

 

120. ਪੀਰਾਂ ਨੂੰ ਰਾਂਝੇ ਦਾ ਰਾਗ ਗਾ ਕੇ ਸੁਣਾਉਣਾ

ਸ਼ੌਕ ਨਾਲ ਵਜਾਇ ਕੇ ਵੰਝਲੀ ਨੂੰ, ਪੰਜਾਂ ਪੀਰਾਂ ਅੱਗੇ ਖੜ੍ਹਾ ਗਾਂਵਦਾ ਏ ।

ਕਦੀ ਊਧੋ ਤੇ ਕਾਨ੍ਹ ਦੇ ਬਿਸ਼ਨਪਦੇ, ਕਦੇ ਮਾਝ ਪਹਾੜੀ ਦੀ ਲਾਂਵਦਾ ਏ ।

ਕਦੀ ਢੋਲ ਤੇ ਮਾਰਵਣ ਛੋਹ ਦਿੰਦਾ, ਕਦੀ ਬੂਬਨਾ ਚਾਇ ਸੁਣਾਂਵਦਾ ਏ ।

ਮਲਕੀ ਨਾਲ ਜਲਾਲੀ ਨੂੰ ਖ਼ੂਬ ਗਾਵੇ, ਵਿੱਚ ਝਿਊਰੀ ਦੀ ਕਲੀ ਲਾਂਵਦਾ ਏ ।

ਕਦੀ ਸੋਹਣੀ ਤੇ ਮਹੀਂਵਾਲ ਵਾਲੇ, ਨਾਲ ਸ਼ੌਕ ਦੇ ਸੱਦ ਸੁਣਾਂਵਦਾ ਏ ।

ਕਦੀ ਧੁਰਪਦਾਂ ਨਾਲ ਕਬਿਤ ਛੋਹੇ, ਕਦੀ ਸੋਹਲੇ ਨਾਲ ਰਲਾਂਵਦਾ ਏ ।

ਸਾਰੰਗ ਨਾਲ ਤਲੰਗ ਸ਼ਹਾਨੀਆਂ ਦੇ, ਰਾਗ ਸੂਹੀ ਦਾ ਭੋਗ ਚਾ ਪਾਂਵਦਾ ਏ ।

ਸੋਰਠ ਗੁਜਰੀਆਂ ਪੂਰਬੀ ਲਲਿਤ ਭੈਰੋਂ, ਦੀਪਕ ਰਾਗ ਦੀ ਜ਼ੀਲ ਵਜਾਂਵਦਾ ਏ ।

ਟੋਡੀ ਮੇਘ ਮਲ੍ਹਾਰ ਗੌਂਡ ਧਨਾਸਰੀ, ਜੈਤਸਰੀ ਭੀ ਨਾਲ ਰਲਾਂਵਦਾ ਏ ।

ਮਾਲਸਰੀ ਤੇ ਪਰਜ ਬਿਹਾਗ ਬੋਲੇ, ਨਾਲ ਮਾਰਵਾ ਵਿੱਚ ਵਜਾਵੰਦਾ ਏ ।

ਕੇਦਾਰਾ ਬਿਹਾਗੜਾ ਤੇ ਰਾਗ ਮਾਰੂ, ਨਾਲੇ ਕਾਨ੍ਹੜੇ ਦੇ ਸੁਰ ਲਾਂਵਦਾ ਏ ।

ਕਲਿਆਨ ਦੇ ਨਾਲ ਮਾਲਕੌਂਸ ਬੋਲੇ, ਅਤੇ ਮੰਗਲਾਚਾਰ ਸੁਣਾਂਵਦਾ ਏ ।

ਭੈਰੋਂ ਨਾਲ ਪਲਾਸੀਆਂ ਭੀਮ ਬੋਲੇ, ਨਟ ਰਾਗ ਦੀ ਜ਼ੀਲ ਵਜਾਂਵਦਾ ਏ ।

ਬਰਵਾ ਨਾਲ ਪਹਾੜ ਝੰਝੋਟੀਆਂ ਦੇ, ਹੋਰੀ ਨਾਲ ਆਸਾਖੜਾ ਗਾਂਵਦਾ ਏ ।

ਬੋਲੇ ਰਾਗ ਬਸੰਤ ਹਿੰਡੋਲ ਗੋਪੀ, ਮੁੰਦਾਵਣੀ ਦੀਆਂ ਸੁਰਾਂ ਲਾਂਵਦਾ ਏ ।

ਪਲਾਸੀ ਨਾਲ ਤਰਾਨਿਆਂ ਰਾਮਕਲੀ, ਵਾਰਿਸ ਸ਼ਾਹ ਨੂੰ ਖੜਾ ਸੁਣਾਂਵਦਾ ਏ ।

 

 

(ਬਿਸ਼ਨ ਪਦੇ=ਸਿਫ਼ਤ ਦੇ ਗੀਤ, ਧੁਰ ਪਦ=ਸ਼ੁਰੂ ਹੋਣ ਦਾ ਪੈਰ, ਸੁਹਲਾ=

ਸੋਲ੍ਹਾਂ (16) ਅੰਗ ਦਾ ਕਬਿਤ, ਮਾਲਕੌਂਸ=ਇੱਕ ਰਾਗ ਦਾ ਨਾਮ, ਮੰਗਲਾ

ਚਾਰ=ਬੰਦਨਾਂ ਦੇ ਸ਼ਬਦ ਹਿੰਡੋਲ ਗੋਪੀ=ਝੂਲੇ ਦਾ ਗੀਤ, ਪਲਾਸੀਆਂ ਭੀਮ=

ਭੀਮ ਪਲਾਸੀ,ਇੱਕ ਰਾਗ, ਕਲੀ=ਸ਼ਿਆਰ ਦਾ ਇੱਕ ਹਿੱਸਾ, ਹੋਰੀ=ਹੋਲੀ,

ਮੁੰਦਾਵਨੀ=ਅੰਤਲਾ ਗੀਤ, ਸਾਰੰਗ=ਦੁਪਹਿਰ ਵੇਲੇ ਗਾਇਆ ਜਾਣ ਵਾਲਾ

ਕਲਾਸਕੀ ਰਾਗ, ਰਾਗ ਸੂਹੀ=ਰਗ ਦਾ ਇੱਕ ਭੇਦ, ਸੋਰਠ=ਸੁਰਾਸ਼ਟਰ ਦੇਸ

ਦੀ ਰਾਗਨੀ, ਗੁਜਰੀ=ਗੁਜਰਾਤ ਦੇਸ਼ ਦੀ ਰਾਗਨੀ, ਪੂਰਬੀ=ਇੱਕ ਰਾਗਨੀ

ਜਿਹੜੀ ਦਿਨ ਦੇ ਤੀਜੇ ਪਹਿਰ ਗਾਈ ਜਾਂਦੀ ਹੈ, ਲਲਿਤ=ਇੱਕ ਰਾਗਨੀ,

ਭੈਰਵ=ਇੱਕ ਰਾਗ ਜਿਹੜਾ ਡਰ ਪੈਦਾ ਕਰਦਾ ਹੈ, ਦੀਪਕ ਰਾਗ=ਇੱਕ ਰਾਗ

ਜਿਸ ਦੇ ਗਾਇਆਂ ਅੱਗ ਲੱਗ ਜਾਂਦੀ ਹੈ,ਇਸ ਪਿੱਛੋਂ ਮਲ੍ਹਾਰ ਗਾਉਣਾ ਜ਼ਰੂਰੀ ਹੈ,

ਮੇਘ=ਬਰਸਾਤ ਦੇ ਦਿਨਾਂ ਦਾ ਰਾਗ ਜੋ ਰਾਤ ਦੇ ਪਿਛਲੇ ਪਹਿਰ ਗਾਇਆ ਜਾਂਦਾ ਹੈ,

ਕਹਿੰਦੇ ਹਨ ਕਿ ਇਹ ਰਾਗ ਬ੍ਰਹਮਾ ਦੇ ਸਿਰ ਵਿੱਚੋਂ ਨਿਕਲਿਆ ਹੈ, ਮਲ੍ਹਾਰ=ਸਾਵਣ

ਮਾਹ ਵਿੱਚ ਗਾਈ ਜਾਣ ਵਾਲੀ ਰਾਗਨੀ, ਧਨਾਸਰੀ=ਇੱਕ ਰਾਗਨੀ, ਜੈਤਸਰੀ=ਰਾਗ,

ਮਾਲਸਰੀ=ਇੱਕ ਰਾਗਨੀ, ਬਸੰਤ=ਇੱਕ ਰਾਗ, ਰਾਮ ਕਲੀ=ਇੱਕ ਰਾਗਨੀ, ਮਲਕੀ=

ਅਕਬਰ ਬਾਦਸ਼ਾਹ ਦੇ ਜ਼ਮਾਨੇ ਦਾ ਮਸ਼ਹੂਰ ਕਿੱਸਾ, ਕੀਮਾ ਮਲਕੀ ਸਿੰਧ ਅਤੇ ਪੱਛਮੀ

ਪੰਜਾਬ ਵਿੱਚ ਬਹੁਤ ਪ੍ਰਸਿੱਧ ਹੈ, ਜਲਾਲੀ=(ਜਲਾਲੀ ਅਤੇ ਰੋਡਾ) ਮੁਲਤਾਨ ਦੇ ਲਾਗੇ

ਤਲਹਿ ਪਿੰਡ ਦੇ ਲੁਹਾਰ ਦੀ ਬੇਟੀ, ਜਿਹੜੀ ਬਹੁਤ ਸੁੰਦਰ ਅਤੇ ਅਕਲ ਵਾਲੀ ਸੀ ।

ਬਲਖ ਦਾ ਇੱਕ ਨੌਜਵਾਨ ਅਲੀ ਗੌਹਰ ਉਹਦੀ ਸੁੰਦਰਤਾ ਨੂੰ ਸਪਨੇ ਵਿੱਚ ਦੇਖ ਕੇ

ਉਹਦੀ ਭਾਲ ਵਿੱਚ ਫ਼ਕੀਰ ਬਣ ਕੇ ਨਿਕਲ ਪਿਆ ।ਇਹਨੇ ਆਪਣੇ ਸਾਰੇ ਵਾਲ

ਮੁਨਾ ਦਿੱਤੇ ਇਸ ਲਈ ਉਹਨੂੰ ਰੋਡਾ ਕਹਿੰਦੇ ਹਨ ।ਜਦੋਂ ਇਹ ਜਲਾਲੀ ਦੇ ਪਿੰਡ

ਪਹੁੰਚਾ ਤਾਂ ਉਹ ਖੂਹ ਤੇ ਪਾਣੀ ਭਰਦੀ ਸੀ ।ਫੇਰ ਮੁਲਾਕਾਤਾਂ ਵਧ ਗਈਆਂ ।ਜਲਾਲੀ

ਉਤੇ ਘਰ ਵਾਲਿਆਂ ਨੇ ਪਾਬੰਦੀ ਲਾ ਦਿੱਤੀ ।ਉਹ ਆਪ ਉਹਨੂੰ ਮਿਲਣ ਚਲਾ ਗਿਆ ।

ਸਜ਼ਾ ਦੇ ਤੌਰ ਤੇ ਰੋਡੇ ਨੂੰ ਨਦੀ ਵਿੱਚ ਸੁੱਟ ਦਿੱਤਾ ।ਓਥੋਂ ਉਹ ਬਚ ਕੇ ਨਿਕਲ ਆਇਆ ।

ਜਦੋਂ ਜਲਾਲੀ ਦਾ ਵਿਆਹ ਹੋਣ ਲੱਗਾ ਤਾਂ ਉਹ ਉਹਨੂੰ ਭਜਾ ਕੇ ਲੈ ਗਿਆ ।ਪੱਤਣ ਤੇ

ਦਰਿਆ ਪਾਰ ਕਰਨ ਲੱਗਾ ਸੀ ਕਿ ਫੜਿਆ ਗਿਆ।ਲੁਹਾਰਾਂ ਨੇ ਉਹਦੇ ਟੋਟੇ ਕਰਕੇ ਨਦੀ

ਵਿੱਚ ਰੋੜ੍ਹ ਦਿੱਤਾ ਅਤੇ ਜਲਾਲੀ ਇਸੇ ਸਦਮੇ ਨਾਲ ਮਰ ਗਈ)

 

120--- this verse merely speaks of the appreciation of the musical Ragas applied by Ranjha during the play of flute.  Waris  Shah demonstrates his understanding of the Hindu and Muslim culture of India.

 

 

 

 

 

 

 

 

 

 

 

 

 

121. ਪੀਰਾਂ ਦਾ ਰਾਂਝੇ ਤੇ ਖ਼ੁਸ਼ ਹੋਣਾ ( PIRS ARE PLEASED WITH RANJHA)

1.     ਰਾਜ਼ੀ ਹੋ ਪੰਜਾਂ ਪੀਰਾਂ ਹੁਕਮ ਕੀਤਾ, ਬੱਚਾ ਮੰਗ ਲੈ ਦੁਆ ਜੋ ਮੰਗਣੀ ਹੈ ।

2.     ਅਜੀ ਹੀਰ ਜੱਟੀ ਮੈਨੂੰ ਬਖਸ਼ ਦੇਵੋ, ਰੰਗਣ ਸ਼ੌਕ ਦੇ ਵਿੱਚ ਜੋ ਰੰਗਣੀ ਹੈ ।

3.     ਤੈਨੂੰ ਲਾਏ ਭਬੂਤ ਮਲੰਗ ਕਰੀਏ, ਬੱਚਾ ਓਹ ਵੀ ਤੇਰੀ ਮਲੰਗਣੀ ਹੈ ।

4.     ਜੇਹੇ ਨਾਲ ਰਲੀ ਤੇਹੀ ਹੋ ਜਾਏ, ਨੰਗਾਂ ਨਾਲ ਲੜੇ ਸੋ ਭੀ ਨੰਗਣੀ ਹੈ ।

5.     ਵਾਰਿਸ ਸ਼ਾਹ ਨਾ ਲੜੀਂ ਨਾ ਛੱਡ ਜਾਈਂ, ਘਰ ਮਾਪਿਆਂ ਦੇ ਨਾਹੀਂ ਟੰਗਣੀ ਹੈ ।

(ਅਜੀ=ਅੱਜ ਹੀ, ਟੰਗਣੀ=ਵਿਆਹ ਬਗ਼ੈਰ ਮਾਪਿਆਂ ਘਰ ਬਿਠਾਈ ਰੱਖਣੀ)

 

 

121--  PIRS ARE PLEASED WITH RANJHA

 

1.     Pirs said to Ranjha-- Ask any favor of us, and we will give it.

2.     Ranjha—Bless me with the gift of Heer and color me in her Love.

3.     We will admit you to our holy order; make you a Malang and give you

Hir as Malangani and Mate. She may become one with you

4.     But don't desert her; keep her with you.

5.     Don't quarrel with her and nor leave her. Let her not remain in the parents' home.

 

 

 

 

 

 

 

 

 

 

 

 

 

 

 

 

122. ਪੀਰਾਂ ਨੇ ਰਾਂਝੇ ਨੂੰ ਅਸੀਸ ਦੇਣੀ (PIRS BLESS RANJHA)

ਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ, ਦੁਆ ਦਿੱਤੀਆ ਨੇ ਜਾਹ ਹੀਰ ਤੇਰੀ ।

ਤੇਰੇ ਸਭ ਮਕਸੂਦ ਹੋ ਰਹੇ ਹਾਸਲ, ਮੱਦਦ ਹੋ ਗਏ ਪੰਜੇ ਪੀਰ ਤੇਰੀ ।

ਜਾਹ ਗੂੰਜ ਤੂੰ ਵਿੱਚ ਮੰਗਵਾੜ ਬੈਠਾ, ਬਖ਼ਸ਼ ਲਈ ਹੈ ਸਭ ਤਕਸੀਰ ਤੇਰੀ ।

ਵਾਰਿਸ ਸ਼ਾਹ ਮੀਆਂ ਪੀਰਾਂ ਕਾਮਲਾਂ ਨੇ, ਕਰ ਛੱਡੀ ਹੈ ਨੇਕ ਤਦਬੀਰ ਤੇਰੀ ।

(ਖ਼ੁਸ਼ਹਾਲ=ਖੁਸ਼, ਮਕਸੂਦ=ਮੰਗ,ਮੁਰਾਦ, ਤਕਸੀਰ=ਗਲਤੀ)

122( PIRS ARE PLEASED WITH RANJHA)

1.     PIRS are immensely pleased. Ranjha prayed for Heer’s gift to him.

2.     All your wishes will be fulfilled, they said. Five Pirs are helping you.

3.     Go and enjoy. We have relieved your anguish.

4.     Writes Waris Shah—Five perfect Pirs consented to Ranjha's candid yearnings.

 

 

 

 

 

 

 

 

 

 

 

 

 

 

 

 

 

 

 

 

 

 

 

123. ਹੀਰ ਰਾਂਝੇ ਦੀ ਮਿੱਠੀ ਨਾਇਣ ਨਾਲ ਸਲਾਹ ( HEER AND RANJHA CONSULT THE BARBER WOMAN –MITHI)

1.     ਰਾਂਝੇ ਆਖਿਆ ਆ ਖਾਂ ਬੈਠ ਹੀਰੇ, ਕੋਈ ਖ਼ੂਬ ਤਦਬੀਰ ਬਣਾਈਏ ਜੀ ।

2.     ਤੇਰੇ ਮਾਉਂ ਤੇ ਬਾਪ ਦਿਲਗੀਰ ਹੁੰਦੇ, ਕਿਵੇਂ ਉਨ੍ਹਾਂ ਤੋਂ ਬਾਤ ਛੁਪਾਈਏ ਜੀ ।

3.     ਮਿੱਠੀ ਨੈਣ ਨੂੰ ਸਦ ਕੇ ਬਾਤ ਗਿਣੀਏ, ਜੇ ਤੂੰ ਕਹੇਂ ਤੇਰੇ ਘਰ ਆਈਏ ਜੀ ।

4.     ਮੈਂ ਸਿਆਲਾਂ ਦੇ ਵਿਹੜੇ ਵੜਾਂ ਨਾਹੀਂ, ਸਾਥੇ ਹੀਰ ਨੂੰ ਨਿੱਤ ਪਹੁੰਚਾਈਏ ਜੀ ।

5.     ਦਿਨੇ ਰਾਤ ਤੇਰੇ ਘਰ ਮੇਲ ਸਾਡਾ, ਸਾਡੇ ਸਿਰੀਂ ਅਹਿਸਾਨ ਚੜ੍ਹਾਈਏ ਜੀ ।

6.     ਹੀਰ ਪੰਜ ਮੁਹਰਾਂ ਹੱਥ ਦਿੱਤੀਆਂ ਨੇ, ਜੀਵੇਂ ਮਿਠੀਏ ਡੌਲ ਬਣਾਈਏ ਜੀ ।

7.     ਕੁੜੀਆਂ ਨਾਲ ਨਾ ਖੋਲ੍ਹਣਾ ਭੇਦ ਮੂਲੇ, ਸਭਾ ਜੀਉ ਦੇ ਵਿੱਚ ਲੁਕਾਈਏ ਜੀ ।

8.     ਵਾਰਿਸ ਸ਼ਾਹ ਛੁਪਾਈਏ ਖ਼ਲਕ ਕੋਲੋਂ, ਭਾਵੇ ਆਪਣਾ ਹੀ ਗੁੜ ਖਾਈਏ ਜੀ ।

(ਡੌਲ=ਸਕੀਮ, ਮੂਲੇ=ਬਿਲਕੁਲ)

 

123. ( HEER AND RANJHA CONSULT THE BARBER WOMAN –MITHI)

 

1.     Ranjha asks Heer to sit beside him to plan the next course of action.

2.     Your parents may be angry with our meetings.  Can we escape their attention?

3.     They ask Barber Woman Mithi, if she agrees-- they may meet in her home.

4.     Ranjha says to Mithi—I will never enter the courtyard of Sials. You everyday court Heer to your home.

5.     We will meet daily in your house for which we shall be grateful.

6.     Heer handed Mithi some money(five coins) and requested to implement this plan.

7.     Don't reveal this secret to other girlfriends of Heer. Keep all this to yourself.

8.     Writes Waris Shah—such sensitive matters are kept away from the public—even if they are to our liking.

 

 

 

 

 

 

 

 

124. ਨਾਈਆਂ ਦੇ ਘਰ (HOME OF BARBERS)

1.     ਫਲ੍ਹੇ ਕੋਲ ਜਿੱਥੇ ਮੰਗੂ ਬੈਠਦਾ ਸੀ, ਓਥੇ ਕੋਲ ਹੈਸੀ ਘਰ ਨਾਈਆਂ ਦਾ

2.     ਮਿੱਠੀ ਨਾਇਣ ਘਰਾਂ ਸੰਦੀ ਖਸਮਣੀ ਸੀ, ਨਾਈ ਕੰਮ ਕਰਦੇ ਫਿਰਨ ਸਾਈਆਂ ਦਾ

3.     ਘਰ ਨਾਈਆਂ ਦੇ ਹੁਕਮ ਰਾਂਝਣੇ ਦਾ, ਜਿਵੇਂ ਸਾਹੁਰੇ ਘਰੀਂ ਜਵਾਈਆਂ ਦਾ

4.     ਚਾਂ ਭਾਂ ਮੱਠੀ ਫਿਰਨ ਵਾਲਿਆਂ ਦੀ, ਬਾਰਾ ਖੁਲ੍ਹਦਾ ਲੇਫ਼ ਤਲਾਈਆਂ ਦਾ

5.     ਮਿੱਠੀ ਸੇਜ ਵਿਛਾਏ ਕੇ ਫੁੱਲ ਪੂਰੇ, ਉੱਤੇ ਆਂਵਦਾ ਕਦਮ ਖ਼ੁਦਾਈਆਂ ਦਾ

6.     ਦੋਵੇਂ ਹੀਰ ਰਾਂਝਾ ਰਾਤੀਂ ਕਰਨ ਮੌਜਾਂ, ਖੜੀਆਂ ਖਾਣ ਮੱਝੀਂ ਸਿਰ ਸਾਈਆਂ ਦਾ

7.     ਘੜੀ ਰਾਤ ਰਹਿੰਦੇ ਘਰੀਂ ਹੀਰ ਜਾਏ, ਰਾਂਝਾ ਭਾਤ ਪੁਛਦਾ ਫਿਰ ਧਾਈਆਂ ਦਾ

8.     ਆਪੋ ਆਪਣੀ ਕਾਰ ਵਿੱਚ ਜਾਇ ਰੁੱਝਣ, ਬੂਹਾ ਫੇਰ ਨਾ ਵੇਖਦੇ ਨਾਈਆਂ ਦਾ

(ਖਸਮਣੀ=ਮਾਲਕਣ, ਚਾਂ ਭਾਂ=ਰੌਲਾ, ਬਾਰਾ ਖੁਲਦਾ=ਦਬਾਉ ਘਟ ਹੁੰਦਾ, ਫੁੱਲ

ਪੂਰੇ=ਫੁੱਲ ਸਜਾਏ, ਭਾਤ=ਚੌਲ) ਘਰ ਨਾਈਆਂ ਦੇ ਹੁਕਮ ਰਾਂਝਣੇ ਦਾ, ਜਿਵੇਂ ਸਾਹੁਰੇ ਘਰੀਂ ਜਵਾਈਆਂ ਦਾ ਚਾਂ ਭਾਂ ਮੱਠੀ ਫਿਰਨ ਵਾਲਿਆਂ ਦੀ, ਬਾਰਾ ਖੁਲ੍ਹਦਾ ਲੇਫ਼ ਤਲਾਈਆਂ ਦਾ
124. HOME OF BARBER

1.     Barber woman's (Mithi)house was near the watering-place of the

Cattle, a little aside in a quiet corner.

2.     Mithi virtually owned the house while Barbers operated from the place of their work.

3.     Ranjha's orders were obeyed throughout the house, and he was treated with as much honor as a son-in-law

4.     It was full of quilts and beds and soft coverlets, and Mithi used to scatter flowers for Ranjha and Hir to walk on.

5.     And Hir used to come during the night and stay, while the cattle strayed outside.

6.     In the morning twilight, she would then slip back to her own house.

7.     Then, Ranjha drove the buffaloes out to graze in the forest, leaving the barber's house.

 

 

 

 

 

125. ਹੀਰ ਅਤੇ ਸਹੇਲੀਆਂ ਦੀਆਂ ਰਾਂਝੇ ਨਾਲ ਖੇਡਾਂ (HEER AND FRIENDS PLAY WTH RANJHA)

 

1.    ਦਿੰਹੁ ਹੋਵੇ ਦੁਪਹਿਰ ਤਾਂ ਆਵੇ ਰਾਂਝਾ, ਅਤੇ ਓਧਰੋਂ ਹੀਰ ਵੀ ਆਂਵਦੀ ਹੈ ।

2.    ਇਹ ਮਹੀਂ ਲਿਆ ਬਹਾਂਵਦਾ ਏ, ਓਹ ਨਾਲ ਸਹੇਲੀਆਂ ਲਿਆਂਵਦੀ ਹੈ ।

3.    ਉਹ ਵੰਝਲੀ ਨਾਲ ਸਰੋਦ ਕਰਦਾ, ਇਹ ਨਾਲ ਸਹੇਲੀਆਂ ਗਾਂਵਦੀ ਹੈ ।

4.    ਕਾਈ ਜ਼ੁਲਫ ਨਚੋੜਦੀ ਰਾਂਝਨੇ ਦੀ, ਕਾਈ ਆਣ ਗਲੇ ਨਾਲ ਲਾਂਵਦੀ ਹੈ ।

5.    ਕਾਈ ਚੰਬੜੇ ਲਕ ਨੂੰ ਮਸ਼ਕਬੋਰੀ, ਕਾਈ ਮੁਖ ਨੂੰ ਮੁਖ ਛੁਹਾਂਵਦੀ ਹੈ ।

6.    ਕਾਈ 'ਮੀਰੀ ਆਂ' ਆਖ ਕੇ ਭੱਜ ਜਾਂਦੀ, ਮਗਰ ਪਵੇ ਤਾਂ ਟੁੱਭੀਆਂ ਲਾਂਵਦੀ ਹੈ ।

7.    ਕਾਈ ਆਖਦੀ ਮਾਹੀਆ ਮਾਹੀਆ ਵੇ, ਤੇਰੀ ਮਝ ਕਟੀ ਕੱਟਾ ਜਾਂਵਦੀ ਹੈ ।

 

125. (HEER AND FRIENDS PLAY WTH RANJHA)

1.     Every afternoon, Ranjha arrives, and from the other side, Heer comes. 

2.     He drives the buffaloes out to graze in the forest, and she would come with her friends.

3.     He would play the flute, and she would merrily sing with other friends.

4.     Some girls play with the curly hair of Ranjha or sometimes hugs him.

5.     Another girl would tie him to her waist and even kiss him.

6.     Sometimes they would play hide and seek with him.

7.     Sometimes they joke with Ranjha that his cattle have run away

------ AND THIS PLAYFULNESS CONTINUES –described by Waris Shah in another 15 verses. (not translated for the sake of repetition and brevity.)

 

 

 

 

 

 

 

 

 

126. ਕੈਦੋਂ ਦਾ ਮਲਕੀ ਕੋਲ ਲੂਤੀਆਂ ਲਾਉਣਾ ( KAIDO INCITES MILKI—MOTHER OF HEER)

1.     ਕੈਦੋ ਆਖਦਾ ਮਲਕੀਏ ਭੈੜੀਏ ਨੀ, ਤੇਰੀ ਧੀਉ ਵੱਡਾ ਚੱਚਰ ਚਾਇਆ

2.     ਜਾਇ ਨਈਂ ਤੇ ਚਾਕ ਦੇ ਨਾਲ ਘੁਲਦੀ, ਏਸ ਮੁਲਕ ਦਾ ਰੱਛ ਗਵਾਇਆ

3.     ਮਾਂ ਬਾਪ ਕਾਜ਼ੀ ਸਭੇ ਹਾਰ ਥੱਕੇ ਏਸ ਇੱਕ ਨਾ ਜਿਉ ਤੇ ਲਾਇਆ

4.     ਮੂੰਹ ਘੁਟ ਰਹੇ ਵਾਲ ਪੁਟ ਰਹੇ, ਲਿੰਗ ਕੁਟ ਰਹੇ ਮੈਨੂੰ ਤਾਇਆ

5.     ਹਿੱਕ ਹੁੱਟ ਰਹੇ ਝਾਟਾ ਪੁਟ ਰਹੇ, ਅੰਤ ਹੁੱਟ ਰਹੇ ਗ਼ੈਬ ਚਾਇਆ

6.     ਲਿਟਾਂ ਪੁਟ ਰਹੇ ਤੇ ਨਿਖੁੱਟ ਰਹੇ, ਲੱਤੀਂ ਜੁਟ ਰਹੇ ਤੇ ਲਟਕਾਇਆ

7.     ਮੱਤੀਂ ਦੇ ਰਹੇ ਪੀਰ ਸੇਂਵ ਰਹੇ, ਪੈਰੀਂ ਪੈ ਰਹੇ ਲੋੜ੍ਹਾ ਆਇਆ

8.     ਵਾਰਿਸ ਸ਼ਾਹ ਮੀਆਂ ਸੁੱਤੇ ਮਾਮਲੇ ਨੂੰ, ਲੰਙੇ ਰਿੱਛ ਨੇ ਮੋੜ ਜਗਾਇਆ

(ਮੁਲਕ ਦਾ ਰੱਛ=ਦੇਸ਼ ਦੀਆਂ ਕਦਰਾਂ ਕੀਮਤਾਂ, ਤਾਇਆ=ਦਿਲ ਸਾੜ

ਦਿੱਤਾ, ਲੰਙਾ ਰਿੱਛ=ਕੈਦੋ)

126  KAIDO INCITES MILKI,MOTHER OF HEER

1.     Kaidu said to Milki-- Your daughter is a daughter of shame.

2.     She goes with a barber woman to met Ranjha. She brings dishonor to the countryside.

3.     Replies Milki--We have tried all we can. 

4.     Parents and the Qazi and I, but we can do nothing with her.

5.     Tied her mouth, pulled hair, beaten her---and she has troubled my heart.

6.     I don't know what has come over her. Despite all this, she is not amenable to our sane counsel.

7.     Some Pir may make her understand and control her.

8.     Writes Waris Shah—Kaido (man handicapped from a leg) again raises controversy on the latent issue.

'

 

 

 

 

 

 

 

127. ਮਲਕੀ ਦਾ ਕਾਮਿਆਂ ਨੂੰ ਹੁਕਮ (MILKI ORDERS SERVANTS)

1.    ਮਲਕੀ ਆਖਦੀ ਸੱਦ ਤੂੰ ਹੀਰ ਤਾਈ, ਝਬ ਹੋ ਤੂੰ ਔਲੀਆ ਨਾਈਆ ਵੇ

2.    ਅਲਫੂ ਮੋਚੀਆ ਮੌਜਮਾ ਵਾਗੀਆ ਵੇ, ਧੱਦੀ ਮਾਛੀਆ ਭਜ ਤੂੰ ਭਾਈਆ ਵੇ

3.    ਖੇਡਣ ਗਈ ਮੂੰਹ ਸੋਝਲੇ ਘਰੋਂ ਨਿਕਲੀ, ਨਿੰਮ੍ਹੀ ਸ਼ਾਮ ਹੋਈ ਨਹੀਂ ਆਈਆ ਵੇ

4.    ਵਾਰਿਸ ਸ਼ਾਹ ਮਾਹੀ ਹੀਰ ਨਹੀਂ ਆਏ, ਮਹਿੜ ਮੰਗੂਆਂ ਦੀ ਘਰੀਂ ਆਈਆ ਵੇ

(ਸੋਝਲੇ=ਸਾਝਰੇ, ਮੰਗੂਆਂ ਦੀ ਮਹਿੜ=ਬਾਹਰ ਚੁਗਣ ਗਏ ਪਸ਼ੂਆਂ ਵਿੱਚੋਂ ਕੁਝ

ਪਹਿਲਾਂ ਘਰ ਮੁੜੇ ਪਸ਼ੂ) (ਸੋਝਲੇ=ਸਾਝਰੇ, ਮੰਗੂਆਂ ਦੀ ਮਹਿੜ=ਬਾਹਰ ਚੁਗਣ ਗਏ ਪਸ਼ੂਆਂ ਵਿੱਚੋਂ ਕੁਝ ਪਹਿਲਾਂ ਘਰ ਮੁੜੇ ਪਸ਼ੂ)

1.     So Milki sent Aulia the barber, Alfoo the shoemaker.

2.     And other helpers in the house to fetch Heer.

3.     She went out early morning and not returned till evening.

4.     Writes Waris Shah--- both Heer and Ranjha have not come back, though some of the buffaloes have returned from the pastures.

 

 

 

 

 

 

 

 

 

128. ਹੀਰ ਨੂੰ ਸੱਦਣ ਲਈ ਬੰਦੇ ਦੌੜੇ ( SERVANTS RUN TO CALL HEER)

1.    ਝੰਗੜ ਡੂਮ ਤੇ ਫੱਤੂ ਕਲਾਲ ਦੌੜੇ, ਬੇਲਾ ਚੂਹੜਾ ਤੇ ਝੰਡੀ ਚਾਕ ਮੀਆਂ ।

2.    ਜਾ ਹੀਰ ਅੱਗੇ ਧੁੰਮ ਘੱਤੀਆ ਨੇ, ਬੱਚਾ ਕੇਹੀ ਉਡਾਈ ਆ ਖ਼ਾਕ ਮੀਆਂ ।

3.    ਤੇਰੀ ਮਾਂਉਂ ਤੇਰੇ ਉਤੇ ਬਹੁਤ ਗ਼ੁੱਸੇ, ਜਾਨੋਂ ਮਾਰਸੀ ਚੂਚਕ ਬਾਪ ਮੀਆਂ ।

4.    ਰਾਂਝਾ ਜਾਹ ਤੇਰੇ ਸਿਰ ਆਣ ਬਣੀਆਂ, ਨਾਲੇ ਆਖਦੇ ਮਾਰੀਏ ਚਾਕ ਮੀਆਂ ।

5.    ਸਿਆਲ ਘੇਰ ਘੇਰਨ ਪਵਣ ਮਗਰ ਤੇਰੇ, ਗਿਣੇਂ ਆਪ ਨੂੰ ਬਹੁਤ ਚਲਾਕ ਮੀਆਂ ।

6.    ਤੋਤਾ ਅੰਬ ਦੀ ਡਾਲ ਤੇ ਕਰੇ ਮੌਜਾਂ, ਤੇ ਗੁਲੇਲੜਾ ਪੌਸ ਪਟਾਕ ਮੀਆਂ ।

7.    ਅੱਜ ਸਿਆਲਾਂ ਨੇ ਚੁੱਲ੍ਹੀਂ ਨਾ ਅੱਗ ਘੱਤੀ, ਸਾਰਾ ਕੋੜਮਾ ਬਹੁਤ ਗ਼ਮਨਾਕ ਮੀਆਂ ।

8.    ਵਾਰਿਸ ਸ਼ਾਹ ਯਤੀਮ ਦੇ ਮਾਰਨੇ ਨੂੰ, ਸਭਾ ਜੁੜੀ ਝਨਾਉਂ ਦੀ ਢਾਕ ਮੀਆਂ ।

(ਧੁੰਮ ਘਤੀਆ=ਰੌਲਾ ਪਾਇਆ)

128 (SERVANTS RUN TO CALL HEER)

1.     Many servants named here—run to give message to Heer.

2.     They make a noisy scene before Heer, oh child, what sort of offense you have committed.

3.     Your mother is enraged, and your father is ready to thrash you.

4.     Ranjha, you are in trouble, and they also plan to bash you.

5.     The Sials clan's purpose of surrounding you is to teach you a lesson. Do not think you are smarter.

6.     When the parrot enjoys the mango, it forgets that a slingshot can hit it.

7.     The Sials have not fired their kitchen today(not eaten anything)—the family is stressed in distress.

8.     Writes Waris Shah—the entire group plans to whip an orphan—Ranjha.

 

 

 

 

 

 

129. ਹੀਰ ਦਾ ਮਾਂ ਕੋਲ ਆਉਣਾ (HEER COMES NEAR HER MOTHER)

1.    ਹੀਰ ਮਾਂ ਨੂੰ ਆਣ ਸਲਾਮ ਕੀਤਾ, ਮਾਉਂ ਆਖਦੀ ਆ ਨੀ ਨਹਿਰੀਏ ਨੀ ।

2.    ਯਰੋਲੀਏ ਗੋਲੀਏ ਬੇਹਿਆਏ, ਘੁੰਢ ਵੀਣੀਏ ਤੇ ਗੁਲ ਪਹਿਰੀਏ ਨੀ ।

3.    ਉਧਲਾਕ ਟੂੰਬੇ ਅਤੇ ਕੜਮੀਏ ਨੀ, ਛਲਛਿੱਦਰੀਏ ਤੇ ਛਾਈਂ ਜਹਿਰੀਏ ਨੀ ।

4.    ਗੋਲਾ ਦਿੰਗੀਏ ਉਜ਼ਬਕੇ ਮਾਲਜ਼ਾਦੇ, ਗ਼ੁੱਸੇ ਮਾਰੀਏ ਜ਼ਹਿਰ ਦੀਏ ਜ਼ਹਿਰੀਏ ਨੀ ।

5.    ਤੂੰ ਅਕਾਇਕੇ ਸਾੜ ਕੇ ਲੋੜ੍ਹ ਦਿੱਤਾ, ਲਿੰਗ ਘੜੂੰਗੀ ਨਾਲ ਮੁਤਹਿਰੀਏ ਨੀ ।

6.    ਆ ਆਖਨੀ ਹਾਂ ਟਲ ਜਾ ਹੀਰੇ, ਮਹਿਰ ਰਾਂਝੇ ਦੇ ਨਾਲ ਦੀਏ ਮਹਿਰੀਏ ਨੀ ।

7.    ਸਾਨ੍ਹਾਂ ਨਾਲ ਰਹੇਂ ਦਿਹੁੰ ਰਾਤ ਖਹਿੰਦੀ, ਆ ਟਲੀਂ ਨੀ ਕੱਟੀਏ ਵਹਿੜੀਏ ਨੀ ।

8.    ਅੱਜ ਰਾਤ ਤੈਨੂੰ ਮਝੋ ਵਾਹ ਡੋਬਾਂ, ਤੇਰੀ ਸਾਇਤ ਆਂਵਦੀ ਕਹਿਰੀਏ ਨੀ ।

9.    ਵਾਰਿਸ ਸ਼ਾਹ ਤੈਨੂੰ ਕੱਪੜ ਧੜੀ ਹੋਸੀ, ਵੇਖੀਂ ਨੀਲ ਡਾਡਾਂ ਉੱਠੇ ਲਹਿਰੀਏ ਨੀ ।

(ਯਰੋਲੀ=ਯਾਰ ਰੱਖਣ ਵਾਲੀ, ਘੁੰਡ ਵੀਣੀ=ਵਿਖਾਵੇ ਦਾ ਘੁੰਡ ਕੱਢਣ ਵਾਲੀ,

ਫ਼ਰੇਬਨ, ਗੁਲ ਪਹਿਰੀ=ਫੁੱਲਾਂ ਨਾਲ ਸਜਾਵਟ ਕਰਨ ਵਾਲੀ, ਉਧਲਾਕ=ਉੱਧਲ

ਜਾਣੀ, ਟੂੰਬੇ=ਟੂਮ, ਕੜਮੀਏ=ਬਦ ਨਸੀਬੇ, ਛਲ ਛਿੱਦਰੀਏ=ਉਪਰੋਂ ਭੋਲੀ ਪਰ

ਅੰਦਰੋਂ ਛਲਾਂ ਨਾਲ ਭਰੀ, ਛਾਈ=ਮਿੱਟੀ ਦਾ ਭਾਵ ਕੱਚਾ, ਜਹਿਰ=ਜਹਿਰੀਏ,

ਪਾਣੀ ਦਾ ਘੜਾ, ਸ਼ਾਦੀ ਤੋਂ ਪਹਿਲਾਂ ਇੱਕ ਰਿਵਾਜ਼ ਸੀ ਕਿ ਕੁੜੀਆਂ ਥੱਲੇ ਉਪਰ

ਦੋ ਤਿੰਨ ਘੜੇ ਪਾਣੀ ਦੇ ਭਰ ਕੇ ਸਿਰ ਤੇ ਰੱਖਦੀਆਂ ਸਨ ਅਤੇ ਉਨ੍ਹਾਂ ਦੇ ਸਿਖਰ

ਇੱਕ ਸ਼ਰਬਤ ਦਾ ਪਿਆਲਾ ਭਰਕੇ ਰੱਖ ਦਿੱਤਾ ਜਾਂਦਾ ਸੀ । ਜੋ ਕੋਈ ਮਰਦ

ਇਹ ਘੜੇ ਲਹਾਉਣ ਵਿੱਚ ਮਦਦ ਕਰੇ ਤਾਂ ਉਹ ਆਦਮੀ ਉਸ ਮੁਟਿਆਰ ਨਾਲ

ਵਿਆਹ ਕਰਾਵੇਗਾ, ਗੋਲਾ ਦਿੰਗੀ=ਭੈੜੇ ਚਲਨ ਵਾਲੀ ਇਸਤਰੀ, ਉਜ਼ਬਕ=

ਉਜ਼ਬੇਕਸਤਾਨ ਦੀ,ਧਾੜਵੀ, ਮਾਲਜ਼ਾਦੀ=ਕੰਜਰੀ ਜਾਂ ਵੇਸਵਾ, ਮੁਤਹਿਰਾ=ਡੰਡਾ,

ਕਪੜ ਧੜੀ=ਕਪੜਿਆਂ ਨੂੰ ਕੁਟ ਕੁਟ ਧੋਣਾ, ਨੀਲ ਡਾਡਾਂ=ਡੰਡੇ ਦੀਆਂ ਪਈਆਂ ਲਾਸਾਂ) (ਧੁੰਮ ਘਤੀਆ=ਰੌਲਾ ਪਾਇਆ)

 

129. (HEER COMES NEAR THE MOTHER)

1.    Hir came and salaamed to her mother, and her mother said to her, 'You shameless seductress."

2.    You befriend boys, slyly cover your face and show -off hair with flowers.

3.    You are causing misery, creating adversities, a hypocrite, and looking for a male to marry.

4.    You, women of ill-repute from Uzbeki ancestry, are full of poison.

5.    You have scorched us alive. We will kill you with a rod.

6.    Warn you to beware of your relations with Ranjha.

7.    Stay with us day and night, and don't move out of the courtyard.

8.    Will drown you tonight as the time of your elimination has arrived.

9.    Writes Waris Shah—Heer will be whipped like a cloth on the board of a washerman with blue lashes on her skin.

 

 

 

 

 

 

 

 

 

 

 

 

 

 

 

 

 

 

 

130. ਹੀਰ

1.     ਅੰਮਾਂ ਚਾਕ ਬੇਲੇ ਅਸੀਂ ਪੀਂਘ ਪੀਂਘਾਂ, ਕੈਸੇ ਗ਼ੈਬ ਦੇ ਤੂਤੀਏੇ ਬੋਲਨੀ ਹੈਂ

2.     ਗੰਦਾ ਬਹੁਤ ਮਲੂਕ ਮੂੰਹ ਝੂਠੜੇ ਦਾ, ਐਡਾ ਝੂਠ ਪਹਾੜ ਕਿਉਂ ਤੋਲਨੀ ਹੈਂ

3.     ਸ਼ੁਲਾ ਨਾਲ ਗੁਲਾਬ ਤਿਆਰ ਕੀਤਾ, ਵਿੱਚ ਪਿਆਜ਼ ਕਿਊਂ ਝੂਠ ਦਾ ਘੋਲਨੀ ਹੈਂ

4.     ਗਦਾਂ ਕਿਸੇ ਦੀ ਨਹੀਂ ਚੁਰਾ ਆਂਦੀ, ਦਾਨੀ ਹੋਇਕੇ ਗ਼ੈਬ ਕਿਉਂ ਬੋਲਨੀ ਹੈਂ

5.     ਅਣਸੁਣਿਆਂ ਨੂੰ ਚਾ ਸੁਣਾਇਆ , ਮੋਏ ਨਾਗ਼ ਵਾਂਗੂੰ ਵਿਸ ਘੋਲਨੀ ਹੈਂ

6.     ਵਾਰਿਸ ਸ਼ਾਹ ਗੁਨਾਹ ਕੀ ਅਸਾਂ ਕੀਤਾ, ਏਡੇ ਗ਼ੈਬ ਤੂਫਾਨ ਕਿਉਂ ਤੋਲਨੀ ਹੈਂ

(ਗ਼ੈਬ ਦੇ ਤੂਤੀਏ=ਜਿਹੜੇ ਬੋਲ ਕਿਸੇ ਨੇ ਸੁਣੇ ਨਾ ਹੋਣ, ਸ਼ੁਲਾ=ਸ਼ਰਾਬ, ਪਿਆਜ਼

ਘੋਲਣਾ=ਕੰਮ ਖ਼ਰਾਬ ਕਰਨਾ, ਗਦਾਂ=ਗਧੀ, ਗ਼ੈਬ ਤੋਲਨੇ=ਨਿਰਾ ਝੂਠ ਬੋਲਣਾ)

 

1.     Heer speaks to her mother, Milki—Never heard of such a vague talk—that I enjoy with Ranjha in the fields.

2.     The mouth of a liar is nasty. Why speak of lies?

3.     Why are you mixing onion in rose water?

4.     Whose "she-ass" have I stolen? What bizarre thoughts are trickling to you from nowhere?

5.     You are revealing others what they know not and poisoning the surroundings.

6.     What crime I have committed that you continue to imagine worse for me.

 

 

 

 

 

 

 

 

 

 

 

 

 

 

 

 

131. ਮਲਕੀ (MILKI)

1.     ਸੜੇ ਲੇਖ ਸਾਡੇ ਕੱਜ ਪਏ ਤੈਨੂੰ, ਵੱਡੀ ਸੋਹਣੀ ਧੀਉ ਨੂੰ ਲੀਕ ਲੱਗੀ

2.     ਨਿਤ ਕਰੇਂ ਤੌਬਾ ਨਿਕ ਕਰੇਂ ਯਾਰੀ, ਨਿਤ ਕਰੇਂ ਪਾਖੰਡ ਤੇ ਵੱਡੀ ਠੱਗੀ

3.     ਅਸੀਂ ਮਨ੍ਹਾ ਕਰ ਰਹੇ ਹਾਂ ਮੁੜੀ ਨਾਹੀਂ, ਤੈਨੂੰ ਕਿਸੇ ਫ਼ਕੀਰ ਦੀ ਕੇਹੀ ਵੱਗੀ

4.     ਵਾਰਿਸ ਸ਼ਾਹ ਇਹ ਦੁਧ ਤੇ ਖੰਡ ਖਾਂਦੀ, ਮਾਰੀ ਫਿਟਕ ਦੀ ਗਈ ਜੇ ਹੋ ਬੱਗੀ

(ਕਜ=ਐਬ,ਨੁਕਸ, ਕਹੀ ਵੱਗੀ=ਮੂੰਹੋਂ ਆਖੀ ਬਦ-ਦੁਆ ਲੱਗ ਗਈ,

ਫਿਟਕ=ਖ਼ੂਨ ਦੇ ਘਟ ਹੋਣ ਕਾਰਨ ਰੰਗ ਪੀਲਾ ਹੋਣ ਦੀ ਬੀਮਾਰੀ)

 

131 (MILKI)

1.     Milki speaks to Heer--Unfortunate we are that our most good-looking daughter has tainted our reputation.

2.     You daily make merry with Ranjha but deny it. Hypocrisy is your every day's routine.

3.     Despite our stringent counsel to avoid Ranjha, you ignore us. Has any faqir cursed you?

4.     Writes Waris Shah—Milki prays that may Heer, who enjoys milk and sugar( good food), may rot in pain and disease.

 

 

 

 

 

 

 

 

 

 

 

 

 

 

 

 

 

 

 

 

 

 

132. ਹੀਰ (HEER)

1.     ਅੰਮਾਂ ਬਸ ਕਰ ਗਾਲ੍ਹੀਆਂ ਦੇ ਨਾਹੀਂ, ਗਾਲ੍ਹੀ ਦਿੱਤੀਆਂ ਵੱਡੜਾ ਪਾਪ ਆਵੇ

2.     ਨਿਉਂ ਰਬ ਦੀ ਪੱਟਣੀ ਖਰੀ ਔਖੀ, ਧੀਆਂ ਮਾਰਿਆਂ ਵੱਡਾ ਸਰਾਪ ਆਵੇ

3.     ਲੈ ਜਾਏ ਮੈਂ ਭੱਈਆਂ ਪਿਟੜੀ ਨੂੰ, ਕੋਈ ਗ਼ੈਬ ਦਾ ਸੂਲ ਜਾਂ ਤਾਪ ਆਵੇ

4.     ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ

(ਭੱਈਆਂ-ਪਿੱਟੀ=ਭੱਈਆਂ ਪਿੱਟੀਆਂ,ਇੱਕ ਗਾਲ )

 

132. HEER

 

1.     Heer tells the mother to shun from abusing her.  That is an unforgivable transgression.

2.     The wrath of God is unbearable, for He curses those who thrash their daughters.

3.     Those brothers who utter horrific abuses, they get sick with fatal diseases.

4.     Writes Waris Shah—Heer says I will never abandon Ranjha, even if my great grandfather comes for persuasion.

 

 

 

 

 

 

 

 

 

 

 

 

 

 

 

 

 

 

 

133. ਕੈਦੋਂ ਦਾ ਸਿਆਲਾਂ ਨੂੰ ਕਹਿਣਾ(KAIDO SPEAKS TO SIALS)

1.     ਕੈਦੋ ਆਇਕੇ ਆਖਦਾ ਸੌਹਰਿਓ ਵੋ, ਮੈਥੋਂ ਕੌਣ ਚੰਗਾ ਮੱਤ ਦੇਸੀਆ ਵੋਇ ।

2.     ਮਹੀਂ ਮੋਹੀਆਂ ਤੇ ਨਾਲੇ ਸਿਆਲ ਮੁਠੇ, ਅੱਜ ਕਲ ਵਿਗਾੜ ਕਰੇਸੀਆ ਵੋਇ ।

3.     ਇਹ ਨਿਤ ਦਾ ਪਿਆਰ ਨਾ ਜਾਏ ਖ਼ਾਲੀ, ਪਿੰਜ ਗੱਡ ਦਾ ਪਾਸ ਨਾ ਵੈਸੀਆ ਵੋਇ ।

4.     ਸੱਥੋਂ ਮਾਰ ਸਿਆਲਾਂ ਨੇ ਗੱਲ ਟਾਲੀ, ਪਰ੍ਹਾ ਛੱਡ ਝੇੜਾ ਬਹੁ ਭੇਸੀਆ ਵੋਇ ।

5.     ਰਗ ਇੱਕ ਵਧੀਕ ਹੈ ਲੰਙਿਆਂ ਦੀ, ਕਿਰਤਘਣ ਫ਼ਰਫ਼ੇਜ਼ ਮਲਘੇਸੀਆ ਵੋਇ ।

(ਖ਼ਾਲੀ ਪਿੰਜ ਗਡ=ਬਿਨਾ ਪਿੰਜ ਤੋਂ ਗੱਡਾ, ਫ਼ਰਫ਼ੇਜ਼=ਫ਼ਰੇਬ, ਬਹੁਭੇਸੀਆ=

ਬਹੁਰੂਪੀਆ, ਮਲਘੇਸੀਆ=ਗੰਦਾ)

 

133. (KAIDO SPEAKS TO SIALS)

 

1.     Kaido speaks to his in-laws—none can advise you better than me.

2.     For the sake of the Love of buffaloes, the Sials have lost their honor. Soon you will be a big loser.

3.     A daily love affair— tumbles into a ditch that does not need to be dug.

4.     Sials ignore the subjects and tell Kaido, the unreliable man, to stay away.

5.     The lame person (Kaido) is a tale-bearer-- fake, foul, and filthy.

 

 

 

 

 

 

 

 

 

 

 

 

 

 

 

 

 

 

 

 

134. ਤਥਾ ( COMMENT)

1.    ਕੋਈ ਰੋਜ਼ ਨੂੰ ਮੁਲਕ ਮਸ਼ਹੂਰ ਹੋਸੀ, ਚੋਰੀ ਯਾਰੀ ਹੈ ਐਬ ਕਵਾਰੀਆਂ ਨੂੰ ।

2.    ਜਿਨ੍ਹਾਂ ਬਾਣ ਹੈ ਨੱਚਣੇ ਕੁਦਣੇ ਦੀ, ਰੱਖੇ ਕੌਣ ਰੰਨਾਂ ਹਰਿਆਰੀਆਂ ਨੂੰ ।

3.    ਏਸ ਪਾਇ ਭੁਲਾਵੜਾ ਠਗ ਲੀਤੇ, ਕੰਮ ਪਹੁੰਚਸੀ ਬਹੁਤ ਖ਼ੁਆਰੀਆਂ ਨੂੰ ।

4.    ਜਦੋਂ ਚਾਕ ਉਧਾਲ ਲੈ ਜਾਗ ਨੱਢੀ, ਤਦੋਂ ਝੂਰਸੋਂ ਬਾਜ਼ੀਆਂ ਹਾਰੀਆਂ ਨੂੰ ।

5.    ਵਾਰਿਸ ਸ਼ਾਹ ਮੀਆਂ ਜਿਨ੍ਹਾਂ ਲਾਈਆਂ ਨੀ, ਸੇਈ ਜਾਣਦੇ ਦਾਰੀਆਂ ਯਾਰੀਆਂ ਨੂੰ ।

(ਭੁਲਾਵੜਾ=ਭੁਲੇਖਾ, ਦਾਰੀਆਂ=ਦਾਰੀ ਦਾ ਬਹੁ-ਵਚਨ,ਖ਼ਾਤਰਦਾਰੀ) (ਭੁਲਾਵੜਾ=ਭੁਲੇਖਾ, ਦਾਰੀਆਂ=ਦਾਰੀ ਦਾ ਬਹੁ-ਵਚਨ,ਖ਼ਾਤਰਦਾਰੀ)

134. COMMENT

1.     Within a few days, this tale will be talk of the town-- that Heer and Ranjha’s friendship is scandalous.

2.     Girls who are fond of singing and dancing cannot keep their innocence.

3.     Such attributes have conned many, and ultimately, they are a great loser.

4.     When Ranjha elopes with Heer, then all will feel the terrible loss of reputation.

5.     Writes Waris Shah—those who lose their hearts in Love, only they are aware of its emotional bliss.

 

 

 

 

 

 

 

 

 

 

 

 

 

 

 

 

135. ਹੀਰ ਨੂੰ ਸਹੇਲੀਆਂ ਨੇ ਕੈਦੋਂ ਬਾਬਤ ਦੱਸਣਾ (FRIENDS OF HEER INFORM HER ABOUT KAIDO)

 

1.    ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇ, ਜਾ ਕੰਨ ਦੇ ਵਿੱਚ ਸੁਣਾਇਆ ਈ ।

2.    ਤੈਨੂੰ ਮਿਹਣਾ ਚਾਕ ਦਾ ਦੇ ਕੈਦੋਂ, ਵਿੱਚ ਪਰ੍ਹੇ ਦੇ ਸ਼ੋਰ ਮਚਾਇਆ ਈ ।

3.    ਵਾਂਗ ਢੋਲ ਹਰਾਮ ਸ਼ੈਤਾਨ ਦੇ ਨੇ, ਡੱਗਾ ਵਿੱਚ ਬਾਜ਼ਾਰ ਦੇ ਲਾਇਆ ਈ ।

4.    ਇਹ ਗੱਲ ਜੇ ਜਾਇਸੀ ਅੱਜ ਖ਼ਾਲੀ, ਤੂੰ ਹੀਰ ਕਿਉਂ ਨਾਉਂ ਸਦਾਇਆ ਈ ।

5.    ਕਰ ਛੱਡ ਤੂੰ ਏਸ ਦੇ ਨਾਲ ਏਹੀ, ਸੁਣੇ ਦੇਸ ਜੋ ਕੀਤੜਾ ਪਾਇਆ ਈ ।

6.    ਵਾਰਿਸ ਸ਼ਾਹ ਅਪਰਾਧੀਆਂ ਰਹਿਣ ਚੜ੍ਹੀਆਂ, ਲੰਙੇ ਰਿੱਛ ਨੇ ਮਾਮਲਾ ਚਾਇਆ ਈ ।

 

 

135. (FRIENDS OF HEER INFORM HER ABOUT KAIDO)

 

1.     And Heer girlfriends came to her saying,

2.     Your evil uncle is stirring up the whole assembly of elders against you.

3.     He has noised the whole affair in the bazaar by beat of drum.

4.     If this goes unheeded, who will call you Heer?

5.     He should be taught a lesson which he will not forget.

6.     Waris Shah writes---the nasty people always create controversies. The lame person has spread the news.

 

 

 

 

 

 

 

 

 

 

 

 

 

 

 

 

 

 

136. ਹੀਰ ਦਾ ਸਹੇਲੀਆਂ ਨੂੰ ਉੱਤਰ (HEER ANSWERS HER FRIENDS)

1.     ਹੀਰ ਆਖਿਆ ਵਾੜ ਕੇ ਫਲ੍ਹੇ ਅੰਦਰ, ਗਲ ਪਾ ਰੱਸਾ ਮੂੰਹ ਘੁਟ ਘੱਤੋ

2.     ਲੈ ਕੇ ਕੁਤਕੇ ਤੇ ਕੁੱਢਣ ਮਾਛੀਆਂ ਦੇ, ਧੜਾ ਧੜ ਹੀ ਮਾਰ ਕੇ ਕੁਟ ਘੱਤੋ

3.     ਟੰਗੋਂ ਪਕੜ ਕੇ ਲੱਕ ਵਿੱਚ ਪਾ ਜੱਫੀ, ਕਿਸੇ ਟੋਭੜੇ ਦੇ ਵਿੱਚ ਸੁਟ ਘੱਤੋ

4.     ਮਾਰ ਏਸ ਨੂੰ ਲਾਇਕੇ ਅੱਗ ਝੁੱਗੀ, ਸਾੜ ਬਾਲ ਕੇ ਚੀਜ਼ ਸਭ ਲੁਟ ਘੱਤੋ

5.     ਵਾਰਿਸ ਸ਼ਾਹ ਮੀਆਂ ਦਾੜ੍ਹੀ ਭੰਬੜੀ ਦਾ, ਜੇ ਕੋ ਵਾਲ ਦਿਸੇ ਸਭੋ ਪੁਟ ਘੱਤੋ

 

(ਕੁਤਕੇ=ਘੋਟਨੇ, ਕੁਢਣ=ਚੁਭੇ ਜਾਂ ਭੱਠ ਵਿੱਚੋਂ ਸੁਆਹ ਕੱਢਣ ਵਾਲਾ ਸੰਦ,

ਟੋਭੜੇ=ਟੋਭੇ)

136. (HEER ANSWERS HER FRIENDS)

1.     Heer advised her friends--- take him (Kaido) to any field, strangle his neck and mouth with a rope.

2.     Hit him with sharp-edged tools.

3.     Tie his legs and waist and throw him in some dirty pond.

4.     After killing him, torch his cottage in flames and reduce it to ashes.

5.     Writes Waris Shah—even if a hair of beard of Kaido is seen, destroy even that.

 

 

 

 

 

 

 

 

 

 

 

 

 

 

 

 

 

 

 

 

 

 

 

137. ਹੀਰ ਦੀ ਸਹੇਲੀਆਂ ਨਾਲ ਕੈਦੋ ਨੂੰ ਚੰਡਣ ਦੀ ਸਲਾਹ ( HEER PLANS TO THRASH KAIDO WITH HER FRIENDS)

1.     ਸਈਆਂ ਨਾਲ ਰਲ ਕੇ ਹੀਰ ਮਤਾ ਕੀਤਾ, ਖਿੰਡ-ਪੁੰਡ ਕੇ ਗਲੀਆਂ ਮੱਲੀਆਂ ਨੇ

2.     ਕੈਦੋਂ ਆਣ ਵੜਿਆ ਜਦੋਂ ਫਲ੍ਹੇ ਅੰਦਰ, ਖ਼ਬਰਾਂ ਤੁਰਤ ਹੀ ਹੀਰ ਥੇ ਘੱਲੀਆਂ ਨੇ

3.     ਹੱਥੀਂ ਪਕੜ ਕਾਂਬਾਂ ਵਾਂਗ ਸ਼ਾਹ ਪਰੀਆਂ, ਗ਼ੁੱਸਾ ਖਾਇਕੇ ਸਾਰੀਆਂ ਚੱਲੀਆਂ ਨੇ

4.     ਕੈਦੋਂ ਘੇਰ ਜਿਉਂ ਗਧਾ ਘਮਿਆਰ ਪਕੜੇ, ਲਾਹ ਸੇਲ੍ਹੀਆਂ ਪਕੜ ਪਥੱਲੀਆਂ ਨੇ

5.     ਘਾੜ ਘੜਨ ਠਠਿਆਰ ਜਿਉਂ ਪੌਣ ਧਮਕਾਂ, ਧਾਈਂ ਛੱਟਦੀਆਂ ਜਿਵੇਂ ਮੁਹੱਲੀਆਂ ਨੇ

(ਕਾਂਬਾਂ=ਛਮਕਾਂ)

137. (HEER PLANS TO THRASH KAIDO WITH HER FRIENDS)

1.     Heer meets all friends to discuss in detail how to thrash Kaido.

2.     When Kaido comes to the fields or forest, send the news to Heer.

3.     Then all will proceed fast like royal fairies with anger towards him.

4.     When Kaido catches his ass, surround him, and then chain him to throw him on the ground.

5.     With a planned strategy, they go away.  Their laughter could be heard in the neighborhood. 

 

 

 

 

 

 

 

 

 

 

 

 

 

138. ਤਥਾ ( COMMENT)

1.     ਗਲ ਪਾਇਕੇ ਸੇਲ੍ਹੀਆਂ ਲਾਹ ਟੋਪੀ, ਪਾੜ ਜੁੱਲੀਆਂ ਸੰਘ ਨੂੰ ਘੁੱਟਿਉ ਨੇ

2.     ਭੰਨ ਕੌਰ ਤੇ ਕੁਤਕੇ ਛੜਨ ਲੱਤੀਂ, ਰੋੜ੍ਹ ਵਿੱਚ ਖੁੜੱਲ ਦੇ ਸੁੱਟਿਉ ਨੇ

3.     ਝੰਝੋੜ ਸਿਰ ਤੋੜ ਕੇ ਘਤ ਮੂਧਾ, ਲਾਂਗੜ ਪਾੜ ਕੇ ਧੜਾ ਧੜ ਕੁੱਟਿਉ ਨੇ

4.     ਵਾਰਿਸ ਸ਼ਾਹ ਦਾੜ੍ਹੀ ਪੁਟ ਪਾੜ ਲਾਂਗੜ, ਏਹ ਅਖੱਟੜਾ ਹੀ ਚਾ ਖੁੱਟਿਓ ਨੇ

(ਲਾਂਗੜ=ਲੰਗੋਟੀ,ਤਹਿਮਤ, ਅਖੱਟੜਾ=ਕਰੜਾ)

COMMENT---

1.     Heer’s friends catch Kaido, throw her cap away and then strangle his neck.

2.     They hit him, dogs start barking, and Kaido is dumped on the road.

3.     They twist his head, throw him down and whip the lame man repeatedly.

4.     Writes Waris Shah --- lame man's beard is pulled, lion's cloth is torn and taught a lesson.

 

 

 

 

 

 

 

 

 

 

 

 

 

 

139. ਤਥਾ (COMMENT)

ਹਿਕ ਮਾਰ ਲੱਤਾਂ ਦੂਈ ਲਾ ਛਮਕਾਂ, ਤ੍ਰੀਈ ਨਾਲ ਚਟਾਕਿਆਂ ਮਾਰਦੀ ਹੈ

ਕੋਈ ਇੱਟ ਵੱਟਾ ਜੁੱਤੀ ਢੀਮ ਪੱਥਰ, ਕੋਈ ਪਕੜ ਕੇ ਧੌਣ ਭੋਇੰ ਮਾਰਦੀ ਹੈ

ਕੋਈ ਪੁਟ ਦਾੜ੍ਹੀ ਦੁੱਬਰ ਵਿੱਚ ਦੇਂਦੀ, ਕੋਈ ਡੰਡਕਾ ਵਿੱਚ ਗੁਜ਼ਾਰਦੀ ਹੈ

ਚੋਰ ਮਾਰੀਦਾ ਵੇਖੀਏ ਚਲੋ ਯਾਰੋ, ਵਾਰਿਸ ਸ਼ਾਹ ਏਹ ਜ਼ਬਤ ਸਰਕਾਰ ਦੀ ਹੈ

(ਤ੍ਰੀਈ=ਤੀਜੀ, ਦੁੱਬਰ ਵਿੱਚ=ਗੁਦਾ ਵਿੱਚ, ਡੰਡਕਾ=ਡੰਡਾ)

 

139—(COMMENT)

1.     Heer friends hit Kaido's on the chest repeatedly—more than three times.

2.     Any brick, stone, pellets, whatever could be found are thrust on him by holding his neck.

3.     Some pull his beard, and others hit him with a wooden rod.

4.     Writes Waris Shah—it was a spectacle as if a thief is thrashed under official orders.



 

 

 

 

 

 

 

 

 

 

 

140. ਕੈਦੋਂ ਕੁੜੀਆਂ ਨਾਲ ਉਲਝਿਆ (KAIDO FIGHTS WITH GIRLS)

1.     ਪਾੜ ਚੁੰਨੀਆਂ ਸੁੱਥਣਾਂ ਕੁੜਤੀਆਂ ਨੂੰ, ਚੱਕ ਵੱਢ ਕੇ ਚੀਕਦਾ ਚੋਰ ਵਾਂਗੂੰ

2.     ਵੱਤੇ ਫਿਰਨ ਪਰਵਾਰ ਜਿਉਂ ਚੰਨ ਦਵਾਲੇ, ਗਿਰਦ ਪਾਇਲਾਂ ਪਾਉਂਦੀਆਂ ਮੋਰ ਵਾਂਗੂੰ

3.     ਸ਼ਾਹੂਕਾਰ ਦਾ ਮਾਲ ਜਿਉਂ ਵਿੱਚ ਕੋਟਾਂ, ਦਵਾਲੇ ਚੌਂਕੀਆਂ ਫਿਰਨ ਲਾਹੌਰ ਵਾਂਗੂੰ

4.     ਵਾਰਿਸ ਸ਼ਾਹ ਅੰਗਿਆਰੀਆਂ ਭਖਦੀਆਂ ਨੀ, ਉਹਦੀ ਪ੍ਰੀਤ ਹੈ ਚੰਨ ਚਕੋਰ ਵਾਂਗੂੰ

(ਚੱਕ=ਦੰਦੀ, ਕੋਟ=ਕਿਲਾ)

 

140. (KAIDO FIGHTS WITH GIRLS)

1.     KAIDO fights back with girls shouting, in a rage bites them with his teeth, tears their veils, and Salwars into ribbons.

2.     Girls kept circling him as if someone is going around the moon or a peacock goes round and round.

3.     As if a rich man's wealth is stolen from the fort, he runs to Lahore for recovery through the police.

4.     Writes Waris Shah— sparks fly from furnace of Love. That symbolizes the moon bird's yearning for the moon. 

 

 

 

 

 

 

 

 

 

 

 

 

 

 

141. ਕੈਦੋਂ ਦੀ ਝੁੱਗੀ ਸਾੜਨੀ (BURNING THE HUT OF KAIDO)

1.     ਉਹਨੂੰ ਫਾਟ ਕੇ ਕੁਟ ਚਕਚੂਰ ਕੀਤਾ, ਸਿਆਲੀਂ ਲਾਇਕੇ ਪਾਸਣਾ ਧਾਈਆਂ ਨੀ

2.     ਹੱਥੀਂ ਬਾਲ ਮਵਾਤੜੇ ਕਾਹ ਕਾਨੇ, ਵੱਡੇ ਭਾਂਬੜੇ ਬਾਲ ਲੈ ਆਈਆਂ ਨੀ

3.     ਝੁੱਘੀ ਸਾੜ ਕੇ ਭਾਂਡੜੇ ਭੰਨ ਸਾਰੇ, ਕੁੱਕੜ ਕੁੱਤਿਆਂ ਚਾਇ ਭਜਾਈਆਂ ਨੀ

4.     ਫੌਜ਼ਾਂ ਸ਼ਾਹ ਦੀਆਂ ਵਾਰਸਾ ਮਾਰ ਮਥਰਾ, ਮੁੜ ਫੇਰ ਲਾਹੌਰ ਨੂੰ ਆਈਆਂ ਨੀ

(ਚਕਚੂਰ=ਚੂਰ ਚੂਰ, ਕਾਹ=ਘਾਹ, ਮਵਾਤੜਾ=ਲਾਟਾਂ, ਮਾਰ ਮਥਰਾ=

ਫਤਹਿ ਕਰਕੇ)

(BURNING THE HUT OF KAIDO)

1.     HEER’s friends  destroy Kaido’s hut  and eliminate it from the site in the winter.

2.     The grass and straws of the hut are torched with blazing fire.

3.     After reducing the hut into ashes, all cooking pots are smashed. All hens and chicken were thrown for dogs.

4.      Writes Waris Shah--As if the army returns to Lahore back after winning the battle.

 

 

 

 

 

 

 

 

 

 

 

 

 

 

142. ਕੈਦੋਂ ਦੀ ਪੰਚਾਂ ਅੱਗੇ ਫ਼ਰਿਆਦ

1.     ਕੈਦੋ ਲਿੱਥੜੇ ਪੱਥੜੇ ਖ਼ੂਨ ਵਹਿੰਦੇ, ਕੂਕੇ ਬਾਹੁੜੀ ਤੇ ਫ਼ਰਿਆਦ ਮੀਆਂ

2.     ਮੈਨੂੰ ਮਾਰ ਕੇ ਹੀਰ ਨੇ ਚੂਰ ਕੀਤਾ, ਪੈਂਚੋ ਪਿੰਡ ਦਿਉ, ਦਿਉ ਖਾਂ ਦਾਦ ਮੀਆਂ

3.     ਕਫ਼ਨ ਪਾੜ ਬਾਦਸ਼ਾਹ ਥੇ ਜਾ ਕੂਕਾਂ, ਮੈਂ ਤਾਂ ਪੁਟ ਸੁਟਾਂ ਬਨਿਆਦ ਮੀਆਂ

4.     ਮੈਂ ਤਾਂ ਬੋਲਣੋਂ ਮਾਰਿਆ ਸੱਚ ਪਿੱਛੇ, ਸ਼ੀਰੀਂ ਮਾਰਿਆ ਜਿਵੇਂ ਫ਼ਰਹਾਦ ਮੀਆਂ

5.     ਚਲੋ ਝਗੜੀਏ ਬੈਠ ਕੇ ਪਾਸ ਕਾਜ਼ੀ, ਏਹ ਗੱਲ ਨਾ ਜਾਏ ਬਰਬਾਦ ਮੀਆਂ

6.     ਵਾਰਿਸ ਅਹਿਮਕਾਂ ਨੂੰ ਬਿਨਾ ਫਾਟ ਖਾਧੇ, ਨਹੀਂ ਆਂਵਦਾ ਇਸ਼ਕ ਦਾ ਸਵਾਦ ਮੀਆਂ

(ਕੂਕੇ=ਚੀਕਾਂ ਮਾਰੇ, ਦਾਦ ਦਿਉ=ਇਨਸਾਫ਼ ਕਰੋ, ਬਿਨਾ ਫਾਟ=ਬਗ਼ੈਰ ਕੁਟ ਖਾਣ

ਤੇ, ਸਵਾਦ=ਸੁਆਦ, ਮਜ਼ਾ)

142--(KAIDO PLEADS IN FRONT OF FIVE ELDERS OF VILLAGE)

1.     And Kaido in tattered cloths, blood flowing-- raises hue and cry.

2.     In front of an assembly of five elders, he complains that Heer has thrashed and crushed him. I seek justice from all of you.

3.     I (am so perturbed) that will break my coffin to shout in the presence of the emperor and destroy his kingdom.

4.     I swear I speak the truth just as princess Shirin killed Farhad cruelly.  

5.     Let us seek the advice of Qazi so that my complaint may not go in vain.

6.     Writes Waris Shah—that foolish people understand Love only after getting their bones broken.

 

 

 

 

 

 

 

 

 

143. ਚੂਚਕ ਦਾ ਕੈਦੋਂ ਨੂੰ ਉੱਤਰ (CHUCHAK REPLIES TO KAIDO)

1.     ਚੂਚਕ ਆਖਿਆ ਲੰਙਿਆ ਜਾ ਸਾਥੋਂ, ਤੈਨੂੰ ਵੱਲ ਹੈ ਝਗੜਿਆਂ ਝੇੜਿਆਂ ਦਾ

2.     ਸਰਦਾਰ ਹੈਂ ਚੋਰ ਉਚੱਕਿਆਂ ਦਾ, ਸੂਹਾਂ ਬੈਠਾ ਹੈਂ ਸਾਹਿਆਂ ਫੇੜਿਆਂ ਦਾ

3.     ਤੈਨੂੰ ਵੈਰ ਹੈ ਨਾਲ ਅੰਞਾਣਿਆਂ ਦੇ, ਤੇ ਵੱਲ ਹੈ ਦੱਬ ਦਰੇੜਿਆਂ ਦਾ

4.     ਆਪ ਛੇੜ ਕੇ ਪਿੱਛੋਂ ਦੀ ਫਿਰਨ ਰੋਂਦੇ, ਇਹੋ ਚੱਜ ਜੇ ਮਾਹਣੂਆਂ ਭੈੜਿਆਂ ਦਾ

5.     ਵਾਰਿਸ ਸ਼ਾਹ ਅਬਲੀਸ ਦੀ ਸ਼ਕਲ ਕੈਦੋ, ਏਹੋ ਮੂਲ ਹੈ ਸਭ ਬਖੇੜਿਆਂ ਦਾ

(ਵਲ=ਢੰਗ,ਤਰੀਕਾ, ਸੂਹਾਂ=ਸੂਹ ਲੈਣ ਵਾਲਾ,ਸੂਹੀਆ, ਸਾਹਾ=ਵਿਆਹ ਸ਼ਾਦੀ,

ਦਬ ਦਰੇੜੇ=ਝਗੜੇ,ਦਬਾਉ, ਮੂਲ=ਜੜ੍ਹ, ਅਬਲੀਸ=ਸ਼ੈਤਾਨ)

143. (CHUCHAK REPLIES TO KAIDO)

1.     Chuchak tells Kaido--Go away, cripple. You know the techniques of creating disputes

2.     You are the prince of rogues who try smell trouble for marriages, joke with girls and then get them in trouble.

3.     You know how to create enmity with innocent persons and the technique of threatening others.

4.     You first tease girls and then repent. That is the way of evil persons.

5.     Writes Waris Shah—Kaido is Iblis ( the devil), the root of all troubles.

 

 

 

 

 

 

 

 

 

 

 

 

 

144. ਕੈਦੋਂ ਨੇ ਆਪਣੀ ਹਾਲਤ ਦੱਸਣਾ (KAIDO DESCRIBES HIS OWN CONDITION)

1.     ਮੈਨੂੰ ਮਾਰ ਕੇ ਉਧਲਾਂ ਮੁੰਜ ਕੀਤਾ, ਝੁੱਗੀ ਲਾ ਮੁਆਤੜੇ ਸਾੜੀਆ ਨੇ

2.     ਦੌਰ ਭੰਨ ਕੇ ਕੁਤਕੇ ਸਾੜ ਮੇਰੇ, ਪੈਵੰਦ ਜੁੱਲੀਆਂ ਫੋਲ ਕੇ ਪਾੜੀਆ ਨੇ

3.     ਕੁੱਕੜ ਕੁੱਤੀਆਂ ਭੰਗ ਅਫੀਮ ਲੁੱਟੀ, ਮੇਰੀ ਬਾਵਨੀ ਚਾ ਉਜਾੜੀਆ ਨੇ

4.     ਧੜਵੈਲ ਧਾੜੇ ਮਾਰ ਲੁੱਟਣ, ਮੇਰਾ ਦੇਸ ਲੁਟਿਆ ਏਨ੍ਹਾਂ ਲਾੜੀਆਂ ਨੇ

(ਉਧਲਾਂ=ਉਧਲ ਜਾਣੀਆਂ, ਪੈਵੰਦ=ਜੋੜ, ਪੈਵੰਦ ਜੁੱਲੀਆਂ=ਉਹ ਜੁੱਲੀ

ਜਾਂ ਗੋਦੜੀ ਜਿਹੜੀ ਵੱਖ ਵੱਖ ਭਾਂਤ ਦੇ ਸੁਹਣੇ ਟੋਟੇ ਜੋੜ ਕੇ ਸੀਤੀ ਹੋਵੇ,

ਬਾਵਨੀ=ਬਵੰਜਾਂ ਪਿੰਡਾਂ ਦੀ ਜਗੀਰ)

(KAIDO DESCRIBES HIS OWN CONDITION)

1.     Kaido says that girl have thrashed me upside down and blazed my hut.

2.     They broke the door with a sharp-edged tool, and all clothes are torn.

3.     My dogs, cocks, hens, opium, and bhang are looted, and my fields ruined.

4.     These girls have -- have thrashed and humbled me by the destruction of all assets.

 

 

 

 

 

 

 

 

 

 

 

 

145. ਸਿਆਲਾਂ ਦਾ ਉੱਤਰ (SIALS RESPONSE TO KAIDO)

1.     ਝੂਠੀਆਂ ਸੱਚੀਆਂ ਚੁਗਲੀਆਂ ਮੇਲ ਕੇ ਤੇ, ਘਰੋਂ ਘਰੀਂ ਤੂੰ ਲੂਤੀਆਂ ਲਾਵਨਾ ਹੈਂ

2.     ਪਿਉ ਪੁੱਤਰਾਂ ਤੋਂ ਯਾਰ ਯਾਰ ਕੋਲੋਂ, ਮਾਵਾਂ ਧੀਆਂ ਨੂੰ ਪਾੜ ਵਿਖਾਵਨਾ ਹੈਂ

3.     ਤੈਨੂੰ ਬਾਣ ਹੈ ਬੁਰਾ ਕਮਾਵਨੇ ਦੀ, ਐਵੇਂ ਟੱਕਰਾਂ ਪਿਆ ਲੜਾਵਨਾ ਹੈਂ

4.     ਪਰ੍ਹਾਂ ਜਾਹ ਜੱਟਾ ਪਿੱਛਾ ਛਡ ਸਾਡਾ, ਐਵੇਂ ਕਾਸ ਨੂੰ ਪਿਆ ਅਕਾਵਨਾ ਹੈਂ

(ਲੂਤੀਆਂ ਲਾਉਣਾਂ=ਚੁਗ਼ਲੀਆਂ ਕਰਕੇ ਫਸਾਦ ਕਰਵਾਉਣਾ)

145. SIALS RESPONSE TO KAIDO

1.     By coining right and wrong half- baked stories, you incite people in each home.

2.     You create misunderstandings and differences between the father and sons, even amongst friends and mothers and daughters.

3.     You are habitual in earning a bad name by provoking mutual bickering.

4.     Go away and stay away from us. Why you harass us?

 

 

 

 

 

 

 

 

 

 

 

 

 

 

 

 

146. ਕੈਦੋ (KAIDO)

ਧਰੋਹੀ ਰਬ ਦੀ ਨਿਆਉਂ ਕਮਾਉ ਪੈਂਚੋ, ਭਰੇ ਦੇਸ ' ਫਾਟਿਆ ਕੁੱਟਿਆ ਹਾਂ

ਮੁਰਸ਼ਦ ਬਖਸ਼ਿਆ ਸੀ ਠੂਠਾ ਭੰਨਿਆ ਨੇ, ਧੁਰੋਂ ਜੜ੍ਹਾਂ ਥੀਂ ਲਾ ਮੈਂ ਪੁੱਟਿਆ ਹਾਂ

ਮੈਂ ਮਾਰਿਆਂ ਦੇਖਦੇ ਮੁਲਕ ਸਾਰੇ, ਧਰੂਹ ਕਰੰਗ ਮੋਏ ਵਾਂਗੂੰ ਸੁੱਟਿਆ ਹਾਂ

ਹੱਡ ਗੋਡੜੇ ਭੰਨ ਕੇ ਚੂਰ ਕੀਤੇ, ਅੜੀਦਾਰ ਗੱਦੋਂ ਵਾਂਗ ਕੁੱਟਿਆ ਹਾਂ

ਵਾਰਿਸ ਸ਼ਾਹ ਮੀਆਂ ਵੱਡਾ ਗ਼ਜ਼ਬ ਹੋਇਆ, ਰੋ ਰੋ ਕੇ ਬਹੁਤ ਨਖੁੱਟਿਆ ਹਾਂ

(ਧਰੋਹੀ=ਦੁਹਾਈ, ਕਰੰਗ=ਮੁਰਦਾ ਸਰੀਰ,ਪਿੰਜਰ, ਅੜੀਦਾਰ ਗਦੋਂ=

ਅੜਬੈਲ ਜਾਂ ਅੜੀਅਲ ਗਧੀ)

146. KAIDO

1.     For God’s sake , please do justice and earn reward, oh the Five Elders. They have thrashed me in front of the whole village.

2.     In the name of my Murshid—I tell you that I am broke. And they have destroyed all my belongings.

3.     The world has witnessed the bashings inflicted on me and how I was thrown like a corpse.

4.     They have crushed my bones and knees like a disobedient she-ass.

5.     Writes Waris Shah ---Kaido cried in misery --- that was very bewildering.

 

 

 

 

 

 

 

147. ਸਿਆਲਾਂ ਨੇ ਕੁੜੀਆਂ ਤੋਂ ਪੁੱਛਣਾ (SIALS ASK THE GIRLS)

1.     ਕੁੜੀਆਂ ਸਦ ਕੇ ਪੈਂਚਾਂ ਨੇ ਪੁੱਛ ਕੀਤੀ, ਲੰਙਾ ਕਾਸ ਨੂੰ ਢਾਹ ਕੇ ਮਾਰਿਆ ਜੇ

2.     ਐਵੇਂ ਬਾਝ ਤਕਸੀਰ ਗੁਨਾਹ ਲੁਟਿਆ, ਇੱਕੇ ਕੋਈ ਗੁਨਾਹ ਨਿਤਾਰਿਆ ਜੇ

3.     ਹਾਲ ਹਾਲ ਕਰੇ ਪਰ੍ਹੇ ਵਿੱਚ ਬੈਠਾ, ਏਡਾ ਕਹਿਰ ਤੇ ਖ਼ੂਨ ਗੁਜ਼ਾਰਿਆ ਜੇ

4.     ਕਹੋ ਕੌਣ ਤਕਸੀਰ ਫ਼ਕੀਰ ਅੰਦਰ, ਫੜੇ ਚੋਰ ਵਾਂਗੂੰ ਘੁਟ ਮਾਰਿਆ ਜੇ

5.     ਝੁੱਗੀ ਸਾੜ ਕੇ ਮਾਰ ਕੇ ਭੰਨ ਭਾਂਡੇ, ਏਸ ਫ਼ਕਰ ਨੂੰ ਮਾਰ ਉਤਾਰਿਆ ਜੇ

6.     ਵਾਰਿਸ ਸ਼ਾਹ ਮੀਆਂ ਪੁੱਛੇ ਲੜਕੀਆਂ ਨੂੰ, ਅੱਗ ਲਾ ਫ਼ਕੀਰ ਕਿਉਂ ਸਾੜਿਆ ਜੇ

(ਇੱਕੇ=ਜਾਂ, ਮਾਰ ਉਤਾਰਿਆ=ਕੁਟ ਕੁਟ ਕੇ ਮਰਨ ਵਾਲਾ ਕਰ ਦਿੱਤਾ)

147. (SIALS ASK THE GIRLS)

1.     The elders sent for the girls and asked why they battered the lame man.

2.     Had he wronged them any way that you reprimanded him?

3.     He is crying with pain as he lost a lot of blood.

4.     What is lacking in this Fakir that you smacked him like a thief?

5.     His hut was torched, pots and cups were broken, and you thrashed the Faqir, short of death.

6.       Writes Waris Shahelders asked the girls the reason for bashing up Kaido, Faqir. 

 

 

 

 

 

 

 

 

 

 

 

 

148. ਕੁੜੀਆਂ ਦਾ ਉੱਤਰ (GIRLS REPLY)

1.     ਮੂੰਹ ਉਂਗਲਾਂ ਘੱਤ ਕੇ ਕਹਿਣ ਸੱਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ

2.     ਸਾਡੀਆਂ ਮੰਮੀਆਂ ਟੋਂਹਦਾ ਤੋੜ ਗੱਲ੍ਹਾਂ, ਪਿੱਛੇ ਹੋਇਕੇ ਸੁੱਥਣਾਂ ਸੁੰਘਦਾ

3.     ਸਾਨੂੰ ਕੱਟੀਆਂ ਕਰੇ ਤੇ ਆਪ ਪਿੱਛੋਂ, ਸਾਨ੍ਹ ਹੋਇਕੇ ਟੱਪਦਾ ਰਿੰਗਦਾ

4.     ਨਾਲੇ ਬੰਨ੍ਹ ਕੇ ਜੋਗ ਨੂੰ ਜੋ ਦਿੰਦਾ, ਗੁੱਤਾਂ ਬੰਨ੍ਹ ਕੇ ਖਿੱਚਦਾ ਤੰਗਦਾ

5.     ਤੇੜੋਂ ਲਾਹ ਕਹਾਈ ਵੱਤੇ ਫਿਰੇ ਭੌਂਦਾ, ਭੌਂ ਭੌਂ ਮੂਤਦਾ ਤੇ ਨਾਲ ਤ੍ਰਿੰਗਦਾ

6.     ਵਾਰਿਸ ਸ਼ਾਹ ਉਜਾੜ ਵਿੱਚ ਜਾਇਕੇ ਤੇ, ਫਲਗਣਾਂ ਅਸਾਡੀਆਂ ਸੁੰਘਦਾ

(ਕਾਰੇ=ਭੈੜੇ ਕੰਮ, ਕਹਾਈ=ਲੰਗੋਟੀ, ਠੁੰਗਦਾ=ਠੂੰਗੇ ਮਾਰਦਾ, ਫਲਗਣਾਂ=

ਬਸੰਤ ਦੀ ਰੁੱਤੇ ਕੁੜੀਆਂ ਦੇ ਪਾਏ ਹਾਰ)

148. (GIRLS REPLY)

1.     The girls put their fingers into their mouths with amazement and replied--He is a lewd and wicked fellow.

2.     He pinches our cheeks and handles us in a mighty unbecoming

fashion.

3.     He spies out our comings and goings, and he chases us as a bull chases

a buffalo.

4.     Whatever he gives to a Jogi in a cloth bag, he ties knots too tightly.

5.     He undresses his lion's cloth (dhoti) and urinates here and there shamelessly.

6.     A lonely place he reaches to smell flower garlands worn by us during spring (Basant) season. 

 

 

 

 

 

 

 

 

149 &150 &151 ( REPETITION OF DETAILS OF THRASHING OF KAIDO AND REPLIES BY HEER'S FRIENDS)

149. ਸਿਆਲਾਂ ਦਾ ਕੁੜੀਆਂ ਨੂੰ ਉੱਤਰ

ਉਹ ਆਖਦਾ ਮਾਰ ਗਵਾ ਦਿੱਤਾ, ਹੱਡ ਗੋਡੜੇ ਭੰਨ ਕੇ ਚੂਰ ਕੀਤੇ ।

ਝੁੱਗੀ ਸਾੜ ਭਾਂਡੇ ਭੰਨ ਖੋਹ ਦਾੜ੍ਹੀ, ਲਾਹ ਭਾਗ ਪੱਟੇ ਪੁਟ ਦੂਰ ਕੀਤੇ ।

ਟੰਗੋਂ ਪਕੜ ਘਸੀਟ ਕੇ ਵਿੱਚ ਖਾਈ, ਤੁਸਾਂ ਮਾਰ ਕੇ ਖ਼ਲਕ ਰਜੂਰ ਕੀਤੇ ।

ਵਾਰਿਸ ਸ਼ਾਹ ਗੁਨਾਹ ਥੋਂ ਪਕੜ ਕਾਫ਼ਰ, ਹੱਡ ਪੈਰ ਮਲਾਇਕਾਂ ਚੂਰ ਕੀਤੇ ।

(ਭਾਗ=ਭੰਗ, ਮਲਾਇਕਾਂ=ਫਰਿਸ਼ਤਿਆਂ,ਮਲਕ ਦਾ ਬਹੁ ਵਚਨ)

150. ਕੁੜੀਆਂ ਦਾ ਉੱਤਰ

ਵਾਰ ਘੱਤਿਆ ਕੌਣ ਬਲਾ ਕੁੱਤਾ, ਧਿਰਕਾਰ ਕੇ ਪਰ੍ਹਾਂ ਨਾ ਮਾਰਦੇ ਹੋ ।

ਅਸਾਂ ਭੱਈੜੇ ਪਿੱਟੀਆਂ ਹਥ ਲਾਇਆ, ਤੁਸੀਂ ਏਤਨੀ ਗੱਲ ਨਾ ਸਾਰਦੇ ਹੋ ।

ਫ਼ਰਫ਼ਜੀਆਂ ਮਕਰਿਆਂ ਠਕਰਿਆਂ ਨੂੰ, ਮੂੰਹ ਲਾਇਕੇ ਚਾ ਵਿਗਾੜਦੇ ਹੋ ।

ਮੁੱਠੀ ਮੁੱਠੀ ਹਾਂ ਏਡ ਅਪਰਾਧ ਪੌਂਦੇ, ਧੀਆਂ ਸੱਦ ਕੇ ਪਰ੍ਹੇ ਵਿੱਚ ਮਾਰਦੇ ਹੋ ।

ਇਹ ਲੁੱਚ ਮੁਸ਼ਟੰਡੜਾ ਅਸੀਂ ਕੁੜੀਆਂ, ਇਹੇ ਸੱਚ ਤੇ ਝੂਠ ਨਿਤਾਰਦੇ ਹੋ ।

ਪੁਰਸ਼ ਹੋਇਕੇ ਨੱਢੀਆਂ ਨਾਲ ਘੁਲਦਾ, ਤੁਸਾਂ ਗੱਲ ਕੀ ਚਾ ਨਿਖਾਰਦੇ ਹੋ ।

ਵਾਰਿਸ ਸ਼ਾਹ ਮੀਆਂ ਮਰਦ ਸਦਾ ਝੂਠੇ, ਰੰਨਾ ਸੱਚੀਆਂ ਸੱਚ ਕੀ ਤਾਰਦੇ ਹੋ ।

(ਅਪਰਾਧ ਪੌਂਦੇ=ਅਪਰਾਧ ਕਰਦੇ)

151. ਕੈਦੋਂ ਦਾ ਫ਼ਰਿਆਦ ਕਰਨਾ

ਕੈਦਂੋ ਬਾਹੁੜੀ ਤੇ ਫ਼ਰਿਆਦ ਕੂਕੇ, ਧੀਆਂ ਵਾਲਿਉ ਕਰੋ ਨਿਆਉਂ ਮੀਆਂ
ਮੇਰਾ ਹੱਟ ਪਸਾਰੀ ਦਾ ਲੁਟਿਆ ਨੇ, ਕੋਲ ਵੇਖਦਾ ਪਿੰਡ ਗਿਰਾਉਂ ਮੀਆਂ
ਮੇਰੀ ਭੰਗ ਅਫੀਮ ਤੇ ਪੋਸਤ ਲੁੜ੍ਹਿਆ, ਹੋਰ ਨਿਆਮਤਾਂ ਦੇ ਕੇਹਾ ਨਾਉਂ ਮੀਆਂ
ਮੇਰੀ ਤੁਸਾਂ ਦੇ ਨਾਲ ਨਾ ਸਾਂਝ ਕਾਈ, ਪਿੰਨ ਟੁਕੜੇ ਪਿੰਡ ਦੇ ਖਾਉਂ ਮੀਆਂ
ਤੋਤੇ ਬਾਗ਼ ਉਜਾੜਦੇ ਮੇਵਿਆਂ ਦੇ, ਅਤੇ ਫਾਹ ਲਿਆਂਵਦੇ ਕਾਉਂ ਮੀਆਂ
ਵਾਰਿਸ ਸ਼ਾਹ ਮੀਆਂ ਵੱਡੇ ਮਾਲ ਲੁੱਟੇ, ਕਿਹੜੇ ਕਿਹੜੇ ਦਾ ਲਵਾਂ ਨਾਉਂ ਮੀਆਂ

149 &150  & 151( REPETITION OF DETAILS OF THRASHING OF KAIDO AND REPLIES BY HEER'S FRIENDS)

 

 

152. ਪੈਂਚੋ ਨੇ ਕੈਦੋਂ ਨੂੰ ਤਸੱਲੀ ਦੇਣੀ

1.     ਪੈਚਾਂ ਕੈਦੋ ਨੂੰ ਆਖਿਆ ਸਬਰ ਕਰ ਤੂੰ, ਤੈਨੂੰ ਮਾਰਿਆ ਨੇ ਝੱਖ ਮਾਰਿਆ ਨੇ

2.     ਹਾਏ ਹਾਏ ਫ਼ਕੀਰ ਤੇ ਕਹਿਰ ਹੋਇਆ, ਕੋਈ ਵੱਡਾ ਹੀ ਖ਼ੂਨ ਗੁਜਾਰਿਆ ਨੇ

3.     ਬਹੁਤ ਦੇ ਦਿਲਾਸੜਾ ਪੂੰਝ ਅੱਖੀਂ, ਕੈਦੋ ਲੰਙੇ ਨੂੰ ਠੱਗ ਕੇ ਠਾਰਿਆ ਨੇ

4.     ਕੈਦੋ ਆਖਿਆ ਧੀਆਂ ਦੇ ਵਲ ਹੋ ਕੇ, ਵੇਖੋ ਦੀਨ ਈਮਾਨ ਨਿਘਾਰਿਆ ਨੇ

5.     ਵਾਰਿਸ ਅੰਧ ਰਾਜਾ ਤੇ ਬੇਦਾਦ ਨਗਰੀ, ਝੂਠਾ ਵੇਖ ਜੋ ਭਾਂਬੜਾ ਮਾਰਿਆ ਨੇ

(ਭਾਂਬੜਾ=ਭੰਵਰਾ)

ELDERS CONSOLE KAIDO

1.     Elders advised Kaido to have patience. We have noted that you have been battered brutally.

2.     The Fakir is harshly dealt with. An attempt is made to kill him.

3.     They consoled him, wiped his tears. This crafty lame Kaido is taught a lesson.

4.     Kaido said – the daughters  (of Chuchak ) have lost all their decency and shame.

5.     Writes Waris Shah--- the world is ruled by the blind kings and oppressing officials. They believe in lies, and the innocents are harmed.

 

 

 

 

 

 

 

 

 

153. ਚੂਚਕ ਤੇ ਕੈਦੋਂ (CHUCHAK TO KAIDO)

1.     ਚੂਚਕ ਆਖਿਆ ਅੱਖੀਂ ਵਿਖਾਲ ਮੈਨੂੰ, ਮੁੰਡੀ ਲਾਹ ਸੁੱਟਾਂ ਮੁੰਡੇ ਮੁੰਡੀਆਂ ਦੀ

2.     ਇੱਕੇ ਦਿਆਂ ਤਰਾਹ ਮੈਂ ਤੁਰਤ ਮਾਹੀ, ਸਾਡੇ ਦੇਸ ਨਾ ਥਾਂਉ ਹੈ ਗੁੰਡਿਆਂ ਦੀ

3.     ਸਰਵਾਹੀਆਂ ਛਿੱਕ ਕੇ ਅਲਖ ਲਾਹਾਂ, ਅਸੀਂ ਸਥ ਨਾ ਪਰ੍ਹੇ ਹਾਂ ਟੁੰਡਿਆਂ ਦੀ

4.     ਕੈਦੋ ਆਖਿਆ ਵੇਖ ਫੜਾਵਨਾ ਹਾਂ, ਭਲਾ ਮਾਉਂ ਕਿਹੜੀ ਇਹਨਾਂ ਲੁੰਡਿਆਂ ਦੀ

5.     ਅੱਖੀਂ ਵੇਖ ਕੇ ਫੇਰ ਜੇ ਕਰੋ ਟਾਲਾ, ਤਦੋਂ ਜਾਣਸਾਂ ਪਰ੍ਹੇ ਦੋ ਬੁੰਡਿਆਂ ਦੀ

6.     ਏਸ ਹੀਰ ਦੀ ਪੜਛ ਦੀ ਭੰਗ ਲੈਸਾਂ, ਸੇਲ੍ਹੀ ਵਟਸਾਂ ਚਾਕ ਦੇ ਜੁੰਡਿਆਂ ਦੀ

7.     ਵਾਰਿਸ ਸ਼ਾਹ ਮੀਆਂ ਏਥੇ ਖੇਡ ਪੌਂਦੀ, ਵੇਖੋ ਬੁੱਢਿਆਂ ਦੀ ਅਤੇ ਮੁੰਡਿਆਂ ਦੀ

(ਮੁੰਡੀ=ਗਰਦਨ, ਮੁੰਡੀਆਂ=ਕੁੜੀਆਂ, ਸਰਵਾਹੀਆਂ=ਤਲਵਾਰਾਂ, ਪੜਛ=

ਖੱਲ ਦਾ ਟੁਕੜਾ)

153. (CHUCHAK TO KAIDO)

1.     Chuchak said –if you show me what you say, I will cut the throat of the girl and the boy.

2.     Immediately I will turn the shepherd (Ranjah) out of the country. Our village is not a place for ruffians. 

3.     With swords, I will behead them, and we do not support such evil actions.

4.     Kaido said –I will catch them red-handed for you (Chuchak) to see how these hooligans behave.

5.     If you still dither after seeing their shame, then I will believe that you have no control over them.

6.     I will grind Hir's flesh into small pieces like bhang and make a rope of her hair of the shepherd.

7.     Writes Waris Shah—now the game between the elders and young has commenced.

 

 

 

 

154. ਕੈਦੋਂ ਨੇ ਬੇਲੇ ਵਿੱਚ ਲੁਕ ਕੇ ਬਹਿਣਾ ( KAIDO HIDES IN THE FIELDS)

1.     ਵੱਡੀ ਹੋਈ ਉਸ਼ੇਰ ਤਾਂ ਜਾ ਛਹਿਆ, ਪੋਹ ਮਾਘ ਕੁੱਤਾ ਵਿੱਚ ਕੁੰਨੂਆਂ ਦੇ ।

2.     ਹੋਇਆ ਸ਼ਾਹ ਵੇਲਾ ਤਦੋਂ ਵਿੱਚ ਬੇਲੇ, ਫੇਰੇ ਆਣ ਪਏ ਸੱਸੀ ਪੁੰਨੂਆਂ ਦੇ ।

3.     ਪੋਣਾ ਬੰਨ੍ਹ ਕੇ ਰਾਂਝੇ ਨੇ ਹੱਥ ਮਲਿਆ, ਢੇਰ ਆ ਲੱਗੇ ਰੱਤੇ ਚੁੰਨੂਆਂ ਦੇ ।

4.     ਬੇਲਾ ਲਾਲੋ ਹੀ ਲਾਲ ਪੁਕਾਰਦਾ ਸੀ, ਕੈਦੋ ਪੈ ਰਹਿਆ ਵਾਂਗ ਹੋ ਘੁਨੂੰਆਂ ਦੇ ।

(ਉਸ਼ੇਰ=ਸਵੇਰ, ਚੁੰਨੂਆਂ=ਫੁਲਕਾਰੀਆਂ, ਘੁਨੂੰਆਂ=ਘੋਗਲ-ਕੰਨਾ)

154. ( KAIDO HIDES IN THE FIELDS)

1.     In the morning Kaido proceeds to the fields and hid himself like a clever dog.

2.     In the afternoon, Heer, her friends, and Ranjha arrive.

3.     Ranjha cleaned his hands with the apron and played with them.

4.     The fields were ablaze with the beautiful girls. Kaido watched slyly with sarcasm.

 

 

 

 

 

 

 

 

 

 

 

 

 

 

 

 

 

 

 

155. ਸਈਆਂ ਦੇ ਜਾਣ ਪਿੱਛੋਂ ਹੀਰ ਤੇ ਰਾਂਝੇ ਦਾ ਇਕੱਠੇ ਪੈ ਜਾਣਾ ( HEER AND RANJHA STAY TOGTHER AFTER THE GIRLS LEAVE.

1.     ਜਦੋਂ ਲਾਲ ਖਜੂਰਿਉਂ ਖੇਡ ਸੱਈਆਂ, ਸਭੇ ਘਰੋ ਘਰੀ ਉਠ ਚੱਲੀਆਂ ਨੀ

2.     ਰਾਂਝਾ ਹੀਰ ਨਿਆਰੜੇ ਹੋ ਸੁੱਤੇ, ਕੰਧਾਂ ਨਦੀ ਦੀਆਂ ਮਹੀਂ ਨੇ ਮੱਲੀਆਂ ਨੀ

3.     ਪਏ ਵੇਖ ਕੇ ਦੋਹਾਂ ਇਕੱਠਿਆਂ ਨੂੰ, ਟੰਗਾਂ ਲੰਙੇ ਦੀਆਂ ਤੇਜ਼ ਹੋ ਚੱਲੀਆਂ ਨੀ

4.     ਪਰ੍ਹੇ ਵਿੱਚ ਕੈਦੋ ਆਣ ਪੱਗ ਮਾਰੀ, ਚਲੋ ਵੇਖ ਲਉ ਗੱਲਾਂ ਅਵੱਲੀਆਂ ਨੀ

(ਕੰਧਾਂ=ਕੰਢੇ, ਲਾਲ ਖਜੂਰੀ=ਇੱਕ ਥਾਂ ਦਾ ਨਾਂਉ, ਪੱਗ ਮਾਰੀ=ਦਾਅਵੇ

ਨਾਲ ਗੱਲ ਕੀਤੀ)

155. HEER AND RANJHA STAY TOGTHER AFTER THE GIRLS LEAVE.

1.     After playing, all Heer's girlfriends went home.

2.     Ranjha and Heer stayed behind and slept. The buffaloes went to the riverside to graze.

3.     After observing them together, the lame man Kaido walked to the village as fast he could.

4.     On reaching the village—he claimed with authority—Come and see strange things in the fields.

 

 

 

 

 

 

 

 

 

 

 

 

156. ਚੂਚਕ ਘੋੜੇ ਚੜ੍ਹ ਕੇ ਬੇਲੇ ਨੂੰ ( CHUCHAK GOES TO FIELDS ON A HORSE)

1.     ਪਰ੍ਹੇ ਵਿੱਚ ਬੇਗ਼ੈਰਤੀ ਕੁੱਲ ਹੋਈ, ਚੋਭ ਵਿੱਚ ਕਲੇਜੜੇ ਚਸਕਦੀ

2.     ਬੇਸ਼ਰਮ ਹੈ ਟੱਪ ਕੇ ਸਿਰੇ ਚੜ੍ਹਦਾ, ਭਲੇ ਆਦਮੀ ਦੀ ਜਾਨ ਧਸਕਦੀ

3.     ਚੂਚਕ ਘੋੜੇ ਤੇ ਤੁਰਤ ਅਸਵਾਰ ਹੋਇਆ, ਹੱਥ ਸਾਂਗ ਜਿਉਂ ਬਿਜਲੀ ਲਿਸ਼ਕਦੀ

4.     ਸੁੰਬ ਘੋੜੇ ਦੇ ਕਾੜ ਹੀ ਕਾੜ ਵੱਜਣ, ਸੁਣਦਿਆਂ ਹੀਰ ਰਾਂਝੇ ਤੋਂ ਖਿਸਕਦੀ

5.     ਉਠ ਰਾਂਝਨਾ ਵੇ ਬਾਬਲ ਆਂਵਦਾ , ਨਾਲੇ ਗੱਲ ਕਰਦੀ ਨਾਲੇ ਰਿਸ਼ਕਦੀ

6.     ਮੈਨੂੰ ਛੱਡ ਸਹੇਲੀਆਂ ਨੱਸ ਗਈਆਂ, ਮਕਰ ਨਾਲ ਹੌਲੀ ਹੌਲੀ ਬੁਸਕਦੀ

7.     ਵਾਰਿਸ ਸ਼ਾਹ ਜਿਉਂ ਮੋਰਚੇ ਬੈਠ ਬਿੱਲੀ, ਸਾਹ ਘੁਟ ਜਾਂਦੀ ਨਾਹੀਂ ਕੁਸਕਦੀ

(ਟੱਪ ਕੇ=ਪੁੱਜ ਕੇ, ਰਿਸ਼ਕਦੀ=ਹੌਲੀ ਹੌਲੀ ਖਿਸਕਦੀ, ਧਸਕਦੀ=ਥੱਲੇ ਨੂੰ ਜਾਂਦੀ

ਬੁਸਕਦੀ=ਹਟਕੋਰੇ ਲੈਂਦੀ)

156. CHUCHAK GOES TO FIELDS ON A HORSE

1.     Chuchak is worried about family’s honor and gets piercing pain in his heart.

2.     Shamelessness can upset anyone. For the righteous person, life is lost.

3.     Chuchak promptly rides the horse, with a shining sword in his hand.

4.     On hearing the noise of the fast trot of the horse, Heer moves away from Ranjha.

5.     Oh, get up, Ranjha, my father comes, says Heer, and tries to move further away.

6.     My friends have left me alone, and sobs slowly.

7.     Writes Waris Shah—as if a cat is exposed breathless in a stranded condition. 

 

 

 

1 comment: