Friday, April 2, 2021

WARIS SHAH --HEER -RANJHA (ENGLISH TRANSLATION PART 1)

 


INDEX PART 1

HEER RANJHA BY WARIS SHAH

 

SR.

                       REFERENCE

PAGE

A

IN PRAISE OF THE LORD, DOCTRINE OF LOVE (ISHQ), PROPHET MOHAMMAD, FOUR CALIPHATES,

MURSHID AND BABA FARID

2

B

ABOUT INTENT OF WRITING QISSA HEER-RANJHA

7

C

THE BEGINNING OF QISSA FROM TAKHAT HAZARE-HOME OF RANJHA, DEATH OF FATHER, CONFLICT WITH SISTERS IN LAW AND BROTHERS OVER DIVISION OF LAND

9

D

RANJHA LEAVES HOME

27

E

RANJHA REACHES THE MOSQUE

33

F

Q &A BETWEEN MULLAH AND RANJHA

37

G

RANJHA DEPARTS FROM MOSQUE TO RIVERSIDE & CONVERSATION WITH BOATMAN

42

H

RANJHA SITS OF THE BED OF HEER FOR REST

55

I

BEAUTY OF HEER

57

J

HEER'S AUTHORITY AND ARROGANCE

60

K

HEER GETS GRACIOUS ON RANJHA

62

L

AMICABLE CONVERSATION BETWEEN HEER-RANJHA

63

M

LOVE/ISHQ BEGINS

69

 

 

 

 

HEER WARIS SHAH (PART 1)

ਹੀਰ ਵਾਰਿਸ ਸ਼ਾਹ (ਭਾਗ-1)

A)     INVOCATION

1. ਹਮਦ (GLORY OF THE LORD)

1.     ਅੱਵਲ ਹਮਦ ਖ਼ੁਦਾਇ ਦਾ ਵਿਰਦ ਕੀਜੇ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ ।

2.    ਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ ।

3.   ਇਸ਼ਕ ਪੀਰ ਫ਼ਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ ।

4.   ਖਿਲੇ ਤਿਨ੍ਹਾਂ ਦੇ ਬਾਗ਼ ਕਲੂਬ ਅੰਦਰ, ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ ।

 

(ਅੱਵਲ=ਸਭ ਤੋਂ ਪਹਿਲਾਂ, ਹਮਦ=ਸਿਫਤ, ਵਿਰਦ=ਸਿਮਰਨ,ਜ਼ਿਕਰ, ਮੂਲ=ਜੜ੍ਹ,

ਬੁਨਿਆਦ, ਨਬੀ ਰਸੂਲ=ਹਜ਼ਰਤ ਮੁਹੰਮਦ ਸਾਹਿਬ, ਰੰਜੂਲ=ਰੰਜੂਰ,ਗ਼ਮਨਾਕ,

ਮਰਤਬਾ=ਪਦਵੀ, ਕਲੂਬ=ਦਿਲ, ਬਾਬ=ਦਰਵਾਜ਼ਾ;ਪਾਠ ਭੇਦ: ਕੀਜੇ=ਕੀਚੈ,

ਖਿਲੇ ਤਿਨ੍ਹਾਂ ਦੇ ਬਾਗ਼=ਖੁਲ੍ਹੇ ਤਿਨ੍ਹਾਂ ਦੇ ਬਾਬ)

HEER WARIS SHAH ( PART 1)

IN PRIASE OF THE LORD (HAMAD)

 

1.    Praise be to Greatest Lord, with our humble remembrance who made Love the world's foundation (for the Divine Realization).

2.    The Lord Himself was the first lover when He revealed the Prophet Mohammad as His Beloved

3.    Experiencing the pinnacle of Ishq( Love) is the prime objective of all mystics. The Lord lent His Grace to Man through His Love to overcome distress.

4.    Only those gardens (hearts) bloom, which have accepted the path of Loving devotion.

 

 

 

2. ਰਸੂਲ ਦੀ ਸਿਫ਼ਤ

1.     ਦੂਈ ਨਾਅਤ ਰਸੂਲ ਮਕਬੂਲ ਵਾਲੀ, ਜੈਂਦੇ ਹੱਕ ਨਜ਼ੂਲ ਲੌਲਾਕ ਕੀਤਾ

2.     ਖ਼ਾਕੀ ਆਖ ਕੇ ਮਰਤਬਾ ਵਡਾ ਦਿੱਤਾ, ਸਭ ਖ਼ਲਕ ਦੇ ਐਬ ਥੀਂ ਪਾਕ ਕੀਤਾ

3.     ਸਰਵਰ ਹੋਇਕੇ ਔਲੀਆਂ ਅੰਬੀਆਂ ਦਾ, ਅੱਗੇ ਹੱਕ ਦੇ ਆਪ ਨੂੰ ਖ਼ਾਕ ਕੀਤਾ

4.     ਕਰੇ ਉੱਮਤੀ ਉੱਮਤੀ ਰੋਜ਼ ਕਿਆਮਤ, ਖੁਸ਼ੀ ਛੱਡ ਕੇ ਜੀਉ ਗ਼ਮਨਾਕ ਕੀਤਾ

(ਨਾਅਤ=ਰਸੂਲ ਦੀ ਸ਼ਾਨ ਵਿੱਚ ਸਿਫਤ ਭਰੇ ਸ਼ਿਅਰ ਜਾਂ ਕਵਿਤਾ,
ਨਜ਼ੂਲ=ਰਬ ਨੇ ਉਤਾਰਿਆ,ਨਾਜ਼ਲ ਕੀਤਾ, ਲੌਲਾਕ=ਹਦੀਸ ਵਲ ਇਸ਼ਾਰਾ ਹੈ,
''
ਬਲੌਲਾਕਾ ਲਮਾ ਖ਼ਲਕਤੁਲ ਅਫਲਾਕ" ਭਾਵ ਜੇ ਕਰ ਤੂੰ ਨਾ ਹੁੰਦਾ ਤਾਂ ਮੈਂ
ਆਕਾਸ਼ ਪੈਦਾ ਨਾ ਕੀਤੇ ਹੁੰਦੇ, ਹਦੀਸ=ਰਸੂਲ ਦੇ ਕਹੇ ਸ਼ਬਦਾਂ ਅਤੇ ਕੰਮ ਦੀ
ਖ਼ਬਰ, ਖ਼ਾਕੀ=ਮਿੱਟੀ ਦਾ ਬਣਿਆ, ਸਰਵਰ=ਸਰਦਾਰ, ਔਲੀਆ=ਵਲੀ ਦਾ
ਬਹੁ-ਵਚਨ,ਰਬ ਦੇ ਪਿਆਰੇ, ਅੰਬੀਆਂ=ਨਬੀ ਦਾ ਬਹੁ-ਵਚਨ,ਰਬ ਦੇ ਨਾਇਬ,
ਹੱਕ=ਰਬ, ਉਮਤੀ=ਉਮਤ ਦਾ ਇੱਕਵਚਨ,ਮੁਸਲਮਾਨ)

2. In praise of the Prophet Mohammad (PBUH)

1.    My favorite second verse glorifies the Prophet Muhammad, to whom the Lord revealed the truth.

2.    Through the Prophet's words, the Lord revealed that he projected this Creation because of His Love for the Prophet. Through the Prophet, the Lord blessed the helpless humanity with the potentiality of being free from worldly (weaknesses) entanglements to experience the truth.

3.    The Prophet, the mentor of all mystics, annihilated Himself in the truth.

4.    The Prophet sacrificed His life of comfort for his followers so that they may imbibe true devotion for the Lord.

 

3. ਰਸੂਲ ਦੇ ਚੌਹਾਂ ਸਾਥੀਆਂ ਦੀ ਸਿਫ਼ਤ . (IN PRAISE OF THE FOUR KHLIFAS WHO WERE SUCCESSORS OF THE PROPHET)

1)     ਚਾਰੇ ਯਾਰ ਰਸੂਲ ਦੇ ਚਾਰ ਗੌਹਰ, ਸੱਭੇ ਇੱਕ ਥੀਂ ਇੱਕ ਚੜ੍ਹੰਦੜੇ ਨੇ

2)     ਅਬੂ ਬਕਰ ਤੇ ਉਮਰ, ਉਸਮਾਨ, ਅਲੀ, ਆਪੋ ਆਪਣੇ ਗੁਣੀਂ ਸੋਹੰਦੜੇ ਨੇ

3)     ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ, ਰਾਹ ਰਬ ਦੇ ਸੀਸ ਵਿਕੰਦੜੇ ਨੇ

4)     ਛੱਡ ਕੇ ਜਿਨਾਂ ਨੇ ਜ਼ੁਹਦ ਕੀਤਾ, ਵਾਹ ਵਾਹ ਉਹ ਰੱਬ ਦੇ ਬੰਦੜੇ ਨੇ

(ਗੌਹਰ=ਮੋਤੀ, ਅਬੂ ਬਕਰ, ਉਮਰ, ਉਸਮਾਨ ਅਤੇ ਅਲੀ ਇਹ ਪਹਿਲੇ
ਚਾਰ ਖ਼ਲੀਫ਼ੇ ਹਨ, ਖਲੀਫ਼ਾ=ਰਸੂਲ ਸਾਹਿਬ ਵਾਂਗੂੰ ਇਸਲਾਮ ਦੇ ਰੂਹਾਨੀ
ਲੀਡਰ, ਜ਼ੁਹਦ=ਬੰਦਗੀ;
ਪਾਠ ਭੇਦ=ਜ਼ੌਕ=ਸ਼ੌਕ)

 

3. IN PRAISE OF THE FOUR KHLIFAS WHO WERE SUCCESSORS OF THE PROPHET

1.     There were four pearls of the same stature as that of the Prophet.

2.     Abu Bakr, Amar, Usman, and Ali were blessed with attributes of excellence of the Lord.

3.     They followed the Prophet with Trust, Faith and eliminated their ego-self ( heads) for Divine Realization.

4.     Abandoning the life of comfort, they applied themselves to spiritual practice.

 

 

 

 

 

 

 

4. ਪੀਰ ਦੀ ਸਿਫ਼ਤ (GLORY OF THE MASTER MURSHID)

1.     ਮਦਹ ਪੀਰ ਦੀ ਹੁਬ ਦੇ ਨਾਲ ਕੀਚੈ, ਜੈਂਦੇ ਖ਼ਾਦਮਾਂ ਦੇ ਵਿੱਚ ਪੀਰੀਆਂ ਨੀ

2.     ਬਾਝ ਓਸ ਜਨਾਬ ਦੇ ਪਾਰ ਨਾਹੀਂ, ਲਖ ਢੂੰਡਦੇ ਫਿਰਨ ਫ਼ਕੀਰੀਆਂ ਨੀ

3.     ਜਿਹੜੇ ਪੀਰ ਦੀ ਮਿਹਰ ਮਨਜ਼ੂਰ ਹੋਏ, ਘਰ ਤਿਨ੍ਹਾਂ ਦੇ ਪੀਰੀਆ ਮੀਰੀਆਂ ਨੀ

4.     ਰੋਜ਼ ਹਸ਼ਰ ਦੇ ਪੀਰ ਦੇ ਤਾਲਿਬਾਂ ਨੂੰ, ਹੱਥ ਸਜੜੇ ਮਿਲਣਗੀਆਂ ਚੀਰੀਆਂ ਨੀ

(ਮਦਹ=ਸਿਫ਼ਤ, ਹੁਬ=ਪਿਆਰ, ਸ਼ਰਧਾ, ਰੋਜ਼ ਹਸ਼ਰ=ਕਿਆਮਤ ਦਾ ਦਿਨ
ਜਦੋਂ ਸਾਰੇ ਦਫਨ ਕੀਤੇ ਮੁਰਦੇ ਕਬਰਾਂ ਵਿੱਚੋਂ ਜਿਊਂਦੇ ਹੋ ਕੇ ਉੱਠਣਗੇ, ਚੀਰੀ=
ਪਰਵਾਨਾ, ਮੀਰੀ=ਸਰਦਾਰੀ, ਤਾਲਿਬ=ਮੁਰੀਦ,ਸੱਚੀ ਤਲਬ ਰੱਖਣ ਵਾਲਾ)

4. GLORY OF THE MASTER MURSHID

 

1.     With profound loving devotion, the glory of the Pir—Perfect Master Murshid –should be expressed. His disciples are also pirs –the realized souls.

2.     None can swim across the impassable ocean of cosmic existence without the Grace of the Murshid, even though many Fakirs may attempt to do so.

3.     Mystics who are beneficiaries of His Grace can attain spiritual awareness and guide others.

4.     The disciples of such Mystics are accepted on the day of Judgement in the Divine Court.

 

 

 

 

 

 

 

 

5. ਬਾਬਾ ਫਰੀਦ ਸ਼ਕਰ ਗੰਜ ਦੀ ਸਿਫ਼ਤ ( IN PRAISE OF BABA SHEIKH FARID)

1.     ਮੌਦੂਦ ਦਾ ਲਾਡਲਾ ਪੀਰ ਚਿਸ਼ਤੀ, ਸ਼ਕਰ-ਗੰਜ ਮਸਉਦ ਭਰਪੂਰ ਹੈ ਜੀ

2.     ਖ਼ਾਨਦਾਨ ਵਿੱਚ ਚਿਸ਼ਤ ਦੇ ਕਾਮਲੀਅਤ, ਸ਼ਹਿਰ ਫਕਰ ਦਾ ਪਟਣ ਮਾਮੂਰ ਹੈ ਜੀ

3.     ਬਾਹੀਆਂ ਕੁਤਬਾਂ ਵਿੱਚ ਹੈ ਪੀਰ ਕਾਮਲ, ਜੈਂਦੀ ਆਜਜ਼ੀ ਜ਼ੁਹਦ ਮਨਜ਼ੂਰ ਹੈ ਜੀ

4.     ਸ਼ਕਰ ਗੰਜ ਨੇ ਆਣ ਮੁਕਾਮ ਕੀਤਾ, ਦੁਖ ਦਰਦ ਪੰਜਾਬ ਦਾ ਦੂਰ ਹੈ ਜੀ

(ਮੌਦੂਦ=ਖਵਾਜਾ ਮੁਹੰਮਦ ਮੌਦੂਦ ਚਿਸ਼ਤੀ, ਇਨ੍ਹਾਂ ਦਾ ਮਜ਼ਾਰ ਚਿਸ਼ਤ ਖੁਰਾਸਾਨ
ਵਿੱਚ ਹਰਾਤ ਸ਼ਹਿਰ ਦੇ ਲਾਗੇ ਹੈ, ਮਸਊਦ=ਬਾਬਾ ਫਰੀਦ ਸ਼ਕਰ ਗੰਜ ਦਾ ਪੂਰਾ ਨਾਂ
ਫਰੀਦਉੱਦੀਨ ਮਸਊਦ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਦੀ ਬਾਣੀ ਸ਼ਾਮਲ ਹੈ,
ਕਾਮਲ=ਪੂਰਾ, ਪਟਣ=ਪਾਕ ਪਟਣ, ਜ਼ਿਲਾ ਸਾਹੀਵਾਲ ਜਿੱਥੇ ਬਾਬਾ ਫਰੀਦ ਜੀ ਨੇ
ਕੇ ਡੇਰਾ ਲਾਇਆ ਸੀ, ਮਾਮੂਰ=ਆਬਾਦ,ਖ਼ੁਸ਼ਹਾਲ, ਕਾਮਲੀਅਤ=ਪੂਰਣਤਾਈ;
ਪਾਠ ਭੇਦ= ਮੁਕਾਮ=ਮਕਾਨ)

5. IN PRAISE OF BABA SHEIKH FARID

1.     The lineage of Khawja Mohmmad Chisti of Herat city of Khurasan province appeared the famous Baba Masud Farid Shakarganj ( whose verses are included in Guru Granth Sahib.)

2.     He was a manifestation of the perfection (Kamil Murshid) who lived in the developed city of Pattn (district Sahiwal)

3.     He was considered the noblest amongst the 22 Perfect Masters because of the acceptance of his humble and loving devotion.

4.     Farid Sahib raised the glory of Panjab by removing the distress from the people of this soil.

 

 

 

 

 

B         ABOUT INTENT OF WRITING QISSA OF HEER-RANJHA

 

6 ਕਿੱਸਾ ਹੀਰ ਰਾਂਝਾ ਲਿਖਣ ਬਾਰੇ  ( LEGEND OF HEER-RANJHA—WHY WAS IT WRITTEN )

1.     ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਕਿੱਸਾ ਹੀਰ ਦਾ ਨਵਾਂ ਬਣਾਈਏ ਜੀ ।

2.     ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਜੀਭ ਸੁਹਣੀ ਨਾਲ ਸੁਣਾਈਏ ਜੀ ।

3.     ਨਾਲ ਅਜਬ ਬਹਾਰ ਦੇ ਸ਼ਿਅਰ ਕਹਿ ਕੇ, ਰਾਂਝੇ ਹੀਰ ਦਾ ਮੇਲ ਕਰਾਈਏ ਜੀ ।

4.     ਯਾਰਾਂ ਨਾਲ ਬਹਿ ਕੇ ਵਿਚ ਮਜਲਿਸਾਂ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ ।

------------------------------------------

(ਝੋਕ=ਡੇਰਾ ਪਿੰਡ, ਮਜਾਲਸਾਂ=ਮਜਲਸ ਦਾ ਬਹੁ-ਵਚਨ,

ਪਾਠ ਭੇਦ: ਕਿੱਸਾ=ਇਸ਼ਕ, ਜੀਭ ਸੁਹਣੀ=ਢਬ ਸੁਹਣੇ, ਬਹਿਕੇ ਵਿਚ ਮਜਲਿਸਾਂ=

ਮਜਾਲਸਾਂ ਵਿੱਚ ਬਹਿ ਕੇ)

-------------------------------------------------

 

6. (LEGEND OF HEER-RANJHA—WHY WAS IT WRITTEN)

1.     My friends pressed me –why do not you create a new legend of the Heer?

2.     Let this capture the love story of a village woman that can be beautifully rendered in poetry.

3.     And let the verses capture how Heer meets the beloved Ranjha in exceptional circumstances.

4.     All in large gatherings can then enjoy that love story of Heer.

 

 

 

 

 

 

 

7. ਵਾਕ ਕਵੀ (POETIC RESPONSE OF WARIS SHAH)

1.     ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਏ ।

2.     ਫ਼ਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁਲ ਗੁਲਾਬ ਦਾ ਤੋੜਿਆ ਏ ।

3.     ਬਹੁਤ ਜੀਉ ਦੇ ਵਿੱਚ ਤਦਬੀਰ ਕਰਕੇ, ਫ਼ਰਹਾਦ ਪਹਾੜ ਨੂੰ ਤੋੜਿਆ ਏ ।

4.     ਸੱਭਾ ਵੀਣ ਕੇ ਜ਼ੇਬ ਬਣਾਇ ਦਿੱਤਾ, ਜੇਹਾ ਇਤਰ ਗੁਲਾਬ ਨਚੋੜਿਆ ਏ ।

--------------------------------------------------------------------------

(ਬਹਾਰ=ਸੁਹਣਾ,ਖੁਸ਼ੀ, ਦਰੁਸਤ=ਠੀਕ, ਸਹੀ, ਵੀਣ ਕੇ=ਚੁਣ ਕੇ, ਜ਼ੇਬ=ਸੁੰਦਰ)

(POETIC RESPONSE OF WARIS SHAH)

1.     In obedience to my dear friends, this eventful legend of unusual, intriguing, and thrilling occurrences is created.

2.     Each verse is well connected for appropriation, as if a new rose has been tugged each time.

3.     With excellent conceptual planning and insight, this legend is conceived—just as Farhad (the lover of Shirin) drilled the tunnel through a mountain.

4.     All events are exceptionally intertwined and compressed in the manner that rose water is squeezed.

 

 

 

 

 

 

 

 

 

C      THE BEGINNING OF QISSA AT TAKHAT HAZARE OF RANJHA

8. ਕਿੱਸੇ ਦਾ ਆਰੰਭ, ਤਖ਼ਤ ਹਜ਼ਾਰਾ ਅਤੇ ਰਾਂਝੇ ਬਾਰੇ---

The beginning (Takhat Hazare and Ranjha)

 

1.     ਕੇਹੀ ਤਖ਼ਤ ਹਜ਼ਾਰੇ ਦੀ ਸਿਫ਼ਤ ਕੀਜੇ, ਜਿੱਥੇ ਰਾਂਝਿਆਂ ਰੰਗ ਮਚਾਇਆ ਏ ।

2.    ਛੈਲ ਗੱਭਰੂ, ਮਸਤ ਅਲਬੇਲੜੇ ਨੀ, ਸੁੰਦਰ ਹਿੱਕ ਥੀਂ ਹਿੱਕ ਸਵਾਇਆ ਏ ।

3.   ਵਾਲੇ ਕੋਕਲੇ, ਮੁੰਦਰੇ, ਮਝ ਲੁੰਙੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਏ ।

4.   ਕੇਹੀ ਸਿਫ਼ਤ ਹਜ਼ਾਰੇ ਦੀ ਆਖ ਸਕਾਂ, ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ ।

(ਮਝ=ਲੱਕ ਦੁਆਲੇ, ਲੁੰਙੀ=ਚਾਦਰਾ, ਬਹਿਸ਼ਤ=ਭਿਸਤ;

ਪਾਠ ਭੇਦ:ਕੇਹੀ ਤਖ਼ਤ ਹਜ਼ਾਰੇ ਦੀ ਸਿਫ਼ਤ ਕੀਜੇ=ਇੱਕ ਤਖ਼ਤ ਹਜ਼ਾਰਿਉਂ ਗੱਲ ਕੀਚੈ,

ਕੇਹੀ ਸਿਫ਼ਤ ਹਜ਼ਾਰੇ ਦੀ ਆਖ ਸਕਾਂ, ਗੋਇਆ ਬਹਿਸ਼ਤ=ਵਾਰਿਸ ਕੀ ਹਜ਼ਾਰੇ ਦੀ

ਸਿਫ਼ਤ ਆਖਾਂ, ਗੋਇਆ)

 

8. The beginning (Takhat Hazare and Ranjha)

 

1.    How be the beautiful landscape of Takhat Hazare described where the Ranjhas reside?

2.    Young men blooming and bubbling with youth, self-absorbed in their intoxication and of incomparable elegance live (in Takhat Hazare.)

3.    They are handsome, wear earrings, cover their waist with wrapped garment extending up to the ankles, and live in luxury.

4.    The majesty of the village of Takhat Hazare can be compressed into a few words—it is a Paradise on the earth.

 

 

 

 

 

9. ਰਾਂਝੇ ਦਾ ਬਾਪ (FATHER OF RANJHA)

1.     ਮੌਜੂ ਚੌਧਰੀ ਪਿੰਡ ਦੀ ਪਾਂਧ ਵਾਲਾ, ਚੰਗਾ ਭਾਈਆਂ ਦਾ ਸਰਦਾਰ ਆਹਾ ।

2.    ਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸਨ, ਵੱਡ-ਟੱਬਰਾ ਤੇ ਸ਼ਾਹੂਕਾਰ ਆਹਾ ।

3.   ਭਲੀ ਭਾਈਆਂ ਵਿੱਚ ਪਰਤੀਤ ਉਸਦੀ, ਮੰਨਿਆ ਚੌਂਤਰੇ 'ਤੇ ਸਰਕਾਰ ਆਹਾ ।

4.   ਵਾਰਿਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੀ, ਧੀਦੋ ਨਾਲ ਉਸ ਬਹੁਤ ਪਿਆਰ ਆਹਾ ।

(ਪਾਂਧ=ਇੱਜ਼ਤ,ਪੁਛ ਗਿਛ ਵਾਲਾ, ਦਰਬ=ਦੌਲਤ, ਚੌਂਤਰਾ=ਚਬੂਤਰਾ,

ਪਾਠ ਭੇਦ: ਵੱਡ-ਟੱਬਰਾ ਤੇ ਸ਼ਾਹੂਕਾਰ=ਦਰਬ ਤੇ ਮਾਲ ਪਰਵਾਰ)

 

FATHER OF RANJHA

 

1.    The name of the father of Ranjha was Moju, an honorable man and a chief landowner of the village.

2.    He had eight sons and two daughters. He was rich and had a large family.

3.    He and his brethren lived with Love and affection. He lived in wealth and happiness with his family, esteemed by his brethren and honored by all.

4.    Waris Shah says that by God's grace, of all his sons, Ranjah (affectionately named  Dheedo) was the most beloved of his father.

 

 

 

 

 

 

 

 

 

10. ਰਾਂਝੇ ਨਾਲ ਭਾਈਆਂ ਦਾ ਸਾੜਾ (Jealousy of the brothers of Ranjha)

ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀਂ ਪਏ ਸੰਗਦੇ ਨੇ ।

ਗੁਝੇ ਮੇਹਣੇ ਮਾਰ ਦੇ ਸੱਪ ਵਾਂਙੂੰ, ਉਸ ਦੇ ਕਾਲਜੇ ਨੂੰ ਪਏ ਡੰਗਦੇ ਨੇ ।

ਕੋਈ ਵੱਸ ਨਾ ਚੱਲੇ ਜੋ ਕੱਢ ਛਡਣ, ਦੇਂਦੇ ਮੇਹਣੇ ਰੰਗ ਬਰੰਗ ਦੇ ਨੇ ।

ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨ ਸੈਨ ਨਾ ਅੰਗ ਦੇ ਨੇ ।

(ਸੈਨ=ਰਿਸ਼ਤੇਦਾਰ,ਸਬੰਧੀ;

ਪਾਠ ਭੇਦ= ਚੱਲੇ ਜੋ =ਚੱਲਣੇ, ਦੇਂਦੇ=ਦੇ ਦੇ)

 

 

10. Jealousy of the brothers of Ranjha

1.    As Ranjah's father loved him, so his brothers hated him. For fear of the father, they would not hurt him openly.

2.    But their secret taunts pierced his heart even as snakes strike sleeping men in the dark.

3.    Unspeakable words they uttered that mocked him in different ways.

4.     Waris Shah self-interest is dearest, and all the relation, of

near and far, are meaningless

 

 

 

 

 

 

 

 

11. ਮੌਜੂ ਦੀ ਮੌਤ (Death of the father, Maju of Ranjha)

1.     ਤਕਦੀਰ ਸੇਤੀ ਮੌਜੂ ਫ਼ੌਤ ਹੋਇਆ, ਭਾਈ ਰਾਂਝੇ ਦੇ ਨਾਲ ਖਹੇੜਦੇ ਨੇ ।

2.    ਖਾਏਂ ਰੱਜ ਕੇ ਘੂਰਦਾ ਫਿਰੇਂ ਰੰਨਾਂ, ਕੱਢ ਰਿੱਕਤਾਂ ਧੀਦੋ ਨੂੰ ਛੇੜਦੇ ਨੇ ।

3.   ਨਿੱਤ ਸੱਜਰਾ ਘਾਉ ਕਲੇਜੜੇ ਦਾ, ਗੱਲਾਂ ਤ੍ਰਿੱਖੀਆਂ ਨਾਲ ਉਚੇੜਦੇ ਨੇ ।

4.   ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਏਹਾ ਝੰਝਟ ਨਿੱਤ ਨਬੇੜਦੇ ਨੇ ।

(ਖਹੇੜਦੇ=ਲੜਦੇ,ਖਹਿ ਬਾਜ਼ੀ ਕਰਦੇ, ਰਿੱਕਤਾਂ=ਮਖੌਲ, ਝੰਜਟ=ਝਗੜਾ,

ਪਾਠ ਭੇਦ: ਫ਼ੌਤ=ਹੱਕ)

 

11. Death of the father, Maju of Ranjha

1.    The destiny so decreed that Maju (the father Ranjha) died. The brethren castigated Ranjha for their father's demise.

2.    The sisters-in-law, too, declared Ranjha guilty for his father's death and mocked him.

3.    They rubbed salt on his fresh wounds and belittled him with their sharp tongues.

4.    The sisters-in-law and brothers displayed open resentment, to the dismay of Ranjha.

 

 

 

 

 

 

 

 

 

 

12. ਭੋਂ ਦੀ ਵੰਡ (PARTITION OF THE LAND)

1.     ਹਾਜ਼ਿਰ ਕਾਜ਼ੀ ਤੇ ਪੈਂਚ ਸਦਾਇ ਸਾਰੇ, ਭਾਈਆਂ ਜ਼ਿਮੀਂ ਨੂੰ ਕੱਛ ਪਵਾਈ ਆਹੀ ।

2.    ਵੱਢੀ ਦੇ ਕੇ ਜ਼ਿਮੀਂ ਲੈ ਗਏ ਚੰਗੀ, ਬੰਜਰ ਜ਼ਿਮੀਂ ਰੰਝੇਟੇ ਨੂੰ ਆਈ ਆਹੀ ।

3.   ਕੱਛਾਂ ਮਾਰ ਸ਼ਰੀਕ ਮਜ਼ਾਖ ਕਰਦੇ, ਭਾਈਆਂ ਰਾਂਝੇ ਦੇ ਬਾਬ ਬਣਾਈ ਆਹੀ ।

4.   ਗੱਲ ਭਾਬੀਆਂ ਏਹ ਬਣਾਇ ਛੱਡੀ, ਮਗਰ ਜੱਟ ਦੇ ਫੱਕੜੀ ਲਾਈ ਆਹੀ ।

(ਕਛ ਪਵਾਈ=ਮਿਣਤੀ ਕਰਾਈ, ਕੱਛਾਂ ਮਾਰ=ਖੁਸ਼ ਹੋ ਕੇ, ਬਾਬ=ਬੁਰੀ ਹਾਲਤ,

ਫੱਕੜੀ ਲਾਈ=ਮੌਜੂ ਬਣਾ ਛੱਡਿਆ;

ਪਾਠ ਭੇਦ= ਜ਼ਿਮੀਂ ਲੈ ਗਏ ਚੰਗੀ=ਭੁਇੰ ਦੇ ਬਣੇ ਵਾਰਿਸ)

 

12. (PARTITION OF THE LAND)

 

1.    By summoning an assembly of eminent elders of the village—Qazi and Sarpanch, the brothers asked to measure and partition the land.

2.     The brothers acquired the land for themselves with excellent soil conditions by inducement and corruption, while a barren and inhospitable land section was apportioned to Ranjha.

3.    Mischievously all relatives made fun of Ranjha while the brothers created very miserable conditions for him

4.   The sisters-in-laws teased for befooling Ranjha.

 

 

 

 

 

 

 

 

13. ਭਾਬੀਆਂ ਦੇ ਮੇਹਣੇ (Taunts of Sisters-in Laws)

1.     ਮੂੰਹ ਚੱਟ ਜੋ ਆਰਸੀ ਨਾਲ ਵੇਖਣ, ਤਿਨ੍ਹਾਂ ਵਾਹਣ ਕੇਹਾ ਹਲ ਵਾਹੁਣਾ ਈ ।

2.    ਪਿੰਡਾ ਪਾਲ ਕੇ ਚੋਪੜੇ ਪਟੇ ਜਿਨ੍ਹਾਂ, ਕਿਸੇ ਰੰਨ ਕੀ ਉਨ੍ਹਾਂ ਤੋਂ ਚਾਹੁਣਾ ਈ ।

3.   ਜਿਹੜਾ ਭੁਇੰ ਦੇ ਮਾਮਲੇ ਕਰੇ ਬੈਠਾ, ਏਸ ਤੋੜ ਨਾ ਮੂਲ ਨਿਬਾਹੁਣਾ ਈ ।

4.   ਪਿਆ ਵੰਝਲੀ ਵਾਹੇ ਤੇ ਰਾਗ ਗਾਵੇ, ਕੋਈ ਰੋਜ਼ ਦਾ ਇਹ ਪ੍ਰਾਹੁਣਾ ਈ ।

(ਆਰਸੀ=ਸ਼ੀਸ਼ਾ, ਦਿਹੇਂ=ਦਿਨ ਵੇਲੇ;

ਪਾਠ ਭੇਦ:ਪਿਆ ਵੰਝਲੀ ਵਾਹੇ ਤੇ ਰਾਗ =ਦਿਹੇਂ ਵੰਝਲੀ ਵਾਹੇ ਤੇ ਰਾਤ)

 

13. Taunts of Sisters-in Laws

 

1.    While looking at the mirror, the sisters-in-law mocked how Ranjha is going to cultivate the barren land.

2.    He survives on other's earnings. How can he afford to support his future wife? 

3.    The person who is negligent in matters of property of the land cannot survive by himself.

4.    He is playing the flute all day. He may be a guest (in their household) for a few days.

 

 

 

 

 

 

 

 

 

 

 

14. ਰਾਂਝੇ ਦਾ ਹਲ ਵਾਹ ਕੇ ਆਉਣਾ (Ploughing the farmland by Ranjha)

1.     ਰਾਂਝਾ ਜੋਤਰਾ ਵਾਹ ਕੇ ਥੱਕ ਰਹਿਆ, ਲਾਹ ਅਰਲੀਆਂ ਛਾਉਂ ਨੂੰ ਆਂਵਦਾ ਏ ।

2.    ਭੱਤਾ ਆਣ ਕੇ ਭਾਬੀ ਨੇ ਕੋਲ ਧਰਿਆ, ਹਾਲ ਆਪਣਾ ਰੋ ਸੁਣਾਂਵਦਾ ਏ ।

3.   ਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ, ਸਾਨੂੰ ਵਾਹੀ ਦਾ ਕੰਮ ਨਾ ਭਾਂਵਦਾ ਏ ।

4.   ਭਾਬੀ ਆਖਦੀ ਲਾਡਲਾ ਬਾਪ ਦਾ ਸੈਂ, ਵਾਰਿਸ ਸ਼ਾਹ ਪਿਆਰਾ ਹੀ ਮਾਉਂ ਦਾ ਏ ।

----------------------------------------------------------------------------

14. Ploughing the farmland by Ranjha

 

1.    After daily ploughing the land with a yoke, Ranjha would take respite under a shade.

2.    A sister-in-law brings him food, and he cries his heart out to her.

3.    He recounted that his hands and feet are full of blisters and expressed his reluctance for farming as a profession.

4.    The sister-in-law teasingly replied that he is the darling and dearest of the parents (that is why he feels disinterested in hard work). 

 

 

 

 

 

 

 

 

 

 

 

15. ਰਾਂਝਾ (About the Ranjha)

1.     ਰਾਂਝਾ ਆਖਦਾ ਭਾਬੀਉ ਵੈਰਨੋ ਨੀ, ਤੁਸਾਂ ਭਾਈਆ ਨਾਲੋਂ ਵਿਛੋੜਿਆ ਜੇ ।

2.    ਖ਼ੁਸ਼ੀ ਰੂਹ ਨੂੰ ਬਹੁਤ ਦਿਲਗੀਰ ਕੀਤਾ, ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ ।

3.   ਸਕੇ ਭਾਈਆਂ ਨਾਲੋਂ ਵਿਛੋੜ ਮੈਨੂੰ, ਕੰਡਾ ਵਿੱਚ ਕਲੇਜੇੜੇ ਪੋੜਿਆ ਜੇ ।

4.   ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ, ਵੱਖੋ ਵੱਖ ਹੀ ਚਾਇ ਨਿਖੋੜਿਆ ਜੇ ।

5.   ਨਾਲ ਵੈਰ ਦੇ ਰਿੱਕਤਾਂ ਛੇੜ ਭਾਬੀ, ਸਾਨੂੰ ਮੇਹਣਾ ਹੋਰ ਚਿਮੋੜਿਆ ਜੇ ।

6.   ਜਦੋਂ ਸਫ਼ਾਂ ਹੋ ਟੁਰਨਗੀਆਂ ਤਰਫ ਜੰਨਤ, ਵਾਰਿਸ ਸ਼ਾਹ ਦੀ ਵਾਗ ਨਾ ਮੋੜਿਆ ਜੇ ।

 

(ਦਿਲਗੀਰ=ਉਦਾਸ, ਪੋੜਿਆ=ਚੁਭੋਇਆ, ਨਿਖੋੜਿਆ=ਜੁਦਾ ਕੀਤਾ, ਸਫ਼ਾਂ ਹੋ

ਟੁਰਨਗੀਆਂ ਤਰਫ ਜੰਨਤ=ਕਿਆਮਤ ਵਾਲੇ ਦਿਨ)

 

15. About the Ranjha

1.    Ranjha faults his sisters-in-law for creating bad-blood between the brothers.

2.    My happiness stands snatched as if a rose flower is plucked from the plant, and hurt is deep within my heart.

3.    By creating differences with my brothers, a piercing pain aches within my heart.

4.    The brothers are dear to me than my own life, but each one of them has turned against me.

5.    By taunts and mocking words, you have intensified the bitterness amongst us.

6.   On the judgment day, the bliss of heaven is feasible, says Waris Shah provided the mental attitude is set in the right.

 

 

16. ਭਾਬੀ (The sister-in law replies)

1.     ਕਰੇਂ ਆਕੜਾਂ ਖਾਇ ਕੇ ਦੁੱਧ ਚਾਵਲ, ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ ।

2.    ਆਖਣ ਦੇਵਰੇ ਨਾਲ ਨਿਹਾਲ ਹੋਈਆਂ, ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ ।

3.   ਇਹ ਰਾਂਝੇ ਦੇ ਨਾਲ ਹਨ ਘਿਉ-ਸ਼ੱਕਰ, ਪਰ ਜੀਉ ਦਾ ਭੇਤ ਨਾ ਦੱਸਦੀਆਂ ਨੇ ।

4.   ਰੰਨਾਂ ਡਿਗਦੀਆਂ ਵੇਖ ਕੇ ਛੈਲ ਮੁੰਡਾ, ਜਿਵੇਂ ਸ਼ਹਿਦ ਵਿਚ ਮੱਖੀਆਂ ਫਸਦੀਆਂ ਨੇ ।

5.   ਇੱਕ ਤੂੰ ਕਲੰਕ ਹੈਂ ਅਸਾਂ ਲੱਗਾ, ਹੋਰ ਸਭ ਸੁਖਾਲੀਆਂ ਵਸਦੀਆਂ ਨੇ ।

6.   ਘਰੋਂ ਨਿਕਲਸੇਂ ਤੇ ਜਦੋਂ ਮਰੇਂ ਭੁਖਾ, ਭੁਲ ਜਾਣ ਤੈਨੂੰ ਸੱਭੇ ਖ਼ਰਮਸਤੀਆਂ ਨੇ ।

7.   ਵਾਰਿਸ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨੀ, ਸਭ ਖ਼ਲਕਤਾਂ ਉਨ੍ਹਾਂ ਤੋਂ ਨਸਦੀਆਂ ਨੇ।

(ਨਿਹਾਲ=ਖੁਸ਼, ਘਿਉ ਸ਼ੱਕਰ=ਇੱਕ ਮਿਕ)

 

16. The Sister-in-Law

1 &2. The sisters-in-law, who live happily with their spouses, reply that relatives tease them that they show over-indulgence to Ranjha by offering him sweet-dishes of milk and rice, who remain self-absorbed.

3.      They superficially show intense intimacy with Ranjha but do not reveal their inner disdain of hidden sentiments.

4.      You prowl about the village making eyes at the beautiful girls.

5.      You (Ranjha) alone are a black-blot in the family, while all of us are living comfortably.

6.      If you ever quit the comforts of home, you will repent the fun you are having here.

7.      Says Waris Shah that those who have negative attributes (sisters-in-law) the person shuns them.

 

 

 

 

17.(METAPHORICAL ILLUSTRATIONS ON SOME LEGENDARY TALES )

ਤੁਸਾਂ ਛੱਤਰੇ ਮਰਦ ਬਣਾ ਦਿੱਤੇ, ਸੱਪ ਰੱਸੀਆਂ ਦੇ ਕਰੋ ਡਾਰੀਉ ਨੀ

ਰਾਜੇ ਭੋਜ ਦੇ ਮੂੰਹ ਲਗਾਮ ਦੇ ਕੇ, ਚੜ੍ਹ ਦੌੜੀਆਂ ਹੋ ਟੂਣੇ ਹਾਰੀਉ ਨੀ ।

ਕੈਰੋ ਪਾਂਡਵਾਂ ਦੀ ਸਫ਼ਾ ਗਾਲ ਸੁੱਟੀ, ਜ਼ਰਾ ਗੱਲ ਦੇ ਨਾਲ ਬੁਰਿਆਰਿਉ ਨੀ ।

ਰਾਵਣ ਲੰਕ ਲੁਟਾਇਕੇ ਗ਼ਰਕ ਹੋਇਆ, ਕਾਰਨ ਤੁਸਾਂ ਦੇ ਹੀ ਹੈਂਸਿਆਰੀਉ ਨੀ ।

(ਤੁਸਾਂ ਛਤਰੇ ਮਰਦ=ਕਹਿੰਦੇ ਹਨ ਕਿ ਜਦੋਂ ਰਾਜਾ ਰਸਾਲੂ ਆਪਦੇ ਤੋਤੇ ਨੂੰ

ਨਾਲ ਲੈ ਕੇ ਰਾਣੀ ਕੋਕਲਾਂ ਨੂੰ ਵਿਆਹੁਣ ਗਿਆ ਤਾਂ ਰਸਤੇ ਵਿੱਚ ਇੱਕ ਸ਼ਹਿਰ

ਵਿੱਚੋਂ ਲੰਘਿਆ ਤਾਂ ਇੱਕ ਜਾਦੂਗਰ ਇਸਤਰੀ ਨੇ ਉਹਨੂੰ ਘੋੜੇ ਤੋਂ ਥੱਲੇ ਸੁੱਟ

ਲਿਆ । ਉਸ ਪਿੱਛੋਂ ਇੱਕ ਮੰਤਰ ਪੜ੍ਹਿਆ ਅਤੇ ਰਾਜੇ ਦੇ ਸਿਰ ਵਿੱਚ ਇੱਕ

ਸੂਈ ਚਭੋ ਕੇ ਉਸ ਨੂੰ ਛਤਰਾ ਬਣਾ ਦਿੱਤਾ । ਰਾਜੇ ਦਾ ਤੋਤਾ ਪਰੇਸ਼ਾਨੀ ਵਿੱਚ

ਰਾਜੇ ਦੇ ਭਾਈ ਪੂਰਨ ਭਗਤ ਕੋਲ ਗਿਆ ਅਤੇ ਸਾਰੀ ਗੱਲ ਦੱਸੀ । ਪੂਰਨ

ਭਗਤ ਆਪਣੇ ਗੁਰੂ ਕੋਲੋਂ ਆਗਿਆ ਲੈ ਕੇ ਓਥੇ ਪੁੱਜਾ । ਉਹਨੇ ਸਾਰੀਆਂ

ਜਾਦੂਗਰਨੀਆਂ ਇਕੱਠੀਆਂ ਕਰਕੇ ਪੁਛ ਗਿਛ ਕੀਤੀ । ਅਖੀਰ ਇੱਕ

ਜਾਦੂਗਰਨੀ ਮੰਨ ਗਈ । ਉਹਨੇ ਛਤਰਾ ਲਿਆ ਕੇ ਪੇਸ਼ ਕੀਤਾ । ਪੂਰਨ

ਭਗਤ ਦੇ ਹੁਕਮ ਨਾਲ ਛਤਰੇ ਦੇ ਸਿਰ ਵਿੱਚੋਂ ਸੂਈ ਕੱਢ ਕੇ ਉਹਨੂੰ ਫੇਰ

ਮਨੁੱਖੀ ਰੂਪ ਵਿੱਚ ਲਿਆਂਦਾ, ਗਰਦ ਹੋਇਆ=ਮਿੱਟੀ ਹੋ ਗਇਆ;

ਪਾਠ ਭੇਦ: ਕਾਰਨ ਤੁਸਾਂ ਦੇ ਹੀ ਹੈਂਸਿਆਰੀਉ=ਵਾਰਿਸ ਸ਼ਾਹ ਫ਼ਕੀਰ ਦੀਓ ਮਾਰੀਉ)

 

(METAPHORICAL ILLUSTRATIONS OF SOME LEGENDARY TALES ABOUT TREACHERY OF WOMEN)

1.    Women can convert a man seeking his beloved into an umbrella and back to a man. A person intoxicated with women's Love sees snakes as ropes

2.    Did not a woman befool Raja Bhoj, put a bit in his mouth, and drove him like a donkey around the palace?

3.    Did not a woman destroy the Kauravas and Pandavas?

4.    Did not a woman was the cause of the destruction of King Ravana of Sri-Lanka and His magnificent empire?

 

 

 

 

18. ਭਾਬੀ (THE SISTER-IN LAW)

1.     ਭਾਬੀ ਆਖਦੀ ਗੁੰਡਿਆ ਮੁੰਡਿਆ ਵੇ, ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀ

2.     ਵਲੀ ਜੇਠ ਤੇ ਜਿਨ੍ਹਾਂ ਦੇ ਫ਼ਤੂ ਦੇਵਰ, ਡੁੱਬ ਮੋਈਆਂ ਉਹ ਭਰਜਾਈਆਂ ਨੀ

3.     ਘਰੋ ਘਰੀ ਵਿਚਾਰਦੇ ਲੋਕ ਸਾਰੇ, ਸਾਨੂੰ ਕੇਹੀਆਂ ਫਾਹੀਆਂ ਪਾਈਆਂ ਨੀ

4.     ਤੇਰੀ ਗੱਲ ਨਾ ਬਣੇਗੀ ਨਾਲ ਸਾਡੇ, ਜਾ ਪਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ

(ਪਰਨਾ ਲਿਆ=ਵਿਆਹ ਲਿਆ)

 

18. (THE SISTER-IN-LAW)

1.     The sister-in-law says Ranjha; you're a vagabond. Why you intend to insult us.

2.     All your brothers are noble. You are foolish, and that all your sisters-in-law are ashamed of you.

3.     In all households, people talk about our rivalries. Why you behave in this derogatory manner?

4.     You cannot find peace of mind with us in this home. Go and get married to some girl from the clan of Syals.

 

 

 

 

 

 

 

 

 

 

 

 

 

19. ਰਾਂਝਾ (RANJHA)

1.     ਮੂੰਹ ਬੁਰਾ ਦਿਸੰਦੜਾ ਭਾਬੀਏ ਨੀ, ਸੜੇ ਹੋਏ ਪਤੰਗ ਕਿਉਂ ਸਾੜਨੀ ਏਂ

2.     ਤੇਰੇ ਗੋਚਰਾ ਕੰਮ ਕੀ ਪਿਆ ਮੇਰਾ, ਸਾਨੂੰ ਬੋਲੀਆਂ ਨਾਲ ਕਿਉਂ ਮਾਰਨੀ ਏਂ

3.     ਕੋਠੇ ਚਾੜ੍ਹ ਕੇ ਪੌੜੀਆਂ ਲਾਹ ਲੈਂਦੀ, ਕੇਹੇ ਕਲਹ ਦੇ ਮਹਿਲ ਉਸਾਰਨੀ ਏਂ

4.     ਵਾਰਿਸ਼ ਸ਼ਾਹ ਦੇ ਨਾਲ ਸਰਦਾਰਨੀ ਤੂੰ, ਪਰ ਪੇਕਿਆਂ ਵੱਲੋਂ ਗਵਾਰਨੀ ਏਂ

(ਕਲਹ=ਫਰੇਬ, ਪੇਕਿਆ ਵਲੋਂ ਗਵਾਰਨੀ=ਗੰਵਾਰਾਂ ਦੀ ਧੀ;

ਪਾਠ ਭੇਦ: ਪਤੰਗ=ਫ਼ਕੀਰ, ਕੋਠੇ=ਉੱਤੇ, ਸਰਦਾਰਨੀ ਤੂੰ=ਕੀ ਪਿਆ ਤੈਨੂੰ)

 

19. (RANJHA)

1.     My looks may be unpleasant to you (sister-in-law), but why you attempt to inflame this reclusive person with taunts?

2.     Why you continue to harass me with your sharp tongue?

3.     You (sister-in-law) sometimes praise me but then distress me with censure of disapproval.

4.     Says Waris Shah, why trouble Ranjha? Is she illiterate from her parental side?

 

 

 

 

 

 

 

 

 

 

 

 

 

 

 

20. ਭਾਬੀ SISTER IN LAW SAYS

 

1.     ਸਿੱਧਾ ਹੋਇ ਕੇ ਰੋਟੀਆਂ ਖਾਹਿ ਜੱਟਾ, ਅੜੀਆਂ ਕਾਸ ਨੂੰ ਏਡੀਆਂ ਚਾਈਆਂ ਨੀ ।

2.    ਤੇਰੀ ਪਨਘਟਾਂ ਦੇ ਉੱਤੇ ਪੇਉ ਪੇਈ, ਧੁੰਮਾਂ ਤ੍ਰਿੰਞਣਾਂ ਦੇ ਵਿੱਚ ਪਾਈਆਂ ਨੀ ।

3.   ਘਰ-ਬਾਰ ਵਿਸਾਰ ਕੇ ਖ਼ਵਾਰ ਹੋਈਆਂ, ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੇ ਲਾਈਆਂ ਨੀ ।

4.   ਜ਼ੁਲਫਾਂ ਕਾਲੀਆਂ ਕੁੰਢੀਆਂ ਨਾਗ਼ ਕਾਲੇ, ਜੋਕਾਂ ਹਿਕ ਤੇ ਆਣ ਬਹਾਈਆਂ ਨੀ ।

5.   ਵਾਰਿਸ ਸ਼ਾਹ ਏਹ ਜਿਨ੍ਹਾਂ ਦੇ ਚੰਨ ਦੇਵਰ, ਘੋਲ ਘੱਤੀਆਂ ਸਭ ਭਰਜਾਈਆਂ ਨੀ ।

(ਪੇਉ ਪੇਈ=ਰੌਲਾ, ਚਰਚਾ, ਘੋਲ ਘੱਤੀਆਂ=ਕੁਰਬਾਨ ਹੋਈਆਂ)

 

SISTER IN LAW SAYS

1.    Don't be self-obsessed with your ego, oh Jat, simply because girls dote on you. Just eat the meals that are offered to you.

2.    Near the village wells and three villages around here, there are many discussions about your love affairs.

3.    These young women feel alienated from their homes because of longing for you, oh Ranjha.

4.    Their tresses, like coiled black serpents, fall upon their breasts.

5.    Says Waris Shah, the ones with handsome brother-in-law (Ranjha) should be genuinely sacrificed unto him.  

 

 

 

 

 

 

 

 

 

 

 

21. ਭਾਬੀ (THE SISTER-IN -LAW)

1.     ਅਠਖੇਲਿਆ ਅਹਿਲ ਦੀਵਾਨਿਆਂ ਵੇ, ਥੁੱਕਾਂ ਮੋਢਿਆਂ ਦੇ ਉੱਤੋਂ ਸੱਟਨਾ ਏਂ ।

2.    ਚੀਰਾ ਬੰਨ੍ਹ ਕੇ ਭਿੰਨੜੇ ਵਾਲ ਚੋਪੜ, ਵਿੱਚ ਤ੍ਰਿੰਞਣਾਂ ਫੇਰੀਆਂ ਘੱਤਨਾ ਏਂ ।

3.   ਰੋਟੀ ਖਾਂਦਿਆਂ ਲੂਣ ਜੇ ਪਵੇ ਥੋੜ੍ਹਾ, ਚਾ ਅੰਙਣੇ ਵਿੱਚ ਪਲੱਟਨਾ ਏਂ ।

4.   ਕੰਮ ਕਰੇਂ ਨਾਹੀਂ ਹੱਛਾ ਖਾਏਂ ਪਹਿਨੇਂ, ਜੜ੍ਹ ਆਪਣੇ ਆਪ ਦੀ ਪੱਟਨਾ ਏਂ ।

(ਚੀਰਾ=ਪਗੜੀ;

ਪਾਠ ਭੇਦ: ਭਿੰਨੜੇ=ਭੰਬਲੇ,ਭੰਬੜੇ, ਜੜ੍ਹ ਆਪਣੇ ਆਪ ਦੀ=ਵਾਰਿਸ ਸ਼ਾਹ ਕਿਉਂ ਆਪ ਨੂੰ)

 

1.    You, Ranjha, are playful with young girls with saliva wet mouth.

2.    With you turban and attractive youth, you entice the group of young girls

3.    But when any food is deficient in salty taste, you vomit it out at home.

4.    You enjoy life without any work, you are indulging in self-destruction.

 

 

 

 

 

 

 

 

 

 

 

 

 

 

 

22. ਰਾਂਝਾ

1.     ਭੁਲ ਗਏ ਹਾਂ ਵੜੇ ਹਾਂ ਆਣ ਵਿਹੜੇ ਸਾਨੂੰ ਬਖ਼ਸ਼ ਲੈ ਡਾਰੀਏ ਵਾਸਤਾ ਈ ।

2.    ਹੱਥੋਂ ਤੇਰਿਉਂ ਦੇਸ ਮੈਂ ਛੱਡ ਜਾਸਾਂ, ਰਖ ਘਰ ਹੈਂਸਿਆਰੀਏ ਵਾਸਤਾ ਈ ।

3.   ਦਿਹੇਂ ਰਾਤ ਤੈਂ ਜ਼ੁਲਮ ਤੇ ਲੱਕ ਬੱਧਾ, ਅਣੀ ਰੂਪ ਸ਼ਿੰਗਾਰੀਏ ਵਾਸਤਾ ਈ ।

4.   ਨਾਲ ਹੁਸਨ ਦੇ ਫਿਰੇਂ ਗੁਮਾਨ ਲੱਦੀ, ਸਮਝ ਮਸਤ ਹੰਕਾਰੀਏ ਵਾਸਤਾ ਈ ।

5.   ਜਦੇ ਜਿਸੇ ਦੇ ਨਾਲ ਨਾ ਗੱਲ ਕਰੇਂ, ਕਿਬਰ ਵਾਲੀਏ ਮਾਰੀਏ ਵਾਸਤਾ ਈ ।

6.   ਵਾਰਿਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ, ਅਣੀ ਮੁਣਸ ਪਿਆਰੀਏ ਵਾਸਤਾ ਈ ।

 

(ਭਾਗ ਭਰੀਏ=ਸੁਭਾਗਣ, ਜੀਤ ਸਿੰਘ ਸੀਤਲ ਅਨੁਸਾਰ 'ਰਚਨਾ ਦੁਆਬ ਵਿੱਚ

ਹਰ ਵਿਆਂਹਦੜ ਨੂੰ ਭਾਗ ਭਰੀ ਕਹਿ ਕੇ ਬੁਲਾਉਂਦੇ ਹਨ । ਪਰ ਕਈ ਲੋਕੀਂ

ਦੰਦ ਕਥਾ ਕਰਦੇ ਹਨ ਕਿ ਭਾਗ ਭਰੀ ਵਾਰਿਸ ਸ਼ਾਹ ਦੀ ਮਹਿਬੂਬਾ ਸੀ ਅਤੇ

ਉਹ 'ਹੀਰ' ਲਿਖਵਾਉਣ ਦਾ ਇੱਕ ਕਾਰਨ ਸੀ, ਮੁਣਸ=ਮਾਲਕ,ਪਤੀ)

RANJHA RECALLS HIS BELOVED IN THOUGHTS—WHICH RELATES TO MUSINGS OF HIS OWN LOST LOVE OF THE BELOVED BHAG-BHARI

1.    Lost in my beloved, I don't recall where I am.  For the sake of my loving fear that is torturing me within, forgive me, my loved one.

2.    I will disappear in death from here, but for the remembrance of Waris Shah –oh beloved, save me from the separation. 

3.    Thoughts of your fascinating form and adornment nag me day and night.

4.    You are narcissistic because of your beauty. I implore you for the sake of that very smugness to understand the condition of my heart. 

5.    What type of conceit possesses you that you refuse to speak to anyone? Do not destroy Waris Shah—oh, the blessed fortunate one.

 

 

 

 

 

23. ਭਾਬੀ (SISTER IN LAW)

1.     ਸਾਡਾ ਹੁਸਨ ਪਸੰਦ ਨਾ ਲਿਆਵਨਾ ਏਂ, ਜਾ ਹੀਰ ਸਿਆਲ ਵਿਆਹ ਲਿਆਵੀਂ ।

2.    ਵਾਹ ਵੰਝਲੀ ਪ੍ਰੇਮ ਦੀ ਘਤ ਜਾਲੀ, ਕਾਈ ਨੱਢੀ ਸਿਆਲਾਂ ਦੀ ਫਾਹ ਲਿਆਵੀਂ ।

3.   ਤੈਂਥੇ ਵੱਲ ਹੈ ਰੰਨਾਂ ਵਿਲਾਵਣੇਂ ਦਾ, ਰਾਣੀ ਕੋਕਲਾਂ ਮਹਿਲ ਤੋਂ ਲਾਹ ਲਿਆਵੀਂ ।

4.   ਦਿਨੇਂ ਬੂਹਿਉਂ ਕੱਢਣੀਂ ਮਿਲੇ ਨਾਹੀਂ, ਰਾਤੀਂ ਕੰਧ ਪਿਛਵਾੜਿਉਂ ਢਾਹ ਲਿਆਵੀਂ ।

5.   ਵਾਰਿਸ ਸ਼ਾਹ ਨੂੰ ਨਾਲ ਲੈ ਜਾਇ ਕੇ ਤੇ, ਜਿਹੜਾ ਦਾਉ ਲੱਗੇ ਸੋਈ ਲਾ ਲਿਆਵੀਂ ।

(ਵਲ=ਤਰੀਕਾ, ਢੰਗ, ਵਿਲਾਵਣਾ=ਖਿਸਕਾਉਣਾ, ਫਸਾਉਣਾ)

 

THE SISTER-IN-LAW

1.    If you do not like the girl we chose as your bride, you may get married to Heer of the Sial clan.

2.    With the music of your flute, you can undoubtedly charm the girl of the Sials.

3.    You are adept in the art of flummoxing the young maidens. You can even get married to the beautiful Queen Kokla.

4.    Even if you cannot bring the bride through the main door during the day, you can make her jump the rear wall.

5.    Take Waris Shah along, who will teach the appropriate technique of getting hold of the right maiden.

 

 

 

 

 

 

 

24. ਰਾਂਝਾ

1.     ਨੱਢੀ ਸਿਆਲਾਂ ਦੀ ਵਿਆਹ ਲਿਆਵਸਾਂ ਮੈਂ, ਕਰੋ ਬੋਲੀਆਂ ਕਿਉਂ ਠਠੋਲੀਆਂ ਨੀ ।

2.    ਬਹੇ ਘੱਤ ਪੀੜ੍ਹਾ ਵਾਂਗ ਮਹਿਰੀਆਂ ਦੇ, ਹੋਵਣ ਤੁਸਾਂ ਜੇਹੀਆਂ ਅੱਗੇ ਗੋਲੀਆਂ ਨੀ ।

3.   ਮੱਝੁ ਵਾਹ ਵਿੱਚ ਬੋੜੀਏ ਭਾਬੀਆਂ ਨੂੰ, ਹੋਵਣ ਤੁਸਾਂ ਜੇਹੀਆਂ ਬੜਬੋਲੀਆਂ ਨੀ ।

4.   ਬਸ ਕਰੋ ਭਾਬੀ ਅਸੀਂ ਰੱਜ ਰਹੇ, ਭਰ ਦਿੱਤੀਆਂ ਜੇ ਤੁਸਾਂ ਝੋਲੀਆਂ ਨੀ ।

(ਠਠੋਲੀ=ਠੱਠਾ,ਮਖੌਲ, ਮਹਿਰੀਆਂ=ਸਵਾਣੀਆਂ,ਗੋਲੀ=ਨੌਕਰਾਣੀ,ਮੱਝੁ ਵਾਹ=

ਮੰਝਧਾਰ,ਨਦੀ ਦੇ ਵਿਚਾਲੇ, ਬੋੜੀਏ=ਡੋਬੀਏ;

ਪਾਠ ਭੇਦ: ਬਸ ਕਰੋ ਭਾਬੀ ਅਸੀਂ=ਵਾਰਿਸ ਬਸ ਕਰੀਂ)

24. Ranjha

1.    If you (sisters-in-law) taunt me with your sharp tongue, I (Ranjha) will marry a Sial clan girl.

2.    Even if such a girl may appear to be a handmaid, it will be troublesome for all of you.

3.    She can toss such an outspoken sisters-in-law like you in the midstream of a river.

4.    I am fed up with your mockery. It is time to stop this nonsense.

 

 

 

 

 

 

 

 

 

 

25. ਭਾਬੀ ਅਤੇ ਰਾਂਝਾ (THE SISTER IN LAW AND RANJHA)

1.     ਕੇਹਾ ਭੇੜ ਮਚਾਇਉ ਈ ਕੱਚਿਆ ਵੇ, ਮੱਥਾ ਡਾਹਿਉ ਸੌਂਕਣਾਂ ਵਾਂਙ ਕੇਹਾ ।

2.    ਜਾਹਿ ਸੱਜਰਾ ਕੰਮ ਗਵਾ ਨਾਹੀਂ, ਹੋਇ ਜਾਸੀਆ ਜੋਬਨਾ ਫੇਰ ਬੇਹਾ ।

3.   ਰਾਂਝੇ ਖਾ ਗੁੱਸਾ ਸਿਰ ਧੌਲ ਮਾਰੀ, ਕੇਹੀ ਚੰਬੜੀ ਆਣ ਤੂੰ ਵਾਂਙ ਲੇਹਾ ।

4.   ਤੁਸੀਂ ਦੇਸ ਰੱਖੋ ਅਸੀਂ ਛੱਡ ਚੱਲੇ, ਲਾਹ ਝਗੜਾ ਭਾਬੀਏ ਗੱਲ ਏਹਾ ।

5.   ਹਥ ਪਕੜ ਕੇ ਜੁੱਤੀਆਂ ਮਾਰ ਬੁੱਕਲ, ਰਾਂਝਾ ਹੋਇ ਟੁਰਿਆ ਵਾਰਿਸ ਸ਼ਾਹ ਜੇਹਾ ।

(ਮੱਥਾ ਡਾਹੁਣਾ=ਝਗੜਾ ਕਰਨਾ;

ਪਾਠ ਭੇਦ: ਕੱਚਿਆ=ਲੁਚਿਆ, ਡਾਹਿਉ=ਲਾਇਓ,)

25. (THE SISTER IN LAW AND RANJHA)

1.    You have shouted enough and given us a headache, says the sister-in-law.

2.    You (Ranjha) have not done a single good deed and wasted your youth.

3.    Ranjha flew into a rage. Why are you shouting at me with harshness?

4.    You keep this home at your disposal and let us get rid of this quarrel.

5.    With shoes in his hands and covering the body with a shawl, Ranjha walked out.

 

 

 

 

 

 

 

 

 

 

D      RANJHA LEAVES HOME

 

26. ਰਾਂਝੇ ਦੇ ਘਰੋਂ ਜਾਣ ਦੀ ਭਰਾਵਾਂ ਨੂੰ ਖ਼ਬਰ ਮਿਲਣੀ

(THE BROTHERS receive NEWS OF DEPARTURE OF RANJHA)

 

ਖ਼ਬਰ ਭਾਈਆਂ ਨੂੰ ਲੋਕਾਂ ਜਾਇ ਦਿੱਤੀ, ਧੀਦੋ ਰੁੱਸ ਹਜ਼ਾਰਿਉਂ ਚਲਿਆ ਜੇ ।

ਹਲ ਵਾਹੁਣਾ ਓਸ ਤੋਂ ਹੋਏ ਨਾਹੀਂ, ਮਾਰ ਬੋਲੀਆਂ ਭਾਬੀਆਂ ਸੱਲਿਆ ਜੇ ।

ਪਕੜ ਰਾਹ ਟੁਰਿਆ, ਹੰਝੂ ਨੈਣ ਰੋਵਣ, ਜਿਵੇਂ ਨਦੀ ਦਾ ਨੀਰ ਉਛੱਲਿਆ ਜੇ ।

ਵਾਰਿਸ ਸ਼ਾਹ ਅੱਗੋਂ ਵੀਰ ਦੇ ਵਾਸਤੇ ਭਾਈਆਂ ਨੇ, ਅਧਵਾਟਿਉ ਰਾਹ ਜਾ ਮੱਲਿਆ ਜੇ ।

 

(ਸੱਲਿਆ=ਵਿਨ੍ਹਿਆ, ਮੰਝੋ ਨੈਣ ਰੋਵਨ=ਨਦੀ ਵਾਂਗੂੰ ਹੰਝੂ ਵਗਦੇ ਹਨ;

ਪਾਠ ਭੇਦ:ਰੁੱਸ=ਉਠ, ਹੰਝੂ=ਮੰਝੋ)

 

26. (THE BROTHERS RECEIVE NEWS OF DEPARTURE OF RANJHA)

1.    The news of the departure of Ranjha from Takhat-Hazare was conveyed to the brothers by the people.

2.    With different back voices of sharp tongues, sisters-in-laws scorned him as He could not plow the fields.

3.    Ranjha walked away with a stream of tears as if overflowing from a river.

4.    Says Waris Shah, for the sake of Ranjha, the brothers walked halfway.

 

 

 

 

 

27. ਵਾਕ ਕਵੀ (POETIC EXPRESSION)

1.     ਰੂਹ ਛੱਡ ਕਲਬੂਤ ਜਿਉਂ ਵਿਦਾਅ ਹੁੰਦਾ, ਤਿਵੇਂ ਏਹ ਦਰਵੇਸ਼ ਸਿਧਾਰਿਆ ਈ ।

2.    ਅੰਨ ਪਾਣੀ ਹਜ਼ਾਰੇ ਦਾ ਕਸਮ ਕਰਕੇ, ਕਸਦ ਝੰਗ ਸਿਆਲ ਚਿਤਾਰਿਆ ਈ ।

3.   ਕੀਤਾ ਰਿਜ਼ਕ ਨੇ ਆਣ ਉਦਾਸ ਰਾਂਝਾ, ਚਲੋ ਚਲੀ ਹੀ ਜੀਉ ਪੁਕਾਰਿਆ ਈ ।

4.   ਕੱਛੇ ਵੰਝਲੀ ਮਾਰ ਕੇ ਰਵਾਂ ਹੋਇਆ, ਵਾਰਿਸ ਸ਼ਾਹ ਨੇ ਵਤਨ ਵਿਸਾਰਿਆ ਈ ।

 

(ਕਲਬੂਤ=ਸਰੀਰ, ਕਸਦ=ਇਰਾਦਾ, ਚਿਤਾਰਿਆ=ਧਾਰਿਆ, ਰਵਾਂ ਹੋਇਆ=

ਤੁਰ ਪਿਆ)

27. POETIC EXPRESSION

The poet gives expression to the scene of departure of Ranjha—

1.    It appeared as if the soul of a mystic departs from his body.

2.    He swore by the food-water (primary inputs of life) of Takhat-Hazare and walked towards the village of Jhang in his mind where the Sials lived.

3.    Ranjha, in a sorrowful state by quitting sources of his sustenance (land and family), still decided to proceed.

4.    Carrying the flute in his arm-pit, he walked away and left his homeland—says Waris Shah.

 

 

 

 

 

 

 

 

 

 

28. ਰਾਂਝੇ ਦੇ ਭਰਾ (BROTHERS OF RANJHA)

ਆਖ ਰਾਂਝਿਆ ਭਾ ਕੀ ਬਣੀ ਤੇਰੇ, ਦੇਸ ਆਪਣਾ ਛੱਡ ਸਿਧਾਰ ਨਾਹੀਂ ।

ਵੀਰਾ ਅੰਬੜੀ ਜਾਇਆ ਜਾਹ ਨਾਹੀਂ, ਸਾਨੂੰ ਨਾਲ ਫ਼ਿਰਾਕ ਦੇ ਮਾਰ ਨਾਹੀਂ ।

ਏਹ ਬਾਂਦੀਆਂ ਤੇ ਅਸੀਂ ਵੀਰ ਤੇਰੇ, ਕੋਈ ਹੋਰ ਵਿਚਾਰ ਵਿਚਾਰ ਨਾਹੀਂ ।

ਬਖ਼ਸ਼ ਇਹ ਗੁਨਾਹ ਤੂੰ ਭਾਬੀਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ ।

ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ, ਅਤੇ ਭਾਈਆਂ ਬਾਝ ਬਹਾਰ ਨਾਹੀਂ ।

ਭਾਈ ਮਰਨ ਤੇ ਪੈਂਦੀਆਂ ਭਜ ਬਾਹਾਂ, ਬਿਨਾਂ ਭਾਈਆਂ ਪਰ੍ਹੇ ਪਰਵਾਰ ਨਾਹੀਂ ।

ਲੱਖ ਓਟ ਹੈ ਕੋਲ ਵਸੇਂਦਿਆਂ ਦੀ, ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ ।

ਭਾਈ ਢਾਂਵਦੇ ਭਾਈ ਉਸਾਰਦੇ ਨੇ, ਭਾਈਆਂ ਬਾਝ ਬਾਹਾਂ ਬੇਲੀ ਯਾਰ ਨਾਹੀਂ ।

========================================

ਫ਼ਿਰਾਕ=ਵਿਛੋੜਾ, ਜੁਦਾਈ, ਬਾਂਦੀ=ਗੋਲੀ, ਪਰ੍ਹਾ=ਸੱਥ, ਪੰਚਾਇਤ, ਓਟ=

ਆਸਰਾ,ਪਨਾਹ;ਪਾਠ ਭੇਦ: ਕੋਲ ਵਸੇਂਦਿਆਂ=ਭਾਈਆਂ ਵਸਦਿਆਂ, ਗਿਆਂ ਜੇਡੀ ਕੋਈ=ਜੀਂਵਦਿਆਂ

ਦੇ ਕਾਈ, ਭਾਈਆਂ ਬਾਝ ਬਾਹਾਂ=ਵਾਰਿਸ ਭਾਈਆਂ ਬਾਝੋਂ)

28. BROTHERS

1.    The brothers said—Oh Ranjha, what has come over you that you are quitting your homeland.

2.    These humble people around you and we, as your brothers—please think of them—how all of us might suffer.

3.    Forgive the blunders committed by your sisters-in-law. None is born blemish-free.

4.    Without the brothers, happiness is elusive, and life becomes tepid.

5.    All support disappears when the brothers remain no more. The brotherhood defines the doctrine of the family.

6.    Incomparable is the brothers' protection and support; otherwise, downfall in life stares at you.

7.    The brothers can provide you a new lease of life. None is comparable to the intimacy of friendship other than the brothers.

 29. ਰਾਂਝਾ

ਰਾਂਝੇ ਆਖਿਆ ਉਠਿਆ ਰਿਜ਼ਕ ਮੇਰਾ, ਮੈਥੋਂ ਭਾਈਓ ਤੁਸੀਂ ਕੀ ਮੰਗਦੇ ਹੋ ।

ਸਾਂਭ ਲਿਆ ਜੇ ਬਾਪ ਦਾ ਮਿਲਖ ਸਾਰਾ, ਤੁਸੀਂ ਸਾਕ ਨਾ ਸੈਨ ਨਾ ਅੰਗ ਦੇ ਹੋ ।

ਵਸ ਲੱਗੇ ਤਾਂ ਮਨਸੂਰ ਵਾਂਙੂੰ, ਮੈਨੂੰ ਚਾਇ ਸੂਲੀ ਉਤੇ ਟੰਗਦੇ ਹੋ ।

ਵਿੱਚੋਂ ਖ਼ੁਸ਼ੀ ਹੋ ਅਸਾਂ ਦੇ ਨਿਕਲਣੇ 'ਤੇ, ਮੂੰਹੋਂ ਆਖਦੇ ਗੱਲ ਕਿਉਂ ਸੰਗਦੇ ਹੋ ।

=======================================

(ਰਿਜ਼ਕ=ਅੰਨ ਪਾਣੀ, ਮਨਸੂਰ (ਹੱਲਾਜ)=ਇੱਕ ਰਬ ਦਾ ਪਿਆਰਾ ਫ਼ਕੀਰ,

ਇਬਨ-ਇ-ਖੁਲਕਾਨ ਨੇ ਆਪਣੀ ਤਾਰੀਖ ਵਿੱਚ ਇਸ ਦਾ ਨਾਂ ਹੁਸੈਨ ਪੁੱਤਰ

ਮਨਸੂਰ ਲਿਖਿਆ ਹੈ ।ਇਹ ਰੂੰ ਪਿੰਜਣ ਵਾਲਾ ਪੇਂਜਾ ਸੀ ਇਸ ਲਈ ਇਹਨੂੰ

'ਹੱਲਾਜ' ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ।ਈਰਾਨ ਦੇ ਸ਼ਹਿਰ 'ਬੈਜ਼ਾ'

ਵਿੱਚ ਪੈਦਾ ਹੋਇਆ । ਕਾਫੀ ਪੜ੍ਹਿਆ ਲਿਖਿਆ ਸੂਝਵਾਨ ਸੀ । ਤੁਰਦਾ

ਫਿਰਦਾ 'ਅਨਲਹੱਕ' ਭਾਵ 'ਮੈਂ ਰਬ ਹਾਂ' ਦੇ ਨਾਹਰੇ ਲਾਉਂਦਾ ਸੀ ।ਮੁਲਾਇਣਆਂ

ਨੇ ਖਲੀਫਾ ਮਕਤਦਿਰ ਤੇ ਜ਼ੋਰ ਪਾ ਕੇ 30 ਮਾਰਚ 922 ਨੂੰ ਇਹਨੂੰ ਸੂਲੀ ਤੇ

ਚੜ੍ਹਾ ਦਿੱਤਾ । ਉਹ ਮਨਸੂਰ ਨੂੰ ਕਾਫਰ ਕਹਿੰਦੇ ਸਨ । ਦੋ ਪ੍ਰਸਿੱਧ ਸ਼ਾਇਰ

ਮੌਲਾਮਾ ਰੂਮੀ ਅਤੇ ਜਨਾਬ ਅੱਤਾਰ ਮਨਸੂਰ ਨੂੰ ਵਲੀ ਅੱਲਾ ਖਿਆਲ ਕਰਦੇ

ਹਨ ।ਮਨਸੂਰ ਨੇ ਚਾਰ ਦਰਜਣ ਕਿਤਾਬਾਂ ਲਿਖੀਆਂ ਸਨ । ਮਸ਼ਹੂਰ ਸੂਫੀ

ਸਾਈਂ ਬੁੱਲ੍ਹੇ ਸ਼ਾਹ ਆਪਣੀਆਂ ਕਾਫੀਆਂ ਵਿੱਚ ਮਨਸੂਰ ਨੂੰ ਬੜੇ ਆਦਰ

ਨਾਲ ਯਾਦ ਕਰਦਾ ਹੈ)

29. RANJHA

1.    Oh, brothers, you have grabbed all my sources of sustenance (economic interests). Why now plead for anything else from me?

2.    Take care of the bequeathed property of the father. You are neither worthy of being a friend or a relative—near or far.

3.    Left to you, I could have been hanged like the mystic Mansur-al-Hallaj of Baghdad.

4.    You are filled with joy on my departure in your hearts—please do not feel shy of saying so.

30. ਭਾਬੀਆਂ (SISTERS-IN -LAW)

1.     ਭਰਜਾਈਆਂ ਆਖਿਆ ਰਾਂਝਿਆ ਵੇ, ਅਸੀਂ ਬਾਂਦੀਆਂ ਤੇਰੀਆਂ ਹੁੰਨੀਆਂ ਹਾਂ ।

2.    ਨਾਉਂ ਲਿਆ ਹੈ ਜਦੋਂ ਤੂੰ ਜਾਵਣੇ ਦਾ, ਅਸੀਂ ਹੰਝੂਆਂ ਰੱਤ ਦੀਆਂ ਰੁੰਨੀਆਂ ਹਾਂ ।

3.   ਜਾਨ ਮਾਲ ਕੁਰਬਾਨ ਹੈ ਤੁਧ ਉਤੋਂ, ਅਤੇ ਆਪ ਵੀ ਚੋਖਣੇ ਹੁੰਨੀਆਂ ਹਾਂ ।

4.   ਸਾਨੂੰ ਸਬਰ ਕਰਾਰ ਨਾ ਆਂਵਦਾ ਹੈ, ਵਾਰਿਸ ਸ਼ਾਹ ਥੋਂ ਜਦੋਂ ਵਿਛੁੰਨੀਆਂ ਹਾਂ ।

 

(ਮੁੰਨੀਆਂ=ਚੇਲੀਆਂ ਬਣੀਆਂ, ਹੰਝਰਾ=ਹੰਝੂ;

ਪਾਠ ਭੇਦ: ਹੁੰਨੀਆਂ=ਮੁੰਨੀਆਂ, ਹੰਝੂਆਂ=ਹੰਝਰੋਂ, ਵਾਰਿਸ ਸ਼ਾਹ ਥੋਂ ਜਦੋਂ=ਜਿਸ

ਵੇਲੜੇ ਤੈਥੋਂ)

 

30. ਭਾਬੀਆਂ (SISTERS-IN -LAW)

1.    Sisters in law speak to Ranjha—we are your maidservants.

2.    The moment we heard about your quitting this place, all of us rolling in tears.

3.    We can sacrifice our life and property so that you may be satisfied.

4.    We are incredibly distressed with the thought of leaving us—so describes Waris Shah.

 

 

 

 

 

 

 

 

 

 

31. ਰਾਂਝਾ (RANJHA)

1.     ਭਾਬੀ ਰਿਜ਼ਕ ਉਦਾਸ ਜਾਂ ਹੋ ਟੁਰਿਆ, ਹੁਣ ਕਾਸ ਨੂੰ ਘੇਰ ਕੇ ਠਗਦੀਆਂ ਹੋ ।

2.    ਪਹਿਲਾਂ ਸਾੜ ਕੇ ਜੀਊ ਨਿਮਾਨੜੇ ਦਾ, ਪਿੱਛੋਂ ਮਲ੍ਹਮਾਂ ਲਾਵਣੇ ਲਗਦੀਆਂ ਹੋ ।

3.   ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ, ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ ।

4.   ਅਸੀਂ ਕੋਝੜੇ ਰੂਪ ਕਰੂਪ ਵਾਲੇ, ਤੁਸੀਂ ਜੋਬਨੇ ਦੀਆ ਨਈਂ ਵਗਦੀਆਂ ਹੋ ।

5.   ਅਸਾਂ ਆਬ ਤੇ ਤੁਆਮ ਹਰਾਮ ਕੀਤਾ, ਤੁਸੀਂ ਠਗਣੀਆਂ ਸਾਰੜੇ ਜੱਗਦੀਆਂ ਹੋ ।

6.   ਵਾਰਿਸ਼ ਸ਼ਾਹ ਇਕੱਲੜੇ ਕੀ ਕਰਨਾ, ਤੁਸੀਂ ਸਤ ਇਕੱਠੀਆਂ ਵਗਦੀਆਂ ਹੋ ।

 

(ਤੁਆਮ=ਖਾਣਾ;

ਪਾਠ ਭੇਦ: ਘੇਰ ਕੇ ਠਗਦੀਆਂ=ਖਲੀਆਂ ਹਟਕਦੀਆਂ, ਇਕੱਲੜੇ ਕੀ ਕਰਨਾ=

ਇਕੱਲੜਾ ਕੀ ਕਰਸੀ)

 

31. RANJHA

1.    Oh, sisters-in-law, saddened I am because I have left with no means of earning my living. Now why you are attempting to dupe me with your words by surrounding me.

2.    First, you harassed an innocent person like me, and now you are trying to apply an ointment of comfort with sweet talk.

3.    My brothers are my real relatives from whom you have separated me. What type of relationship I can claim with all of you.

4.    I may be of ugly looks, while all of you are vibrantly and excitingly young.

5.    By preventing me from life necessities (means of earning food and drinking etc.), you have played a fraud.

6.    You are seven of them—and what use as an individual I can be.

 

E)     RANJHA REACHES THE MOSQUE

 

32. ਰਾਂਝੇ ਦਾ ਮਸੀਤ ਵਿੱਚ ਪੁੱਜਣਾ

1.     ਵਾਹ ਲਾਇ ਰਹੇ ਭਾਈ ਭਾਬੀਆਂ ਭੀ, ਰਾਂਝਾ ਰੁਠ ਹਜ਼ਾਰਿਉਂ ਧਾਇਆ ਏ ।

2.    ਭੁਖ ਨੰਗ ਨੂੰ ਝਾਗ ਕੇ ਪੰਧ ਕਰਕੇ, ਰਾਤੀਂ ਵਿੱਚ ਮਸੀਤ ਦੇ ਆਇਆ ਏ ।

3.   ਹਥ ਵੰਝਲੀ ਪਕੜ ਕੇ ਰਾਤ ਅੱਧੀ, ਰਾਂਝੇ ਮਜ਼ਾ ਭੀ ਖ਼ੂਬ ਬਣਾਇਆ ਏ ।

4.   ਰੰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ, ਸਭਾ ਗਿਰਦ ਮਸੀਤ ਦੇ ਆਇਆ ਏ ।

5.   ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ, ਪਿੱਛੋਂ ਮੁੱਲਾਂ ਮਸੀਤ ਦਾ ਆਇਆ ਏ ।

32. RANJHA REACHES THE MOSQUE

1.    Leaving wailing brothers and sisters-in-law, Ranjha left Takhat Hazare disillusioned.

2.    Fuming with anger of hunger and deprivation, he reached the Mosque at night.

3.    By playing flute with his hands, Ranjha enjoyed till mid-night.

4.    All the village men and women proceeded to the Mosque (for hearing the flute).

5.    Says Waris Shah—that Ranjha proved to be a significant source of spats with the Mullah when he entered the Mosque.

 

 

 

 

 

 

 

 

 

33. ਮਸੀਤ ਦੀ ਸਿਫ਼ਤ (GLORIFYING THE MOSQUE)

ਮਸਜਿਦ ਬੈਤੁਲ-ਅਤੀਕ ਮਿਸਾਲ ਆਹੀ, ਖ਼ਾਨਾ ਕਾਅਬਿਉਂ ਡੌਲ ਉਤਾਰਿਆ ਨੇ ।

ਗੋਇਆ ਅਕਸਾ ਦੇ ਨਾਲ ਦੀ ਭੈਣ ਦੂਈ, ਸ਼ਾਇਦ ਸੰਦਲੀ ਨੂਰ ਉਸਾਰਿਆ ਨੇ ।

ਪੜ੍ਹਨ ਫਾਜ਼ਿਲ ਦਰਸ ਦਰਵੇਸ਼ ਮੁਫਤੀ, ਖ਼ੂਬ ਕੱਢੀ ਇਲਹਾਨਿ-ਪੁਰਕਾਰਿਆ ਨੇ ।

ਤਾਅਲੀਲ ਮੀਜ਼ਾਨ ਤੇ ਸਰਫ ਵਾਹੀ, ਸਰਫ਼ ਮੀਰ ਭੀ ਯਾਦ ਪੁਕਾਰਿਆ ਨੇ ।

ਕਾਜ਼ੀ ਕੁਤਬ ਤੇ ਕਨਜ਼ ਅਨਵਾਹ ਚੌਦਾਂ, ਮਸਊਦੀਆਂ ਜਿਲਦ ਸਵਾਰਿਆ ਨੇ ।

ਖ਼ਾਨੀ ਨਾਲ ਮਜਮੂਆ ਸੁਲਤਾਨੀਆਂ ਦੇ, ਅਤੇ ਹੈਰਤੁਲ-ਫਿਕਾ ਨਵਾਰਿਆ ਨੇ ।

ਫ਼ਤਵ ਬਰਹਿਨਾ ਮਨਜ਼ੂਮ ਸ਼ਾਹਾਂ, ਨਾਲ ਜ਼ਬਦੀਆਂ ਹਿਫ਼ਜ਼ ਕਰਾਰਿਆ ਨੇ ।

ਮਾਰਜ਼ੁਲ ਨਬੁਵਤਾਂ ਅਤੇ ਫ਼ਲਾਸਿਆਂ ਤੋਂ, ਰੌਜ਼ੇ ਨਾਲ ਇਖ਼ਲਾਸ ਪਸਾਰਿਆ ਨੇ ।

ਜ਼ੱਰਾਦੀਆਂ ਦੇ ਨਾਲ ਸ਼ਰ੍ਹਾ ਮੁੱਲਾਂ, ਜ਼ਿਨਜਾਨੀਆਂ ਨਹਿਵ ਨਤਾਰਿਆ ਨੇ ।

ਕਰਨ ਹਿਫਜ਼ ਕੁਰਾਨ ਤਫ਼ਸੀਰ ਦੌਰਾਂ, ਗ਼ੈਰ ਸ਼ਰ੍ਹਾ ਨੂੰ ਦੁੱਰਿਆਂ ਮਾਰਿਆ ਨੇ ।

 

(ਬੈਤੁਲ-ਅਤੀਕ=ਕਾਅਬਾ, ਡੌਲ=ਸ਼ਕਲ,ਨਕਸ਼ਾ, ਮਿਸਾਲ=ਉਹਦੇ ਵਰਗਾ,

ਖ਼ਾਨਾ ਕਾਅਬਾ=ਮੱਕਾ ਸ਼ਰੀਫ਼, ਅਕਸਾ=ਯਹੂਦੀਆਂ ਦੀ ਪਵਿੱਤਰ ਮਸਜਿਦ

ਜਿਹਨੂੰ 'ਬੈਤੁਲ ਮੁਕੱਦਸ' ਵੀ ਕਹਿੰਦੇ ਹਨ, ਦਰਸ=ਸਬਕ,ਪਾਠ, ਮੁਫਤੀ=

ਫਤਵਾ ਦੇਣ ਵਾਲਾ,ਕਾਜ਼ੀ, ਇਲਹਾਨ=ਸੁਰੀਲੀ ਆਵਾਜ਼, ਕਾਰੀ=ਕੁਰਾਨ ਦੀ

ਤਲਾਵਤ ਕਰਨ ਵਾਲੇ, ਤਾਅਲੀਲ,ਮੀਜ਼ਾਨ=ਕਿਤਾਬਾਂ ਦੇ ਨਾਂਉ ਹਨ)

33. The Mosque resembled Betul Atiq (Kabba of Mecca) in architecture. Its construction is magnificent, like holy Masjid Al-Aqsa (located near the old city of Jerusalem), which is venerated by Jews, Christians, and Muslims. The priestly classes read (Koran) here with beautiful tone----- (rest is all in praise of the Mosque). Some Islamic scholars can translate.

 

VERSES 34&35 OMITTED

QUESTIONS AND ANSWERS BETWEEN THE MULLAH AND RANJHA

 

F) QUESTIONS AND ANSWERS BETWEEN THE MULLAH AND RANJHA

36. ਮੁੱਲਾਂ ਤੇ ਰਾਂਝੇ ਦੇ ਸਵਾਲ-ਜਵਾਬ

1.     ਮੁੱਲਾਂ ਆਖਿਆ ਚੂਨੀਆਂਚੂੰਡਿਆਂ ਦੇਖਦਿਆਂ ਈ ਗ਼ੈਰ ਸ਼ਰ੍ਹਾ ਤੂੰ ਕੌਣ ਹੈਂ ਦੂਰ ਹੋ ਓਏ ।

2.    ਏਥੇ ਲੁਚਿਆਂ ਦੀ ਕਾਈ ਜਾ ਨਾਹੀਂ ,ਪਟੇ ਦੂਰ ਕਰ ਹੱਕ ਮਨਜ਼ੂਰ ਹੋ ਓਏ ।

3.   ਅਨਲਹੱਕ ਕਹਾਵਣਾ ਕਿਬਰ ਕਰਕੇ, ਓੜਕ ਮਰੇਂਗਾ ਵਾਂਙ ਮਨਸੂਰ ਹੋ ਓਏ ।

4.   ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ, ਭਾਵੇਂ ਰਸਮਸੀ ਵਿੱਚ ਕਾਫ਼ੂਰ ਹੋ ਓਏ ।

(ਚੂੰਡਿਆਂ, ਚੂਨੀਆਂ=ਕੁਆਰੇ ਮੁੰਡੇ ਦੇ ਮੱਥੇ ਦੇ ਵਾਲ, ਕਿਬਰ=ਹੰਕਾਰ, ਰਸਮਸੀ=

ਮਿਲੀ ਹੋਈ,ਰਲੀ ਹੋਈ;

ਪਾਠ ਭੇਦ: ਚੂੰਡਿਆਂ=ਚੂਨੀਆਂ, ਓਏ=ਵੇ)

 

36. QUESTIONS AND ANSWERS BETWEEN THE MULLAH AND RANJHA

1.    The Mullah remarks that this man (Ranjha) appears to be an outsider-- looking at his long curly hair.

2.    This place is not for rouges. Cut off your long hair so that you may be acceptable to God's sight.

3.    Those who wish to experience the truth for egotism will die like Mansur-Al-Hallaj.

4.    Waris Shah adds –that foul smell cannot be prevented even if blended in fragrant camphor. (means Ranjha is evil despite beautiful hair.)

 

 

 

 

 

 

 

 

37. ਰਾਂਝਾ (RANJHA RESPONDS TO MULLAH)

1.     ਦਾੜ੍ਹੀ ਸ਼ੇਖ਼ ਦੀ ਅਮਲ ਸ਼ੈਤਾਨ ਵਾਲੇ, ਕੇਹਾ ਰਾਣਿਓ ਜਾਂਦਿਆਂ ਰਾਹੀਆਂ ਨੂੰ ।

2.    ਅੱਗੇ ਕਢੱ ਕੁਰਾਨ ਤੇ ਬਹੇ ਮਿੰਬਰ ,ਕੇਹਾ ਅਡਿਓ ਮਕਰ ਦੀਆਂ ਫਾਹੀਆਂ ਨੂੰ ।

3.   ਏਹ ਪਲੀਤ ਤੇ ਪਾਕ ਦਾ ਕਰੋ ਵਾਕਿਫ਼, ਅਸੀਂ ਜਾਣੀਏਂ ਸ਼ਰ੍ਹਾ ਗਵਾਹੀਆਂ ਨੂੰ ।

4.   ਜਿਹੜੇ ਥਾਂਓਂ ਨਾਪਾਕ ਦੇ ਵਿੱਚ ਵੜਿਓਂ, ਸ਼ੁਕਰ ਰਬ ਦੀਆਂ ਬੇਪਰਵਾਹੀਆਂ ਨੂੰ ।

5.   ਵਾਰਿਸ ਸ਼ਾਹ ਵਿੱਚ ਹੁਜਰਿਆਂ ਫ਼ਿਅਲ ਕਰਦੇ, ਮੁੱਲਾ ਜੋਤਰੇ ਲਾਂਵਦੇ ਵਾਹੀਆ ਨੂੰ ।

(ਰਾਣਿਓ=ਪੈਰਾਂ ਥੱਲੇ ਮਿਧਣਾ, ਮਿੰਬਰ=ਮਸੀਤ ਵਿੱਚ ਉੱਚੀ ਥਾਂ ਜਿੱਥੇ ਚੜ੍ਹ ਕੇ

ਇਮਾਮ ਅਵਾਜ਼ ਕਰਦਾ ਹੈ, ਪਾਕ=ਸਾਫ਼, ਨਾਪਾਕ=ਜਿਹੜਾ ਪਾਕ ਨਹੀਂ,ਗੰਦਾ,

ਹੁਜਰਾ=ਮਸੀਤ ਦਾ ਅੰਦਰਲਾ ਕਮਰਾ, ਫ਼ਿਅਲ=ਕਾਰੇ)

37. (RANJHA RESPONDS TO MULLAH)

1.    Ranjha retorts to the Mullah—you have a long beard like a Sheikh, yet you behave like a devil. Why do you send away innocent travelers and poor faqirs like me?

2.    You sit in the pulpit with the holy Koran in front of you, yet your mind is bent on inequity.

3.    Kindly do not explain what is holy and unholy. I am aware of your testimonies of Shariat.

4.    Even with my vices, such a holy place accepts me--- that is the discretion of God.

5.    Says Waris Shah that the Mosque's inner chamber gets filled with people, and the Mullah gets busy in his work.

 

 

 

 

 

 

38. ਮੁੱਲਾਂ ( RESPONSE OF THE MULLAH)

1.     ਘਰ ਰਬ ਦੇ ਮਸਜਿਦਾਂ ਹੁੰਦੀਆਂ ਨੇ, ਏਥੇ ਗ਼ੈਰ ਸ਼ਰ੍ਹਾ ਨਾਹੀਂ ਵਾੜੀਏ ਓਏ ।

2.    ਕੁੱਤਾ ਅਤੇ ਫ਼ਕੀਰ ਪਲੀਤ ਹੋਵੇ, ਨਾਲ ਦੁੱਰਿਆਂ ਬੰਨ੍ਹ ਕੇ ਮਾਰੀਏ ਓਏ ।

3.   ਤਾਰਕ ਹੋ ਸਲਾਤ ਦਾ ਪਟੇ ਰੱਖੇ, ਲੱਬਾਂ ਵਾਲਿਆਂ ਮਾਰ ਪਛਾੜਈਏ ਓਏ ।

4.   ਨੀਵਾਂ ਕਪੜਾ ਹੋਵੇ ਤਾਂ ਪਾੜ ਸੁੱਟੀਏ, ਲੱਬਾਂ ਹੋਣ ਦਰਾਜ਼ ਤਾਂ ਸਾੜੀਏ ਓਏ ।

5.   ਜਿਹੜਾ ਫ਼ਿਕਾ ਅਸੂਲ ਦਾ ਨਹੀਂ ਵਾਕਿਫ਼, ਉਹਨੂੰ ਤੁਰਤ ਸੂਲੀ ਉੱਤੇ ਚਾੜ੍ਹੀਏ ਓਏ ।

6.   ਵਾਰਿਸ ਸ਼ਾਹ ਖ਼ੁਦਾ ਦਿਆਂ ਦੁਸ਼ਮਣਾਂ ਨੂੰ, ਦੂਰੋਂ ਕੁੱਤਿਆਂ ਵਾਂਗ ਦੁਰਕਾਰੀਏ ਓਏ ।

 

(ਦੁੱਰੇ=ਕੋਰੜੇ,ਕੋੜੇ, ਤਾਰਕ=ਤਿਆਗੀ, ਸਲਾਤ=ਨਮਾਜ਼, ਲਬਾਂ=ਸ਼ਰ੍ਹਾ ਦੇ

ਉਲਟ ਉੱਪਰਲੇ ਬੁਲ੍ਹ ਦੇ ਵਾਲ, ਦਰਾਜ਼=ਲੰਬੇ, ਫ਼ਿਕਾ=ਇਸਲਾਮੀ ਕਾਨੂੰਨ)

 

  38. RESPONSE OF THE MULLAH

 

1.    The Mullah replied, 'Mosques are God's houses, and those with evil living are not admitted there.

2.    Dogs and beggars are impure, and both should be whipped.

3.    Those who abandon Namaz, keep long hair, mustache as a symbol of renunciation, we beat them out of Mosque. ( as they defy Shariat)

4.    Those wearing long dresses, we tear them off. Lengthy adornments of clothing we burn.

5.    Those unaware of the Islamic system, we hang them fast.

6.    Let the enemies of God be shunned like dogs from a distance—so writes Waris Shah.

 

 

 

 

39. ਰਾਂਝਾ (RANJHA RESPONDS TO MULLAH)

1.     ਸਾਨੂੰ ਦੱਸ ਨਮਾਜ਼ ਹੈ ਕਾਸਦੀ ਜੀ, ਕਾਸ ਨਾਲ ਬਣਾਇ ਕੇ ਸਾਰੀਆ ਨੇ ।

2.    ਕੰਨ ਨਕ ਨਮਾਜ਼ ਦੇ ਹੈਣ ਕਿਤਨੇ, ਮੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰੀਆ ਨੇ ।

3.   ਲੰਬੇ ਕੱਦ ਚੌੜੀ ਕਿਸ ਹਾਣ ਦੀ ਹੈ, ਕਿਸ ਚੀਜ਼ ਦੇ ਨਾਲ ਸਵਾਰੀਆ ਨੇ ।

4.   ਵਾਰਿਸ ਕਿੱਲੀਆਂ ਕਿਤਨੀਆਂ ਉਸ ਦੀਆਂ ਨੇ, ਜਿਸ ਨਾਲ ਇਹ ਬੰਨ੍ਹ ਉਤਾਰੀਆ ਨੇ ।

(ਕਾਸ=ਕਿਸ, ਹਾਣ=ਥਾਂ ਕਿਸ ਥਾਂ ਪੜ੍ਹੀ ਜਾਂਦੀ ਹੈ, ਕਿੱਲੀਆਂ=ਮਲਾਹ ਦੀਆਂ

ਉਹ ਕੀਲੀਆਂ ਜਾਂ ਕਿੱਲੇ ਜਿਨ੍ਹਾਂ ਨਾਲ ਉਹ ਕਿਸ਼ਤੀ ਬੰਨ੍ਹਦੇ ਹਨ, ਨੱਕ ਕੰਨ=ਨਮਾਜ਼

ਦੇ ਨਕ ਕੰਨ, ਇਮਾਮ ਗ਼ਜ਼ਾਲੀ ਦੀ ਪੁਸਤਕ 'ਅਜ਼ਕਾਰ ਵ ਤਸਬੀਹਾਤ' ਦੇ ਪਹਿਲੇ

ਨਮਾਜ਼ ਦੇ ਨੱਕ ਅਤੇ ਕੰਨਾਂ ਦਾ ਵਰਨਣ ਮਿਲਦਾ ਹੈ)

 

39. RANJHA RESPONDS TO MULLAH

1.    What is the prayer (Namaz) made of, and what material it is built. How is the structure grounded for its stability?

2.    How many ears and noses it has?  How its forehead been structured?

3.    What is the length and breadth of the prayer, and how has it been dressed or decorated?

4.    How many buoying pillars it has for staying afloat.

 

 

 

 

 

 

 

 

 

40. ਮੁੱਲਾਂ (THE MULLAH REPLIES)

ਅਸਾਂ ਫ਼ਿੱਕਾ ਅਸੂਲ ਨੂੰ ਸਹੀ ਕੀਤਾ, ਗ਼ੈਰ ਸ਼ਰ੍ਹਾ ਮਰਦੂਦ ਨੂੰ ਮਾਰਨੇ ਆਂ ।

ਅਸਾਂ ਦੱਸਣੇ ਕੰਮ ਇਬਾਦਤਾਂ ਦੇ ਪੁਲ ਸਰਾਤ ਤੋਂ ਪਾਰ ਉਤਾਰਨੇ ਆਂ ।

ਫਰਜ਼ ਸੁੰਨਤਾਂ ਵਾਜਬਾਂ ਨਫਲ ਵਿਤਰਾਂ, ਨਾਲ ਜਾਇਜ਼ਾ ਸਚ ਨਿਤਾਰਨੇ ਆਂ ।

ਵਾਰਿਸ ਸ਼ਾਹ ਜਮਾਇਤ ਦੇ ਤਾਰਕਾਂ ਨੂੰ, ਤਾਜ਼ਿਆਨਿਆਂ ਦੁੱਰਿਆਂ ਮਾਰਨੇ ਆਂ ।

 

(ਮਰਦੂਦ=ਰੱਦ ਕੀਤਾ ਗਿਆ, ਪੁਲ ਸਰਾਤ=ਇਸਲਾਮ ਅਨੁਸਾਰ ਦੋਜ਼ਖ਼

ਅਤੇ ਬਹਿਸ਼ਤ ਦੇ ਵਿਚਕਾਰ ਇੱਕ ਤੰਗ ਅਤੇ ਤਲਵਾਰ ਨਾਲੋਂ ਵੀ ਤਿੱਖਾ ਪੁਲ,

ਫਰਜ਼=ਸ਼ਰ੍ਹਾ ਦੇ ਅਨੁਸਾਰ ਉਹ ਸਾਰੇ ਅੰਗ ਜਿਹੜੇ ਕੱਪੜੇ ਨਾਲ ਢਕਣੇ ਜ਼ਰੂਰੀ

ਹਨ, ਆਦਮੀ ਲਈ ਧੁੰਨੀ ਤੋਂ ਗੋਡੇ ਤੱਕ ਸਰੀਰ ਦਾ ਹਿੱਸਾ ਢਕਣਾ ਜ਼ਰੂਰੀ ਹੈ,

ਇਬਾਦਤਾਂ=ਭਜਨ,ਬੰਦਗੀ, ਸੁੰਨਤਾਂ=ਰਾਹ, ਦਸਤੂਰ,ਖਤਨਾ, ਵਾਜਬਾਂ=ਜਾਇਜ਼,

ਨਫਲ=ਉਹ ਇਬਾਦਤ ਜਿਹੜੀ ਫਰਜ਼ ਨਾ ਹੋਵੇ, ਵਿੱਤਰ=ਤਿੰਨ ਰਿੱਕਤਾਂ ਜਿਹੜੀਆਂ

ਇਸ਼ਾ ਦੀ ਨਮਾਜ਼ ਵਿੱਚ ਪੜ੍ਹੀਆਂ ਜਾਂਦੀਆਂ ਹਨ, ਰਿੱਕਤ=ਨਮਾਜ਼ ਦਾ ਇੱਕ ਹਿੱਸਾ

ਖੜ੍ਹੇ ਹੋਣ ਤੋਂ ਬੈਠਣ ਤੱਕ, ਤਾਜ਼ਿਆਨਾ,ਦੁੱਰਾ=ਕੋਰੜਾ)

 

40. THE MULLAH REPLIES

1.    Mullah says that they are committed to the doctrine of Islamic philosophy, and those who defy Shariat stand rejected.

2.    We teach how to pray and can lead the pious devotee across the bridge of Pul-i-Sarat for salvation.

3.    We are aware of all the obligations of circumcision, offering non-obligatory prayers and methods of saying the Namaz. 

4.    But those who are apostates, we strike them with lashes.

 

 

 

 

41. ਰਾਂਝਾ (RANJHA REPLIES)

1.     ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਨਾਲ ਦੁਆਈ ਦੇ ਜੀਂਵਦੇ ਮਾਰਦੇ ਹੋ

2.    ਅੰਨ੍ਹੇ ਕੋੜ੍ਹਿਆਂ ਲੂਲਿਆਂ ਵਾਂਗ ਬੈਠੇ, ਕੁਰ੍ਹਾ ਮਰਨ ਜਮਾਣ ਦਾ ਮਾਰਦੇ ਹੋ ।

3.   ਸ਼ਰ੍ਹਾ ਚਾਇ ਸਰਪੋਸ਼ ਬਣਾਇਆ ਜੇ, ਰਵਾਦਾਰ ਵੱਡੇ ਗੁਨ੍ਹਾਗਾਰ ਦੇ ਹੋ ।

4.   ਵਾਰਸ ਸ਼ਾਹ ਮੁਸਾਫਰਾਂ ਆਇਆਂ ਨੂੰ, ਚੱਲੋ ਚਲੀ ਹੀ ਪਏ ਪੁਕਾਰਦੇ ਹੋ ।

(ਬਾਸ=ਮਹਿਕ ਕੁਰ੍ਹਾ ਮਾਰਨਾ=ਪਾਸਾ ਸੁੱਟਣਾ,ਫਾਲ ਕੱਢਣਾਂ, ਸਰਪੋਸ਼=
ਪਰਦਾ,ਢੱਕਣ, ਰਵਾਦਾਰ=ਕਿਸੇ ਕੰਮ ਨੂੰ ਜਾਇਜ਼ ਦੱਸਣ ਵਾਲਾ)

41RANJHA REPLIES TO MULLAHS

1.    You mullahs keep yourself busy smelling halwa and eager to hear the news of other persons' death.

2.    And keep on saying prayers for birth and death shamelessly.

3.    You have created the cover of Shariat for deciding what is right or wrong. That is the basic blemish you carry.

4.    To the visitors in this Mosque, you shout them out. 

 

 

 

 

 

 

 

 

 

 

 

 

42. ਮੁੱਲਾਂ (THE MULLAH ANSWERS)

ਮੁੱਲਾਂ ਆਖਿਆ ਨਾਮਾਕੂਲ ਜੱਟਾ, ਫ਼ਜ਼ਰ ਕੱਟ ਕੇ ਰਾਤ ਗੁਜ਼ਾਰ ਜਾਈਂ ।

ਫ਼ਜ਼ਰ ਹੁੰਦੀ ਥੋਂ ਅੱਗੇ ਹੀ ਉਠ ਏਥੋਂ, ਸਿਰ ਕੱਜ ਕੇ ਮਸਜਦੋਂ ਨਿਕਲ ਜਾਈਂ ।

ਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ, ਅਜ਼ਗ਼ੈਬ ਦੀਆਂ ਹੁਜੱਤਾਂ ਨਾ ਉਠਾਈਂ ।

ਵਾਰਿਸ ਸ਼ਾਹ ਖ਼ੁਦਾ ਦੇ ਖ਼ਾਨਿਆਂ ਨੂੰ, ਇਹ ਮੁੱਲਾ ਭੀ ਚੰਬੜੇ ਹੈਣ ਬਲਾਈਂ ।

 

(ਨਾਮਾਕੂਲ=ਬੇਸਮਝ, ਮੂਰਖ, ਫ਼ਜ਼ਰ=ਸਵੇਰ, ਖ਼ਾਨਾ= ਘਰ,ਮਸੀਤ,

ਅਜ਼ਗ਼ੈਬਦੀਆਂ ਹੁੱਜਤਾਂ=ਉਹ ਗੱਲਾਂ ਜਿਹੜੀਆਂ ਕਿਸੇ ਨੇ ਨਾ ਕੀਤੀਆਂ ਹੋਣ)

 

1.    The Mullah speaks—"oh illiterate, foolish Jat, stay the night and leave early morning".

2.    Cover your head while quitting the Masjid early morning.

3.    Don't argue about the house of God. You have spoken the words unspoken so far by anyone.

4.    Says Waris Shah –these mullahs are curses clinging to the house of God.

 

 

 

 

 

 

 

 

 

 

 

 

 

 

G)     RANJHA'S DEPARTURE FROM THE MOSQUE AND ARRIVING AT THE RIVERSIDE.

 

43. ਰਾਂਝੇ ਦਾ ਮਸੀਤੋਂ ਜਾਣਾਂ ਅਤੇ ਨਦੀ ਤੇ ਪੁੱਜਣਾ (RANJHA’S DEPARTURE FROM THE MOSQUE AND ARRIVING AT THE RIVERSIDE.

1.     ਚਿੜੀ ਚੂਹਕਦੀ ਨਾਲ ਜਾਂ ਟੁਰੇ ਪਾਂਧੀ, ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀ ।

2.    ਉਠ ਗ਼ੁਸਲ ਦੇ ਵਾਸਤੇ ਜਾ ਪਹੁਤੇ, ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀ ।

3.   ਰਾਂਝੇ ਕੂਚ ਕੀਤਾ ਆਇਆ ਨਦੀ ਉਤੇ, ਸਾਥ ਲੱਦਿਆ ਪਾਰ ਮੁਹਾਣਿਆਂ ਨੇ ।

4.   ਵਾਰਿਸ ਸ਼ਾਹ ਮੀਆਂ ਲੁੱਡਣ ਵਡਾ ਕੁੱਪਨ, ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ ।

 

(ਗ਼ੁਸਲ=ਇਸ਼ਨਾਨ, ਮੁਹਾਣੇ=ਮਾਂਝੀ,ਮਲਾਹ)

43. (RANJHA'S DEPARTURE FROM THE MOSQUE AND ARRIVING AT THE RIVERSIDE.

1.    When the sparrows were chirping, and women started churning the curdled milk, the traveler (Ranjha) moved on.

2.    He proceeded to take a bath after having a night's sleep.

3.    Ranjha reached the river shore where he can go across the other side.

4.   Says Waris Shah, the boatman named Ludden had a fat tummy as if filled with honey.

 

 

 

 

 

 

44. ਰਾਂਝਾ ਮਲਾਹ ਦੇ ਤਰਲੇ ਕਰਦਾ ਹੈ (RANJHA PLEADS THE FERRYMAN FOR HELP)

ਰਾਂਝੇ ਆਖਿਆ ਪਰ ਲੰਘਾ ਮੀਆਂ, ਮੈਨੂੰ ਚਾੜ੍ਹ ਲੈ ਰੱਬ ਦੇ ਵਾਸਤੇ ਤੇ ।

ਹਥ ਜੋੜ ਕੇ ਮਿੰਨਤਾ ਕਰੇ ਰਾਂਝਾ, ਤਰਲਾ ਕਰਾਂ ਮੈਂ ਝੱਬ ਦੇ ਵਾਸਤੇ ਤੇ ।

ਤੁਸੀਂ ਚਾੜ੍ਹ ਲਵੋ ਮੈਨੂੰ ਵਿਚ ਬੇੜੀ, ਚੱਪੂ ਧਿਕਸਾਂ ਦੱਬ ਦੇ ਵਾਸਤੇ ਤੇ ।

ਰੁੱਸ ਆਇਆ ਹਾਂ ਨਾਲ ਭਾਬੀਆਂ ਦੇ, ਮਿੰਨਤਾਂ ਕਰਾਂ ਸਬੱਬ ਦੇ ਵਾਸਤੇ ਤੇ ।

(ਝਬ=ਛੇਤੀ,ਜਲਦੀ)

44. RANJHA PLEADS THE FERRYMAN FOR HELP

1.    Ranjha said, 'Master ferry-man, for the love of God take me across the river.'

2.    With folded hands, Ranjha pleads that he sorely needs to reach my journey's end with despatch.

3.    "Oh, boatman, you let me alight the boat, and I will help you with the oar."

4.   Displeased with my sisters-in-law, I abandoned my home. That is why I implore you with patience.

 

 

 

 

 

 

 

 

 

 

 

45. ਮਲਾਹ ( FERRYMAN RESPONDS)

1.     ਪੈਸਾ ਖੋਲ੍ਹ ਕੇ ਹੱਥ ਜੋ ਧਰੇ ਮੇਰੇ, ਗੋਦੀ ਚਾਇ ਕੇ ਪਾਰ ਉਤਾਰਨਾ ਹਾਂ ।

2.    ਅਤੇ ਢੇਕਿਆ ! ਮੁਫ਼ਤ ਜੇ ਕੰਨ ਖਾਏਂ, ਚਾਇ ਬੇੜੀਉਂ ਜ਼ਿਮੀਂ ਤੇ ਮਾਰਨਾ ਹਾਂ ।

3.   ਜਿਹੜਾ ਕੱਪੜਾ ਦਏ ਤੇ ਨਕਦ ਮੈਨੂੰ, ਸੱਭੋ ਓਸ ਦੇ ਕੰਮ ਸਵਾਰਨਾ ਹਾਂ ।

4.   ਜ਼ੋਰਾਵਰੀ ਜੋ ਆਣ ਕੇ ਚੜ੍ਹੇ ਬੇੜੀ, ਅਧਵਾਟੜੇ ਡੋਬ ਕੇ ਮਾਰਨਾ ਹਾਂ ।

5.   ਡੂਮਾਂ ਅਤੇ ਫ਼ਕੀਰਾਂ ਤੇ ਮੁਫ਼ਤਖ਼ੋਰਾਂ, ਦੂਰੋਂ ਕੁੱਤਿਆਂ ਵਾਂਗ ਦੁਰਕਾਰਨਾ ਹਾਂ ।

6.   ਵਾਰਿਸ ਸ਼ਾਹ ਜਿਹਿਆਂ ਪੀਰ ਜ਼ਾਦਿਆਂ ਨੂੰ, ਮੁੱਢੋਂ ਬੇੜੀ ਦੇ ਵਿੱਚ ਨਾ ਵਾੜਨਾ ਹਾਂ ।

 

(ਢੇਕਿਆ=ਅਹਿਮਕਾ,ਕਈ ਵਾਰੀ ਗਾਲ ਦੇ ਤੌਰ ਤੇ ਕਿਹਾ ਜਾਂਦਾ ਹੈ)

 

45. FERRYMAN RESPONDS

1.    Ludden replied --He who wishes to go to yonder shore, let him may the pence.

2.    Anyone who expects me to ferry free will throw him out on the ground.

3.    Only those who provide me cash benefits and clothing, Ludden works them only.

4.    Others who force me to let them descend on this boat, I kill them by drowning mid-stream.

5.    We chase away all thieves, dacoits, beggars, faqirs like dogs.

6.      Even the son of a Pir, we will not take into our boat for anything ---writes Waris Shah.

 

 

 

 

 

 

 

 

 

 

 

 

46. ਵਾਕ ਕਵੀ (VERSE OF THE POET)

1.      ਰਾਂਝਾ ਮਿੰਨਤਾਂ ਕਰਕੇ ਥੱਕ ਰਹਿਆ, ਅੰਤ ਹੋ ਕੰਧੀ ਪਰ੍ਹਾਂ ਜਾਇ ਬੈਠਾ ।

2.      ਛਡ ਅੱਗ ਬੇਗਾਨੜੀ ਹੋ ਗੋਸ਼ੇ, ਪ੍ਰੇਮ ਢਾਂਡੜੀ ਵੱਖ ਜਗਾਇ ਬੈਠਾ ।

3.      ਗਾਵੇ ਸੱਦ ਫ਼ਿਰਾਕ ਦੇ ਨਾਲ ਰੋਵੇ, ਉਤੇ ਵੰਝਲੀ ਸ਼ਬਦ ਵਜਾਇ ਬੈਠਾ ।

4.      ਜੋ ਕੋ ਆਦਮੀ ਤ੍ਰੀਮਤਾਂ ਮਰਦ ਹੈ ਸਨ, ਪੱਤਣ ਛੱਡ ਕੇ ਓਸ ਥੇ ਜਾਇ ਬੈਠਾ ।

5.      ਰੰਨਾਂ ਲੁੱਡਣ ਝਬੇਲ ਦੀਆਂ ਭਰਨ ਮੁੱਠੀ, ਪੈਰ ਦੋਹਾਂ ਦੀ ਹਿਕ ਟਿਕਾਇ ਬੈਠਾ ।

6.      ਗੁੱਸਾ ਖਾਇਕੇ ਲਏ ਝਬੇਲ ਝਈਆਂ, ਅਤੇ ਦੋਹਾਂ ਨੂੰ ਹਾਕ ਬੁਲਾਇ ਬੈਠਾ ।

7.      ਪਿੰਡਾ ! ਬਾਹੁੜੀਂ ਜਟ ਲੈ ਜਾਗ ਰੰਨਾਂ, ਕੇਹਾ ਸ਼ੁਗਲ ਹੈ ਆਣ ਜਗਾਇ ਬੈਠਾ ।

8.      ਵਾਰਿਸ ਸ਼ਾਹ ਇਸ ਮੋਹੀਆਂ ਮਰਦ ਰੰਨਾਂ, ਨਹੀਂ ਜਾਣਦੇ ਕੌਣ ਬਲਾਇ ਬੈਠਾ ।

 

(ਕੰਧੀ=ਕੰਢੇ, ਗੋਸ਼ੇ=ਇੱਕ ਨੁੱਕਰੇ,ਨਿਵੇਕਲੇ, ਢਾਂਡੜੀ=ਅੱਗ, ਹਾਕ=ਆਵਾਜ਼,

ਪਿੰਡਾ ਬਾਹੁੜੀ=ਪਿੰਡ ਵਾਲਿਉ ਲੋਕੋ ਦੌੜੋ ਅਤੇ ਮਦਦ ਕਰੋ, ਲੈ ਜਾਗ=ਲੈ ਜਾਵੇਗਾ)

 

VERSE OF THE POET

 

1.    At last, Ranjha, weary of entreating the ferryman, sat down in a corner by himself.

2.    He consoled himself by being alone; feelings of Love inflamed him.

3.    He drew out his flute and played the sad music of separation from one's beloved.

4.    Hearing his sweet music, all the men and women left the ferry and sat around Ranjha.

5.    The two wives of Ludden took his feet in their hands and pressed them.

6.    And Ludden's heart was angry within him, and he called them back.

7.    And he appealed to the villagers around him, saying, 'Save us from the wiles of this Jat. He will charm all our womenfolk away.'

8.    But they heeded not his word, so powerful was the enchantment of his flute.

 

 

 

 

 

47. ਲੁੱਡਣ ਮਲਾਹ ਦਾ ਹਾਲ ਪਾਹਰਿਆ ( THE CONDITION OF LUDDEN, THE FEERYMAN)

ਲੁੱਡਣ ਕਰੇ ਬਕਵਾਸ ਜਿਉਂ ਆਦਮੀ ਨੂੰ, ਯਾਰੋ ਵਸਵਸਾ ਆਣ ਸ਼ੈਤਾਨ ਕੀਤਾ ।

ਦੇਖ ਸ਼ੋਰ ਫਸਾਦ ਝਬੇਲ ਸੰਦਾ, ਮੀਏਂ ਰਾਂਝੇ ਨੇ ਜੀਉ ਹੈਰਾਨ ਕੀਤਾ ।

ਬਨ੍ਹ ਸਿਰੇ ਤੇ ਵਾਲ ਤਿਆਰ ਹੋਇਆ, ਤੁਰ ਠਿੱਲ੍ਹਣੇ ਦਾ ਸਮਿਆਨ ਕੀਤਾ ।

ਰੰਨਾਂ ਲੁੱਡਣ ਦੀਆਂ ਦੇਖ ਰਹਿਮ ਕੀਤਾ, ਜੋ ਕੁੱਝ ਨਬੀ ਨੇ ਨਾਲ ਮਹਿਮਾਨ ਕੀਤਾ ।

ਇਹੋ ਜਿਹੇ ਜੇ ਆਦਮੀ ਹੱਥ ਆਵਣ, ਜਾਨ ਮਾਲ ਪਰਵਾਰ ਕੁਰਬਾਨ ਕੀਤਾ ।

ਆਉ ਕਰਾਂ ਹੈਂ ਏਸ ਦੀ ਮਿੰਨਤ ਜ਼ਾਰੀ, ਵਾਰਿਸ ਕਾਸ ਥੋਂ ਦਿਲ ਪਰੇਸ਼ਾਨ ਕੀਤਾ ।

 

47. THE CONDITION OF LUDDEN, THE BOATMAN

 

1.    Ludden shouted that Satan possesses this man.

2.    Ranjha was upset with all the noisy scenes created by the ferryman.

3.    He tied his hair on the head and decided to go away.

4.    But the wives (two) of Ludden took compassion on him, just as the Prophet welcomed his guests.

5.    For such noble individuals, one should sacrifice life, wealth, and the family.

6.      Let us implore him best to stay, why we should harass him.

 

 

 

 

 

 

 

 

 

 

 

 

 

 

 

 

 

48. ਮਲਾਹ ਦੀਆਂ ਰੰਨਾ ਦਾ ਰਾਂਝੇ ਨੂੰ ਤਸੱਲੀ ਦੇਣਾ (BOATMAN’S WIVES COMFORT RANJHA)

1.     ਸੈਈਂ ਵੰਝੀਂ ਝਨਾਉਂ ਦਾ ਅੰਤ ਨਾਹੀਂ, ਡੁਬ ਮਰੇਂਗਾ ਠਿਲ੍ਹ ਨਾ ਸੱਜਣਾ ਵੋ ।

2.    ਚਾੜ੍ਹ ਮੋਢਿਆਂ ਤੇ ਤੈਨੂੰ ਅਸੀਂ ਠਿੱਲ੍ਹਾਂ, ਕੋਈ ਜਾਨ ਤੋਂ ਢਿਲ ਨਾ ਸੱਜਣਾ ਵੋ ।

3.   ਸਾਡਾ ਅਕਲ ਸ਼ਊਰ ਤੂੰ ਖੱਸ ਲੀਤਾ, ਰਿਹਿਆ ਕੁਖੜਾ ਹਿਲ ਨਾ ਸੱਜਣਾ ਵੋ ।

4.   ਸਾਡੀਆਂ ਅੱਖੀਆਂ ਦੇ ਵਿੱਚ ਵਾਂਗ ਧੀਰੀ, ਡੇਰਾ ਘਤ ਬਹੁ ਹਿਲ ਨਾ ਸੱਜਣਾ ਵੋ ।

5.   ਵਾਰਸ ਸ਼ਾਹ ਮੀਆਂ ਤੇਰੇ ਚੌਖਨੇ ਹਾਂ, ਸਾਡਾ ਕਾਲਜਾ ਸੱਲ ਨਾ ਸੱਜਣਾ ਵੋ ।

 

(ਸੈਂਈ ਵੰਝੀਂ=ਝਨਾਂ ਸੌ ਬਾਂਸਾਂ ਜਿੰਨੀ ਡੂੰਘੀ ਹੈ, ਸ਼ਊਰ=ਸੂਝ ਸਮਝ, ਖਸ

ਲੀਤਾ=ਖੋਹ ਲਿਆ, ਕੁਖੜਾ=ਕੁਖ, ਜਾਨ ਤੋਂ ਢਿਲ ਨਾ=ਜਾਨ ਵਾਰ ਦੇਣੀ,

ਧੀਰੀ=ਪੁਤਲੀ, ਚੌਖਨੇ=ਕੁਰਬਾਨ ਜਾਂਦੇ ਹਾਂ;

ਪਾਠ ਭੇਦ: ਜਾਣ ਤੂੰ)

48. (BOATMAN'S WIVES COMFORT RANJHA)

1.    The stream of the Chenab runs deep and intense. Even long poles cannot touch its bottom. Sir, just relax here. Do not go down into the river.

2.    The wives prevailed "we will take you on our shoulders. Sir, don't waste your life like this." Please slow down.

3.    Our wisdom has vanished, reduced to nothingness, Sir.

4.    Our eyes remain focussed on you. You are the apple of our eyes, Sir, so don't move about here and there.

5.    Oh, Ranjha, we sacrifice ourselves to you for having smitten our hearts---- writes Waris Shah.

 

 

 

 

 

49. ਮਲਾਹ ਦੀਆਂ ਰੰਨਾਂ ਨੇ ਰਾਂਝੇ ਨੂੰ ਕਿਸ਼ਤੀ ਵਿੱਚ ਚਾੜ੍ਹਨਾ (WIVES OF BOATMAN TAKE RANJHA INTO THE FERRY.

1.     ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ, ਮੁੜ ਆਣ ਬੇੜੀ ਵਿੱਚ ਚਾੜ੍ਹਿਆ ਨੇ ।

2.    ਤਕਸੀਰ ਮੁਆਫ ਕਰ ਆਦਮੇ ਦੀ, ਮੁੜ ਆਣ ਬਹਿਸ਼ਤ ਵਿੱਚ ਵਾੜਿਆ ਨੇ ।

3.   ਗੋਇਆ ਖ਼ਾਬ ਦੇ ਵਿੱਚ ਅਜ਼ਾਜ਼ੀਲ ਢੱਠਾ, ਹੇਠੋਂ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇ ।

4.   ਵਾਰਿਸ ਸ਼ਾਹ ਨੂੰ ਤੁਰਤ ਨੁਹਾਇਕੇ ਤੇ, ਬੀਵੀ ਹੀਰ ਦੇ ਪਲੰਘ ਤੇ ਚਾੜ੍ਹਿਆ ਨੇ ।

(ਤਕਸੀਰ=ਗੁਨਾਹ,ਕਸੂਰ, ਆਦਮੇ=ਬਾਬਾ ਆਦਮ, ਖ਼ਾਬ=ਸੁਪਨਾ,

ਅਜ਼ਾਜ਼ੀਲ=ਇੱਕ ਫ਼ਰਿਸ਼ਤੇ ਦਾ ਨਾਂ, ਪਾਠ ਭੇਦ:ਬੀਵੀ=ਬੀਬੀ)

 

49. WIVES OF BOATMAN TAKE RANJHA INTO THE FERRY.

1.    Holding both the arms of Ranjha, the wives make Ranjha seated into the boat.

2.    Ranjha felt ---As if Adam stands absolved of all his sins and re-entered the paradise.

3.    As if he is experiencing the dream of angel Azazel entering the heavens.

4.    And after taking a bath, he gets seated on the bed of Heer.

 

 

 

 

 

 

 

 

 

50. ਰਾਂਝੇ ਦਾ ਪਲੰਘ ਬਾਰੇ ਪੁੱਛਣਾ (RANJHA QUESTIONS ABOUT THE COUCH)

1.     ਯਾਰੋ ਪਲੰਘ ਕੇਹਾ ਸੁੰਞੀ ਸੇਜ ਆਹੀ, ਲੋਕਾਂ ਆਖਿਆ ਹੀਰ ਜਟੇਟੜੀ ਦਾ ।

2.    ਬਾਦਸ਼ਾਹ ਸਿਆਲਾਂ ਦੇ ਤ੍ਰਿੰਞਣਾਂ ਦੀ, ਮਹਿਰ ਚੂਚਕੇ ਖ਼ਾਨ ਦੀ ਬੇਟੜੀ ਦਾ ।

3.   ਸ਼ਾਹ-ਪਰੀ ਪਨਾਹ ਨਿਤ ਲਏ ਜਿਸ ਥੋਂ, ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾ ।

4.   ਅਸੀਂ ਸਭ ਝਬੇਲ ਤੇ ਘਾਟ ਪੱਤਣ, ਸੱਭਾ ਹੁਕਮ ਹੈ ਓਸ ਸਲੇਟੜੀ ਦਾ ।

(ਮੁਸ਼ਕ ਲਪੇਟੜੀ=ਜਿਹਦੇ ਕੱਪੜਿਆਂ ਵਿੱਚ ਕਸਤੂਰੀ ਦੀ ਮਹਿਕ ਵਸੀ ਹੋਵੇ;

ਪਾਠ ਭੇਦ: ਅਸੀਂ ਸਭ=ਵਾਰਿਸ ਸ਼ਾਹ)

 

50.  RANJHA QUESTIONS ABOUT THE COUCH IN THE BOAT

1.    Ranjha made much questioning concerning the couch and the fine linen thereon. And the people answered, 'This is the couch of a Jat damsel named Heer.'

 

2.    The daughter of Mihr Chuchak, the King of the Sial Clan

 

3.    The Queen of the fairies always seeks God's protection from her beauty. This couch is a musk of her smell.

 

4.    We all will get down on the bank of river Jhelum as per the beautiful dame Heer's orders.

 

 

 

 

 

 

 

 

51. ਮਲਾਹ ਦਾ ਗੁੱਸਾ ਅਤੇ ਬੇਕਰਾਰੀ (ANGRY BOATMAN’S FRUSTRATION)

1.     ਬੇੜੀ ਨਹੀਂ ਇਹ ਜੰਞ ਦੀ ਬਣੀ ਬੈਠਕ, ਜੋ ਕੋ ਆਂਵਦਾ ਸੱਦ ਬਹਾਵੰਦਾ ਹੈ ।

2.    ਗਡਾ-ਵਡ ਅਮੀਰ ਫ਼ਕੀਰ ਬੈਠੇ, ਕੌਣ ਪੁਛਦਾ ਕਿਹੜੇ ਥਾਂਵ ਦਾ ਹੈ ।

3.   ਜਿਵੇਂ ਸ਼ਮ੍ਹਾਂ ਤੇ ਡਿਗਣ ਪਤੰਗ ਧੜ ਧੜ, ਲੰਘ ਨਈਂ ਮੁਹਾਇਣਾ ਆਵੰਦਾ ਹੈ ।

4.   ਖ਼ਵਾਜਾ ਖ਼ਿਜਰ ਦਾ ਬਾਲਕਾ ਆਣ ਲੱਥਾ, ਜਣਾ ਖਣਾ ਸ਼ਰੀਨੀਆਂ ਲਿਆਂਵਦਾ ਹੈ ।

5.   ਲੁੱਡਣ ਨਾ ਲੰਘਾਇਆ ਪਾਰ ਉਸ ਨੂੰ, ਓਸ ਵੇਲੜੇ ਨੂੰ ਪੱਛੋਤਾਂਵਦਾ ਹੈ ।

6.   ਯਾਰੋ ਝੂਠ ਨਾ ਕਰੇ ਖ਼ੁਦਾਇ ਸੱਚਾ, ਰੰਨਾਂ ਮੇਰੀਆਂ ਇਹ ਖਿਸਕਾਂਵਦਾ ਹੈ ।

7.   ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ, ਪੰਖੀ ਡੇਗਦਾ ਮਿਰਗ ਫਹਾਂਵਦਾ ਹੈ ।

8.   ਠਗ ਸੁਣੇ ਥਾਨੇਸਰੋਂ ਆਂਵਦੇ ਨੇ, ਇਹ ਤਾਂ ਜ਼ਾਹਰਾ ਠਗ ਝਨਾਂਵਦਾ ਹੈ ।

9.   ਵਾਰਿਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ, ਵੇਖ ਹੁਣੇ ਝਬੇਲ ਕੁਟਾਂਵਦਾ ਹੈ ।

(ਗਡਾ-ਵਡ=ਜਣਾ ਖਣਾ, ਨਈਂ=ਨਦੀ, ਸ਼ਰੀਨੀਆਂ=ਸ਼ਰਧਾ ਵਜੋਂ ਲਿਆਂਦੀ ਮਠਿਆਈ,ਸੱਦ=ਆਵਾਜ਼)

51.

(ANGRY BOATMAN'S FRUSTRATION)

 

1.    Boatman moans—this is not just a ferryboat, but has turned into a marriage party's carriage—anyone who comes is invited to sit.

2.    Men of means, fakir, and ordinary people sit here without ascertaining his identity.

3.    Just as moths fall on the flame, one after another. They cross the river through this boat.

4.    Children from Khawaja Khijr enjoy this boat ride and bring sweet dishes.

5.    Should Ludden refuse to take anyone across the river, he repents.

6.    But let me say the Truth, my friends, and May God not utter me a lie, this (Ranjha) is trying to lure my wives away.

7.    His voice ( the music of Ranjha's flute) make them breathless—just as a bird falls or a deer drops at the end of its life.

8.    I have heard about the thugs of Thanesr, but this Ranjha thug is poisonous.

9.    It is obvious Mian-Wali is torturing the river Chenab

 

 

52. ਰਾਂਝੇ ਦੇ ਆਉਣ ਦੀ ਖ਼ਬਰ (NEWS OF ARRIVAL OF RANJHA)

1.     ਜਾਇ ਮਾਹੀਆਂ ਪਿੰਡ ਵਿੱਚ ਗੱਲ ਟੋਰੀ, ਇੱਕ ਸੁਘੜ ਬੇੜੀ ਵਿੱਚ ਗਾਂਵਦਾ ਹੈ ।

2.    ਉਹਦੇ ਬੋਲਿਆਂ ਮੁਖ ਥੀਂ ਫੁੱਲ ਕਿਰਦੇ, ਲੱਖ ਲੱਖ ਦਾ ਸੱਦ ਉਹ ਲਾਂਵਦਾ ਹੈ ।

3.   ਸਣੇ ਲੁੱਡਣ ਝਬੇਲ ਦੀਆਂ ਦੋਵੇਂ ਰੰਨਾਂ, ਸੇਜ ਹੀਰ ਦੀ ਤੇ ਅੰਗ ਲਾਂਵਦਾ ਹੈ ।

4.   ਵਾਰਿਸ ਸ਼ਾਹ ਕਵਾਰੀਆਂ ਆਫ਼ਤਾਂ ਨੇ, ਵੇਖ ਕੇਹਾ ਫ਼ਤੂਰ ਹੁਣ ਪਾਂਵਦਾ ਹੈ ।

(ਮਾਹੀਆਂ=ਗਾਈਆਂ ਮੱਝਾਂ ਦੇ ਛੇੜੂ, ਕਵਾਰੀਆਂ=ਨਵੀਆਂ, ਫ਼ਤੂਰ=ਆਫ਼ਤ,

ਖ਼ਰਾਬੀ)

 

1.    Village people (who were herding buffaloes) started mentioning that a gentleman has come in the boat. He is an adept singer.

2.    As if flowers of a hundred thousand kind are showered from his flute.

3.    Ludden and her wives of the Chenab river are bringing him in the couch of Heer.

4.    What type of new tiffs and tribulations Ranjha brings now is to be seen---says Waris Shah

 

 

 

 

 

 

 

 

 

 

53. ਲੋਕਾਂ ਦਾ ਰਾਂਝੇ ਨੂੰ ਪੁੱਛਣਾ (PEOPLE QUESTION RANJHA)

1.     ਲੋਕਾਂ ਪੁੱਛਿਆ ਮੀਆਂ ਤੂੰ ਕੌਣ ਹੁੰਦਾ, ਅੰਨ ਕਿਸੇ ਨੇ ਆਣ ਖਵਾਲਿਆ ਈ ।

2.    ਤੇਰੀ ਸੂਰਤ ਤੇ ਬਹੁਤ ਮਲੂਕ ਦਿੱਸੇ, ਏਡ ਜਫ਼ਰ ਤੂੰ ਕਾਸ ਤੇ ਜਾਲਿਆ ਈ ।

3.   ਅੰਗ ਸਾਕ ਕਿਉਂ ਛਡ ਕੇ ਨੱਸ ਆਇਉਂ, ਬੁੱਢੀ ਮਾਂ ਤੇ ਬਾਪ ਨੂੰ ਗਾਲਿਆ ਈ ।

4.   ਓਹਲੇ ਅੱਖੀਆਂ ਦੇ ਤੈਨੂੰ ਕਿਵੇਂ ਕੀਤਾ, ਕਿਨ੍ਹਾਂ ਦੂਤੀਆਂ ਦਾ ਕੌਲ ਪਾਲਿਆ ਈ ।

(ਮਲੂਕ=ਸੁੰਦਰ, ਜਫ਼ਰ ਜਾਲਣਾ=ਮੁਸੀਬਤ ਝੱਲਣੀ, ਦੂਤੀਆਂ=ਚੁਗਲਖੋਰਾਂ;

ਪਾਠ ਭੇਦ: ਕਿਨ੍ਹਾਂ ਦੂਤੀਆਂ ਦਾ ਕੌਲ=ਵਾਰਿਸ ਸ਼ਾਹ ਦਾ ਕੌਲ ਨਾਂਹ)

 

53. PEOPLE QUESTION RANJHA

1.    People asked Ranjha, "Who are you? Have you been given food here by someone?"

2.    You look intensely handsome. What troubles torture you?

3.    What has compelled you to abandon your family? Your old parents might be distressed.

4.    How can they ever let you go away from their eyesight? Who has slandered your honor? —writes Waris Shah

 

 

 

 

 

 

 

 

 

 

 

H      (RANJHA SITS ON THE BED OF HEER)

54. ਰਾਂਝੇ ਦਾ ਹੀਰ ਦੇ ਪਲੰਘ ਤੇ ਬੈਠਣਾ (RANJHA SITS ON THE BED OF HEER)

1.     ਹੱਸ ਖੇਡ ਕੇ ਰਾਤ ਗੁਜ਼ਾਰੀਆ ਸੂ, ਸੁਬ੍ਹਾ ਉਠ ਕੇ ਜੀਉ ਉਦਾਸ ਕੀਤਾ ।

2.    ਰਾਹ ਜਾਂਦੜੇ ਨੂੰ ਨਦੀ ਨਜ਼ਰ ਆਈ, ਡੇਰਾ ਜਾਇ ਮਲਾਹਾਂ ਦੇ ਪਾਸ ਕੀਤਾ ।

3.   ਅੱਗੇ ਪਲੰਘ ਬੇੜੀ ਵਿੱਚ ਵਿਛਿਆ ਸੀ, ਉਤੇ ਖ਼ੂਬ ਵਿਛਾਵਣਾ ਰਾਸ ਕੀਤਾ ।

4.   ਬੇੜੀ ਵਿੱਚ ਵਜਾਇ ਕੇ ਵੰਝਲੀ ਨੂੰ, ਜਾ ਪਲੰਘ ਉਤੇ ਆਮ ਖ਼ਾਸ ਕੀਤਾ ।

5.   ਵਾਰਿਸ ਸ਼ਾਹ ਜਾ ਹੀਰ ਨੂੰ ਖ਼ਬਰ ਹੋਈ, ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ ।

(ਰਾਸ ਕੀਤਾ=ਵਿਛਾਇਆ ਹੋਇਆ)

54. (RANJHA SITS ON THE BED OF HEER)

1.    Ranjha spends the night laughing and playing. He felt sad in the morning.

2.    Walking on the riverside, he met a group of boatmen.

3.    There he observed an excellent couch well covered with cloth sheets.

4.    He entered the boat, played the flute, sat on the couch, and felt special.

5.    Should Heer hear that her couch has been spoiled by the Jat, what will be the consequences? ---- writes Waris Shah.

 

 

 

 

 

 

55. ਹੀਰ ਦਾ ਆਉਣਾ ਤੇ ਗੁੱਸਾ ( ARRIVAL OF HEER AND AGETTING ANGRY)

1.     ਲੈ ਕੇ ਸੱਠ ਸਹੇਲੀਆਂ ਨਾਲ ਆਈ, ਹੀਰ ਮੱਤੜੀ ਰੂਪ ਗੁਮਾਨ ਦੀ ਜੀ ।

2.    ਬੁਕ ਮੋਤੀਆਂ ਦੇ ਕੰਨੀਂ ਝੁਮਕਦੇ ਸਨ, ਕੋਈ ਹੂਰ ਤੇ ਪਰੀ ਦੀ ਸ਼ਾਨ ਦੀ ਜੀ ।

3.   ਕੁੜਤੀ ਸੂਹੀ ਦੀ ਹਿੱਕ ਦੇ ਨਾਲ ਫੱਬੀ, ਹੋਸ਼ ਰਹੀ ਨਾ ਜ਼ਿਮੀਂ ਅਸਮਾਨ ਦੀ ਜੀ ।

4.   ਜਿਸ ਦੇ ਨੱਕ ਬੁਲਾਕ ਜਿਉਂ ਕੁਤਬ ਤਾਰਾ, ਜੋਬਨ ਭਿੰਨੜੀ ਕਹਿਰ ਤੂਫਾਨ ਦੀ ਜੀ ।

5.   ਆ ਬੁੰਦਿਆਂ ਵਾਲੀਏ ਟਲੀਂ ਮੋਈਏ, ਅੱਗੇ ਗਈ ਕੇਤੀ ਤੰਬੂ ਤਾਣਦੀ ਜੀ ।

6.   ਵਾਰਿਸ ਸ਼ਾਹ ਮੀਆਂ ਜੱਟੀ ਲੋੜ੍ਹ ਲੁੱਟੀ, ਪਰੀ ਕਿਬਰ ਹੰਕਾਰ ਤੇ ਮਾਨ ਦੀ ਜੀ ।

(ਮੱਤੜੀ=ਮਦਮਾਤੀ, ਨਸ਼ਈ, ਸੂਹਾ=ਕਸੁੰਭੇ ਨਾਲ ਰੰਗਿਆ ਸੂਹਾ ਕੱਪੜਾ,ਲਾਲ,

ਫਬੀ=ਸਜੀ, ਬੁਲਾਕ=ਕੋਕਾ, ਕਿਬਰ=ਗਰੂਰ,ਹੰਕਾਰ, ਲੋੜ੍ਹ ਲੁਟੀ=ਲੋੜ੍ਹ ਦੀ ਮਾਰੀ;

ਪਾਠ ਭੇਦ: ਪਰੀ ਕਿਬਰ ਹੰਕਾਰ ਤੇ ਮਾਨ=ਭਰੀ ਕਿਬਰ ਹੰਕਾਰ ਗੁਮਾਨ)

1.    Heer arrives with sixty girlfriends, intoxicated with the arrogance of her beauty but personifying grace.

2.    She is ornamented with a handful of pearls in her ears as if a fairy descends from paradise.

3.     When the red shirt on her breast quivered in the sun, whosoever saw it forgot both Heaven and Earth.

4.    Her nose pin is shining like a polar star, bubbling with youth like on-set of a storm.

5.    Decked with jewelry, Heer went ahead—covered by the tent held over her by the girls in the procession.

6.    Ranjha was smitten by a sense of possession of beautiful Jatti, and Heer was filled with enhanced sense of ego-self.

 

 

 

 

 

I)      (PRAISING THE BEAUTY OF HEER)

56. ਹੀਰ ਦੇ ਰੂਪ ਦੀ ਤਾਰੀਫ਼ (PRAISING THE BEAUTY OF HEER)

1.     ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ, ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ ।

2.    ਖ਼ੂਨੀ ਚੂੰਡੀਆਂ ਰਾਤ ਜਿਉ ਚੰਨ ਗਿਰਦੇ, ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ ।

3.   ਨੈਣ ਨਰਗਸੀ ਮਿਰਗ ਮਮੋਲੜੇ ਦੇ, ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ ।

4.   ਭਵਾਂ ਵਾਂਙ ਕਮਾਨ ਲਾਹੌਰ ਦੇ ਸਨ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ ।

5.   ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ, ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ ।

6.   ਖੁੱਲ੍ਹੀ ਤ੍ਰਿੰਞਣਾਂ ਵਿੱਚ ਲਟਕਦੀ ਹੈ, ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀ ।

7.   ਚਿਹਰੇ ਸੁਹਣੇ ਤੇ ਖ਼ਤ ਖ਼ਾਲ ਬਣਦੇ, ਖ਼ੁਸ਼ ਖ਼ਤ ਜਿਉਂ ਹਰਫ ਕਿਤਾਬ ਦਾ ਜੀ ।

8.   ਜਿਹੜੇ ਵੇਖਣੇ ਦੇ ਰੀਝਵਾਨ ਆਹੇ, ਵੱਡਾ ਫ਼ਾਇਦਾ ਤਿਨ੍ਹਾਂ ਦੇ ਬਾਬ ਦਾ ਜੀ ।

9.   ਚਲੋ ਲੈਲਾਤੁਲਕਦਰ ਦੀ ਕਰੋ ਜ਼ਿਆਰਤ, ਵਾਰਿਸ ਸ਼ਾਹ ਇਹ ਕੰਮ ਸਵਾਬ ਦਾ ਜੀ ।

 

(ਮਹਿਤਾਬ=ਚੰਦ, ਸ਼ਹਾਬ=ਅੱਗ ਦੀ ਲਾਟ,ਅੱਗ ਛਡਦਾ ਤਾਰਾ,ਨਰਗਿਸੀ=ਨਰਗਿਸ

ਦੇ ਫੁਲ ਵਰਗੇ, ਮਿਰਗ=ਹਿਰਨ, ਕਮਾਨ ਲਾਹੌਰ=ਲਹੌਰ ਦੀ ਬਣੀ ਹੋਈ ਕਮਾਨ

ਮਸ਼ਹੂਰ ਸੀ,ਕਟਕ=ਫ਼ੌਜ, ਖ਼ਾਲ=ਤਿਲ, ਖਤ ਖ਼ਾ =ਨੈਣ ਨਕਸ਼, ਲੈਲਾਤੁਲਕਦਰ=

ਰਮਜ਼ਾਨ ਮਹੀਨੇ ਦੀ ਸਤਾਈਵੀਂ ਰਾਤ ਜਿਸ ਦੀ ਪਰਵਾਨ ਹੋਈ ਦੁਆ ਤੇ ਇਬਾਦਤ

ਇੱਕ ਹਜ਼ਾਰ ਸਾਲ ਦੀ ਬੰਦਗੀ ਬਰਾਬਰ ਹੁੰਦੀ ਹੈ, ਜ਼ਿਆਰਤ=ਦਰਸ਼ਨ,ਦੀਦਾਰ,

ਸਵਾਬ=ਪੁੰਨ)

 56. THE BEAUTY OF HEER

1.    Poet, how can you praise the beauty of Hir? Her forehead shines like  a moon.

2.    As if in dark nights, the moon with charming magnificence of redness has appeared.

3.    Her eyes are soft with Love as eye of a deer or a narcissus; her cheeks as bright as roses.

4.    Her eyelashes are like arrows of Lahore. The splendor of her beauty is inestimable.

5.    When her eyes flashed, it was as if the Punjab's armies have marched into action against Hindustan.

6.    Her hair braids are swinging like the gait of an intoxicated elephant of a Nawab.

7.    With a charming face, the beauty of each beauty-spot and body's features is enhanced, just as a black word written on the white paper looks enriched.

8.    Those who are keen to look at such beauty are immensely satisfied.

9.    Those who seek gratification of wishes during Ramzan must meet Heer, for that is a noble deed.

 

 

 

 

 

 

 

 

 

 

 

 

 

 

57 (DESCRIPTION OF THE BEAUTY OF HEER)

1.     ਹੋਠ ਸੁਰਖ਼ ਯਾਕੂਤ ਜਿਉਂ ਲਾਲ ਚਮਕਣ, ਠੋਡੀ ਸੇਉ ਵਿਲਾਇਤੀ ਸਾਰ ਵਿੱਚੋਂ ।

2.    ਨੱਕ ਅਲਿਫ਼ ਹੁਸੈਨੀ ਦਾ ਪਿਪਲਾ ਸੀ, ਜ਼ੁਲਫ਼ ਨਾਗ਼ ਖ਼ਜ਼ਾਨੇ ਦੀ ਬਾਰ ਵਿੱਚੋਂ ।

3.   ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ ।

4.    ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ, ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ

 

57. DESCRIPTION OF THE BEAUTY OF HEER.

1.    Her lips were red as a ruby and chin like an apple of North(Kashmir).

2.    Her nose was like a blade of Hussain's sword; her locks were like black cobras sitting on the treasures of the Desert.

3.    Her teeth were like the pearls and beautiful as the seeds of pomegranate.

4.    She was a picture of a woman of China and Kashmir (famous for beautiful women), who stood like a cypress in the garden of paradise.

 

 

 

 

 

 

 

 

58.ਹੀਰ ਦੀ ਮਲਾਹਾਂ ਤੇ ਸਖਤੀ ਤੇ ਉਨ੍ਹਾਂ ਦਾ ਉੱਤਰ (HEER PUNISHES BOATMEN AND THEIR RESPONSES)

1.     ਪਕੜ ਲਏ ਝਬੇਲ ਤੇ ਬੰਨ੍ਹ ਮੁਸ਼ਕਾਂ, ਮਾਰ ਛਮਕਾਂ ਲਹੂ ਲੁਹਾਣ ਕੀਤੇ ।

2.    ਆਣ ਪਲੰਘ ਤੇ ਕੌਣ ਸਵਾਲਿਆ ਜੇ, ਮੇਰੇ ਵੈਰ ਤੇ ਤੁਸਾਂ ਸਾਮਾਨ ਕੀਤੇ ।

3.   ਕੁੜੀਏ ਮਾਰ ਨਾ ਅਸਾਂ ਬੇਦੋਸਿਆਂ, ਨੂੰ ਕੋਈ ਅਸਾਂ ਨਾ ਇਹ ਮਹਿਮਾਨ ਕੀਤੇ ।

4.   ਚੈਂਚਰ-ਹਾਰੀਏ ਰਬ ਤੋਂ ਡਰੀਂ ਮੋਈਏ, ਅੱਗੇ ਕਿਸੇ ਨਾ ਏਡ ਤੂਫ਼ਾਨ ਕੀਤੇ ।

5.   ਏਸ ਇਸ਼ਕ ਦੇ ਨਸ਼ੇ ਨੇ ਨੱਢੀਏ ਨੀ, ਵਾਰਿਸ ਸ਼ਾਹ ਹੋਰੀਂ ਪਰੇਸ਼ਾਨ ਕੀਤੇ ।

(ਪਾਠ ਭੇਦ: ਆਣ ਪਲੰਘ ਤੇ ਕੌਣ=ਮੇਰੇ ਪਲੰਘ ਤੇ ਆਣ)

58. (HEER PUNISHES BOATMEN AND THEIR RESPONSES)

1.    All boatmen of the Jhelum/Chenab river were tied, beaten, and inflicted bloody wounds.

2.    Heer said--Who has allowed to make someone sleep on my couch? You have bought enmity with me.

3.    The boatmen replied—oh, girl, we are innocent. None of us has invited this guest.

4.    Oh, Heer, have a fear of God. No one has created such a storm of anger as you have done.

5.    Writes Waris Shah- a woman made crazy in Love can hound anyone.

 

 

 

 

 

J)     EXPRESSION OF AUTHORITY BY HEER

59. ਹੀਰ (HEER SAYS)

1.     ਜਵਾਨੀ ਕਮਲੀ ਰਾਜ ਏੇ ਚੂਚਕੇ ਦਾ, ਐਵੇਂ ਕਿਸੇ ਦੀ ਕੀ ਪਰਵਾਹ ਮੈਨੂੰ ।

2.    ਮੈਂ ਤਾਂ ਧਰੂਹ ਕੇ ਪਲੰਘ ਤੋਂ ਚਾਇ ਸੁੱਟਾਂ, ਆਇਆਂ ਕਿਧਰੋਂ ਇਹ ਬਾਦਸ਼ਾਹ ਮੈਨੂੰ ।

3.   ਨਾਢੂ ਸ਼ਾਹ ਦਾ ਪੁੱਤ ਕਿ ਸ਼ੇਰ ਹਾਥੀ, ਪਾਸ ਢੁੱਕਿਆਂ ਲਏਗਾ ਢਾਹ ਮੈਨੂੰ ।

4.   ਨਾਹੀਂ ਪਲੰਘ ਤੇ ਏਸ ਨੂੰ ਟਿਕਣ ਦੇਣਾ, ਲਾਇ ਰਹੇਗਾ ਲਖ ਜੇ ਵਾਹ ਮੈਨੂੰ ।

5.   ਇਹ ਬੋਦਲਾ ਪੀਰ ਬਗ਼ਦਾਦ ਗੁੱਗਾ, ਮੇਲੇ ਆਇ ਬੈਠਾ ਵਾਰਿਸ ਸ਼ਾਹ ਮੈਨੂੰ ।

 

1.    Heer says--Here the writ of the chief Chuchak prevails—oh the foreign invader (means Ranjha). I don't care for others.

2.    I can drag this bed and throw it away. What type of King you presume yourself?

3.    Neither Nadu Shah's son or elephant or a lion can dare to come near me.

4.    Even if he implores me a hundred thousand times, I will not let him lie on this couch.

5.    Writes Waris Shah—he thinks he is enjoying the fair here as if he is a Pir of Bagdad who can give respite to anyone.

 

 

 

 

 

 

 

 

 

60. ਹੀਰ ਰਾਂਝੇ ਨੂੰ ਜਗਾਉਂਦੀ ਹੈ ( HEER AWAKENS RANJHA)

1.     ਉਠੀਂ ਸੁੱਤਿਆ ਸੇਜ ਅਸਾਡੜੀ ਤੋਂ, ਲੰਮਾ ਸੁੱਸਰੀ ਵਾਂਙ ਕੀ ਪਿਆ ਹੈਂ ਵੇ ।

2.    ਰਾਤੀਂ ਕਿਤੇ ਉਨੀਂਦਰਾ ਕੱਟਿਓਈ, ਐਡੀ ਨੀਂਦ ਵਾਲਾ ਲੁੜ੍ਹ ਗਿਆ ਹੈਂ ਵੇ ।

3.   ਸੁੰਞੀ ਵੇਖ ਨਖਸਮੜੀ ਸੇਜ ਮੇਰੀ, ਕੋਈ ਆਹਲਕੀ ਆਣ ਢਹਿ ਪਿਆ ਹੈਂ ਵੇ ।

4.   ਕੋਈ ਤਾਪ ਕਿ ਭੂਤ ਕਿ ਜਿੰਨ ਲੱਗਾ, ਇੱਕੇ ਡਾਇਣ ਕਿਸੇ ਭਖ ਲਿਆ ਹੈਂ ਵੇ ।

5.   ਵਾਰਿਸ ਸ਼ਾਹ ਤੂੰ ਜਿਉਂਦਾ ਘੂਕ ਸੁਤੋਂ, ਇੱਕੇ ਮੌਤ ਆਈ ਮਰ ਗਿਆ ਹੈਂ ਵੇ ।

(ਲੁੜ੍ਹ ਜਣਾ=ਡੁਬ ਜਾਣਾ, ਆਹਲਕ=ਸੁਸਤੀ, ਭਖ ਲਿਆ=ਖਾ ਲਿਆ)

 

 

60. HEER AWAKENS RANJHA

1.    Heer says,—oh, sleeper, get up from my bed. Why are you languishing long here?

2.    Could you not sleep at night, that you are now in sound slumber?

3.    By looking at my comfortable bed, you lazy man have fallen asleep here.

4.    As if some malaise of some Ghost or Jinn or Witch has possessed you.

5.    Writes Waris Shah— the sleep of unawareness can transmute to death.   

 

 

 

 

 

 

 

 

61. ਹੀਰ ਦਾ ਮਿਹਰਵਾਨ ਹੋਣਾ (HEER GETS GRACIOUS)

1.     ਕੂਕੇ ਮਾਰ ਹੀ ਮਾਰ ਤੇ ਪਕੜ ਛਮਕਾਂ, ਪਰੀ ਆਦਮੀ ਤੇ ਕਹਿਰਵਾਨ ਹੋਈ ।

2.    ਰਾਂਝੇ ਉਠ ਕੇ ਆਖਿਆ 'ਵਾਹ ਸੱਜਣ', ਹੀਰ ਹੱਸ ਕੇ ਤੇ ਮਿਹਰਬਾਨ ਹੋਈ ।

3.   ਕੱਛੇ ਵੰਝਲੀ ਕੰਨਾਂ ਦੇ ਵਿੱਚ ਵਾਲੇ, ਜ਼ੁਲਫ਼ ਮੁਖੜੇ ਤੇ ਪਰੇਸ਼ਾਨ ਹੋਈ ।

4.   ਭਿੰਨੇ ਵਾਲ ਚੂਣੇ ਮੱਥੇ ਚੰਦ ਰਾਂਝਾ, ਨੈਣੀਂ ਕੱਜਲੇ ਦੀ ਘਮਸਾਨ ਹੋਈ ।

5.   ਸੂਰਤ ਯੂਸਫ਼ ਦੀ ਵੇਖ ਤੈਮੂਸ ਬੇਟੀ, ਸਣੇ ਮਾਲਕੇ ਬਹੁਤ ਹੈਰਾਨ ਹੋਈ ।

6.   ਨੈਣ ਮਸਤ ਕਲੇਜੜੇ ਵਿੱਚ ਧਾਣੇ, ਜਿਵੇਂ ਤਿੱਖੜੀ ਨੋਕ ਸਨਾਨ ਹੋਈ ।

7.   ਆਇ ਬਗ਼ਲ ਵਿੱਚ ਬੈਠ ਕੇ ਕਰੇ ਗੱਲਾਂ, ਜਿਵੇਂ ਵਿੱਚ ਕਿਰਬਾਨ ਕਮਾਨ ਹੋਈ ।

8.   ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ, ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ ।

9.   ਰੂਪ ਜੱਟ ਦਾ ਵੇਖ ਕੇ ਜਾਗ ਲਧੀ, ਹੀਰ ਘੋਲ ਘੱਤੀ ਕੁਰਬਾਨ ਹੋਈ ।

10.                  ਵਾਰਿਸ ਸ਼ਾਹ ਨਾ ਥਾਉਂ ਦਮ ਮਾਰਨੇ, ਦੀ ਚਾਰ ਚਸ਼ਮ ਦੀ ਜਦੋਂ ਘਮਸਾਨ ਹੋਈ ।

 

ਤੈਮੂਸ ਬੇਟੀ=ਜ਼ੁਲੈਖ਼ਾ, ਮਾਲਕੇ=ਯੂਸਫ ਨੂੰ ਖੂਹ ਵਿੱਚੋਂ ਕੱਢਣ ਵਾਲੇ ਗੁਲਾਮਾਂ

ਦੇ ਨਾਮ ਬਸ਼ਰਾ ਅਤੇ ਮਾਮਲ ਸਨ ਜਿਨ੍ਹਾਂ ਦਾ ਮਾਲਕ ਜ਼ੁਅਰ-ਬਿਨ-ਮਿਸਰ

ਸੀ, ਧਾਣੇ=ਧਸੇ ਹੋਏ, ਕਿਰਬਾਨ=ਕਮਾਨ ਰੱਖਣ ਵਾਲਾ ਕਮਾਨਦਾਨ, ਜਾਗ ਲੱਧੀ=

ਜਾਗ ਉੱਠੀ)

61. (HEER GETS GRACIOUS)

1.    Heer shouts with rage at Ranjha and tries to beat him.

2.    And Ranjha opened his eyes said ---"Oh Sweetheart", and Heer smiled laughingly

3.    Ranjha had his flute under his arm, earrings in the ears, locks on his face. That look of Ranjha stirred her inside.

4.    Heer's Soft hair and forehead like a moon, collyrium in eyes crushed Ranjha.

5.    Heer, like Zulekha, witnessed the handsome face of Joseph with astonishment. 

6.    Ranjha's eyes struck deep within her heart, just as a sharp-pointed weapon penetrates the heart.

7.    They conversed happily together as arrows embrace in the arrow box.

8.    It is good, says Heer, that I did not beat you or say anything unbecoming.

9.    Heer is awakened(bewitched) by the Jat's form and gets dissolved as if sacrifice unto Ranjha.

10. Waris Shah writes---None can withstand when eyes fight eyes in the game of Love.

 

62. ਰਾਂਝਾ (RANJHA SPEAKS)

1.     ਰਾਂਝਾ ਆਖਦਾ ਇਹ ਜਹਾਨ ਸੁਫ਼ਨਾ, ਮਰ ਜਾਵਣਾ ਈਂ ਮਤਵਾਲੀਏ ਨੀ ।

2.    ਤੁਸਾਂ ਜਿਹਿਆਂ ਪਿਆਰਿਆਂ ਇਹ ਲਾਜ਼ਮ, ਆਏ ਗਏ ਮੁਸਾਫਰਾਂ ਪਾਲੀਏ ਨੀ ।

3.   ਏਡਾ ਹੁਸਨ ਦਾ ਨਾ ਗੁਮਾਨ ਕੀਜੇ, ਇਹ ਲੈ ਪਲੰਘ ਹਈ ਸਣੇ ਨਿਹਾਲੀਏ ਨੀ ।

4.   ਅਸਾਂ ਰੱਬ ਦਾ ਆਸਰਾ ਰੱਖਿਆ ਏ, ਉੱਠ ਜਵਾਨਾਂ ਈਂ ਨੈਣਾਂ ਵਾਲੀਏ ਨੀ ।

5.   ਵਾਰਿਸ ਸ਼ਾਹ ਦੇ ਮਗਰ ਨਾ ਪਈਂ ਮੋਈਏ, ਏਸ ਭੈੜੇ ਦੀ ਗੱਲ ਨੂੰ ਟਾਲੀਏ ਨੀ ।

(ਮਤਵਾਲੀ=ਮਸਤ, ਲਾਜ਼ਮ=ਜ਼ਰੂਰੀ, ਹਈ=ਹੈ,ਆਹ ਪਿਆ ਹੈ, ਨਿਹਾਲੀ=ਲੇਫ਼)

62. RANJHA SPEAKS

1.    Ranjha replied: this world is a dream. Even you proud lady will have to die.

2.    For lovely persons like you, it is obligatory to be kind to strangers.

3.    You should not be unkind because of the arrogance of your beauty. Take back your couch and quilt.

4.    I depend upon the Divine Grace; I will depart—oh the damsel of beautiful eyes.

5.    Writes Waris Shah—don't chase me (Ranjha) and don't discard what is said.

63. ਹੀਰ

ਇਹ ਹੀਰ ਤੇ ਪਲੰਘ ਸਭ ਥਾਉਂ ਤੇਰਾ, ਘੋਲ ਘੱਤੀਆਂ ਜਿਊੜਾ ਵਾਰਿਆ ਈ ।

ਨਾਹੀਂ ਗਾਲ੍ਹ ਕੱਢੀ ਹੱਥ ਜੋੜਨੀ ਹਾਂ, ਹਥ ਲਾਇ ਨਾਹੀਂ ਤੈਨੂੰ ਮਾਰਿਆ ਈ ।

ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ, ਤੈਥੋਂ ਘੋਲਿਆ ਕੋੜਮਮਾਂ ਸਾਰਿਆਂ ਈ ।

ਅਸਾਂ ਹਸ ਕੇ ਆਣ ਸਲਾਮ ਕੀਤਾ, ਆਖ ਕਾਸ ਨੂੰ ਮਕਰ ਪਸਾਰਿਆ ਈ ।

ਸੁੰਞੇ ਪਰ੍ਹੇ ਸਨ ਤ੍ਰਿੰਞਣੀਂ ਚੈਨ ਨਾਹੀਂ, ਅੱਲ੍ਹਾ ਵਾਲਿਆ ਤੂੰ ਸਾਨੂੰ ਤਾਰਿਆ ਈ ।

ਵਾਰਿਸ ਸ਼ਾਹ ਸ਼ਰੀਕ ਹੈ ਕੌਣ ਉਸ ਦਾ, ਜਿਸ ਦਾ ਰੱਬ ਨੇ ਕੰਮ ਸਵਾਰਿਆ ਈ ।

(ਕੋੜਮਾ=ਸਾਰਾ ਪਰਵਾਰ,ਖ਼ਾਨਦਾਨ ਸ਼ਰੀਕ=ਸਾਥੀ,ਉਹਦੇ ਜਿਹਾ)

63. HEER REPLIES

1.    This Heer, her couch, and everything of mine is yours.

2.    Indeed, I did not reprimand or abuse you or touched you.

3.    I clasp my hands and touch your feet. I sacrifice my entire family to you.

4.    I saluted you with a smile and simply asked them who this gentleman is.

5.    I have been numb without peace of mind, but God has sent you to redeem us.

6.    Writes Waris Shah—you do not need a friend or relations when God comes forward to save you.

 

 

 

 

 

 

 

 

L)     AMICABLE CONVERSATION BETWEEN HEER AND RANJHA

 

64. ਰਾਂਝਾ

1.     ਮਾਨ-ਮੱਤੀਏ ਰੂਪ ਗੁਮਾਨ ਭਰੀਏ, ਅਠਖੇਲੀਏ ਰੰਗ ਰੰਗੀਲੀਏ ਨੀ ।

2.    ਆਸ਼ਕ ਭੌਰ ਫ਼ਕੀਰ ਤੇ ਨਾਗ ਕਾਲੇ, ਬਾਝ ਮੰਤਰੋਂ ਮੂਲ ਨਾ ਕੀਲੀਏ ਨੀ ।

3.   ਏਹ ਜੋਬਨਾ ਠਗ ਬਾਜ਼ਾਰ ਦਾ ਈ, ਟੂਣੇ-ਹਾਰੀਏ ਛੈਲ ਛਬੀਲੀਏ ਨੀ ।

4.   ਤੇਰੇ ਪਲੰਘ ਦਾ ਰੰਗ ਨਾ ਰੂਪ ਘਟਿਆ, ਨਾ ਕਰ ਸ਼ੁਹਦਿਆਂ ਨਾਲ ਬਖ਼ੀਲੀਏ ਨੀ ।

5.   ਵਾਰਿਸ ਸ਼ਾਹ ਬਿਨ ਕਾਰਦੋਂ ਜ਼ਿਬ੍ਹਾ ਕਰੀਏ, ਬੋਲ ਨਾਲ ਜ਼ਬਾਨ ਰਸੀਲੀਏ ਨੀ ।

(ਸ਼ੁਹਦਿਆਂ=ਕਮਜ਼ੋਰਾਂ, ਬਖ਼ੀਲੀ=ਕੰਜੂਸੀ, ਨਾਮਿਹਰਬਾਨੀ, ਬਿਨ ਕਾਰਦੋਂ=

ਛੁਰੀ ਜਾਂ ਕਟਾਰੀ ਦੇ ਬਗ਼ੈਰ)

 

1.    Oh, loving, beautiful, and colorful maiden-- full of arrogance you are.

2.    Lovers, faqirs, and black cobras cannot be brought to submission without incantations (Mantras). 

3.    The youthful beauty is like a thug-Bazar, where the sorcerer loses.

4.    Your couch has not diminished in color or shape; don't be foolish and miser.

5.    Writes Waris Shah—the ones who can kill without a dagger, they should speak with kindness.

 

 

 

 

 

 

 

 

 

 

65. ਰਾਂਝੇ ਤੋ ਹੀਰ ਨੇ ਹਾਲ ਪੁੱਛਣਾ (HEER ASKS ABOUT RANJHA’S BACKGROUND)

1.     ਘੋਲ ਘੋਲ ਘੱਤੀ ਤੈਂਡੀ ਵਾਟ ਉੱਤੋਂ, ਬੇਲੀ ਦੱਸ ਖਾਂ ਕਿਧਰੋਂ ਆਵਨਾ ਏਂ ।

2.    ਕਿਸ ਮਾਨ-ਮੱਤੀ ਘਰੋਂ ਕਢਿਉਂ ਤੂੰ, ਜਿਸ ਵਾਸਤੇ ਫੇਰੀਆਂ ਪਾਵਨਾ ਏਂ ।

3.   ਕੌਣ ਛਡ ਆਇਉਂ ਪਿੱਛੇ ਮਿਹਰ ਵਾਲੀ, ਜਿਸ ਦੇ ਵਾਸਤੇ ਪੱਛੋਤਾਵਨਾ ਏਂ ।

4.   ਕੌਣ ਜ਼ਾਤ ਤੇ ਵਤਨ ਕੀ ਸਾਈਆਂ ਦਾ, ਅਤੇ ਜੱਦ ਦਾ ਕੌਣ ਸਦਾਵਨਾਂ ਏਂ ।

5.   ਤੇਰੇ ਵਾਰਨੇ ਚੌਖਨੇ ਜਾਨੀਆਂ ਮੈਂ, ਮੰਙੂ ਬਾਬਲੇ ਦਾ ਚਾਰ ਲਿਆਵਨਾ ਏਂ ।

6.   ਮੰਙੂ ਬਾਬਲੇ ਦਾ ਤੇ ਤੂੰ ਚਾਕ ਮੇਰਾ, ਇਹ ਵੀ ਫੰਧ ਲੱਗੇ ਜੇ ਤੂੰ ਲਾਵਨਾ ਏਂ ।

7.   ਵਾਰਿਸ ਸ਼ਾਹ ਚਹੀਕ ਜੇ ਨਵੀਂ ਚੂਪੇਂ, ਸਭੇ ਭੁਲ ਜਾਣੀਂ ਜਿਹੜੀਆਂ ਗਾਵਨਾਂ ਏਂ ।

(ਵਾਟ=ਰਾਹ, ਮੰਙੂ=ਚੌਣਾ,ਗਾਵਾਂ ਮੱਝਾਂ, ਚਾਕ=ਚਾਕਰ, ਚਹੀਕ=ਇੱਕ ਗੁਲਾਬੀ

ਰੰਗ ਦੀ ਕਾਹੀ, ਦਰਿਆਵਾਂ ਦੇ ਕੰਢੇ ਤੇ ਹੁੰਦੀ ਹੈ ਅਤੇ ਮਾਲ ਡੰਗਰ ਇਸ ਨੂੰ ਬੜ

ਸ਼ੌਕ ਨਾਲ ਖਾਂਦਾ ਹੈ, ਮੁੱਢੇ ਕਮਾਦ ਦੇ ਗੰਨੇ ਦੀ ਪੋਰੀ ਨੂੰ ਵੀ ਚਹੀਕ ਆਖਦੇ ਹਨ)

 

1.    I am sacrifice at your sight. Tell me, friend, where you come from?

2.    Has some proud woman driven you away from your home, and that has made you a wanderer here?

3.    Or have you left behind your wedded wife and for whom you are sorrowing?

4.    What is your name and caste? And now, by what name are you addressed?

5.    I am aware of persons like you. Are you prepared to graze my father's buffaloes?

6.    The herd belongs to my father, but you will be my servant. Does this plan suit you?

7.    Writes Waris Shah—those who enjoy the new sweetness of sugarcane are bound to forget their sadness.

 

 

 

 66. ਰਾਂਝਾ( RANJHA REPLIES)

1.     ਤੁਸਾਂ ਜਹੇ ਮਾਸ਼ੂਕ ਜੇ ਥੀਣ ਰਾਜ਼ੀ, ਮੰਗੂ ਨੈਣਾਂ ਦੀ ਧਾਰ ਵਿੱਚ ਚਾਰੀਏ ਨੀ ।

2.    ਨੈਣਾਂ ਤੇਰਿਆਂ ਦੇ ਅਸੀਂ ਚਾਕ ਹੋਏ, ਜਿਵੇਂ ਜੀਉ ਮੰਨੇ ਤਿਵੇਂ ਸਾਰੀਏ ਨੀ ।

3.   ਕਿੱਥੋਂ ਗੱਲ ਕੀਚੈ ਨਿਤ ਨਾਲ ਤੁਸਾਂ, ਕੋਈ ਬੈਠ ਵਿਚਾਰ ਵਿਚਾਰੀਏ ਨੀ ।

4.   ਗੱਲ ਘਤ ਜੰਜਾਲ ਕੰਗਾਲ ਮਾਰੇਂ, ਜਾਇ ਤ੍ਰਿੰਞਣੀਂ ਵੜੇਂ ਕੁਆਰੀਏ ਨੀ ।

(ਜੰਜਾਲ=ਮੁਸੀਬਤ, ਕੰਗਾਲ=ਗ਼ਰੀਬ)

 

66. RANJHA REPLIES

1.    Oh-Heer, if beloved like you, are generous, I will graze the herd under oversight of your eyes.

2.    I am a servant of your eyes(beauty). Whatever pleases you, I will do.

3.    Where will I be able to meet and talk to you? Let us sit and plan.

4.   With this, my troubles and poverty will disappear, and I will do the bidding of a young girl.

 

 

 

 

 

 

 

 

 

 

 

 

 

67. ਹੀਰ

ਹੱਥ ਬੱਧੜੀ ਰਹਾਂ ਗੁਲਾਮ ਤੇਰੀ, ਸਣੇ ਤ੍ਰਿੰਞਣਾਂ ਨਾਲ ਸਹੇਲੀਆਂ ਦੇ ।

ਹੋਸਣ ਨਿਤ ਬਹਾਰਾਂ ਤੇ ਰੰਗ ਘਣੇ,ਵਿੱਚ ਬੇਲੜੇ ਦੇ ਨਾਲ ਬੇਲੀਆਂ ਦੇ ।

ਸਾਨੂੰ ਰੱਬ ਨੇ ਚਾਕ ਮਿਲਾਇ ਦਿੱਤਾ, ਭੁੱਲ ਗਏ ਪਿਆਰ ਅਰਬੇਲੀਆਂ ਦੇ ।

ਦਿਨੇ ਬੇਲਿਆਂ ਦੇ ਵਿੱਚ ਕਰੀਂ ਮੌਜਾਂ, ਰਾਤੀਂ ਖੇਡਸਾਂ ਵਿੱਚ ਹਵੇਲੀਆਂ ਦੇ ।

(ਬੇਲੀ=ਦੋਸਤ, ਯਾਰ, ਅਰਬੇਲੀ=ਅਲਬੇਲੀ)

67. HEER

1.    Shall be your servant with folded hands, and all my friends will do your bidding.

2.    There will be a spring always and colorful days by playing with friends.

3.    Almighty has made us meet; I have forgotten my Love with others.

4.    I will have fun with my friends during the daytime and play at home at night.

 

 

 

 

 

 

 

 

 

 

 

 

68. ਰਾਂਝਾ (RANJHA SAYS)

ਨਾਲ ਨੱਢੀਆਂ ਘਿੰਨ ਕੇ ਚਰਖੜੇ ਨੂੰ, ਤੁਸਾਂ ਬੈਠਣਾ ਵਿੱਚ ਭੰਡਾਰ ਹੀਰੇ ।

ਅਸੀਂ ਰੁਲਾਂਗੇ ਆਣ ਕੇ ਵਿੱਚ ਵਿਹੜੇ, ਸਾਡੀ ਕੋਈ ਨਾ ਲਏਗਾ ਸਾਰ ਹੀਰੇ ।

ਟਿੱਕੀ ਦੇਇ ਕੇ ਵਿਹੜਿਉਂ ਕਢ ਛੱਡੇਂ, ਸਾਨੂੰ ਠਗ ਕੇ ਮੂਲ ਨਾ ਮਾਰ ਹੀਰੇ ।

ਸਾਡੇ ਨਾਲ ਜੇ ਤੋੜ ਨਿਬਾਹੁਣੀ ਏਂ, ਸੱਚਾ ਦੇਹ ਖਾਂ ਕੌਲ ਕਰਾਰ ਹੀਰੇ ।

(ਭੰਡਾਰ=ਤ੍ਰਿੰਞਣ, ਛੋਪੇ ਪਾਉਣ ਦੀ ਥਾਂ, ਸਾਰ=ਖ਼ਬਰ)

68. (RANJHA SAYS)

1.    Ranjha replied, 'Hir, you will sit among your girlfriends at the spinning parties.

2.    I shall wander alone and disconsolate in the courtyard, and no one will take any heed of me.

3.    Do not feed me on bread and then deceive me, and expel me from the courtyard. Don't trick thuggery with me.

4.    If you mean to be true, keep to your pledged word.

 

 

 

 

 

 

 

 

 

 

 

 

 

M)  FALLING IN LOVE –ISHQ BEGINS

69. ਹੀਰ (HEER )

1.     ਮੈਨੂੰ ਬਾਬਲੇ ਦੀ ਸੌਂਹ ਰਾਂਝਣਾ ਵੇ, ਮਰੇ ਮਾਉਂ ਜੇ ਤੁਧ ਥੀਂ ਮੁਖ ਮੋੜਾਂ ।

2.    ਤੇਰੇ ਬਾਝ ਤੁਆਮ ਹਰਾਮ ਮੈਨੂੰ, ਤੁਧ ਬਾਝ ਨਾ ਨੈਣ ਨਾ ਅੰਗ ਜੋੜਾਂ ।

3.   ਖ਼ੁਆਜਾ ਖਿਜ਼ਰ ਤੇ ਬੈਠ ਕੇ ਕਸਮ ਖਾਧੀ, ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ ।

4.   ਕੁਹੜੀ ਹੋ ਕੇ ਨੈਣ ਪਰਾਣ ਜਾਵਣ, ਤੇਰੇ ਬਾਝ ਜੇ ਕੌਂਤ ਮੈਂ ਹੋਰ ਲੋੜਾਂ ।

(ਖ਼ੁਆਜਾ ਖਿਜ਼ਰ=ਖੁਦਾ ਦਾ ਇੱਕ ਨਬੀ ਜਿਹੜਾ ਹਜ਼ਰਤ ਮੂਸਾ ਦੇ ਸਮੇਂ

ਹੋਇਆ, ਇਹ ਪਾਣੀਆਂ ਦਾ ਪੀਰ ਮੰਨਿਆ ਜਾਂਦਾ ਹੈ ਤੇ ਮਲਾਹ ਇਹਦੇ

ਨਾਂ ਦਾ ਦੀਵਾ ਬਾਲਦੇ ਹਨ ਅਤੇ ਨਿਆਜ਼ਾਂ ਵੰਡਦੇ ਹਨ । ਖ਼ਿਜ਼ਰ ਭੁੱਲਿਆਂ

ਨੂੰ ਰਾਹ ਦੱਸਣ ਵਾਲਾ ਪੀਰ ਹੈ, ਲੋੜਾਂ=ਲੱਭਾਂ;

ਪਾਠ ਭੇਦ: ਤੇਰੇ ਬਾਝ=ਵਾਰਿਸ ਸ਼ਾਹ)

HEER----

1.    Heer replied to Ranjha, ‘I swear may my father and my mother die if I turn my face from you.

2.    Without you, I declare food to be disgusting to me. I will never get involved in my Love for any other.

3.    Sitting on water, I swear by Khwaja Khizr ( the Lord of the waters who is believed to be a Navigator for the ferrymen lost its way in the ocean). May I turn into a pig if I breach the oath of love?

4.    May I be a leper, lose my sight, limbs, and life if ever I seek any husband save Ranjha.’

 

 

 

 

 

 

 

 

70. ਰਾਂਝੇ ਦਾ ਹੀਰ ਨੂੰ ਇਸ਼ਕ ਵਿੱਚ ਪੱਕਾ ਕਰਨਾ (RANJHA SEEKS FIRM COMMITMENT FROM HEER)

1.     ਚੇਤਾ ਮੁਆਮਲੇ ਪੈਣ ਤੇ ਛੱਡ ਜਾਏਂ, ਇਸ਼ਕ ਜਾਲਣਾ ਖਰਾ ਦੁਹੇਲੜਾ ਈ ।

2.    ਸਚ ਆਖਣਾ ਈ ਹੁਣੇ ਆਖ ਮੈਨੂੰ, ਏਹੋ ਸਚ ਤੇ ਝੂਠ ਦਾ ਵੇਲੜਾ ਈ ।

3.   ਤਾਬ ਇਸ਼ਕ ਦੀ ਝੱਲਣੀ ਖਰੀ ਔਖੀ, ਇਸ਼ਕ ਗੁਰੂ ਤੇ ਜਗ ਸਭ ਚੇਲੜਾ ਈ ।

4.   ਏਥੋਂ ਛੱਡ ਈਮਾਨ ਜੇ ਨੱਸ ਜਾਸੇਂ, ਅੰਤ ਰੋਜ਼ ਕਿਆਮਤੇ ਮੇਲੜਾ ਈ ।

(ਜਾਲਣਾ=ਸਹਿਣਾ, ਦੁਹੇਲੜਾ=ਔਖਾ, ਮੁਸ਼ਕਿਲ, ਤਾਬ=ਗਰਮੀ, ਤਕਲੀਫ)

 

RANJHA SEEKS FIRM COMMITMENT FROM HEER

1.    Says Ranjha – please don't forget what is committed when the time comes. Very tough is to bear the pain of Love (Ishq).

2.    Reveal truth to me if you so wish now. Pledge me your faith that you intend to be true.

3.    The heat (distress) of pain of Love is unbearable. Love is the Master who rules the world.

4.    Should you betray my trust, you will be answerable on the day of judgment (Resurrection).

 

 

 

 

 

 

 

 

 

 

 


No comments:

Post a Comment